Back
ज़िरकपुर पुलिस ने नकली शराब तस्करी नेटवर्क का पर्दाफाश, भारी मात्रा में शराब बरामद
SBSANJEEV BHANDARI
Mar 11, 2026 14:19:34
Zirakpur, Punjab
ਜ਼ੀਰਕਪੁਰ:
ਜ਼ੀਰਕਪੁਰ ਪੁਲਿਸ ਨੇ ਨਕਲੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਸ਼ਰਾਬ ਨਾਲ ਭਰਿਆ ਇੱਕ ਕੈਂਟਰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਅੰਬਾਲਾ–ਚੰਡੀਗੜ੍ਹ ਹਾਈਵੇ ‘ਤੇ ਨਾਕਾਬੰਦੀ ਕਰਕੇ ਕੀਤੀ ਗਈ ਕਾਰਵਾਈ ਦੌਰਾਨ ਕੈਂਟਰ ਵਿਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਵਿੱਚ ਵਿਕਣ ਵਾਲੀ ਸ਼ਰਾਬ ਨੂੰ ਗੈਰਕਾਨੂੰਨੀ ਤਰੀਕੇ ਨਾਲ ਇੱਕ ਕੈਂਟਰ ਵਿੱਚ ਲੋਡ ਕਰਕੇ ਜ਼ੀਰਕਪੁਰ ਰਾਹੀਂ ਅੰਬਾਲਾ ਵੱਲ tasਕਰੀ ਲਈ ਲਿਆਂਦਾ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਜ਼ੀਰਕਪੁਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੰਬਾਲਾ–ਚੰਡੀਗੜ੍ਹ ਹਾਈਵੇਤੇ ਨਾਕਾਬੰਦੀ ਕਰ ਦਿੱਤੀ ਅਤੇ ਆਉਣ-ਜਾਣ ਵਾਲੇ ਵਾਹਨਾਂਦੀ ਸਖ਼ਤੀ ਨਾਲ ਚੈਕਿੰਗ ਸ਼ੁਰੂ ਕਰ ਦਿੱਤੀ।
ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕੈਂਟਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਪੁਲਿਸ ਵੀ ਬਰਾਮਦਗੀ ਦੇਖ ਕੇ ਹੈਰਾਨ ਰਹਿ ਗਈ। ਕੈਂਟਰ ਵਿਚੋਂ 1200 ਬੋਤਲਾਂ, 360 ਕਵਾਰਟਰ ਅਤੇ 7440 ਮਿਨੀ ਬੋਤਲਾਂ ਬਰਾਮਦ ਹੋਈਆਂ, ਜੋ ਕੁੱਲ ਮਿਲਾ ਕੇ 275 ਪੇਟੀਆਂ ਵਿੱਚ ਭਰੀਆਂ ਹੋਈਆਂ ਸਨ.
ਕਾਰਵਾਈ ਦੌਰਾਨ ਕੈਂਟਰ ਦਾ ਡਰਾਈਵਰ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਉਸ ਨੂੰ ਥਾਂ ‘ਤੇ ਹੀ ਕਾਬੂ ਕਰ ਲਿਆ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਡ ‘ਤੇ ਲਿਆ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਇਸ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਵੀ ਜਾਣਕਾਰੀ ਮਿਲ ਸਕੇ।
ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਨਾਲ ਭਰਿਆ ਕੈਂਟਰ ਹਰਿਆਣਾ ਵੱਲ ਜਾ ਰਿਹਾ ਸੀ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਥੋਂ ਇਸ ਨੂੰ ਹੋਰ ਰਾਜਾਂ ਵਿੱਚ ਵੀ ਸਪਲਾਈ ਕੀਤਾ ਜਾਣਾ ਸੀ। ਪੁਲਿਸ ਦੇ ਮੁਤਾਬਕ ਪੁੱਛਗਿੱਛ ਤੋਂ ਬਾਅਦ ਇਸ ਤਸਕਰੀ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।
ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਗੈਰਕਾਨੂੰਨੀ ਨੈੱਟਵਰਕ ਦੇ ਪਿੱਛੇ ਲੁਕੇ ਹੋਏ ਮਾਸਟਰਮਾਈਂਡ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 11, 2026 15:47:380
Report
NSNitesh Saini
FollowMar 11, 2026 15:46:200
Report
ADAnkush Dhobal
FollowMar 11, 2026 15:03:290
Report
VKVipan Kumar
FollowMar 11, 2026 14:50:390
Report
VSVARUN SHARMA
FollowMar 11, 2026 14:32:340
Report
BSBhushan Sharma
FollowMar 11, 2026 14:31:350
Report
VSVARUN SHARMA
FollowMar 11, 2026 14:04:190
Report
BSBHARAT SHARMA
FollowMar 11, 2026 14:02:030
Report
KDKuldeep Dhaliwal
FollowMar 11, 2026 13:24:270
Report
NSNavdeep Singh
FollowMar 11, 2026 13:18:120
Report
ADAnkush Dhobal
FollowMar 11, 2026 13:03:360
Report
TBTarsem Bhardwaj
FollowMar 11, 2026 13:03:260
Report
RKRAMAN KHOSLA
FollowMar 11, 2026 13:02:220
Report
ASAvtar Singh
FollowMar 11, 2026 12:49:300
Report