Become a News Creator

Your local stories, Your voice

Follow us on
Download App fromplay-storeapp-store
Advertisement
Back
Tarn Taran143407

फतेहाबाद में जागरण के दौरान भजन गाते समय मांगेराम की मौत; हृदयगति रुकने से

AMAjay Mehta
Nov 03, 2025 07:02:07
Fatehabad, Punjab
फतेहाबाद। ऐसे भी आती है मौत, जागरण मे भजन गाते गाते गिरा हृदयगति रुकने से हुई मौत टोहाना का रहने वाला था मांगेराम घटना का वीडियो सोशल मीडिया पर हो रहा है वायरल
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Nov 03, 2025 13:46:11
Noida, Uttar Pradesh:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਵਾਸਤੇ ਤਿਆਰ ਕੀਤੀ ਐਸ.ਓਪੀ ਅਰਜ਼ੀ ਪ੍ਰਾਪਤ ਹੋਣ ਤੋਂ 60 ਦਿਨਾਂ ਦੇ ਅੰਦਰ ਜਾਰੀ ਹੋਵੇਗਾ ਲਾਇਸੰਸ: ਹਰਦੀਪ ਸਿੰਘ ਮੁੰਡੀਆਂ ਸਮਾਂ-ਬੱਧ ਤਰੀਕੇ ਨਾਲ ਕੰਮ ਨਾ ਕਰਨ ''ਤੇ ਹੋਵੇਗੀ ਅਨੁਸ਼ਾਸਨੀ ਕਾਰਵਾਈ: ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਚੰਡੀਗੜ੍ਹ, 3 ਨਵੰਬਰ: ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰੀਅਲ ਅਸਟੇਟ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਫ਼ੈਸਲਾ ਲੈਂਦਿਆਂ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵਾਸਤੇ ਸਟੈਂਡਰਡ ਅਪਰੈਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਤਿਆਰ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕੇ ਵਿੱਚ ਕਾਲੋਨੀਆਂ ਵਿਕਸਤ ਕਰਨ ਲਈ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਲਈ ਤਿਆਰ ਕੀਤੇ ਸਟੈਂਡਰਡ ਅਪਰੈਟਿੰਗ ਪ੍ਰੋਸੀਜ਼ਰ ਨੂੰ ਮੁੱਖ ਤੌਰ ''ਤੇ ਐਲ.ਓ.ਆਈ ਜਾਰੀ ਕਰਨ (30 ਦਿਨ) ਅਤੇ ਲਾਇਸੈਂਸ ਜਾਰੀ ਕਰਨ (30 ਦਿਨ) ਦੇ 2 ਪੜਾਵਾਂ ਅੰਦਰ ਵੰਡਦੇ ਹੋਏ ਕਿਸੇ ਵੀ ਵਿਕਾਸ ਅਥਾਰਟੀ ਵੱਲੋਂ ਬਿਨੈਕਾਰ ਦੇ ਲਾਇਸੈਂਸ ਪ੍ਰਾਪਤ ਕਰਨ ਦੀ ਅਰਜ਼ੀ ਦੇਣ ਦੀ ਮਿਤੀ ਤੋਂ ਲਾਇਸੈਂਸ ਜਾਰੀ ਕਰਨ ਦਾ ਕੁੱਲ ਸਮਾਂ 60 ਦਿਨ ਨਿਯਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਹੂਸ ਕੀਤਾ ਜਾ ਰਿਹਾ ਸ. ਕਿ ਵਿਭਾਗ ਵੱਲੋਂ ਪ੍ਰਮੋਟਰਾਂ ਨੂੰ ਕਾਲੋਨੀਆਂ ਵਿਕਸਤ ਕਰਨ ਲਈ ਜਾਰੀ ਕੀਤੇ ਜਾਣ ਵਾਲੇ ਲਾਇਸੈਸਾਂ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਲੰਮੀ ਹੈ ਜਿਸ ਕਾਰਨ ਵਿਭਾਗ ਅਧੀਨ ਕੰਮ ਕਰਦੀਆਂ ਵੱਖ-ਵੱਖ ਵਿਕਾਸ ਅਥਾਰਟੀਆਂ ਵੱਲੋਂ ਪ੍ਰੋਮਟਰਾਂ ਨੂੰ ਲਾਇਸੈਂਸ ਜਾਰੀ ਕਰਨ ਵਿੱਚ ਬੇਲੋੜੀ ਦੇਰੀ ਹੁੰਦੀ ਸੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਸਬੰਧੀ ਐਸ.ਓ.ਪੀ. ਤਿਆਰ ਕੀਤੀ ਹੈ। ਇਸ ਅਨੁਸਾਰ ਭਵਿੱਖ ਵਿੱਚ ਪ੍ਰਮੋਟਰਾਂ ਨੂੰ ਅਰਜ਼ੀ ਦੇਣ ਤੋਂ 60 ਦਿਨਾਂ ਦੇ ਅੰਦਰ-ਅੰਦਰ ਸਬੰਧਤ ਵਿਕਾਸ ਅਥਾਰਟੀ ਵੱਲੋਂ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ。 ਸ. ਮੁੰਡੀਆਂ ਨੇ ਕਿਹਾ ਕਿ ਐਸ.ਓ.ਪੀ. ਅਨੁਸਾਰ ਲਾਇਸੈਂਸ ਜਾਰੀ ਕਰਨ ਦੀ ਇਸ ਪ੍ਰਕਿਰਿਆ ਨੂੰ ਸਮਾਂ-ਬੱਧ ਕਰ ਦਿੱਤਾ ਗਿਆ ਹੈ। ਹੁਣ ਕਿਸੇ ਵੀ ਕੇਸ ਉਪਰ ਕੰਮ ਕਰਨ ਵਾਲੀ ਹਰੇਕ ਸ਼ਾਖਾ ਜਿਵੇਂ ਪਲਾਨਿੰਗ, ਅਕਾਊਂਟ, ਲਾਇਸੈਂਸਿੰਗ ਆਦਿ ਅਤੇ ਵੱਖ-ਵੱਖ ਵਿਭਾਗਾਂ ਜਿਵੇਂ ਪੀ.ਪੀ.ਸੀ.ਬੀ, ਪੀ.ਐਸ.ਪੀ.ਸੀ.ਐਲ, ਜੰਗਲਾਤ, ਡਰੇਨੇਜ, ਐਨ.ਐਚ.ਏ.ਆਈ/ਪੀ.ਡਬਲਯੂ.ਡੀ. ਅਦਿ ਵੱਲੋਂ ਕੇਸਾਂ ਦਾ ਨਿਪਟਾਰਾ ਕਰਨ ਦੀ ਸਪਸ਼ੱਟ ਟਾਈਮਲਾਈਨ ਮਿੱਥੀ ਗਈ ਹੈ। ਹਰੇਕ ਕਰਮਚਾਰੀ ਇਸ ਟਾਈਮਲਾਈਨ ਅਨੁਸਾਰ ਕੰਮ ਕਰਨ ਦਾ ਪਾਬੰਦ ਹੋਵੇਗਾ ਅਤੇ ਬੇਵਜ੍ਹਾ ਦੇਰੀ ਕਰਨ ''ਤੇ ਸਬੰਧਤ ਕਰਮਚਾਰੀ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ ਦੇ ਸੂਬੇ ਦੀ ਅਰਥ ਵਿਵਸਥਾ ਵਿੱਚ ਦਿੱਤੇ ਜਾਂਦੇ ਯੋਗਦਾਨ ਅਤੇ ਰੁਜ਼ਗਾਰ ਦੇ ਸਾਧਨ ਉਤਪੰਨ ਕਰਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਖੇਤਰ ਨਾਲ ਸਬੰਧਤ ਪਹਿਲਾਂ ਵੀ ਕਈ ਉਪਰਾਲੇ ਕੀਤੇ ਗਏ ਹਨ ਅਤੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੇ ਸਰਲੀਕਰਨ ਨਾਲ ਪ੍ਰਮੋਟਰਾਂ ਦੀ ਖੱਜਲ-ਖੁਆਰੀ ਘਟੇਗੀ ਅਤੇ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਮਿਲੇਗਾ。
0
comment0
Report
ASAnmol Singh Warring
Nov 03, 2025 13:32:35
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਸੋਥਾ ਪਿੰਡ ਨੇੜੇ ਇੱਕ ਨਿੱਜੀ ਬੱਸ ਦੀ ਟੱਕਰ ਨਾਲ ਸਕੂਟੀ ਸਵਾਰ ਇੱਕ ਲੜਕੀ ਦੀ ਮੌਤ ਹੋ ਗਈ। ਬੱਸ ਡਰਾਈਵਰ ਮੌਕੇ ਤੋਂ ਭੱਜ ਗਿਆ, ਜਦੋਂ ਕਿ ਐਸਐਸਐਫ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਲਈ ਰੂਪਾਨਾ ਚੋਕੀ ਪੁਲਿਸ ਨੂੰ ਸੂਚਿਤ ਕੀਤਾ।ਜਾਣਕਾਰੀ ਅਨੁਸਾਰ ਦਰਪਨ ਕੌਰ ਪੁੱਤਰੀ ਸਾਹਿਬ ਸਿੰਘ, ਜੋ ਕਿਸੇ ਕੰਮ ਲਈ ਐਕਟਿਵਾ ਨੰਬਰ ਪੀਬੀ 53 ਏ 6972 ' ਤੇ ਪਿੰਡ ਰੁਪਾਣਾ ਤੋਂ ਪਿੰਡ ਸੋਥਾ ਜਾ ਰਹੀ ਸੀ। ਇਸ ਦੌਰਾਨ ਉਸ ਦੀ ਟੱਕਰ ਨਿਊ ਦੀਪ ਕੰਪਨੀ ਦੀ ਬੱਸ ਨੰਬਰ ਪੀਬੀ 30 ਆਰ 5848 ਨਾਲ ਹੋ ਗਈ। ਇਸ ਘਟਨਾ ਵਿੱਚ ਪਿੰਡ ਰੁਪਾਣਾ ਦੀ ਰਹਿਣ ਵਾਲੀ ਦਰਪਨ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਬੱਸ ਡਰਾਈਵਰ ਮੌਕੇ ਤੋਂ ਭੱਜ ਗਏ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੜਕ ਸੁਰਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰੂਪਾਨਾ ਚੌਕੀ ਪੁਲਿਸ ਨੂੰ ਕਾਰਵਾਈ ਲਈ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ。
0
comment0
Report
VSVARUN SHARMA
Nov 03, 2025 13:32:18
Kapurthala, Punjab:*ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ Mulਕੰਮਲ* *ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੁਲਤਾਨਪੁਰ ਲੋਧੀ ਵਿਖੇ ਦੂਰ ਦਰਾਡੇ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹੋ ਰਹੀਆਂ ਨਤਮਸਤਕ* ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡੀ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਮੱਥਾ ਟੇਕਣ ਲਈ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ। ਜੋੜ ਮੇਲਾ ਸ਼ੁਰੂ ਹੁੰਦੇ ਹੀ ਸੰਗਤਾਂ ਦੀ ਭਾਰੀ ਆਮਦ ਸ਼ੁਰੂ ਹੋ ਗਈ ਹੈ ਸੰਗਤਾਂ ਨੇ ਖ਼ੁਸ਼ੀ-ਖ਼ੁਸ਼ੀ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਜਾ ਰਿਹਾ ਹੈ। ਗੁਰਦੁਆਰਾ ਬੇਰ ਸਾਹਿਬ ਦੇ ਸਜੇ ਸੁੰਦਰ ਦਰਬਾਰ ਦੇ ਅਲੌਕਿਕ ਦ੍ਰਿਸ਼ ਵੇਖ ਕੇ ਸੰਗਤਾਂ ਦੀ ਖੁਸ਼ੀ ਦੁੱਗਣੀ ਹੋ ਰਹੀ ਹੈ ਆਪਣੇ ਪਰਿਵਾਰਾਂ ਨਾਲ ਦੂਰ ਦੂਰ ਤੋਂ ਆਏ ਬਹੁਤ ਸਾਰੇ ਸ਼ਰਧਾਲੂ ਆਪਣੇ ਪਰਿਵਾਰ ਦੀਆਂ ਗੁਰਦੁਆਰਾ ਬੇਰ ਸਾਹਿਬ ਵਿਖੇ ਸਜਾਏ ਫੁੱਲਾਂ ਨਾਲ ਯਾਦਗਾਰੀ ਫੋਟੋਆਂ ਖਿੱਚਦੇ ਰਹੇ ਹਨ ਅਤੇ ਗੁਰੂ ਗੁਰੂ ਜਪਦੇ ਹੋਏ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ 3 ਨਵੰਬਰ ਨੂੰ ਦੀ ਦੇਰ ਰਾਤ ਨੂੰ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 4 ਨਵੰਬਰ ਦੀ ਸਵੇਰ 10 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸ਼ਾਮ ਨੂੰ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਰਾਗੀ, ਢਾਡੀ , ਕਥਾ ਵਾਚਕ ਟੇਕਾ ਵਾਚਕ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ 6 ਨਵੰਬਰ ਦੀ ਸਵੇਰ ਤੱਕ ਗੁਰੂ ਜਸ਼ ਸੁਣਾਉਂਣਗੇ । ਉਨ੍ਹਾਂ ਦੱਸਿਆ ਕਿ ਮਹਾਨ ਗੁਰਪੁਰਬ ਜੋੜ ਮੇਲੇ ’ਤੇ ਇਸ ਵਾਰ 3 ਨਵੰਬਰ ਦੀ ਰਾਤ ਨੂੰ ਆਸਾਮ ਤੋਂ ਆਰੰਭ ਹੋਇਆ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਪੁੱਜੇਗਾ, ਜਿਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਨਗਰ ਕੀਰਤਨ 4 ਨਵੰਬਰ ਦੀ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਵੇਗਾ। ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਗੁ. ਬੇਰ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ 4 ਨਵੰਬਰ ਨੂੰ ਹੀ ਸਵੇਰੇ 10 ਵਜੇ ਗੁਰਦੁਆਰਾ ਸੰਤਘਾਟ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਕਿ ਬਾਜ਼ਾਰਾਂ ਵਿਚ ਦੀ ਹੁੰਦੇ ਹੋਏ ਸ਼ਾਮ ਨੂੰ ਗੁਰਦੁਆਰਾ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ। 5 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਹੋਵੇਗੀ ਅਤੇ ਇਸ ਵਾਰ ਸ਼ਾਹੀ ਆਤਿਸ਼ਬਾਜੀ ਚਲਾਈ ਜਾਵੇਗੀ, ਜੋਕਿ ਅਲੌਕਿਕ ਦ੍ਰਿਸ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਨਵੰਬਰ ਦੀ ਦੇਰ ਰਾਤ ਨੂੰ 1.30 ਵਜੇ ਪਾਏ ਜਾਣਗੇ ਅਤੇ ਫੁੱਲਾਂ ਦੀ ਵਰਖਾ ਹੋਵੇਗੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਾਰੀਗਰ ਅਤੇ ਸ਼ਰਧਾਲੂਆਂ ਮਿਲ ਕੇ ਬੜੇ ਉਤਸ਼ਾਹ ਨਾਲ ਰੰਗ-ਬਿਰੰਗੇ ਫੁੱਲਾਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਬਾਰ ਨੂੰ ਸਜਾਇਆ ਹੈ, ਜੋਕਿ ਮਨਮੋਹਕ ਦ੍ਰਿਸ਼ ਪੇਸ਼ ਕਰਦਾ ਹੈ。 ਬਾਈਟ ਗਿਆਨੀ ਸਤਨਾਮ ਸਿੰਘ ਬਾਈਟ ਸੰਗਤ
0
comment0
Report
SSSanjay Sharma
Nov 03, 2025 13:31:19
Noida, Uttar Pradesh:170 ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਅੱਜ ਦਿੱਲੀ ਦੇ ਇਤਿਹਾਸਕ ਅਸਥਾਨ ਗੁਰੂਦੁਆਰਾ ਰਕਾਬਗੰਜ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਅਤੇ ਹਸਨ ਅਬਦਾਲ ਗੁਰੂਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ。 ਇਸ ਮੌਕੇ, ਸ਼ਰਧਾਲੂਆਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਨਾਲ ਅਰਦਾਸ ਵਿੱਚ ਹਿੱਸਾ ਲਿਆ। ਫਿਰ ਉਨ੍ਹਾਂ ਨੂੰ ਵਿਦਾ ਕੀਤਾ ਗਿਆ。 ਇਹ ਧਿਆਨ ਦੇਣ ਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਦੇਸ਼ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਦਾ ਹੈ, ਅਤੇ ਇਸ ਸਾਲ, ਸਾਡੇ ਦੇਸ਼ ਦੇ ਲਗਭਗ 2,100 ਸ਼ਰਧਾਲੂਆਂ ਨੂੰ ਉਨ੍ਹਾਂ ਦੇ ਜਨਮ ਸਥਾਨ ਨਨਕਾਣਾ ਸਾਹਿਬ ਲਈ ਪਾਕਿਸਤਾਨ ਤੋਂ ਵੀਜ਼ਾ ਮਿਲਿਆ ਹੈ。 ਇਸ ਮੌਕੇ ''ਤੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਕਾਹਲੋਂ ਨੇ ਕਿਹਾ, "ਭਾਰਤ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ, ਅਤੇ ਅਸੀਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਦਾ ਸਿੱਖ ਧਰਮ ਨਾਲ ਹਮੇਸ਼ਾ ਇੱਕ ਵਿਲੱਖਣ ਸਬੰਧ ਰਿਹਾ ਹੈ। ਕਈ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਉਹ ਸਾਡੇ ਇਕੱਠਾਂ ਵਿੱਚ ਸ਼ਰਧਾਂਜਲੀ ਦੇਣ ਲਈ ਆਏ ਹਨ। ਕਦੇ ਉਹ ਰਕਾਬਗੰਜ ਆਏ ਹਨ, ਕਦੇ ਸ਼ੀਸ਼ਗੰਜ ਸਾਹਿਬ, ਅਤੇ ਕਦੇ ਸਿੱਖ ਭਾਈਚਾਰੇ ਵਿੱਚ ਪਹੁੰਚੇ ਹਨ。 ਇਹ ਸਿੱਖ ਧਰਮ ਪ੍ਰਤੀ ਉਨ੍ਹਾਂ ਦੀ ਸੱਚੀ ਸ਼ਰਧਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਦੀ ਇੱਛਾ ਵੀ ਪ੍ਰਗਟ ਕੀਤੀ ਹੈ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
0
comment0
Report
NSNaresh Sethi
Nov 03, 2025 13:18:06
Kot Kapura, Punjab:ਫਰੀਦਕੋਟ ਦਾ ਇੱਕ ਚੌਂਕ ਜਿਸ ਦਾ ਨਾਮ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗੀ ਅਮਰਦੀਪ ਬਾਸੀ ਦੇ ਨਾਮ ਤੇ ਰੱਖਿਆ ਗਿਆ ਸੀ ਜਿਸ ਨੂੰ ਅਮਰਦੀਪ ਬਾਸੀ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਔਰ ਇਸ ਦੀ sੰਭਾਲ ਸੰਭਾਲ ਵੀ ਅਮਰਦੀਪ ਬਾਸੀ ਦੇ ਪਰਿਵਾਰ ਵੱਲੋਂ ਕੀਤੀ ਜਾਂਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਸ ਚੌਂਕ ਦੀ ਸਾਂਭ ਸੰਭਾਲ ਨਾ ਹੋਣ ਦੇ ਚਲਦੇ ਨਗਰ ਕੌਂਸਲ ਵਲੋਂ ਵਾਰ-ਵਾਰ ਉਹਨਾਂ ਨੂੰ ਨੋਟਿਸ ਦੇਣ ਦੇ ਬਾਵਜੂਦ ਵੀ ਕੋਈ ਜਵਾਬ ਨਾ ਮਿਲਿਆ ਤਾਂ ਨਗਰ ਕੌਂਸਲ ਵੱਲੋਂ ਇਹ ਚੌਂਕ ਸਾਂਭ ਸੰਭਾਲ ਲਈ ਵੋਹਰਾ ਐੰਟਰਪ੍ਰਾਈਜਸ ਨਾਮ ਦੀ ਕੰਪਨੀ ਨੂੰ ਜਿੰਮਾ ਸੌਂਪ ਦਿੱਤਾ ਜਿਸ ਵੱਲੋਂ ਇਸ ਚੌਂਕ ਵਿੱਚ ਬਾਬਾ ਦੀਪ ਸਿੰਘ ਜੀ ਦੇ ਬੁੱਤ ਲਗਾ ਕੇ ਇਸ ਚੌਂਕ ਨੂੰ ਬਾਬਾ ਦੀਪ ਸਿੰਘ ਯਾਦਗਾਰੀ ਚੌਂਕ ਦਾ ਨਾਮ ਦੇ ਦਿੱਤਾ ਜਿਸ ਤੇ ਸਵਰਗੀ ਅਮਰਦੀਪ ਬਾਸੀ ਦਾ ਪਰਿਵਾਰ ਕਾਫੀ ਨਰਾਜ਼ ਨਜ਼ਰ ਆਇਆ ਜਿੰਨਾ ਵੱਲੋਂ ਪਿਛਲੇ ਦਿਨੀ ਬਾਬਾ ਦੀਪ ਸਿੰਘ ਚੌਂਕ ਦੇ ਨਾਮ ਵਾਲਾ ਬੋਰਡ ਉਖਾੜ ਕੇ ਸੁੱਟ ਦਿੱਤਾ ਪਰ ਇਸੇ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਜਦ ਇਸ ਦਾ ਵਿਰੋਧ ਕੀਤਾ ਗਿਆ ਤਾਂ ਗੁੱਸੇ ਵਿੱਚ ਆਏ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਅਮਰਦੀਪ ਬਾਸੀ ਚੌਕ ਦੇ ਨਾਮ ਦਾ ਬੋਰਡ ਵੀ ਪੁੱਟ ਕੇ ਸੁੱਟ ਦਿੱਤਾ ਜਿਸ ਤੋਂ ਬਾਅਦ ਦੋਨਾਂ ਧਿਰਾਂ ਵੱਲੋਂ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ ਗਈ ਸੀ। ਪਰ ਅੱਜ ਕਿਸ ਵਿਵਾਦ ਨੇ ਮੁੜ ਨਵਾਂ ਰੂਪ ਲੈ ਲਿਆ ਜਦੋਂ ਅਮਰਦੀਪ ਬਾਸੀ ਦੇ ਪਰਿਵਾਰ ਵੱਲੋਂ ਅਮਰਦੀਪ ਬਾਸੀ ਚੌਂਕ ਨਾਮ ਦਾ ਬੋਰਡ ਦੁਬਾਰਾ ਚੌਂਕ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਪਰ ਇਸ ਦਾ ਪਤਾ ਲੱਗਦੇ ਹੀ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਮੁੜ ਇਸ ਚੌਂਕ ਵਿੱਚ ਬੋਰਡ ਲੱਗਣ ਤੋਂ ਰੋਕਿਆ ਗਿਆ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਬੁਲਾ ਕੇ ਇਹ ਬੋਰਡ ਉਥੋਂ ਪੱਟ ਕੇ ਨਗਰ ਕੌਂਸਲ ਦੀ ਟਰਾਲੀ ਵਿੱਚ ਲੱਦ ਕਮੇਟੀ ਕਰ ਪਹੁੰਚਾ ਦਿੱਤਾ ਗਿਆ। ਇਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਅਮਰਦੀਪ ਬਾਸੀ ਦੇ ਪਰਿਵਾਰ ਕੋਲ ਕਿਸੇ ਕਿਸਮ ਦੀ ਕੋਈ ਮਨਜ਼ੂਰੀ ਨਹੀਂ ਹੈ ਜਿਸ ਤੋਂ ਇਹ ਚੌਂਕ ਵਿੱਚ ਆਪਣੇ ਨਾਮ ਦਾ ਬੋਰਡ ਲਗਾ ਸਕਣ ਪਰ ਸਾਡੇ ਵੱਲੋਂ ਅਮਰਦੀਪ ਬਾਸੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨਾਂ ਦਾ ਬੋਰਡ ਇੱਥੋਂ ਨਾ ਉਤਾਰਨ ਦਾ ਮਤਾ ਪਾਇਆ ਹੋਇਆ ਸੀ ਪਰ ਪਿਛਲੇ ਦਿਨੀ ਜਦ ਇਹਨਾਂ ਵੱਲੋਂ ਬਾਬਾ ਦੀਪ ਸਿੰਘ ਜੀ ਦਾ ਬੋਰਡ ਪੱਟ ਕੇ ਸੁੱਟਿਆ ਗਿਆ ਤਾਂ ਉਸ ਵੇਲੇ ਕਮੇਟੀ ਵੱਲੋਂ ਅਮਰਦੀਪ ਬਾਸੀ ਦਾ ਬੋਰਡ ਵੀ ਪੁੱਟ ਦਿੱਤਾ ਗਿਆ। ਅੱਜ 2 ਵਜੇ ਦਾ ਸਮਾਂ ਦਿੱਤਾ ਗਿਆ ਸੀ ਜਦੋਂ ਦੋਨਾਂ ਧਿਰਾਂ ਨੂੰ ਆਪਸ ਵਿੱਚ ਬਿਠਾ ਕੇ ਸਹਿਮਤੀ ਕਰਾਈ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਵੱਲੋਂ ਜਬਰੀ borਡ ਲਗਾਉਣ ਦੀ ਕੋਸ਼ਿਸ਼ ਕੀਤੀ ਗਈਪਰ ਇਹ ਕਾਨੂੰਨ ਮੁਤਾਬਿਕ ਸਰਾਸਰ ਗਲਤ ਹੈ ਜਿਸ ਨੂੰ ਹੋਨ ਨਹੀਂ ਦਿੱਤਾ ਜਾਵੇਗਾ ਇਸ ਲਈ ਇਸ ਬੋਰਡ ਨੂੰ ਦੁਬਾਰੋ ਇਥੋਂ ਪੱਟ ਦਿੱਤਾ ਗਇਆ ਹੈ। ਉਧਰੋਂ ਚੌਂਕ ਦੀ ਸਾਂਭ ਸੰਭਾਲ ਕਰ ਰਹੇ ਵੋਹਰਾ ਇੰਟਰਪ੍ਰਾਈਜਰ ਦੇ ਮਾਲਕ ਨੇ ਦੱਸਿਆ ਕਿ ਕਰੀਬ ਚਾਰ ਪੰਜ ਦਿਨ ਪਹਿਲਾਂ ਅਮਰਦੀਪ ਬਾਸੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੋਰਡ ਨੂੰ ਜਬਰੀ ਪੱਟ ਕੇ ਸੁੱਟ ਦਿੱਤਾ ਗਿਆ ਸੀ ਜੋ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਸੀ ਪਰ ਹਾਲੇ ਤੱਕ ਪੁਲਿਸ ਵੱਲੋਂ ਵੀ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦ ਇਸ ਸਬੰਧੀ ਅਮਰਦੀਪ ਬਾਸੀ ਦੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਵੀ ਸਪਸ਼ਟੀਕਰਨ ਦੇਣ ਤੋਂ ਇਨਕਾਰ ਕਰ ਦਿੱਤਾ।
0
comment0
Report
KKKIRTIPAL KUMAR
Nov 03, 2025 12:45:25
Sangrur, Punjab:ਸੰਗਰੂਰ ਨਗਰ ਕੌਂਸਲ ਨੂੰ ਐਮਸੀਆਂ ਨੇ ਲਾਇਆ ਤਾਲਾ ਕਿਹਾ ਸ਼ਹਿਰ ਦੇ ਨਹੀਂ ਹੋ ਰਹੇ ਕੰਮ ਚਿਕਨ ਗੁਣੀ ਅਤੇ ਬੁਖਾਰ ਦੇ ਨਾਲ ਲੋਕ ਹਨ ਪਰੇਸ਼ਾਨ ਆਮ ਆਦਮੀ ਪਾਰਟੀ ਦਾ ਨਹੀਂ ਹੈ ਧਿਆਨ ਤਾਂ ਉੱਥੇ ਹੀ ਅਮਨ ਅਰੋੜਾ ਨੇ ਕਿਹਾ ਟੈਂਡਰ ਪਾਸ ਹੋਣ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਚਿੰਤਾ ਦਾ ਵਿਸ਼ਾ ਮੇਰੇ ਕੋਲ ਨੌ ਐਮਸੀਆਂ ਦਾ ਪਾਰਟੀ ਦੇ ਅਸਤੀਫੇ ਦਾ ਨਹੀਂ ਆਇਆ ਕੋਈ ਸੁਨੇਹਾ। ਜਿੱਥੇ ਇੱਕ ਪਾਸੇ ਪੂਰੇ ਜ਼ਿਲ੍ਾ ਸੰਗਰੂਰ ਦੇ ਵਿੱਚ ਚਿਕਨ ਗੁਣੀਆਂ ਤੇ ਬੁਖਾਰ ਦੀ ਮਾਰ ਨਾਲ ਲੋਕਾਂ ਨੂੰ ਮਾਰ ਝੱਲਣੀ ਪੈ ਰਹੀ ਹੈ ਲੋਕ ਚਿਕਨਗੁਨੀਆ ते ਬੁਖਾਰ ਨਾਲ ਪ੍ਰੇਸ਼ਾਨ ਹਨ ਅਤੇ ਹੁਣ ਤਾਂ ਕਈਆਂ ਦੀ ਮੌਤਾਂ ਵੀ ਹੋ ਚੁੱਕੀਆਂ ਹਨ ਤਾਂ ਉੱਥੇ ਹੀ ਜਿਲ੍ਹਾ ਸੰਗਰੂਰ ਦੇ ਆਮ ਆਦਮੀ ਪਾਰਟੀ ਦੇ ਨੌ ਐਮਸੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਅਤੇ ਉਹਨਾਂ ਦੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ ਇਸ ਤੋਂ ਬਾਅਦ ਹੀ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਵੱਲੋਂ ਸੰਗਰੂਰ ਨਗਰ ਕੌਂਸਲ ਤੇ ਤਾਲਾ ਲਗਾਇਆ ਗਿਆ ਹੈ। ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਿ ਨਗਰ ਕੌਂਸਲ ਦੀ ਇਸ ਵਾਰ ਪੂਰੀ ਇਲੈਕਸ਼ਨਾਂ ਤੋਂ ਬਾਅਦ ਬੋਡੀ ਬਣਨ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਇਸ ਨਗਰ ਕੌਂਸਲ ਨੂੰ ਖੋਲਣ ਦਾ ਕੀ ਫਾਇਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਇੰਨੀ ਮਹਾਂਮਾਰੀ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਮੌਜੂਦਾ ਸਰਕਾਰ ਦੇ ਹੋਣ ਦੇ ਨਾਤੇ ਵੀ ਉਹ ਇਸ ਤਰ੍ਹਾਂ ਸਾਡੇ ਕੰਮ ਨਹੀਂ ਕਰ ਰਹੇ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਮੌਜੂਦਾ ਸਰਕਾਰ ਦੇ ਵਿੱਚ ਹੀ ਸਾਡੇ ਕੰਮ ਨਹੀਂ ਹੋਣਗੇ ਤਾਂ ਸਾਡਾ ਐਮਸੀ ਬਣਨ ਦਾ ਕੀ ਫਾਇਦਾ। ਅਸਸਲ ਖ਼ਬਰ ਇਹ ਹੈ ਕਿ ਸੰਗਰੂਰ ਸ਼ਹਿਰ ਦੇ ਵਿੱਚ ਚਿਕਨ ਗੁਣੀਆਂ ਤੇ ਬੁਖਾਰ ਦੀ ਮਾਰ ਨਾਲ ਲੋਕਾਂ ਦੀ ਤੀਬਰ ਪਰੇਸ਼ਾਨੀ ਜਾਰੀ ਹੈ, ਜਦਕਿ ਨਗਰ ਕੌਂਸਲ ਨੇ ਤਾਲਾ ਲਗਾਇਆ ਹੈ, ਅਤੇ ਅਮਨ ਅਰੋੜਾ ਨੇ ਇਸ ਹਾਲਤ ਵਿੱਚ ਜਲਦੀ ਕਾਰਵਾਈ ਕਰਨ ਦੀ ਉਲਟ-ਸੁਚਨਾ ਦਿੱਤੀ ਹੈ।
0
comment0
Report
SSSanjay Sharma
Nov 03, 2025 12:21:29
0
comment0
Report
JSJagmeet Singh
Nov 03, 2025 12:05:11
Fatehgarh Sahib, Punjab:ਜਿਲ੍ਹਾ ਪ੍ਰਸ਼ਾਸਨ ਵੱਲੋਂ ਪਾਤਿਸ਼ਾਹੀ ਨੌਵੀਨ ਸ਼੍ਰੀ ਗੁਰੂ teਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਅੱਜ ਗੁਰਦੁਆਰਾ ਸ਼੍ਰੀ ਗੁਰੂ teਗ ਬਹਾਦਰ ਸਾਹਿਬ ਪਿੰਡ ਬਹੇੜ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰਦਿਆਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਗੱਲਬਾਤ ਹੋਏ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ teਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਜਾਰੀ ਹਨ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਣਾ ਸਮੇਂ ਦੀ ਅਹਿਮ ਲੋੜ ਹੈ ਅਤੇ ਮਾਪੇ ਇਸ ਕਾਰਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹਲਕਾ ਬਸੀ ਪਠਾਣਾ ਦੇ ਪਿੰਡਾਂ ਵਿੱਚ ਅਜਿਹੇ ਧਾਰਮਿਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਸ਼੍ਰੀ ਗੁਰੂ teਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਵੱਲੋਂ ਦਿੱਤੀ ਸ਼ਹਾਦਤ ਦੇ ਪ੍ਰਸੰਗ ਸੁਣਾਏ ਜਾਣਗੇ। ਅੱਜ ਕਰਵਾਏ ਕੀਰਤਨ ਦਰਬਾਰ ਦੌਰਾਨ ਭਾਈ ਬਲਜੋਤ ਸਿੰਘ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ।
0
comment0
Report
PSParambir Singh Aulakh
Nov 03, 2025 12:03:31
0
comment0
Report
Advertisement
Back to top