Back
ज़ीर्कपुर-ट्राइसिटी क्षेत्र में छह-लेन एक्सेस-ड्राइव स्पर का बड़ा प्रोजेक्ट मंजूर
SBSANJEEV BHANDARI
Feb 20, 2026 03:03:15
Zirakpur, Punjab
ਜ਼ੀਰਕਪੁਰ
ਪੰਜਾਬ ਵਿੱਚ ਵਧ ਰਹੀ ਟਰੈਫਿਕ ਜਾਮ ਦੀ ਸਮੱਸਿਆ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਲਈ ₹1,463.95 ਕਰੋੜ ਦੀ ਲਾਗਤ ਨਾਲ 6-ਲੇਨ ਐਕਸੈਸ-ਕੰਟਰੋਲਡ ਗ੍ਰੀਨਫੀਲਡ ਸਪਰ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਪਰਿਵਹਨ ਮੰਤਰੀ ਨਿਤਿਨ ਗਡਕਰੀ ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਸਾਂਝੀ ਕੀਤੀ । ਇਹ ਨਵਾਂ ਸਪਰ ਅੰਬਾਲਾ–ਚੰਡੀਗੜ੍ਹ ਸੈਕਸ਼ਨ (NH-205A) ਨੂੰ ਜ਼ੀਰਕਪੁਰ ਬਾਈਪਾਸ ਨਾਲ ਸਿੱਧੇ ਤੌਰ ‘ਤੇ ਜੋੜੇਗਾ。
ਇਹ ਪ੍ਰੋਜੈਕਟ ਟ੍ਰਾਈਸਿਟੀ ਰਿੰਗ ਰੋਡ ਯੋਜਨਾ ਦਾ ਅਹਿਮ ਹਿੱਸਾ ਹੈ, ਜਿਸਦਾ ਮਕਸਦ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਭਾਰੀ ਭਰਕਮ ਟਰੈਫਿਕ ਨੂੰ ਸ਼ਹਿਰੀ ਹੱਦਾਂ ਤੋਂ ਬਾਹਰ ਮੋੜਨਾ ਹੈ। ਇਸ ਨਾਲ ਗੁਜ਼ਰਦੇ ਵਾਹਨਾਂ ਨੂੰ ਸ਼ਹਿਰਾਂ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਪਵੇਗੀ ਅਤੇ ਮੁੱਖ ਚੌਰਾਹਿਆਂ ‘ਤੇ ਲੱਗਣ ਵਾਲੇ ਲੰਮੇ ਜਾਮ ਤੋਂ ਰਾਹਤ ਮਿਲੇਗੀ。
ਨਵਾਂ ਛੇ-ਲੇਨ ਗ੍ਰੀਨਫੀਲਡ ਸਪਰ ਹਿਮਾਚਲ ਪ੍ਰਦੇਸ਼, ਖ਼ਾਸ ਕਰਕੇ ਸ਼ਿਮਲਾ ਖੇਤਰ ਵੱਲ ਯਾਤਰਾ ਕਰਨ ਵਾਲਿਆਂ ਲਈ ਵਰਦਾਨ ਸਾਬਤ ਹੋਵੇਗਾ। ਯਾਤਰਾ ਸਮਾਂ ਘਟੇਗਾ ਅਤੇ ਬਿਨਾ ਰੁਕਾਵਟ ਸਫ਼ਰ ਸੰਭਵ ਹੋਵੇਗਾ। ਇਸ ਨਾਲ ਸੈਰ-ਸਪਾਟੇ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਵੱਡਾ ਬਲ ਮਿਲੇਗਾ。
ਐਕਸੇਸ-ਕੰਟਰੋਲਡ ਹਾਈਵੇ ਹੋਣ ਕਰਕੇ ਸੜਕ ਹਾਦਸਿਆਂ ਦੀ ਸੰਭਾਵਨਾ ਘਟੇਗੀ ਅਤੇ ਟਰੈਫਿਕ ਦੀ ਸੁਚਾਰੂ ਆਵਾਜਾਈ ਨਾਲ ਵਾਹਨਾਂ ਦੀ ਬੇਕਾਰ ਖਪਤ ਘਟੇਗੀ, ਜਿਸ ਨਾਲ ਪ੍ਰਦੂਸ਼ਣ ਵਿੱਚ ਵੀ ਕਮੀ ਆਏਗੀ。
ਇਹ ਪ੍ਰੋਜੈਕਟ ਸਿਰਫ਼ ਟਰੈਫਿਕ ਸੁਧਾਰ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਟ੍ਰਾਈਸਿਟੀ ਖੇਤਰ ਵਿੱਚ ਉਦਯੋਗ, ਰਿਹਾਇਸ਼ੀ ਅਤੇ ਵਪਾਰਕ ਵਿਕਾਸ ਨੂੰ ਵੀ ਗਤੀ ਦੇਵੇਗਾ। ਬਿਹਤਰ ਕਨੈਕਟੀਵਿਟੀ ਨਾਲ ਨਿਵੇਸ਼ ਦੇ ਮੌਕੇ ਵਧਣਗੇ ਅਤੇ ਖੇਤਰੀ ਆਰਥਿਕ ਏਕੀਕਰਣ ਨੂੰ ਮਜ਼ਬੂਤੀ ਮਿਲੇਗੀ。
ਇਸ ਵੱਡੇ ਇਨਫਰਾਸਟਰਕਚਰ ਪ੍ਰੋਜੈਕਟ ਨਾਲ ਜ਼ੀਰਕਪੁਰ ਅਤੇ ਟ੍ਰਾਈਸਿਟੀ ਖੇਤਰ ਆਉਣ ਵਾਲੇ ਸਮੇਂ ਵਿੱਚ ਇੱਕ ਸੁਚਾਰੂ, ਤੇਜ਼ ਅਤੇ ਆਧੁਨਿਕ ਆਵਾਜਾਈ ਪ੍ਰਣਾਲੀ ਵੱਲ ਕਦਮ ਬਧੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowFeb 20, 2026 04:33:530
Report
KSKapil sharma
FollowFeb 20, 2026 04:31:370
Report
KSKapil sharma
FollowFeb 20, 2026 04:04:590
Report
KSKapil sharma
FollowFeb 20, 2026 04:04:420
Report
KSKapil sharma
FollowFeb 20, 2026 04:00:250
Report
MSManish Shanker
FollowFeb 20, 2026 03:50:14Sahibzada Ajit Singh Nagar, Punjab:ਨਗਰ ਨਿਗਮ ਮੋਹਾਲੀ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੋਹਾਲੀ ਦੇ ਵਿਕਾਸ ਕਾਰਜਾਂ ਲਈ ਅਤੇ ਸੜਕਾਂ ਦੀ ਮੁਰੰਮਤ ਲਈ 12 ਕਰੋੜ ਰੁਪਏ ਦੇ ਟੈਂਡਰ ਐਫ ਐਂਡ ਸੀਸੀ ਦੀ ਮੀਟਿੰਗ ਵਿੱਚ ਕੀਤੇ ਗਏ ਪਾਸ। ਜਲਦ ਹੀ ਬਦਲੀ ਜਾਏਗੀ ਮੋਹਾਲੀ ਦੀ ਸੜਕਾਂ ਦੀ ਨੁਹਾਰ।
0
Report
MSManish Shanker
FollowFeb 20, 2026 03:47:17Sahibzada Ajit Singh Nagar, Punjab:ਮੋਹਾਲੀ ਦੇ ਥਾਣਾ ਬਲੌਂਗੀ ਪੁਲਿਸ ਵੱਲੋਂ ਅਣ ਅਧਿਕਾਰਤ ਕਲੋਨੀਆਂ ਉਸਾਰਨ ਵਾਲਿਆਂ ਤੇ ਸਖਤ ਕਾਰਵਾਈ ਕਰਦੇ ਹੋਏ ਸੱਤ ਬੰਦਿਆਂ ਤੇ ਕੀਤਾ ਪਰਚਾ ਦਰਜ। ਗਮਾਡਾ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸੀ ਲਿਖਿਤ ਸ਼ਿਕਾਇਤ。
1-2-1 Inspector PS Grewal SHO Police station Balongi
0
Report
HSHarmeet Singh Maan
FollowFeb 20, 2026 03:47:050
Report
KDKuldeep Dhaliwal
FollowFeb 20, 2026 03:32:310
Report
KSKapil sharma
FollowFeb 20, 2026 03:31:48Noida, Uttar Pradesh:लुधियाना का जतिंदर सिंह बना ओमान क्रिक्रेट टीम का कप्तान:पढ़ाई में था कमजोर,माता-पिता कहते थे स्पोर्ट्स ने कुछ नहीं देना, चोरी दिया सिलेक्शन टेस्ट
0
Report
MSManish Shanker
FollowFeb 20, 2026 03:30:48Sahibzada Ajit Singh Nagar, Punjab:मोहाली पुलिस ने Axis Bank के ATM से पैसे जमा कराने आए व्यक्ति की आंखों में मिर्च डालकर 4 लाख लूटने वाले आरोपी को गिरफ्तार किया.
0
Report
DSDEVINDER SHARMA
FollowFeb 20, 2026 02:46:580
Report
KSKapil sharma
FollowFeb 20, 2026 01:45:100
Report
SSSanjay Sharma
FollowFeb 19, 2026 18:45:250
Report