Back
पंजाब में रिश्वतखोरी के आरोप: विजीलेंस ने फायर डिपार्टमेंट के सहायक उप निरीक्षक जसवंत सिंह को गिरफ्तार किया गया
SBSANJEEV BHANDARI
Feb 20, 2026 16:31:12
Zirakpur, Punjab
ਜ਼ੀਰਕਪੁਰ
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਅਹਿਮ ਕਾਰਵਾਈ ਕਰਦੇ ਹੋਏ ਫਾਇਰ ਵਿਭਾਗ ਦੇ ਸਬ-ਅਫਸਰ ਜਸਵੰਤ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਆਰੋਪੀ ਜਸਵੰਤ ਸਿੰਘ ਕੋਲ ਡੇਰਾਬੱਸੀ ਦੇ ਨਾਲ ਨਾਲ ਮੋਹਾਲੀ ਦਾ ਵੀ ਵਾਧੂ ਚਾਰਜ ਸੀ । ਇਹ ਕਾਰਵਾਈ ਸਰਕਾਰੀ ਤੰਤਰ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ。
ਜਾਣਕਾਰੀ ਅਨੁਸਾਰ ਮੋਹਾਲੀ ਖੇਤਰ ਵਿੱਚ ਇਕ ਨਿੱਜੀ ਫਰਮ ਵੱਲੋਂ ਆਪਣੇ ਵਪਾਰਕ ਸੰਸਥਾਨ ਵਿੱਚ ਫਾਇਰ ਸੇਫਟੀ ਉਪਕਰਣ ਲਗਾਉਣ ਤੋਂ ਬਾਅਦ ਨਿਯਮਾਂ ਅਨੁਸਾਰ ਫਾਇਰ ਸੇਫਟੀ ਐਨਓਸੀ ਲਈ ਅਰਜ਼ੀ ਦਿੱਤੀ ਗਈ ਸੀ। ਦੋਸ਼ ਹੈ ਕਿ ਅਰਜ਼ੀ ਦੀ ਪ੍ਰਕਿਰਿਆ ਅੱਗੇ ਵਧਾਉਣ ਅਤੇ ਐਨਓਸੀ ਜਾਰੀ ਕਰਨ ਦੇ ਬਦਲੇ ਸੰਬੰਧਤ ਅਧਿਕਾਰੀ ਵੱਲੋਂ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ। ਦੱਸਿਆ ਜਾ ਰਿਹਾ ਹੈ ਕਿ 50 ਹਜ਼ਾਰ ਰੁਪਏ ਪਹਿਲਾਂ ਹੀ ਲਏ ਜਾ ਚੁੱਕੇ ਸਨ ਅਤੇ ਬਾਕੀ 1 ਲੱਖ ਰੁਪਏ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਸੀ。
ਸ਼ਿਕਾਇਤਕਰਤਾ ਨੇ ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਪ੍ਰਾਰੰਭਿਕ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਯੋਜਨਾਬੱਧ ਟ੍ਰੈਪ ਓਪਰੇਸ਼ਨ ਕੀਤਾ। ਜਿਵੇਂ ਹੀ ਸ਼ਿਕਾਇਤਕਰਤਾ ਨੇ ਬਾਕੀ 1 ਲੱਖ ਰੁਪਏ ਸਬ-ਅਫਸਰ ਨੂੰ ਸੌਂਪੇ, ਮੌਕੇ ‘ਤੇ ਮੌਜੂਦ ਵਿਜੀਲੈਂਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਰਿਸ਼ਵਤ ਦੀ ਰਕਮ ਬਰਾਮਦ ਕਰਕੇ ਸਬੂਤ ਵਜੌਂ ਕਬਜ਼ੇ ਵਿੱਚ ਲੈ ਲਈ ਗਈ।
ਆਰੋਪੀ ਖ਼ਿਲਾਫ਼ ਭ੍ਰਿਸ਼ਟਾਚਾਰ ਨਿਵਾਰਣ ਕਾਨੂੰਨ ਅਧੀਨ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਵਿਜੀਲੈਂਸ ਅਧਿਕਾਰੀਆਂ ਮੁਤਾਬਕ ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਇਹ ਵੀ ਜਾਂਚਿਆ ਜਾਵੇਗਾ ਕਿ ਕੀ ਇਸ ਮਾਮਲੇ ਵਿੱਚ ਹੋਰ ਕੋਈ ਅਧਿਕਾਰੀ ਜਾਂ ਕਰਮਚਾਰੀ ਵੀ ਸ਼ਾਮਲ ਹੈ। ਜੇਕਰ ਜਾਂਚ ਵਿੱਚ ਹੋਰ ਨਾਮ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ。
ਇਸ ਕਾਰਵਾਈ ਤੋਂ ਬਾਅਦ ਸੰਬੰਧਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਸੂਤਰਾਂ ਅਨੁਸਾਰ ਵਿਭਾਗੀ ਪੱਧਰ ‘ਤੇ ਵੀ ਅੰਦਰੂਨੀ ਜਾਂਚ ਦੀ ਸੰਭਾਵਨਾ ਜਤਾਈ ਜਾ ਰਹੀ ਹੈ。
ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵਿਜੀਲੈਂਸ ਵਿਭਾਗ ਲਗਾਤਾਰ ਕਾਰਵਾਈ ਕਰ ਰਹਾ ਹੈ, ਜਿਸ ਨਾਲ ਸਰਕਾਰੀ ਤੰਤਰ ਵਿੱਚ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowFeb 20, 2026 17:50:050
Report
SSSanjay Sharma
FollowFeb 20, 2026 16:47:21Noida, Uttar Pradesh:ਕਾਂਗਰਸ ਦੀਆਂ ਚਾਲਾਂ ਵਿੱਚ ਨੌਜਵਾਨਾਂ ਗੁੰਮਰਾਹ ਨਾ ਹੋਣ !!
0
Report
DSDEVINDER SHARMA
FollowFeb 20, 2026 16:47:070
Report
SSSanjay Sharma
FollowFeb 20, 2026 15:47:490
Report
KPKomlata Punjabi
FollowFeb 20, 2026 15:47:410
Report
SSSanjay Sharma
FollowFeb 20, 2026 15:19:110
Report
MJManoj Joshi
FollowFeb 20, 2026 15:18:130
Report
SSSanjay Sharma
FollowFeb 20, 2026 15:15:550
Report
SSSanjay Sharma
FollowFeb 20, 2026 15:02:540
Report
SSSanjay Sharma
FollowFeb 20, 2026 15:02:420
Report
SSSanjay Sharma
FollowFeb 20, 2026 14:45:350
Report
KBKulbir Beera
FollowFeb 20, 2026 14:32:120
Report
VKVipan Kumar
FollowFeb 20, 2026 14:30:560
Report
SGSatpal Garg
FollowFeb 20, 2026 14:18:040
Report