Back
सम्राला के शादी स्थल पर बारातियों के बीच खूनी संघर्ष, 9 आरोपी गिरफ्तार
VKVarun Kaushal
Dec 08, 2025 10:23:26
Samrala, Punjab
ਵਿਆਹ ਵਿਚ ਡਾਂਸ ਵਾਲੀ ਸਟੇਜ ’ਤੇ ਭਿੱਢੇ ਬਰਾਤੀਆਂ ਵਿਚਕਾਰ ਹੋ ਗਈ ਖੂਨੀ ਝੜਪ ਪੁਰਾਣੀ ਰੰਜਿਸ਼ ਕਾਰਨ ਹੋਇਆ ਝਗੜਾ, 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਮਾਛੀਵਾੜਾ ਦੇ ਇੱਕ ਮੈਰਿਜ ਪੈਲੇਸ ਵਿਚ ਵਿਆਹ ਵਿਚ ਡਾਂਸ ਵਾਲੀ ਸਟੇਜ ’ਤੇ ਜਦੋਂ ਭੰਗੜਾ ਪੈ ਰਿਹਾ ਸੀ ਤਾਂ ਉੱਥੇ ਬਰਾਤੀ ਜੋ ਆਪਸ ਵਿਚ ਰਿਸ਼ਤੇਦਾਰ ਹਨ, ਦੀ ਖੂਨੀ ਝੜਪ ਹੋ ਗਈ ਜਿਸ ਵਿਚ 2 ਵਿਅਕਤੀ ਜਖ਼ਮੀ ਹੋ ਗਏ। ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੈਲੇਸ ਵਿਚ ਆਇਆ ਸੀ। ਵਿਆਹ ਵਿਚ ਅਸੀਂ ਸਾਰੇ ਭੰਗੜਾ ਪਾ ਰਹੇ ਸੀ ਤਾਂ ਸਟੇਜ ਉੱਪਰ ਸਾਡੇ ਹੀ ਰਿਸ਼ਤੇਦਾਰ ਮਨਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਦిదਾਰ ਸਿੰਘ ਅਤੇ ਅਜਮੇਰ ਸਿੰਘ ਨੇ ਮੇਰੇ ਦੋਸਤ ਦਲਜੀਤ ਸਿੰਘ ਦੇ ਸਿਰ ’ਤੇ ਆ ਕੇ ਸ਼ਰਾਬ ਦੀ ਕੱਚ ਵਾਲੀ ਬੋਤਲ ਮਾਰੀ ਅਤੇ ਇਨ੍ਹਾਂ ਨੇ ਮੇਰੇ ’ਤੇ ਆ ਕੇ ਵੀ ਹਮਲਾ ਕਰ ਸੱਟਾਂ ਮਾਰੀਆਂ। ਬਿਆਨਕਰਤਾ ਅਨੁਸਾਰ ਜਦੋਂ ਮੇਰੀ ਭੈਣ ਤੇ ਮਾਂ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਮੇਰੇ ਗਲ ਵਿਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਬਿਆਨਕਰਤਾ ਅਨੁਸਾਰ ਇਹ ਝਗੜਾ ਪੁਰਾਣੀ ਰੰਜਿਸ਼ ਕਾਰਨ ਹੋਇਆ ਕਿਉਂਕਿ ਇਨ੍ਹਾਂ ’ਚੋਂ ਮਨਿੰਦਰ ਸਿੰਘ ਜੋ ਕਿ ਮੇਰੀ ਭੂਆ ਦਾ ਲੜਕਾ ਲੱਗਦਾ ਹੈ, ਉਹ ਮੇਰੇ ਤੋਂ ਖਾਰ ਖਾਂਦਾ ਸੀ। ਮਾਛੀਵਾੜਾ ਪੁਲਸ ਵਲੋਂ ਇਸ ਸਬੰਧੀ ਅਣਪਛਾਤਿਆਂ ਸਮੇਤ ਕੁੱਲ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਦੇ ਅਜਮੇਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ ਅਤੇ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਵਿਆਹ ਵਿਚ ਬੁਲਾਇਆ ਵੀ ਨਹੀਂ ਉਹ ਸਾਡੀ ਵਿਰੋਧੀ ਧਿਰ ਦੇ ਇੱਕ ਰਿਸ਼ਤੇਦਾਰ ਨਾਲ ਆਏ ਸਨ। ਇਹ ਵਿਅਕਤੀ ਜਾਣਬੁੱਧ ਕੇ ਭੜਕਾਊ ਗੀਤ ਲਗਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਜਿਨ੍ਹਾਂ ’ਚੋਂ ਗੁਰਜੀਤ ਸਿੰਘ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਦੇਰ ਸ਼ਾਮ ਜਦੋਂ ਉਹ ਸਮਰਾਲਾ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਦੂਜੀ ਧਿਰ ਨੇ ਉਨ੍ਹਾਂ ਨੂੰ ਰਸਤੇ ਵਿਚ ਘੇਰ ਕੇ ਕੁੱਟਿਆ ਅਤੇ ਉਨ੍ਹਾਂ ਦੀ ਥਾਰ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਜੋ ਕਿ ਇਸ ਸਮੇਂ ਮਾਛੀਵਾੜਾ ਥਾਣਾ ਵਿਖੇ ਖੜ੍ਹੀ ਹੈ। ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਹਸਪਤਾਲ ਵਿਚ ਇਲਾਜ ਅਧੀਨ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੂਜੀ ਧਿਰ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowDec 08, 2025 11:07:5365
Report
SGSatpal Garg
FollowDec 08, 2025 11:04:590
Report
ADAnkush Dhobal
FollowDec 08, 2025 11:00:560
Report
RBRohit Bansal
FollowDec 08, 2025 10:53:320
Report
NSNaresh Sethi
FollowDec 08, 2025 10:49:120
Report
ASAnmol Singh Warring
FollowDec 08, 2025 10:48:300
Report
RKRAMAN KHOSLA
FollowDec 08, 2025 10:47:220
Report
MJManoj Joshi
FollowDec 08, 2025 10:36:5190
Report
AMAjay Mahajan
FollowDec 08, 2025 10:36:1041
Report
SKSanjeev Kumar
FollowDec 08, 2025 10:35:2784
Report
KDKuldeep Dhaliwal
FollowDec 08, 2025 10:33:23105
Report
SSSanjay Sharma
FollowDec 08, 2025 10:26:58106
Report
SSSandeep Singh
FollowDec 08, 2025 10:24:46113
Report
PSParambir Singh Aulakh
FollowDec 08, 2025 10:20:4732
Report