Back
ज़ीर्कपुर ट्रैफिक मामले में ड्राइवर ने भगदड़ मचाई; दावा किया बीजेपी पंजाब उपाध्यक्ष होने वाला
SBSANJEEV BHANDARI
Mar 16, 2026 12:50:23
Zirakpur, Punjab
ਸੋਮਵਾਰ ਦੁਪਹਿਰ ਜ਼ Zerਕਪੁਰ ਦੀਆਂ ਸੜਕਾਂ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਕਾਰ ਸਵਾਰ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪੁਲਿਸ ਦਾ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਸਾਇਰਨ ਵਜਾਉਂਦੀ ਇੱਕ ਕਰੇਟਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਕਾਰ ਚਾਲਕ ਨੇ ਟ੍ਰੈਫਿਕ ਪੁਲਿਸ ਨੂੰ ਕਾਫ਼ੀ ਸਮੇਂ ਤੱਕ ਸ਼ਹਿਰ ਦੀਆਂ sੜਕਾਂ ‘ਤੇ ਦੌੜਾਂਦਾ ਰੱਖਿਆ। ਆਖ਼ਿਰਕਾਰ ਟ੍ਰੈਫਿਕ ਪੁਲਿਸ ਨੇ ਪਿੱਛਾ ਕਰਦੇ ਹੋਏ ਗੱਡੀ ਨੂੰ ਕਾਬੂ ਕਰ ਲਿਆ। ਗੱਡੀ ਰੋਕਣ ਤੋਂ ਬਾਅਦ ਉਕਤ ਵਿਅਕਤੀ ਵੱਲੋਂ ਆਪਣੀ ਪਹਿਚਾਣ ਭਾਜਪਾ ਪੰਜਾਬ ਦਾ ਉਪ-ਪ੍ਰਧਾਨ ਦੱਸਦੇ ਹੋਏ ਪੁਲਿਸ ਮੁਲਾਜ਼ਮਾਂ ‘ਤੇ ਧੌਂਸ ਜਮਾਉਣ ਦੀ ਕੋਸ਼ਿਸ਼ ਕੀਤੀ ਗਈ। ਟ੍ਰੈਫਿਕ ਪੁਲਿਸ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਕਰੇਟਾ ਕਾਰ, ਜਿਸ ‘ਤੇ ਭਾਰਤੀ ਜਨਤਾ ਪਾਰਟੀ ਦੇ ਝੰਡੇ ਲੱਗੇ ਹੋਏ ਸਨ, ਤੇਜ਼ ਸਾਇਰਨ ਵਜਾਉਂਦੀ ਹੋਈ ਉਥੋਂ ਲੰਘੀ। ਪੁਲਿਸ ਨੇ ਵਾਹਨ ਨੂੰ ਰੋਕ ਕੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਉਸ ਦੀ ਰਫ਼ਤਾਰ ਹੋਰ ਤੇਜ਼ ਕਰ ਲਈ ਅਤੇ ਪੁਲਿਸ ਨਾਲ ਕਾਫ਼ੀ ਸਮੇਂ ਤੱਕ ਚੂਹਾ-ਬਿੱਲੀ ਦਾ ਖੇਡ ਖੇਡਦਾ ਰਿਹਾ। ਇਸ ਦੌਰਾਨ ਚਾਲਕ ਲਗਾਤਾਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਰਿਹਾ ਅਤੇ ਪੁਲਿਸ ਨੂੰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਘੁੰਮਾਉਂਦਾ ਰਿਹਾ। ਕਾਫ਼ੀ ਮਸ਼ੱਕਤ ਅਤੇ ਪਿੱਛਾ ਕਰਨ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਆਖ਼ਿਰਕਾਰ ਕਰੇਟਾ ਕਾਰ ਨੂੰ ਰੋਕ ਲਿਆ। ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਮ ਸਾਹਿਲ ਕੁਕਰੇਜਾ ਦੱਸਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਉਹ ਆਪਣੇ ਆਪ ਨੂੰ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਆਪਣੇ ਆਪ ਨੂੰ ਭਾਜਪਾ ਪੰਜਾਬ ਦਾ ਉਪ-ਪ੍ਰਧਾਨ ਹੋਣ ਦਾ ਦਾਅਵਾ ਕਰਦਾ ਦਿੱਸ ਰਿਹਾ ਹੈ। ਪੁਲਿਸ ਦੇ ਮੁਤਾਬਕ ਜਦੋਂ ਉਸ ਤੋਂ ਕਾਰ ‘ਤੇ ਲੱਗੇ ਸਾਇਰਨ ਦੀ ਇਜਾਜ਼ਤ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਕੇਂਦਰ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਮਿਲੀ ਹੋਈ ਹੈ। ਇਸ ਤੋਂ ਇਲਾਵਾ ਉਸ ਨੇ ਵਿਧਾਇਕ ਤੋਂ ਲੈ ਕੇ ਮੁੱਖ ਮੰਤਰੀ ਤੱਕ ਜਾਣ-ਪਛਾਣ ਹੋਣ ਦੀ ਧੌਂਸ ਵੀ ਦਿਖਾਈ ਅਤੇ ਡੀਐਸਪੀ ਤੋਂ ਲਏ ਕੇ ਡੀਆਈਜੀ ਤੱਕ ਅਧਿਕਾਰੀਆਂ ਨਾਲ ਗੱਲ ਕਰਵਾਉਣ ਦੀ ਗੱਲ ਕਰਨ ਲੱਗਾ। ਮਾਮਲਾ ਵਧਣ ‘ਤੇ ਚਾਲਕ ਨੇ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਤੋਂ ਟ੍ਰੈਫਿਕ ਇੰਚਾਰਜ ਨਾਲ ਗੱਲ ਕਰਵਾਉਣ ਦੀ ਮੰਗ ਕੀਤੀ। ਟ੍ਰੈਫਿਕ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਦਾ ਦੋਸ਼ ਹੈ ਕਿ ਚਾਲਕ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ ਇੰਸਪੈਕਟਰ ਮਨਫੂਲ ਸਿੰਘ ਨੇ ਕਿਸੇ ਵੀ ਦਬਾਅ ਤੋਂ ਬਿਨਾਂ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਏਐਸਆਈ ਸੁਖਵਿੰਦਰ ਸਿੰਘ ਨੂੰ ਵਾਹਨ ਚਾਲਕ ਖ਼ਿਲਾਫ਼ ਚਲਾਨ ਕਰਨ ਦੇ ਹੁਕਮ ਦਿੱਤੇ। ਪੁਲਿਸ ਨੇ ਗੈਰ-ਅਧਿਕਾਰਤ ਸਾਇਰਨ ਲਗਾਉਣ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਡਿਊਟੀ ‘ਤੇ ਤੈਨਾਤ ਪੁਲਿਸ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਹੇਠ ਚਾਲਾਨ ਕੱਟ ਦਿੱਤਾ। ਟ੍ਰੈਫਿਕ ਇੰਚਾਰਜ ਵੱਲੋਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ। ਘਟਨਾ ਨਾਲ ਸੰਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਸ਼ਹਿਰ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾਵਾਂ ਵੀ teਜ਼ ਹੋ ਗਈਆਂ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowMar 16, 2026 13:55:36859
Report
SSSanjay Sharma
FollowMar 16, 2026 13:52:52974
Report
VKVipan Kumar
FollowMar 16, 2026 13:49:11772
Report
TBTarsem Bhardwaj
FollowMar 16, 2026 13:47:14873
Report
MJManoj Joshi
FollowMar 16, 2026 13:32:36Chandigarh, Chandigarh:मालेरकोटला की महिला के साथ पिटाई पर DSP स्तर की जाँच, कमीशन को रिपोर्ट
952
Report
KSKapil sharma
FollowMar 16, 2026 13:30:141039
Report
KSKapil sharma
FollowMar 16, 2026 13:24:081015
Report
KSKapil sharma
FollowMar 16, 2026 13:23:501065
Report
ASAvtar Singh
FollowMar 16, 2026 13:21:561002
Report
TBTarsem Bhardwaj
FollowMar 16, 2026 12:56:00905
Report
PSParambir Singh Aulakh
FollowMar 16, 2026 12:45:141001
Report
DSDharmindr Singh
FollowMar 16, 2026 12:21:33976
Report
DVDEVENDER VERMA
FollowMar 16, 2026 12:21:011047
Report
GPGYAN PRAKASH
FollowMar 16, 2026 12:20:34904
Report