Back
डोहलेवाला गांव में नशे की ओवरडोज से तीन युवकों की मौत, गांव में हाहाकार
NSNavdeep Singh
Dec 23, 2025 04:47:13
Moga, Punjab
ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਢੋਲੇਵਾਲ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ ਨਾਲ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਜਾਰੀ ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਪਿਛਲੇ ਡੇਢ ਮਹੀਨਿਆਂ ਵਿੱਚ ਨਸ਼ੇ ਦੀ ਓਵਰਡੋਜ ਨਾਲ ਤਿੰਨ ਨੌਜਵਾਨਾਂ ਦੀ ਮੌਤ ।
21 ਦਸੰਬਰ ਨੂੰ ਹੋਈ ਦਿਲਪ੍ਰੀਤ ਦੀ ਮੌਤ ਤੇ ਪੁਲਿਸ ਦਾ ਪੱਖ ਆਇਆ ਸਾਹਮਣੇ ਕਿਹਾ ਅਸੀਂ ਪਰਿਵਾਰਕ ਮੈਂਬਰਾਂ ਨੂੰ ਮਿਲੇ ਹਾਂ ਹਾਲਾਂਕਿ ਪੋਸਟਮਾਟਮ ਵਿੱਚ ਪਤਾ ਲੱਗਣਾ ਸੀ ਕਿ ਮੌਤ ਦੇ ਕੀ ਕਾਰਨ ਹਨ ਪਰ ਪਰਿਵਾਰ ਵੱਲੋਂ ਦਿਲਪ੍ਰੀਤ ਦਾ ਅੰਤਿਮ ਸੰਸਕਾਰ ਕਰ ਦੱਤਾ ਗਿਆ । ਪੁਲਿਸ ਦਾ ਕਹਿਣਾ ਹੈ ਕਿ ਜੇਕਰ ਫਿਰ ਵੀ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਨਸ਼ਾ ਦਿੱਤਾ ਹੈ ਤਾਂ ਪੁਲਿਸ ਜਰੂਰ ਉਹਨਾਂ ਤੇ ਬਣਦੀ ਕਾਰਵਾਈ ਕਰੇਗੀ ।
ਦੋ ਬੱਚਿਆਂ ਦੇ ਪਿਤਾ ਰਣਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ ਨਾਲ 2 ਦਸੰਬਰ ਨੂੰ ਹੋਈ ਮੌਤ ਕਾਰਨ ਜਿੱਥੇ ਹਜੇ ਸਿਵਿਆਂ ਦੀ ਅੱਗ ਠੰਢੀ ਹੀ ਨਹੀਂ ਹੋਈ ਸੀ ਓਥੇ ਹੀ ਇਸੇ ਪਿੰਡ ਦੇ ਹੀ ਰਹਿਣ ਵਾਲੇ 18 ਸਾਲਾਂ ਦਿਲਪ੍ਰੀਤ ਦੀ 21 ਦਸੰਬਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਨੇ ਇੱਕ ਵਾਰੀ ਫਿਰ ਸਾਰੇ ਪਿੰਡ ਨੂੰ ਸੋگ ਵਿੱਚ ਪਾ ਦਿੱਤਾ ।
ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ ਵਿੱਚ ਇਸੇ ਹੀ ਪਿੰਡ ਦੇ ਰਣਜੀਤ ਸਿੰਘ ਦੀ ਪਤਨੀ ਦਾ ਚੂੜਾ ਹਜੇ ਉਤਰਿਆ ਹੀ ਨਹੀਂ ਸੀ ਪਰ ਨਸ਼ੇ ਦੇ ਦੈਂਤ ਨੇ ਰਣਜੀਤ ਸਿੰਘ ਨੂੰ ਵੀ ਨਿਗਲ ਲਿਆ ।
ਪਿੰਡ ਵਾਸੀਆਂ ਨੇ ਕਿਹਾ ਅਸੀਂ ਪਿੰਡ ਵਿੱਚ ਨੌਜਵਾਨਾਂ ਦੀ ਬਰਾਤ ਚੜਦੀ ਘੱਟ ਵੇਖੀ ਪਰ ਨੌਜਵਾਨ ਮੁੰਡਿਆਂ ਦੀਆਂ ਸ਼ਮਸ਼ਾਨ ਘਾਟ ਵਿੱਚ ਅਰਥੀਆਂ ਜਾਂدੀਆਂ ਜਿਆਦਾ ਵੇਖੀਆਂ !
ਆਪਣੇ ਇਕਲੌਤੇ ਪੁੱਤ ਨੂੰ ਜਾਂਦਾ ਵੇਖ ਭੁੱਬਾ ਮਾਰ ਰੋਂਦੀ ਮਾਂ ਅਤੇ ਦਾਦੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਕੀਤੀ ਅਪੀਲ ਕਿਹਾ ਇਸ ਚਿੱਟੇ ਨੂੰ ਜਲਦ ਤੋਂ ਜਲਦ ਪੰਜਾਬ ਚੋਂ ਖਤਮ ਕੀਤਾ ਜਾਵੇ ਤਾਂ ਜੋ ਸਾਡੇ ਮੁੰਡੇ ਵਾਂਗੂ ਹੋਰਾਂ ਦੇ ਮੁੰਡੇ ਨਾ ਮਰਨ !
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowDec 23, 2025 06:36:110
Report
MJManoj Joshi
FollowDec 23, 2025 06:32:54Chandigarh, Chandigarh:मास्टर सलीम घर के बाहर खड़े हैं कर गम में शरीक होने आए नज़दीकियों को मिलते हुए
0
Report
RBRohit Bansal
FollowDec 23, 2025 06:31:300
Report
KBKulbir Beera
FollowDec 23, 2025 06:24:530
Report
BSBHARAT SHARMA
FollowDec 23, 2025 06:23:18Ludhiana, Punjab:ਬੀਬੀ ਬਾਦਲ ਵੱਲੋਂ ਬੀਜੇਪੀ ਦੇ ਪੋਸਟਰ ਤੇ ਟਿੱਪਣੀ ਸ਼ਲਾਘਾਯੋਗ ਬੀਜੇਪੀ ਜਿੱਦ ਨਾ ਕਰੇ ਸਿੱਖਾਂਦੀਆਂ ਭਾਵਨਾਵਾਂ ਨੂੰ ਸਮਝੇ
0
Report
DSDharmindr Singh
FollowDec 23, 2025 06:01:500
Report
VBVIJAY BHARDWAJ
FollowDec 23, 2025 06:00:180
Report
RBRohit Bansal
FollowDec 23, 2025 05:31:090
Report
SSSanjay Sharma
FollowDec 23, 2025 05:30:210
Report
SSSanjay Sharma
FollowDec 23, 2025 05:00:180
Report
TBTarsem Bhardwaj
FollowDec 23, 2025 04:53:210
Report
BSBALINDER SINGH
FollowDec 23, 2025 04:49:130
Report
KSKuldeep Singh
FollowDec 23, 2025 03:53:110
Report
SSSanjay Sharma
FollowDec 23, 2025 03:51:420
Report