Back
लुधियाणा में अंतरराष्ट्रीय महिला दिवस पर 100 महिला उद्यमियों को जिला स्तर पर सम्मान
TBTarsem Bhardwaj
Mar 11, 2026 14:03:27
Ludhiana, Punjab
ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿੱਚ ਅੰਤਰਰਾਸ਼ਟੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ, ਜ਼ਿਲ੍ਹਾ ਲੁਧਿਆਣਾ ਦੀਆਂ 100 ਮਹਿਲਾ ਉਦਮੀਆਂ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਸਨਮਾਨਿਤ*
18 ਮਾਰਚ ਨੂੰ ਮੋਹਾਲੀ ਵਿੱਚ 100 ਮਹਿਲਾ ਉਦਮੀਆਂ ਦਾ ਪੰਜਾਬ ਪੱਧਰ ’ਤੇ ਹੋਵੇਗਾ ਸਨਮਾਨ : ਤਰੁਨਪ੍ਰੀਤ ਸਿੰਘ ਸੌਂਦ*
7000 ਮਹਿਲਾਵਾਂ ਨੂੰ ਡੇਆਰੀ ਕਾਰੋਬਾਰ ਲਈ ਬਿਨਾਂ ਵਿਆਜ ਲੋਨ ਦੇਵੇਗੀ ਪੰਜਾਬ ਸਰਕਾਰ: ਮੰਤਰੀ ਸੌਂਦ*
ਸੈਲਫ ਹੈਲਪ ਗਰੁੱਪਾਂ ਨੂੰ 30 ਹਜ਼ਾਰ ਰੁਪਏ ਰੀਵਾਲਵਿੰਗ ਫੰਡ ਦਿੱਤਾ ਜਾ ਰਿਹਾ ਹੈ : ਕੈਬਨਿਟ ਮੰਤਰੀ ਸੌਂਦ*
ਲੁਧਿਆਣਾ ਕੈਬਨਿਟ ਮੰਤਰ ਤਰੁਨਪ੍ਰੀਤ ਸਿੰਘ ਸੌਂਦ ਨੇ ਬੁੱਧਵਾਰ ਨੂੰ ਗੁਰੂ ਭਵਨ ਲੁਧਿਆਣਾ ਦੇ ਆਡੀਟੋਰੀਅਮ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਤਹਿਤ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਤੋਂ ਚੁਣ ਕੇ ਆਈਆਂ 100 ਮਹਿਲਾ ਉੱਦਮੀਆਂ ਨੂੰ ਅੰਤਰਰਾਸ਼ਟੀ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰ 'ਤੇ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਖੇਤ ਤੋਂ ਰਸੋਈ, ਸੇਵਾ ਤੋਂ ਸਵੈ-ਨਿਰਭਰਤਾ, ਡਿਜਿਟਲ ਦੀਦੀਆਂ, ਹਰਿਆਲੀ ਤੋਂ ਰੋਜ਼ਗਾਰ, ਪਹਿਲੀ ਪਛਾਣ, ਰੋਜ਼ਗਾਰ ਸਿਰਜਣਹਾਰ, ਕਲਾ ਸਿਰਜਣਹਾਰ, ਸਿਹਤ ਅਤੇ ਵੈਲਨੈਂਸ ਉੱਦਮੀ, ਸਿੱਖਿਆ ਅਤੇ ਸਿਖਲਾਈ ਉੱਦਮੀ, ਸਮਾਜਿਕ ਪ੍ਰਭਾਵ ਚੈਂਪੀਅਨ, 30 ਅੰਡਰ 30 ਆਦਿ ਕਾਰੋਬਾਰ ਤਹਿਤ ਜ਼ਿਲ੍ਹਾ ਪੱਧਰ 'ਤੇ ਨਾਮਣੇ ਖੱਟੇ ਹਨ.
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲੀ ਸਰਕਾਰ ਹੈ ਜਿਸ ਨੇ ਮਾਤਾਵਾਂ, ਭੈਣਾਂ ਅਤੇ ਬੱਚਿਆਂ ਕੋ ਮਾਤਾ-ਆਪਣੇ ਕਾਰੋਬਾਰ ਲਈ ਮੌਕਾ ਦਿੱਤਾ ਹੈ। ਅੱਜ ਲੁਧਿਆਣਾਵ ਵਿਖੇ 'ਮਹਿਲਾ ਉਦਮੀ ਸਨਮਾਨ 2026' ਦਾ ਸਮਾਗਮ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ 100-100 ਮਹਿਲਾ ਉਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਕੁੱਲ 11700 ਮਹਿਲਾ ਉੱਦਮੀਆਂ ਵਿੱਚੋਂ ਜ਼ਿਲ੍ਹਾ ਪੱਧਰ 'ਤੇ 2300 ਉਦਮੀ ਮਹਿਲਾਵਾਂ ਦੀ ਚੋਣ ਕਰਕੇ ਸਨਮਾਨ ਕੀਤਾ ਜਾ ਰਿਹਾ ਹੈ। ਅੱਜ ਲੁਧਿਆਣਾ ਜਿਲੇ ਵਿੱਚ 100 ਮਹਿਲਾ ਉਦਮੀਆਂ ਦਾ ਸਨਮਾਨ ਕੀਤਾ ਗਿਆ ਹੈ.
ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 18 ਮਾਰਚ ਨੂੰ ਵਿਕਾਸ ਭਵਨ, ਮੋਹਾਲੀ ਦੇ ਆਡੀਟੋਰੀਅਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਚੁਣ ਕੇ ਆਉਣ ਵਾਲੀਆਂ 100 ਮਹਿਲਾ ਉੱਦਮੀਆਂ ਦਾ ਪੰਜਾਬ ਪੱਧਰ 'ਤੇ ਸਨਮਾਨ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਵੇਗਾ। ਉੱਥੇ ਹਰੇਕ ਮਹਿਲਾ ਉਦਮੀ ਨੂੰ 25000 ਰੁਪਏ ਦੀ ਨਗਦ ਰਾਸ਼ੀ, ਸਰਟੀਫਿਕੇਟ ਅਤੇ ਮੋਮੈਂਟੋ ਨਾਲ ਨਿਵਾਜਿਆ ਜਾਵੇਗਾ。
ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਹੜੀਆਂ ਮਹਿਲਾਵਾਂ ਮੱਝਾਂ ਅਤੇ ਗਾਵਾਂ ਲੈ ਕੇ ਦੁੱਧ ਦਾ ਕਾਰੋਬਾਰ ਕਰਨਾ ਚਾਹੁੰਦੀਆਂ ਹਨ ਉਨ੍ਹਾਂ ਅਜਿਹੀਆਂ 7000 ਮਹਿਲਾਵਾਂ ਨੂੰ ਡੇਆਰੀ ਧੰਦੇ ਨਾਲ ਜੋੜਨ ਲਈ ਬਿਨਾਂ ਵਿਆਜ ਲੋਨ ਦਿੱਤੇ ਜਾਣਗੇ। ਇਹ ਉਦਮੀ ਮਹਿਲਾਵਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੁੱਧ ਦੀ ਕਿੱਲਤ ਨੂੰ ਵੀ ਦੂਰ ਕਰਨਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕੱਲੇ-ਇਕੱਲੇ ਸੈਲਫ ਹੈਲਪ ਗਰੁੱਪ ਨੂੰ 30 ਹਜ਼ਾਰ ਰੁਪਏ ਦਾ ਰੀਵਾਲਵਿੰਗ ਫੰਡ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪ ਦੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਸਾਡੀ ਸਰਕਾਰ ਨੇ ਕੀਤੀ ਹੈ। ਸਾਡੀਆਂ ਮਾਤਾਵਾਂ-ਭੈਣਾਂ ਵਿੱਚ ਆਪਣੇ ਕਾਰੋਬਾਰ ਕਰਨ ਦਾ ਉਤਸ਼ਾਹ ਵੱਡੇ ਪੱਧਰ 'ਤੇ ਦਿੱਸ ਰਿਹਾ ਹੈ।
ਸੌਂਦ ਨੇ ਕਿਹਾ ਕਿ ਅੱਜ ਜਿਨ੍ਹਾਂ ਉਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ गया ਹੈ ਉਹਨਾਂ ਵਿੱਚ ਵੱਖ ਵੱਖ ਹੁਨਰ ਵੇਖਣ ਨੂੰ ਮਿਲੇ ਜਿਵੇਂ ਕਿ ਕੋਈ ਇੰਜੀਨੀਅਰ, ਆਰਟ ਐਂਡ ਕਰਾਫਟ ਦਾ ਕੰਮ, ਹੱਥੀ ਸਾਬਣ ਬਣਾਉਣ ਦਾ ਕੰਮ, ਹੱਥੀ ਬੈਗ ਬਣਾਉਣ ਦਾ ਕੰਮ, ਸਾਫਟ ਖਿਡੌਣੇ ਬਣਾਉਣ ਦਾ ਕੰਮ ਅਤੇ ਹੋਰ ਅਨੇਕਾਂ ਕੰਮਾਂ ਰਾਹੀਂ ਆਪਣੀ ਪਹਿਚਾਣ ਬਣਾਈ ਹੋਈ ਹੈ। ਸਾਡੀਆਂ ਮਾਤਾਵਾਂ ਅਤੇ ਭੈਣਾਂ ਵਿੱਚ ਇੰਨਾ ਹੁਨਰ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਅਣਗੌਲਿਆ ਕੀਤਾ ਹੋਇਆ ਸੀ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰਸ ਮੇਲੇ ਦੇ ਰਾਹੀਂ ਅਤੇ 23 ਜ਼ਿਲ੍ਹਿਆਂ ਵਿੱਚ ਹੋਏ ਸਖੀ ਸ਼ਕਤੀ ਮੇਲਿਆਂ ਦੇ ਰਾਹੀਂ ਇਹਨਾਂ ਉੱਦਮੀ ਮਹਿਲਾਵਾਂ ਨੂੰ ਇੱਕ ਨਵੀਂ ਉਡਾਨ ਦਿੱਤੀ ਹੈ। ਇਹਨਾਂ ਉਦਮੀ ਮਹਿਲਾਵਾਂ ਨੂੰ ਇਹਨਾਂ ਮੇਲਿਆਂ ਵਿੱਚ ਬਿਨਾਂ ਕੋਈ ਕੀਮਤ ਅਦਾ ਕੀਤੇ ਆਪਣੀਆਂ-ਆਪਣੀਆਂ ਸਟਾਲਾਂ ਲਗਾਉਣ ਦਾ ਮੌਕਾ ਦਿੱਤਾ ਗਿਆ ਹੈ ਤਾਂ ਜੋ ਉਹ ਆਪਣੀ ਵਸਤਾਂ ਦੀ ਪ੍ਰਦਰਸ਼ਨੀ ਲਗਾ ਸਕਣ। ਉਹਨਾਂ ਦੇ ਹੁਨਰ ਨੂੰ ਨਵਾਂ ਮੁਕਾਮ ਅਤੇ ਨਵੀਂ ਉਡਾਨ ਮਿਲ ਸਕੇ。
ਇਸ ਮੌਕੇ ਮਹਿਲਾ ਉਦਮੀ ਸ਼ਿਫਾ ਵਰਮਾ ਜੋ ਸਾਫਟ ਖਿਡੌਣੇ ਬਣਾਉਣ ਦਾ ਕਾਰੋਬਾਰ ਕਰਦੀ ਹੈ ਨੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਆਪਣੇ ਹੱਥੀ ਬਣਾਇਆ ਟੈਡੀਵੀਅਰ ਗਿਫਟ ਕੀਤਾ। ਇਸ ਤੋਂ ਇਲਾਵਾ ਹੋਰ ਵੀ ਉਦਮੀ ਮਹਿਲਾਵਾਂ ਨੇ ਆਪਣੇ ਹੱਥੀ ਤਿਆਰ ਕੀਤੀਆਂ ਵਸਤਾਂ ਮੰਤਰੀ ਸੌਂਦ ਨੂੰ ਗਿਫਟ ਕੀਤੀਆਂ। ਇਹਨਾਂ ਉੱਦਮੀ ਮਹਿਲਾਵਾਂ ਦਾ ਹੁਨਰ ਦੇਖ ਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਇਹਨਾਂ ਮਹਿਲਾਵਾਂ ਦੀ ਭਰਪੂਰ ਸ਼ਲਾਘਾ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
SASHAKIL AHMAD
FollowMar 11, 2026 15:18:500
Report
DIDamodar Inaniya
FollowMar 11, 2026 15:18:370
Report
ACAshish Chaturvedi
FollowMar 11, 2026 15:18:160
Report
RRRakesh Ranjan
FollowMar 11, 2026 15:17:580
Report
ASAshutosh Sharma1
FollowMar 11, 2026 15:17:370
Report
DIDamodar Inaniya
FollowMar 11, 2026 15:16:350
Report
ACAshish Chaturvedi
FollowMar 11, 2026 15:16:070
Report
ANAJAY NATH
FollowMar 11, 2026 15:15:460
Report
RRRakesh Ranjan
FollowMar 11, 2026 15:04:340
Report
NJNaynee Jain
FollowMar 11, 2026 15:04:180
Report
RRRakesh Ranjan
FollowMar 11, 2026 15:04:020
Report
RVRaunak Vyas
FollowMar 11, 2026 15:03:440
Report
RRRakesh Ranjan
FollowMar 11, 2026 15:03:150
Report
RVRaunak Vyas
FollowMar 11, 2026 15:02:580
Report