Back
ग़रीब परिवार के दो युवकों की सड़क दुर्घटना में मौत, चालक फरार
VKVarun Kaushal
Feb 12, 2026 15:46:19
Samrala, Punjab
ਮਾਛੀਵਾੜਾ ਇਲਾਕੇ ਦੇ ਗਰੀਬ ਮਾਪਿਆਂ ਦੇ 2 ਜਵਾਨ ਪੁੱਤਰਾਂ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ
ਟ੍ਰੈਕਟਰ-ਟਰਾਲੀ ’ਤੇ ਸ਼ਟਰਿੰਗ ਦਾ ਸਮਾਨ ਲਾਹ ਕੇ ਪਰਤ ਰਹੇ ਸੀ ਪਿੰਡ
ਬਲਾਚੌਰ ਕੋਲ ਹੋਇਆ ਸੜਕ ਹਾਦਸਾ
deਰ ਸ਼ਾਮ ਬਲਾਚੌਰ ਨੇੜ੍ਹੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਾਛੀਵਾੜਾ ਇਲਾਕੇ ਦੇ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਜਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਹਰਮੇਸ਼ ਕੁਮਾਰ (33) ਵਾਸੀ ਜਾਤੀਵਾਲ ਅਤੇ ਬਲਜਿੰਦਰ ਸਿੰਘ ਬੰਟੀ (34) ਵਾਸੀ ਮਿਲਕੋਵਾਲ ਵਜੋਂ ਹੋਈ ਜੋ ਕਿ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ。
ਟ੍ਰੈਕਟਰ-ਟਰਾਲੀ ਦੇ ਡਰਾਇਵਰ ਜਤਿੰਦਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਰੂੜੇਵਾਲ ਤੋਂ ਸ਼ਟਰਿੰਗ ਦਾ ਸਮਾਨ ਲੱਦ ਕੇ ਕਾਠਗੜ੍ਹ ਉਤਾਰਨ ਲਈ ਗਏ ਸਨ। ਉਸਦੇ ਨਾਲ ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਜੋ ਕਿ ਦੋਵੇਂ ਹੀ ਇਮਾਰਤਾਂ ਦੀ ਸ਼ਟਰਿੰਗ ਲਗਾਉਣ ਦੀ ਮਜ਼ਦੂਰੀ ਕਰਦੇ ਸਨ ਉਹ ਵੀ ਮੌਜੂਦ ਸਨ। ਕੱਲ੍ਹ ਉਹ ਕਾਠਗੜ੍ਹ ਵਿਖੇ ਸ਼ਟਰਿੰਗ ਦਾ ਸਮਾਨ ਉਤਾਰ ਕੇ ਟ੍ਰੈਕਟਰ-ਟਰਾਲੀ ਰਾਹੀਂ ਵਾਪਸ ਪਰਤ ਰਹੇ ਸਨ ਕਿ ਰਸਤੇ ਵਿਚ ਇਕ ਤੇਜ਼ ਸਕਾਰਪਿਓ ਕਾਰ ਨੇ ਉਨ੍ਹਾਂ ਦੇ ਵਾਹਨ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਟ੍ਰੈਕਟਰ-ਟਰਾਲੀ ਬੇਕਾਬੂ ਹੋ ਗਈ। ਹਰਮੇਸ਼ ਕੁਮਾਰ ਤੇ ਬਲਜਿੰਦਰ ਸਿੰਘ ਟ੍ਰੈਕਟਰ ਦੇ ਮਰਗਾਡਾਂ ’ਤੇ ਬੈਠੇ ਸਨ ਅਤੇ ਪਿੱਛੋਂ ਇੱਕਦਮ ਟੱਕਰ ਵੱਜਣ ਕਾਰਨ ਇਹ ਸੜਕ ’ਤੇ ਆ ਗਿਰੇ ਜਦਕਿ ਉਸ ਦੇ ਵੀ ਸੱਟਾਂ ਲੱਗੀਆਂ। ਇਸ ਹਾਦਸੇ ਵਿਚ ਹਰਮੇਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬਲਜਿੰਦਰ ਸਿੰਘ ਵੀ ਕੁਝ ਸਮੇਂ ਵਿਚ ਸੜਕ ’ਤੇ ਹੀ ਦਮ ਤੋੜ ਗਿਆ। ਹਾਦਸੇ ਤੋਂ ਬਾਅਦ ਕਾਰ ਚਾਲਕ ਵਾਹਨ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਹਰਮੇਸ਼ ਕੁਮਾਰ ਦੇ 2 ਛੋਟੇ ਛੋਟੇ ਬੱਚੇ ਹਨ ਜਦਕਿ ਬਲਜਿੰਦਰ ਸਿੰਘ ਦੇ 3 ਬੱਚੇੇ ਹਨ। ਇਹ ਦੋਵੇਂ ਨੌਜਵਾਨ ਸ਼ਟਰਿੰਗ ਦੀ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਜਾਤੀਵਾਲ ਤੇ ਮਿਲਕੋਵਾਲ ਵਿਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਹਰੇਕ ਵਿਅਕਤੀ ਦੀ ਅੱਖ ਨਮ ਸੀ ਕਿ ਇਹ ਗਰੀਬ ਨੌਜਵਾਨ ਆਪਣੇ ਪਰਿਵਾਰ ਦਾ ਸਹਾਰਾ ਸਨ। ਬਲਾਚੌਰ ਪੁਲਸ ਵਲੋਂ ਦੋਵੇਂ ਨੌਜਵਾਨਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਸ ਵਲੋਂ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਬਾਂਹ ਫੜੇ ਅਤੇ ਮ੍ਰਿਤਕਾਂ ਦੇ ਬੱਚਿਆਂ ਤੇ ਪਤਨੀਆਂ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ。
ਪਿੰਡ ਜਾਤੀਵਾਲ ਵਿਖੇ ਮ੍ਰਿਤਕ ਹਰਮੇਸ਼ ਕੁਮਾਰ ਦੇ ਗੁਆਂਢ ਵਿਚ ਹੀ ਵਿਆਹ ਸਮਾਗਮ ਸੀ ਅਤੇ ਬੱਚੇ ਤੇ ਪਤਨੀ ਤਿਆਰ ਹੋ ਕੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਹ ਆਉਣ ਤੇ ਉਹ ਵਿਆਹ ਵਿਚ ਸ਼ਾਮਲ ਹੋ ਸਕਣ। ਹੋਣੀ ਨੂੰ ਕੁਝ ਹੋਰ ਮੰਨਜ਼ੂਰ ਸੀ ਕਿ ਅਚਾਨਕ ਪਰਿਵਾਰ ਨੂੰ ਫੋਨ ਆਇਆ ਕਿ ਸੜਕ ਹਾਦਸੇ ਵਿਚ ਹਰਮੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਵਿਆਹ ’ਤੇ ਜਾਣ ਲਈ ਤਿਆਰ ਬੈਠੇ ਪਤਨੀ ਤੇ ਬੱਚੇ ਗਹਿਰੇ ਸਦਮੇ ਵਿਚ ਚਲੇ ਗਏ। ਹਰਮੇਸ਼ ਕੁਮਾਰ ਦੀ ਮੌਤ ਹੋਣ ਕਾਰਨ ਗੁਆਂਢੀਆਂ ਵਲੋਂ ਵਿਆਹ ਸਮਾਗਮ ਦੇ ਜਸ਼ਨ ਵੀ ਬੰਦ ਕਰ ਦਿੱਤੇ ਗਏ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowFeb 12, 2026 18:32:420
Report
SKSuneel Kumar
FollowFeb 12, 2026 18:32:310
Report
SSSanjay Sharma
FollowFeb 12, 2026 17:02:440
Report
SSSanjay Sharma
FollowFeb 12, 2026 16:47:240
Report
TBTarsem Bhardwaj
FollowFeb 12, 2026 16:47:050
Report
MJManoj Joshi
FollowFeb 12, 2026 16:45:56Chandigarh, Chandigarh:फाइनेंशियल कमिश्नर रेवेन्यू एवं एडिशनल चीफ़ सेक्रेटरी अनुराग वर्मा की ओर से आदेश जारी करते हुए खमानो के तहसीलदार रमनदीप कौर को मुअत्तल कर दिया गया है
0
Report
MJManoj Joshi
FollowFeb 12, 2026 16:33:580
Report
PSParambir Singh Aulakh
FollowFeb 12, 2026 15:36:090
Report
TBTarsem Bhardwaj
FollowFeb 12, 2026 15:31:240
Report
SSSanjay Sharma
FollowFeb 12, 2026 15:15:590
Report
SBSANJEEV BHANDARI
FollowFeb 12, 2026 15:01:420
Report
KBKulbir Beera
FollowFeb 12, 2026 15:01:270
Report
SSSanjay Sharma
FollowFeb 12, 2026 14:45:410
Report
RKRAJESH KATARIA
FollowFeb 12, 2026 14:18:540
Report