Back
रोपड़ में किसानों का भारी प्रदर्शन, ट्रेड डील वापस लेने की मांग चर्चा तेज
TSTEJINDER SINGH
Feb 17, 2026 11:29:11
Rupnagar, Punjab
ਰੋਪੜ: ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਵੱਲੋਂ ਅੱਜ ਰੋਪੜ ਦੇ ਸਿਵਿਲ ਸਕੱਤਰ ਦਫ਼ਤਰ ਬਾਹਰ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਪੁਤਲੇ ਸਾੜੇ। ਪ੍ਰਦਰਸ਼ਨ ਦੌਰਾਨ ਮाहੌਲ ਕਾਫ਼ੀ ਤਣਾਭਰਿਆ ਪਰ ਉਤਸ਼ਾਹਪੂਰਨ ਰਿਹਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। ਮੌਕੇ ’ਤੇ ਕਿਸਾਨਾਂ ਨੇ ਸਰਕਾਰਾਂ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਲਗਾਤਾਰ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ ਅਤੇ ਨਵੀਆਂ ਨੀਤੀਆਂ ਰਾਹੀਂ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਵੀਂ ਟਰੇਡ ਡੀਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਇਹ ਟਰੇਡ ਡੀਲ ਕਿਸਾਨ ਵਿਰੋਧੀ ਹੈ, ਜਿਸ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ’ਤੇ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਆਯਾਤ ਵਧਣ ਕਾਰਨ ਸਥਾਨਕ ਫਸਲਾਂ ਦੇ ਭਾਅ ਘਟ ਜਾਣਗੇ ਅਤੇ ਕਿਸਾਨਾਂ ਨੂੰ ਆਪਣੀ ਉਪਜ ਦਾ ਯੋਗ ਮੁੱਲ ਨਹੀਂ ਮਿਲੇਗਾ। ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਕੀਤੀ ਕਿ ਇਸ ਟਰੇਡ ਡੀਲ ਨੂੰ ਤੁਰੰਤ ਰੱਦ ਕਰਕੇ ਕਿਸਾਨ ਜਥੇਬੰਦੀਆਂ ਨਾਲ ਵਿਆਪਕ ਚਰਚਾ ਕੀਤੀ ਜਾਵੇ। ਉਨ੍ਹਾਂ ਨੇ ਦੋਹਰਾਇਆ ਕਿ ਜਦ ਤੱਕ ਸਰਕਾਰ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ, ਤਦ ਤੱਕ ਸੰਘਰਸ਼ ਜਾਰੀ ਰਹੇਗਾ। ਬਾਈਟ – ਕਿਸਾਨ ਆਗੂ:
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 17, 2026 12:32:28Noida, Uttar Pradesh:DELHI: ACTOR RAJPAL YADAV RELEASED FROM TIHAR JAIL/ VISUALS/ RAJPAL YADAV (ACTOR) S/B
0
Report
NSNaresh Sethi
FollowFeb 17, 2026 12:18:470
Report
SBSANJEEV BHANDARI
FollowFeb 17, 2026 12:04:070
Report
ASAvtar Singh
FollowFeb 17, 2026 12:03:290
Report
BSBALINDER SINGH
FollowFeb 17, 2026 11:54:040
Report
SGSatpal Garg
FollowFeb 17, 2026 11:52:140
Report
DVDEVENDER VERMA
FollowFeb 17, 2026 11:51:150
Report
VSVARUN SHARMA
FollowFeb 17, 2026 11:48:410
Report
BSBALINDER SINGH
FollowFeb 17, 2026 11:47:480
Report
DVDEVENDER VERMA
FollowFeb 17, 2026 11:47:030
Report
KSKapil sharma
FollowFeb 17, 2026 11:45:550
Report
PSParambir Singh Aulakh
FollowFeb 17, 2026 11:28:510
Report
KSKapil sharma
FollowFeb 17, 2026 11:26:500
Report
RBRohit Bansal
FollowFeb 17, 2026 11:26:130
Report