Back
SGPC हरियाणा के दो धड़ों के बीच भिड़ंत, दादूवाल पर गोली चलाने की धमकी का आरोप
SGSatpal Garg
Mar 17, 2026 17:16:28
Patran, Punjab
ਸ਼ੇਰਗੜ੍ਹ ਸੋਕ ਸਮਾਗਮ ‘ਚ SGPC ਹਰਿਆਣਾ ਦੇ ਦੋ ਧੜਿਆਂ ਵਿਚ ਟਕਰਾਅ, ਗੋਲੀ ਚਲਾਉਣ ਦੀ ਧਮਕੀ ਦੇ ਦੋਸ਼ ਜਗਦੀਸ਼ ਸਿੰਘ ਝੀੰਡਾ ਨੇ ਦਾਦੂਵਾਲ ‘ਤੇ ਹਮਲੇ ਦੀ ਕੋਸ਼ਿਸ਼ ਦਾ ਲਗਾਇਆ ਦੋਸ਼, ਦਾਦੂਵਾਲ ਨੇ ਕਿਹਾ– “ਸਾਰੇ ਇਲਜ਼ਾਮ ਬੇਬੁਨਿਆਦ, ਅਸੀਂ ਬੇਅਦਬੀ ਮਾਮਲੇ ‘ਚ ਕਰਾਂਗੇ ਸ਼ਿਕਾਇਤ” ਖਬਰ: ਖਨੌਰੀ ਨੇੜਲੇ ਪਿੰਡ ਸਿਰਗੜ੍ਹ ਵਿੱਚ ਇਕ ਭੋਗ ਸਮਾਗਮ ਦੌਰਾਨ ਹਰਿਆਣਾ SGPC ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਦੇ ਧੜਿਆਂ ਵਿਚ ਤਣਾਅ ਉਸ ਵੇਲੇ ਚਰਮ ‘ਤੇ ਪਹੁੰਚ ਗਿਆ ਜਦੋਂ ਮਾਮਲਾ ਪੁਲਿਸ ਚੌਂਕੀ ਤੱਕ ਜਾ ਪੁੱਜਾ। ਇਸ ਘਟਨਾ ਨੇ ਧਾਰਮਿਕ ਤੇ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਦਾ ਮਾਹੌਲ ਤਿਆਰ ਕਰ ਦਿੱਤਾ ਹੈ। ਹਰਿਆਣਾ SGPC ਦੇ ਪ੍ਰਧਾਨ ਜਗਦੀਸ਼ ਸਿੰਘ ਝੀੰਡਾ ਨੇ ਪੁਲਿਸ ਚੌਂਕੀ ਠਰੂਆ ਵਿੱਚ ਆਪਣੇ ਬਯਾਨ ਦਰਜ ਕਰਾਉਂਦਿਆਂ ਦੋਸ਼ ਲਗਾਇਆ ਕਿ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਝੀੰਡਾ ਨੇ ਦੱਸਿਆ ਕਿ ਉਹ ਪਿੰਡ ਸ਼ੇਰਗੜ੍ਹ ਵਿੱਚ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ, ਜਿੱਥੇ ਦਾਦੂਵਾਲ ਵੱਲੋਂ ਸ੍ਰਧਾਂਜਲੀ ਦੌਰਾਨ ਵੀ ਅਪਸ਼ਬਦ ਬੋਲੇ ਗਏ। ਉਨ੍ਹਾਂ ਨੇ ਆਰੋਪ ਲਗਾਇਆ ਕਿ ਸਮਾਗਮ ਤੋਂ ਬਾਅਦ ਜਦੋਂ ਉਹ ਵਾਪਸ ਹਰਿਆਣਾ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਦਾਦੂਵਾਲ ਵੱਲੋਂ ਰੈਕੀ ਕਰਵਾ ਕੇ ਹਮਲੇ ਦੀ ਯੋਜਨਾ ਬਣਾਈ ਗਈ। ਝੀੰਡਾ ਮੁਤਾਬਕ ਦਾਦੂਵਾਲ ਨੇ ਆਪਣੇ ਗਨਮੈਨਾਂ ਨੂੰ ਉਨ੍ਹਾਂ ‘ਤੇ ਗੋਲੀ ਚਲਾਉਣ ਲਈ ਉਕਸਾਇਆ, ਪਰ ਉਨ੍ਹਾਂ ਦੇ ਸਿਕਿਉਰਟੀ ਗਾਰਡ ਨੇ ਅੱਗੇ ਆ ਕੇ ਉਨ੍ਹਾਂ ਦੀ ਜਾਨ ਬਚਾਈ। ਝੀੰਡਾ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਮੌਕੇ ‘ਤੇ ਮੌਜੂਦ ਹੋਰ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ ਧਾਰਾ 307 ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਜਗਦੀਸ਼ ਸਿੰਘ ਝ਼ੀੰਡਾ ਖ਼ਿਲਾਫ ਬੇਅਦਬੀ ਦੇ ਮਾਮਲੇ ਵਿੱਚ ਸ਼ਿਕਾਇਤ ਦੇਣ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਪਾਤੜਾਂ ਇੰਦਰਪਾਲ ਚੌਹਾਨ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਵਲੋਂ ਮਿਲੀ ਸ਼ਿਕਾਇਤ ਤੇ ਮਾਮਲੇ ਚਲੀ ਪੜਤਾਲ ਕਰਨ ਉਪਰੰਤ ਜੋ ਵੀ ਸੱਚਾਈ ਸਾਹਮਣੇ ਆਏਗੀ ਉਸ ਦੇ ਤਹਿਤ ਅਗਲੀ कारਵਾਈ ਕੀਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowMar 17, 2026 18:04:39800
Report
SSSanjay Sharma
FollowMar 17, 2026 17:30:08Noida, Uttar Pradesh:दिल्ली में हिमाचल प्रदेश से निर्विरोध निर्वाचित हुए राज्यसभा सांसद अनुराग शर्मा ने कांग्रेस राष्ट्रीय अध्यक्ष मल्लिकार्जुन खड़गे के साथ मुलाक़ात की
945
Report
BSBHARAT SHARMA
FollowMar 17, 2026 17:16:061093
Report
SGSatpal Garg
FollowMar 17, 2026 17:15:291060
Report
VSVARUN SHARMA
FollowMar 17, 2026 17:04:491078
Report
VBVIJAY BHARDWAJ
FollowMar 17, 2026 17:04:301085
Report
KKKIRTIPAL KUMAR
FollowMar 17, 2026 16:01:301014
Report
RBRohit Bansal
FollowMar 17, 2026 15:30:131034
Report
ADAnkush Dhobal
FollowMar 17, 2026 15:00:571093
Report
VKVipan Kumar
FollowMar 17, 2026 14:31:151030
Report
BSBALINDER SINGH
FollowMar 17, 2026 14:30:281056
Report
PSParambir Singh Aulakh
FollowMar 17, 2026 14:20:421025
Report
NSNavdeep Singh
FollowMar 17, 2026 14:18:571093
Report
RBRohit Bansal
FollowMar 17, 2026 14:16:23Chandigarh, Chandigarh:आज शाम दो अनजान लोग स्कूटी पर आए और पंजाब यूनिवर्सिटी सेक्टर 14 चंडीगढ़ के बॉटनी डिपार्टमेंट पार्किंग के सामने दो राउंड फायरिंग की। इस घटना में किसी जान-माल के नुकसान की खबर नहीं है।
1059
Report