Back
सुल्तानपुर लोढ़ी की राजनीति गरमाई: आप के राजीव धीर का विरोधी पर तीखा पलटवार
VSVARUN SHARMA
Mar 07, 2026 14:50:05
Mansurwal Dona, Punjab
ਸੁਲਤਾਨਪੁਰ ਲੋਧੀ ਦੀ ਸਿਆਸਤ ਗਰਮਾਈ: ਆਪ ਆਗੂ ਰਾਜੀਵ ਧੀਰ ਦਾ ਤਿੱਖਾ ਪਲਟਵਾਰ, ਕਿਹਾ ਵਿਰੋਧੀਆਂ ਦੀ ਪ੍ਰੈੱਸ ਕਾਨਫਰੰਸ ਝੂਠ ਦਾ ਪੁਲੰਦਾ
ਕਿਹਾ– ਚੰਗੇ ਕੰਮ ਦਾ ਕਰੈਡਿਟ ਖੁਦ ਲੈਂਦੇ, ਮਾੜੇ ਲਈ ਸਰਕਾਰ ਨੂੰ ਦੋਸ਼; “ਪ੍ਰਧਾਨ ਦਫਤਰ ਆਉਣ ਤਾਂ ਪਤਾ ਲੱਗੇ ਕਿਹੜੇ ਕੰਮ ਕਦੋਂ ਹੋ ਰਹੇ”
ਸੁਲਤਾਨਪੁਰ ਲੋਧੀ : ਨਗਰ ਕੌਂਸਲ ਨੂੰ ਲੈ ਕੇ ਚੱਲ ਰਹੀ ਸਿਆਸੀ ਖਿੱਚੋਂਤਾਣ ਹੋਰ ਤੇਜ਼ ਹੋ ਗਈ ਹੈ। ਬੀਤੇ ਦਿਨੀ ਰਾਣਾ ਧੜੇ ਨਾਲ ਸੰਬੰਧਿਤ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੁਝ ਕੌਂਸਲਰਾਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਰਾਜੀਵ ਧੀਰ ਅਤੇ ਹੋਰ ਆਪ ਆਗੂਆਂ ਨੇ ਤਿੱਖਾ ਪਲਟਵਾਰ ਕਰਦਿਆਂ ਵਿਰੋਧੀਆਂ ਦੇ ਦੋਸ਼ਾਂ ਨੂੰ ਝੂਠ ਅਤੇ ਗੁਮਰਾਹ ਕਰਨ ਵਾਲਾ ਕਰਾਰ ਦਿੱਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਰਾਜੀਵ ਧੀਰ, ਕੌੰਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ ਨੇ ਕਿਹਾ ਕਿ ਵਿਰੋਧੀ ਧੜੇ ਵੱਲੋਂ ਜਨਤਾ ਅੱਗੇ ਪੇਸ਼ ਕੀਤੀ ਗਈ ਕਹਾਣੀ ਸੱਚਾਈ ਤੋਂ ਕੋਹਾਂ ਦੂਰ ਹੈ ਅਤੇ ਉਹਨਾਂ ਦੀ ਪ੍ਰੈੱਸ ਕਾਨਫਰੰਸ ਸਿਰਫ਼ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੁਝ ਕੌਂਸਲਰ ਨਿਯਮਿਤ ਤੌਰ ‘ਤੇ ਨਗਰ ਕੌਂਸਲ ਦਫਤਰ ਵਿੱਚ ਬੈਠਣ ਤਾਂ ਉਹਨਾਂ ਨੂੰ ਖੁਦ ਪਤਾ ਲੱਗ ਜਾਵੇ ਕਿ ਸ਼ਹਿਰ ਵਿੱਚ ਕਿਹੜੇ ਵਿਕਾਸ ਕੰਮ ਕਦੋਂ ਅਤੇ ਕਿਵੇਂ ਹੋ ਰਹੇ ਹਨ۔
ਰਾਜੀਵ ਧੀਰ ਤੇ ਹੋਰਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਲੋਕ ਦੋਹਰੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕੰਮ ਚੰਗਾ ਹੋ ਜਾਂਦਾ ਹੈ ਤਾਂ ਉਹ ਉਸਦਾ ਕ੍ਰੈਡਿਟ ਖੁਦ ਲੈ ਲੈਂਦੇ ਹਨ, ਪਰ ਜੇਕਰ ਕਿਤੇ ਕੋਈ ਕਮੀ ਰਹਿ ਜਾਵੇ ਤਾਂ ਉਸਦਾ ਦੋਸ਼ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ‘ਤੇ ਮੜ੍ਹ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਕਹਿੰਦੇ ਹਨ ਕਿ ਉਨ੍ਹਾਂ ਨੂੰ ਮੀਟਿੰਗਾਂ ਵਿੱਚ ਨਹੀਂ ਸੱਦਿਆ ਜਾਂਦਾ ਅਤੇ ਅਧਿਕਾਰੀ ਉ&Haryana;ਨ੍ਹੇ ਨਾਲ ਤਾਲਮੇਲ ਨਹੀਂ ਰੱਖਦੇ, ਪਰ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ। ਰਾਜੀਵ ਧੀਰ ਨੇ ਦੱਸਿਆ ਕਿ ਨਗਰ ਕੌਂਸਲ ਵਿੱਚ ਜਦੋਂ ਵੀ ਕਿਸੇ ਵਿਕਾਸ ਕਾਰਜ ਬਾਰੇ ਮਤਾ ਪਾਸ ਹੁੰਦਾ ਹੈ ਜਾਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਹੁੰਦਾ ਹੈ ਤਾਂ ਇਸਦੀ ਜਾਣਕਾਰੀ ਨਿਯਮਿਤ ਤੌਰ ‘ਤੇ ਉੱਚ ਅਧਿਕਾਰੀਆਂ ਦੀਆਂ ਮੀਟਿੰਗਾਂ ਵਿੱਚ ਸਾਂਝੀ ਕੀਤੀ ਜਾੀਦੀ ਹੈ ਅਤੇ ਅਧਿਕਾਰੀ ਵੀ ਪੂਰੀ ਪ੍ਰਕਿਰਿਆ ਦਾ ਹਿੱਸਾ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੰਜ ਸਾਲ ਬੀਤ ਜਾਣ ਤੋਂ ਬਾਅਦ ਇਹ ਕਹਿਣਾ ਕਿ ਸਾਨੂੰ ਮੀਟਿੰਗਾਂ ਵਿੱਚ ਨਹੀਂ ਸੱਦਿਆ ਗਿਆ, ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਜਨਤਾ ਬਹੁਤ ਸੂਝਵਾਨ ਹੈ ਅਤੇ ਉਹਨਾਂ ਨੂੰ ਪੂਰੀ ਤਰ੍ਹਾ ਦਤਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਫੰਡ ਕੌਣ ਲੈ ਕੇ ਆ ਰਿਹਾ ਹੈ ਅਤੇ ਕਿੰਨ੍ਹਾ ਦੀ ਅਗਵਾਈ ਵਿੱਚ ਕੰਮ ਹੋ ਰਹੇ ਹਨ।
ਰਾਜੀਵ ਧੀਰ ਤੇ ਹੋਰਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਉਹ ਪੈਸੇ ਦੀ ਰਾਜਨੀਤੀ ਨਹੀਂ ਸਗੋਂ ਕੰਮ ਦੀ ਰਾਜਨੀਤੀ ਕਰਨਗੇ। ਉਨ੍ਹਾਂ ਸੁਲਤਾਨਪੁਰ ਲੋਧੀ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਐਸੇ ਨੁਮਾਇੰਦਿਆਂ ਨੂੰ ਚੁਣਨ ਜੋ ਹਰ ਵੇਲੇ ਲੋਕਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹੇ ਰਹਿਣ ਅਤੇ ਫੋਨ ਕਰਨ ‘ਤੇ ਤੁਰੰਤ ਲੋਕਾਂ ਕੋਲ ਪਹੁੰਚ ਜਾਣ।
ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਜੇ ਨਗਰ ਕੌਂਸਲ ਵਿੱਚ ਉਨ੍ਹਾਂ ਦਾ ਪ੍ਰਧਾਨ ਬਣਦਾ ਹੈ ਤਾਂ ਦਫਤਰ ਵਿੱਚ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਐਮਸੀ ਮੌਜੂਦ ਰਹੇਗਾ, ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਜਾ ਸਕੇ।
ਇਸ ਦੌਰਾਨ ਰਾਜੀਵ ਧੀਰ ਨੇ ਇਹ ਸੰਕੇਤ ਵੀ ਦਿੱਤਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਉਹ ਦੋ ਵਾਰਡਾਂ ਤੋਂ ਚੋਣ ਲੜ ਸਕਦੇ ਹਨ। ਉੱਿਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਜਨਤਾ ਵੱਲੋਂ ਮਿਲ ਰਹੇ ਪਿਆਰ ਅਤੇ ਸਮਰਥਨ ਦੇ ਚਲਦੇ ਕਈ ਵਾਰਡਾਂ ਤੋਂ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਜਾ ਰਿਹਾ ਹੈ ਅਤੇ ਇਸ ਸਬੰਧੀ ਜਲਦ ਹੀ ਅਧਿਕਾਰਿਕ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੁਲਤਾਨਪੁਰ ਲੋਧੀ ਦੀ ਰਾਜਨੀਤੀ ਵਿੱਚ ਜਨਤਾ ਦਾ ਫੈਸਲਾ ਸਭ ਤੋਂ ਵੱਡਾ ਹੋਵੇਗਾ ਅਤੇ ਲੋਕ ਹੀ ਤੈਅ ਕਰਨਗੇ ਕਿ ਉਹਨਾਂ ਨੂੰ ਪੈਸੇ ਵਾਲਾ ਨੁਮਾਇੰਦਾ ਚਾਹੀਦਾ ਹੈ ਜਾਂ ਉਹ ਵਿਅਕਤੀ ਜੋ ਹਰ ਕੰਮ ਲਈ ਹਮੇਸ਼ਾ ਉਹਨਾਂ ਦੇ ਨਾਲ ਖੜ੍ਹਾ ਰਹੇ।
ਇਸ ਮੌਕੇ ਤੇ ਜਤਿੰਦਰ ਸੇਠੀ, ਕਮਲਪ੍ਰੀਤ ਸਿੰਘ ਸੋਨੀ, ਦੀਪਕ ਠਾਕੁਰ, ਸ਼ਿੰਚਰਪਾਲ ਆਦਿ ਹਾਜ਼ਰ ਸਨ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
JSJitendra Soni
FollowMar 07, 2026 16:06:530
Report
HDHARSH DWIVEDI
FollowMar 07, 2026 16:06:390
Report
RSRahul shukla
FollowMar 07, 2026 16:06:260
Report
SHSAYED HUSSAIN AKHTAR
FollowMar 07, 2026 16:05:58Raebareli, Uttar Pradesh:रायबरेली : मामूली विवाद को लेकर चले लाठी डंडे, लाठी डंडे चलने वीडियो हुआ वायरल, लड़ाई मे महिलाएं भी बराबर से शामिल, नसीराबाद थाना इलाके के पूरे निहाली दुबे का मामला
0
Report
APANOOP PRATAP SINGH
FollowMar 07, 2026 16:05:470
Report
VAVINEET AGARWAL
FollowMar 07, 2026 16:05:320
Report
PKPushpender Kumar
FollowMar 07, 2026 16:05:100
Report
RRRakesh Ranjan
FollowMar 07, 2026 16:04:420
Report
RKRANJAN KUMAR
FollowMar 07, 2026 16:04:190
Report
0
Report
KSKAMARJEET SINGH
FollowMar 07, 2026 16:01:480
Report
ASANIMESH SINGH
FollowMar 07, 2026 16:00:450
Report