Back
ज़ीरकपूर के होटल में 10-12 युवकों का हमला, नौबत किडनैपिंग तक – CCTV फुटेज जारी
SBSANJEEV BHANDARI
Mar 07, 2026 07:04:07
Zirakpur, Punjab
ਜ਼ੀਰਕਪੁਰ ਦੇ ਬਲਟਾਣਾ ਇਲਾਕੇ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੇਰ ਰਾਤ ਹੋਟਲ ਸੀਟੀ ਵਾਕ ਵਿੱਚ ਕੰਮ ਕਰਨ ਵਾਲੀ ਕੁੜੀ ‘ਤੇ 10 ਤੋਂ 12 ਲੋਕਾਂ ਵੱਲੋਂ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਬਾਅਦ ਵਿੱਚ ਕਿਡਨੈਪ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰਾਂ ਦੀ ਪੂਰੀ ਕਰਤੂਤ ਕੈਮਰੇ ਵਿੱਚ كੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਕੁੜੀ ਹੋਟਲ ਵਿੱਚ ਮੈਨੇਜਰ ਵਜੋਂ ਕੰਮ ਕਰਦੀ ਹੈ ਅਤੇ ਉਸ ਦੀ ਪਛਾਣ ਸ਼ਗੁਨ ਦੇ ਤੌਰ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕਰੀਬ 10 ਤੋਂ 12 ਲੋਕ ਅਚਾਨਕ ਹੋਟਲ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚ 4 ਤੋਂ 5 ਮਹਿਲਾਵਾਂ ਵੀ ਸ਼ਾਮਿਲ ਸਨ। ਹਮਲਾਵਰਾਂ ਨੇ ਆਉਂਦੇ ਹੀ ਸ਼ਗੁਨ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕੁਝ ਹੀ ਪਲਾਂ ਵਿੱਚ ਮਾਮਲਾ ਹਮਲੇ ਵਿੱਚ ਤਬਦੀਲ ਹੋ ਗਿਆ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕੁੜੀ ਨੂੰ ਬੇਰਹਮੀ ਨਾਲ ਮਾਰਿਆ-ਪੀਟਿਆ ਅਤੇ ਫਿਰ ਜਬਰਦਸਤੀ ਉਸ ਨੂੰ ਗੱਡੀ ਵਿੱਚ ਬਿਠਾ ਕੇ ਉਥੋਂ ਲੈ ਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਉਸ ਨੂੰ ਜ਼ੀਰਕਪੁਰ ਤੋਂ ਹਰਿਆਣਾ ਦੇ ਪਾਣੀਪਤ ਤੱਕ ਲੈ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਲਟਾਣਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਘਟਨਾ ਸੰਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾ ਕਰਨ ਵਾਲੇ ਲੋਕਾਂ ਨੇ ਹੋਟਲ ਮੈਨੇਜਰ ਸ਼ਗੁਨ ‘ਤੇ ਦੋ ਨਾਬਾਲਿਗ ਕੁੜੀਆਂ ਨੂੰ ਵਰਗਲਾਉਣ ਅਤੇ ਉਨ੍ਹਾਂ ਨੂੰ ਘਰ ਤੋਂ ਭਜਾਉਣ ਦੇ ਦੋਸ਼ ਹੇਠ ਇਹ ਹਮਲਾ ਅਤੇ ਕਿਡਨੈਪਿੰਗ ਕੀਤੀ ਗਈ ਸੀ । ਇਸੀ ਗੱਲ ਨੂੰ ਲੈ ਕੇ ਇਹ sਾਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਕੁੱਟਮਾਰ ਅਤੇ ਕਿਡਨੈਪਿੰਗ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਆਰੋਪੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 07, 2026 08:20:170
Report
MJManoj Joshi
FollowMar 07, 2026 08:16:300
Report
ASAvtar Singh
FollowMar 07, 2026 07:49:390
Report
DSDEVINDER SHARMA
FollowMar 07, 2026 07:49:170
Report
BKBIMAL KUMAR
FollowMar 07, 2026 07:48:520
Report
RBRohit Bansal
FollowMar 07, 2026 07:05:260
Report
SKSanjeev Kumar
FollowMar 07, 2026 07:03:460
Report
MSManish Shanker
FollowMar 07, 2026 07:03:09Sahibzada Ajit Singh Nagar, Punjab:ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਮੋਹਾਲੀ ਅਦਾਲਤ ਵਿੱਚ ਪੇਸ਼ ਹੋਏ ਬਿਕਰਮ Сਿੰਘ ਮਜੀਠੀਆ ਤੇ ਉਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ。
0
Report
DSDEVINDER SHARMA
FollowMar 07, 2026 07:02:560
Report
VKVarun Kaushal
FollowMar 07, 2026 07:02:370
Report
SGSatpal Garg
FollowMar 07, 2026 07:02:200
Report
BSBhushan Sharma
FollowMar 07, 2026 07:00:500
Report
AZAbhinva zeepunjabi
FollowMar 07, 2026 06:35:380
Report