Back
खन्ना पुलिस ने ज़ीरो टॉलरेंस 2025 में नशे के खिलाफ इतिहास रच दिया
DSDharmindr Singh
Dec 30, 2025 15:53:41
Khanna, Punjab
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਿਆਂ ਅਤੇ ਅਪਰਾਧਾਂ ਖਿਲਾਫ ਦਿੱਤੇ ਗਏ ਸਖ਼ਤ ਤੇ ਸਪਸ਼ਟ ਨਿਰਦੇਸ਼ਾਂ ਦੇ ਤਹਿਤ ਪੁਲਿਸ ਜਿਲ੍ਹਾ ਖੰਨਾ ਨੇ ਸਾਲ 2025 ਦੌਰਾਨ ਬੇਹੱਦ ਸ਼ਾਨਦਾਰ ਅਤੇ ਇਤਿਹਾਸਕ ਕਾਰਗੁਜ਼ਾਰੀ ਦਰਜ ਕੀਤੀ ਹੈ। ਨਸ਼ਾ ਤਸਕਰੀ, ਸੰਗੀਨ ਅਪਰਾਧਾਂ, ਗੈਰਕਾਨੂੰਨੀ ਅਸਲੇ ਅਤੇ ਭਗੌੜਿਆਂ ਖिलਾਫ ਕੀਤੀ ਗਈ ਲਗਾਤਾਰ ਕਾਰਵਾਈ ਕਾਰਨ ਖੰਨਾ ਪੁਲਿਸ ਦੀ ਕਾਰਗੁਜ਼ਾਰੀ ਅੱਜ ਲੋਕਾਂ ਲਈ ਭਰੋਸੇ ਦੀ ਮਿਸਾਲ ਬਣ ਗਈ ਹੈ। ਅਜਿਹਾ ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਦੀ ਯੋਗ ਅਗਵਾਈ sਦਕਾ ਹੋਇਆ।
ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਪੁਲਿਸ ਜਿਲ੍ਹਾ ਖੰਨਾ ਦੇ ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੀ “ਜ਼ੀਰੋ ਟਾਲਰੈਂਸ” ਨੀਤੀ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਦੇ ਹੋਏ ਖੰਨਾ ਪੁਲਿਸ ਨੇ ਨਸ਼ਿਆਂ ਖਿਲਾਫ ਬੇਰੋਕ ਤੇ ਨਿਰੰਤਰ ਮੁਹਿੰਮ ਚਲਾਈ, ਜਿਸਦੇ ਨਤੀਜੇ ਸਾਲ 2025 ਵਿੱਚ ਸਾਫ਼ ਤੌਰ ‘ਤੇ ਨਜ਼ਰ ਆਏ ਹਨ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਜਿਲ੍ਹਾ ਖੰਨਾ ਅੰਦਰ ਤਿੰਨ ਸਬ ਡਵੀਜ਼ਨਾਂ ਖੰਨਾ, ਪਾਇਲ ਅਤੇ ਸਮਰਾਲਾ ਹਨ, ਜਿਨ੍ਹਾਂ ਦੇ ਅਧੀਨ ਸਦਰ ਥਾਣਾ ਖੰਨਾ, ਸਿਟੀ ਥਾਣਾ ਖੰਨਾ, ਸਿਟੀ ਥਾਣਾ-2, ਪਾਇਲ, ਮਲੌਦ, ਦੋਰਾਹਾ, ਸਮਰਾਲਾ ਅਤੇ ਮਾਛੀਵਾੜਾ ਸਾਹਿਬ ਸਮੇਤ ਕੁੱਲ 8 ਪੁਲਿਸ ਸਟੇਸ਼ਨ ਕੰਮ ਕਰ ਰਹੇ ਹਨ। ਇਨ੍ਹਾਂ سਾਰੇ ਥਾਣਿਆਂ ਨੇ ਇਕਜੁੱਟ ਹੋ ਕੇ ਅਪਰਾਧੀਆਂ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਕੀਤੀ。
ਉਨ੍ਹਾਂ ਦੱਸਿਆ ਕਿ ਸਾਲ 2025 ਦੌਰਾਨ ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਕੇਸ ਦਰਜ ਕਰਕੇ 1250 ਛੋਟੇ ਤੇ ਵੱਡੇ ਨਸ਼ਾ ਤਸਕਰ ਕਾਬੂ ਕੀਤੇ ਗਏ। ਜਦਕਿ ਸਾਲ 2024 ਵਿੱਚ ਨਸ਼ਾ ਤਸਕਰੀ ਦੇ 246 ਕੇਸ ਦਰਜ ਹੋਏ ਸਨ ਅਤੇ 332 ਨਸ਼ਾ ਤਸਕਰ ਫੜੇ ਗਏ ਸਨ। ਇਹ ਅੰਕੜੇ ਸਾਫ਼ ਸਾਬਤ ਕਰਦੇ ਹਨ ਕਿ 2025 ਵਿੱਚ ਨਸ਼ਿਆਂ ਖਿਲਾਫ ਮੁਹਿੰਮ ਕਈ ਗੁਣਾ ਤੇਜ਼ ਹੋਈ。
ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਖੰਨਾ ਪੁਲਿਸ ਵੱਲੋਂ 8 ਕੇੱਲੋ 268 ਗ੍ਰਾਮ 62 ਮਿਲੀਗ੍ਰਾਮ ਹੈਰੋਇਨ, 12 ਕਿੱਲੋ 240 ਗ੍ਰਾਮ ਅਫੀਮ, 12 ਕੁਇੰਟਲ 59 ਕਿੱਲੋ ਭੁੱਕੀ, 526 ਗ੍ਰਾਮ 71 ਮਿਲੀਗ੍ਰਾਮ ਨਸ਼ੀਲਾ ਪਾਊਡਰ, 25 ਕਿੱਲੋ 575 ਗ੍ਰਾਮ ਗਾਂਜਾ, 14 ਗ੍ਰਾਮ 5 ਮਿਲੀਗ੍ਰਾਮ ਸਮੈਕ, 40 ਕਿੱਲੋ ਕਾਲੀ ਖਸਖਸ, 20 ਕਿੱਲੋ 1 ਗ੍ਰਾਮ 94 ਮਿਲੀਗ੍ਰਾਮ ਆਈਸ ਡਰੱਗ, 1082 ਨਸ਼ੀਲੇ ਕੈਪਸੂਲ, 21 ਹਜ਼ਾਰ ਤੋਂ ਵੱਧ ਗੋਲੀਆਂ, 100 ਟੀਕੇ, 20 ਸ਼ੀਸ਼ੀਆਂ ਅਤੇ 190 ਭੁੱਕੀ ਦੇ ਪੌਦੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੀ 31 ਲੱਖ 91 ਹਜ਼ਾਰ 230 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ。
ਨਸ਼ਾ ਤਸਕਰੀ ਨਾਲ ਜੁੜੇ ਮੈਡੀਕਲ ਸਟੋਰਾਂ ਖਿਲਾਫ ਵੀ ਖੰਨਾ ਪੁਲਿਸ ਨੇ ਸਖ਼ਤ ਰੁਖ ਅਪਣਾਇਆ। ਤਿੰਨ ਮੈਡੀਕਲ ਸਟੋਰ ਮਾਲਕਾਂ ਖਿਲਾਫ ਕੇਸ ਦਰਜ ਕੀਤੇ ਗਏ, ਇਕ ਦਾ ਲਾਇਸੰਸ ਰੱਦ ਕਰਵਾਇਆ ਗਿਆ ਅਤੇ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਸਦੇ ਨਾਲ ਹੀ ਕਮਰਸ਼ੀਅਲ ਰਿਕਵਰੀ ਦੇ 24 ਕੇਸ ਦਰਜ ਕਰਕੇ 51 ਵੱਡੇ ਨਸ਼ա ਤਸਕਰ ਕਾਬੂ ਕੀਤੇ ਗਏ, ਜਦਕਿ 2024 ਵਿੱਚ ਇਹ ਗਿਣਤੀ 21 ਕੇਸ ਅਤੇ 36 ਤਸਕਰਾਂ ਦੀ ਸੀ。
ਸੰਗੀਨ ਅਪਰਾਧਾਂ ਦੇ ਮਾਮਲਿਆਂ ਵਿੱਚ ਵੀ ਖੰਨਾ ਪੁਲਿਸ ਨੇ ਬੇਹੱਦ ਪ੍ਰਭਾਵਸ਼ਾਲੀ ਕੰਮ ਕੀਤਾ। ਸਾਲ 2025 ਵਿੱਚ ਹੋਏ 171 ਸੰਗੀਨ ਅਪਰਾਧਾਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ‘ਤੇ ਟਰੇਸ ਕੀਤਾ ਗਿਆ ਅਤੇ 238 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਖਾਸ ਤੌਰ ‘ਤੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਕੋਈ ਵੀ ਸੰਗੀਨ ਕੇਸ ਅਨਟ੍ਰੇਸ ਨਹੀਂ ਛੱਡਿਆ ਗਿਆ。
ਇਸਦੇ ਨਾਲ ਹੀ ਅਸਲਾ ਐਕਟ ਅਧੀਨ 14 ਕੇਸ ਦਰਜ ਕਰਕੇ 29 ਮੁਲਜ਼ਮ ਕਾਬੂ ਕੀਤੇ ਗਏ, ਜਿਹਨਾਂ ਕੋਲੋਂ 42 ਪਿਸਤੌਲ/ਰਿਵਾਲਵਰ, 33 ਮੈਗਜ਼ੀਨ ਅਤੇ 65 ਕਾਰਤੂਸ ਬਰਾਮਦ ਹੋਏ। ਐਕਸਾਇਜ਼ ਐਕਟ ਦੇ ਮਾਮਲਿਆਂ ਵਿੱਚ 80 ਕੇਸ ਦਰਜ ਕਰਕੇ 92 ਮੁਲਜ਼ਮ ਫੜੇ ਗਏ。
ਪੁਲਿਸ-ਪਬਲਿਕ ਸਾਂਝ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ 3016 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ। ਨਸ਼ਾ ਛੱਡਣ ਲਈ ਤਿਆਰ ਹੋਏ 4085 ਲੋਕਾਂ ਦਾ ਇਲਾਜ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ 107 ਵਾਰ ਕੈਸੋ ਆਪ੍ਰੇਸ਼ਨ ਚਲਾਏ ਗਏ ਅਤੇ 343 ਪਿੰਡਾਂ ਨੂੰ ਨਸ਼ਾ ਮੁਕਤੀ ਪਿੰਡ ਬਣਾਇਆ ਗਿਆ। ਐਨਡੀਪੀਐਡ ਐਕਟ ਦੀ ਧਾਰਾ 68ਐਫ ਅਧੀਨ 8 ਵਿਅਕਤੀਆਂ ਦੀਆਂ ਜਾਇਦਾਦਾਂ ਸੀਜ਼ ਕਰਵਾਈਆਂ ਗਈਆਂ, ਜਿਨ੍ਹਾਂ ਦੀ ਕੀਮਤ ਲਗਭਗ 1 ਕਰੋੜ 29 ਲੱਖ ਰੁਪਏ ਹੈ。
ਭਗੌੜਿਆਂ ਖਿਲਾਫ ਵੀ ਖੰਨਾ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 40 ਭਗੌੜਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚੋਂ 9 ਨਸ਼ਾ ਤਸਕਰੀ ਕੇਸਾਂ ਨਾਲ ਸਬੰਦਤ ਸਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ। ਖੰਨਾ ਪੁਲਿਸ ਵੱਲੋਂ ਮੈਰਾਥਨ ਦੌੜ, ਫੁੱਟਬਾਲ, ਕ੍ਰਿਕਟ ਅਤੇ ਵਾਲੀਬਾਲ ਟੂਰਨਾਮੈਂਟ, ਯੋਗਾ ਈਵੈਂਟ ਅਤੇ ਰਨ ਫਾਰ ਯੂਨਟੀ ਵਰਗੇ ਪ੍ਰੋਗਰਾਮ ਕਰਵਾਏ ਗਏ।
ਬਾਈਟ - ਡਾ. ਜੋਤੀ ਯਾਦਵ ਬੈਂਸ (ਐਸਐਸਪੀ)
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
SBSharad Bhardwaj
FollowDec 30, 2025 17:36:370
Report
ANAnil Nagar1
FollowDec 30, 2025 17:35:550
Report
CSChandrashekhar Solanki
FollowDec 30, 2025 17:35:350
Report
SASARWAR ALI
FollowDec 30, 2025 17:34:450
Report
DGDeepak Goyal
FollowDec 30, 2025 17:34:210
Report
AMAsheesh Maheshwari
FollowDec 30, 2025 17:33:450
Report
PPPraveen Pandey
FollowDec 30, 2025 17:33:320
Report
PTPawan Tiwari
FollowDec 30, 2025 17:33:030
Report
AAASHISH AMBADE
FollowDec 30, 2025 17:32:460
Report
AMAsheesh Maheshwari
FollowDec 30, 2025 17:31:520
Report
SHSAYED HUSSAIN AKHTAR
FollowDec 30, 2025 17:31:370
Report
RKRANJAN KUMAR
FollowDec 30, 2025 17:31:050
Report
ASAmit Singh
FollowDec 30, 2025 17:30:050
Report
IAImran Ajij
FollowDec 30, 2025 17:28:240
Report