Back
3 मार्च को श्री आनंदपुर साहिब में अकाली कॉन्फ्रेंस: पंथक मसलों पर लामबंदी
BKBIMAL KUMAR
Feb 14, 2026 15:30:54
Anandpur Sahib, Punjab
ਹੋਲਾ ਮਹੱਲਾ ਮੌਕੇ 3 ਮਾਰਚ ਤੌਂ ਸ੍ਰੀ ਆਨੰਦਪੁਰ ਸਾਹਿਬ ‘ਚ ਅਕਾਲੀ ਦਲ ਪੁਨਰ ਸੁਰਜੀਤ ਨੇ ਕਾਨਫਰੰਸ ਕਰਨ ਦਾ ਕੀਤਾ ਐਲਾਨ
ਪੰਥਕ ਮਸਲੇ, ਬੰਦੀ ਸਿੰਘਾਂ ਦੀ ਰਿਹਾਈ, ਐਸਜੀਪੀਸੀ ਚੋਣਾਂ ਅਤੇ ਪੰਜਾਬ ਦੇ ਅਧਿਕਾਰਾਂ ‘ਤੇ ਹੋਵੇਗੀ ਲਾਮਬੰਦੀ – ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਸਾਰੀਆਂ ਪੰਥਕ ਤੇ ਖੇਤਰੀ ਧਿਰਾਂ ਨੂੰ ਪੰਜਾਬ ਤੇ ਪੰਜਾਬੀਅਤ ਲਈ ਇਕੱਠੇ ਹੋਣ ਦਾ ਚੰਦੂਮਾਜਰਾ ਨੇ ਦਿੱਤਾ ਹੋਕਾ
Anchor - ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਹੋਲਾ ਮਹੱਲੇ ਦੇ ਇਤਿਹਾਸਕ ਦਿਹਾੜੇ ਮੌਕੇ 3 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਅਕਾਲੀ ਕਾਨਫਰੰਸ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦਾ ਮਕਸਦ ਪੰਜਾਬ ਨੂੰ ਬਚਾਉਣ ਅਤੇ ਜਗਾਉਣ ਲਈ ਸੱਦਾ ਦੇਣਾ ਅਤੇ ਪੰਥਕ ਮਸਲਿਆਂ ‘ਤੇ ਸਾਂਝੀ ਲਾਮਬੰਦੀ ਕਰਨੀ ਹੈ।ਉਨ੍ਹਾਂ ਇੰਡੋ-ਯੂਐਸ ਵਪਾਰ ਸਮਝੌਤੇ ਬਾਰੇ ਕਿਹਾ ਕਿ ਇਹ ਖੇਤੀ ਸਮجھੌਤਾ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਚੰਦੂਮਾਜਰਾ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ, ਤਾਂ ਜੋ ਸਿੱਖ ਸੰਸਥਾਵਾਂ ਵਿੱਚ ਆਈ ਕਮਜ਼ੋਰੀ ਦੂਰ ਹੋ ਸਕੇ。
VO1 - ਪੱਤਰਕਾਰਾਂ ਨਾਲ ਗੱਲਬात ਦੌਰਾਨ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਸਬੰਧੀ ਕੀਤੇ ਵਾਅਦੇ ਕੇਂਦਰ ਸਰਕਾਰ ਵੱਲੋਂ ਪੂਰਾ ਨਾ ਕਰਨਾ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਕੈਦੀਆਂ ਕੀਤਾ ਜਾ ਰਿਹਾ ਮਾੜਾ ਵਤੀਰਾ ਅਜਿਹੇ ਮਸਲੇ ਹਨ ਜਿਨ੍ਹਾਂ ਸਬੰਧੀ ਲੋਕ ਲਹਿਰ ਬਣਾਈ ਜਾਵੇਗੀ। ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ, ਤਾਂ ਜੋ ਸਿੱਖ ਸੰਸਥਾਵਾਂ ਵਿੱਚ ਆਈ ਕਮਜ਼ੋਰੀ ਦੂਰ ਹੋ ਸਕੇ। ਉਨ੍ਹਾਂ ਇੰਡੋ-ਯੂਐਸ ਵਪਾਰ ਸਮਝੌਤੇ ਬਾਰੇ ਸਪਸ਼ਟਤਾ ਦੀ ਮੰਗ ਕਰਦਿਆਂ ਕਿਹਾ ਕਿ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਲਾਜ਼ਮੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਖੇਤੀ ਸਮਝੌਤਾ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ਵੇਚਣ, ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਅਤੇ ਆਰਡੀਐਫ ਫੰਡ ਜਾਰੀ ਨਾ ਕਰਨ ਵਰਗੇ ਮਸਲੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਹਨ ਪ੍ਰੰਤੂ ਸੂਬਾ ਸਰਕਾਰ ਇਸ ਕਰਕੇ ਇਹਨਾਂ ਮਸਲਿਆਂ ਤੇ ਚੁੱਪ ਹੈ ਕਿਉੰ ਕੇ ਅਸਲ ਵਿੱਚ ਸਰਕਾਰ ਦਿੱਲੀ ਤੋਂ ਕੇਜਰੀਵਾਲ ਚਲਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੇ ਮਸਲੇ 3 ਮਾਰਚ ਦੀ ਕਾਨਫਰੰਸ ਵਿੱਚ ਉਠਾਏ ਜਾਣਗੇ ਅਤੇ ਪੰਜਾਬ ਦੇ ਹੱਕਾਂ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸਦੇ ਨਾਲ ਹੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਬਚਾਅ ਲਈ ਸਾਰੀਆਂ ਖੇਤਰੀ ਧਿਰਾਂ ਨੂੰ ਨਿੱਜ ਤੋਂ ਉਪਰ ਉੱਪਰ ਹੋਣ ਦੀ ਲੋੜ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 14, 2026 16:18:24Noida, Uttar Pradesh:कांग्रेसी SC विंग के कन्वीनर की नशे के मामले में गिरफ्तारी पर वित्त मंत्री हरपाल सिंह चीमा की प्रतिक्रिया
0
Report
SBSANJEEV BHANDARI
FollowFeb 14, 2026 16:16:560
Report
MSManish Shanker
FollowFeb 14, 2026 16:16:350
Report
SSSanjay Sharma
FollowFeb 14, 2026 16:03:570
Report
KPKomlata Punjabi
FollowFeb 14, 2026 16:02:050
Report
SNSUNIL NAGPAL
FollowFeb 14, 2026 15:45:200
Report
SSSanjay Sharma
FollowFeb 14, 2026 15:19:160
Report
DSDharmindr Singh
FollowFeb 14, 2026 15:17:060
Report
SSSanjay Sharma
FollowFeb 14, 2026 15:00:08Noida, Uttar Pradesh:ANI COLOMBO INDIAN TEAM PRACTICE SESSION COLOMBO (SRI LANKA): ICC MEN’S T20 WORLD CUP 2026/ PRACTICE SESSION OF INDIAN CRICKET TEAM/ VISUALS FROM STADIUM TV BROADCAST PERMITTED
0
Report
SGSatpal Garg
FollowFeb 14, 2026 14:19:110
Report
SNSUNIL NAGPAL
FollowFeb 14, 2026 13:47:460
Report
SSSanjay Sharma
FollowFeb 14, 2026 13:45:27Noida, Uttar Pradesh:AAP senior leader Neel Garg's reaction on Raja Warring's statement on traditional drugs
0
Report
KPKomlata Punjabi
FollowFeb 14, 2026 13:30:390
Report
KCKhem Chand
FollowFeb 14, 2026 13:22:040
Report