Back
पंजाब विधानसभा परिसर में कांग्रेस-आप नेताओं के बीच धक्का-मुक्की, पुलिस ने स्थिति संभाली
DSDharmindr Singh
Mar 16, 2026 11:01:16
Khanna, Punjab
ਪਾਇਲ ਅੰਦਰ ਇੱਕ-ਦੂਜੇ ਨੂੰ ਮੇਹਣੋ-ਮੇਹਣੀ ਹੋਏ ਆਪ-ਕਾਂਗਰਸ ਆਗੂ, ਵਿਧਾਇਕ ਦੇ ਦਫ਼ਤਰ ਬਾਹਰ ਆਮਣੋ-ਸਾਮਣੋ ਟਾਕਰੇ, ਸਪੀਕਰਾਂ ਤੋਂ ਹੋਈ ਦੂਸ਼ਣਬਾਜ਼ੀ, ਪੁਲਿਸ ਨੇ ਮੁਸ਼ਕਲ ਨਾਲ ਸੰਭਾਲੀ ਸਥਿਤੀ\n\nਪਾਇਲ ਵਿਧਾਨ ਸਭਾ ਹਲਕੇ ਅੰਦਰ ਉਸ ਸਮੇਂ ਸਿਆਸੀ ਕਲੇਸ਼ ਵਧਿਆ ਜਦੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਮਣੇ ਸਾਮਣੇ ਹੋ ਗਏ। ਇੱਕ ਪਾਸੇ ਕਾਂਗਰਸੀਆਂ ਨੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਦਾਣਾ ਮੰਡੀ ਪਾਇਲ ਵਿਖੇ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦਫ਼ਤਰ ਬਾਹਰ ਧਰਨਾ ਲਾਇਆ। ਔਰਤਾਂ ਨੇ ਇਸ ਧਰਨੇ ਚ ਸ਼ਮੂਲੀਅਤ ਕੀਤੀ ਤੇ ਸਰਕਾਰ ਕੋਲੋਂ ਇੱਕ ਹਜ਼ਾਰ ਰੁਪਏ ਮਹੀਨੇ ਦੀ ਥਾਂ پਿਛਲੇ 4 ਸਾਲਾਂ ਦਾ ਬਣਦਾ 48 ਹਜ਼ਾਰ ਰੁਪਏ ਬਕਾਇਆ ਮੰਗਿਆ। ਇੱਥੋਂ ਤੱਕ ਕਿ ਔਰਤਾਂ ਚੂੜੀਆਂ ਲੈ ਕੇ ਆਈਆਂ ਸੀ ਜੋ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੀ ਕਾਂਗਰਸੀਆਂ ਦੇ ਸਾਮਣੇ ਹੋਏ ਅਤੇ ਕੈਪਟਨ ਸਰਕਾਰ ਵੇਲੇ ਘਰ ਘਰ ਨੌਕਰੀ ਤੇ ਬੇਰੁਜ਼ਗári ਭੱਤਾ ਦੇਣ ਦੇ ਵਾਅਦੇ ਉਪਰ ਘੇਰਿਆ। ਆਪ ਵਾਲਿਆਂ ਨੇ ਪੰਜਾਬ ਦੇ ਹਰੇਕ ਨੌਜਵਾਨ ਦਾ ਕੈਪਟਨ ਸਰਕਾਰ ਵੱਲ ਬਣਤਾ ਡੇਢ ਲੱਖ ਰੁਪਏ ਬੇਰੁਜ਼ਗਾਰੀ ਭੱਤਾ ਮੰਗਿਆ। ਇਸ ਦੌਰਾਨ ਕਾਫੀ ਸਿਆਸੀ ਕਲੇਸ਼ ਦੇਖਣ ਨੂੰ ਮਿਲਿਆ। ਦੋਵੇਂ ਪਾਰਟੀਆਂ ਦੇ ਆਗੂ ਤੇ ਵਰਕਰ ਸਪੀਕਰਾਂ ਰਾਹੀਂ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਕਰਦੇ ਰਹੇ ਤੇ ਨਾਅਰੇਬਾਜ਼ੀ ਵੀ ਕਰਦੇ ਰਹੇ। ਸਥਿਤੀ ਤਣਾਅਪੂਰਨ ਰਹੀ ਜਿਸਨੂੰ ਪੁਲਿਸ ਨੇ ਮੁਸ਼ਕਲ ਨਾਲ ਕੰਟਰੋਲ ਕੀਤਾ।\n\nਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਸਿਹੋੜਾ ਦੇ ਚੇਅਰਮੈਨ ਕਰਨ ਸਿਹੋੜਾ ਅਤੇ ਬੂਟਾ ਸਿੰਘ ਰਾਣੋਂ ਨੇ ਕਿਹਾ ਕਿ ਆਪ ਸਰਕਾਰ ਨੇ 4 ਸਾਲਾਂ ਦੌਰਾਨ ਸਾਰੇ ਵਾਅਦੇ ਪੂਰੇ ਕਰਕੇ ਦਿਖਾਏ। ਅੱਜ ਕਾਂਗਰਸੀ ਆਪਣੀ ਚੌਧਰ ਖਾਤਰ ਇਹੋ ਜਿਹੇ ਪ੍ਰਦਰŞਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਜਿਸ ਤਰੀਕੇ ਨਾਲ ਅੱਜ ਔਰਤਾਂ ਦੇ ਸੁਹਾਗ ਦੀ ਨਿਸ਼ਾਨੀ ਚੂੜੀਆਂ ਧਰਤੀ ਉਪਰ ਸੁੱਟ ਕੇ ਤੋੜੀਆਂ ਗਈਆਂ, ਬੜੀ ਨਿੰਦਣਯੋਗ ਗੱਲ ਹੈ। ਕਾਂਗਰਸੀਆਂ ਨੇ ਔਰਤਾਂ ਨੂੰ ਅੱਗੇ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਆਪ ਵਰਕਰਾਂ ਨੇ ਉਹਨਾਂ ਨੂੰ ਪਲਟਵਾਰ ਕਰਕੇ ਪੁੱਛਿਆ ਕਿ ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਕਿਸਨੂੰ ਦਿੱਤੀ। ਸਿਰਫ ਬੇਅੰਤ ਸਿੰਘ ਦੇ ਪੋਤੇ ਨੂੰ ਹੀ ਕਿਉਂ ਨੌਕਰੀ ਦਿੱਤੀ। ਬੇਰੁਜ਼ਗਾਰੀ ਭੱਤਾ ਕਿਉਂ ਨਹੀਂ ਦਿੱਤਾ। ਇਸਦੇ ਨਾਲ ਹੀ ਕਰਨ ਸਿਹੋੜਾ ਨੇ ਇਲਜ਼ਾਮ ਲਾਇਆ ਕਿ ਸੱਤਾ ਤੋਂ ਬਾਹਰ ਹੋ ਕੇ ਜਿਸ ਤਰੀਕੇ ਨਾਲ ਸਾਬਕਾ ਵਿਧਾਇਕ ਤੇ ਉਹਨਾਂ ਦੇ ਸਾਥੀਆਂ ਦੀ ਸ਼ਬਦਾਵਲੀ ਅੰਦਰ ਅਹੰਕਾਰ بول ਰਿਹਾ ਸੀ ਉਸਤੋਂ ਲੋਕ ਅੰਦਾਜ਼ਾ ਲਗਾ ਸਕਦੇ ਹਨ ਕਿ ਕਾਂਗਰਸੀ ਸੱਤਾ ਚ ਆ ਕੇ ਕੀ ਨਹੀਂ ਕਰਦੇ ਹੋਣਗੇ। ਕਰਨ ਸਿਹੋੜਾ ਨੇ ਇਹ ਵੀ ਕਿਹਾ ਕਿ ਬੱਚਾ ਬੱਚਾ ਜਾਣਦਾ ਹੈ ਕਿ ਕਾਂਗਰਸ ਸਰਕਾਰ ਵੇਲੇ ਬਾਹੋਮਾਜਰਾ ਵਿਖੇ ਨਕਲੀ ਸ਼ਰਾਬ ਦੀ ਫੈਕਟਰੀ ਲਾਈ ਗਈ। ਹੋਰ ਵੀ ਗੈਰ ਕਾਨੂੰਨੀ ਧੰਦੇ ਹੋਏ۔\n\nਦੂਜੇ ਪਾਸੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਲੋਕਤੰਤਰਿਕ ਤਰੀਕੇ ਨਾਲ ਆਪਣਾ ਰੋਸ ਜਾਹਿਰ ਕਰ ਰਹੀ ਸੀ ਤਾਂ ਆਪ ਵਾਲਿਆਂ ਨੇ ਜਾਣਬੁੱਝ ਕੇ ਅੜਿੱਕਾ ਪਾਇਆ। ਅੱਜ ਔਰਤਾਂ ਆਪਣਾ ਬਣਦਾ ਹੱਕ ਮੰਗ ਰਹੀਆਂ ਹਨ ਤੇ ਸੱਤਾ ਧਿਰ ਜਵਾਬਦੇਹੀ ਤੋਂ ਭੱਜ ਰਹੀ ਹੈ।\n\n
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 16, 2026 12:21:330
Report
DVDEVENDER VERMA
FollowMar 16, 2026 12:21:010
Report
GPGYAN PRAKASH
FollowMar 16, 2026 12:20:340
Report
KSKapil sharma
FollowMar 16, 2026 12:19:28Noida, Uttar Pradesh:MUNDRA, KACHCHH (GUJARAT): INDIAN LPG VESSEL SHIVALIK, WHICH CROSSES STRAIT OF HORMUZ, ARRIVES AT PORT — LATEST VISUALS FROM MUNDRA PORT
93
Report
KSKapil sharma
FollowMar 16, 2026 12:17:00124
Report
SNSUNIL NAGPAL
FollowMar 16, 2026 11:48:0377
Report
SSSanjay Sharma
FollowMar 16, 2026 11:04:16188
Report
SSSanjay Sharma
FollowMar 16, 2026 11:03:19155
Report
SSSanjay Sharma
FollowMar 16, 2026 11:01:53271
Report
SSSanjay Sharma
FollowMar 16, 2026 10:51:35Noida, Uttar Pradesh:KULLU (HIMACHAL PRADESH): HEAVY SNOWFALL AT ATAL TUNNEL ROHTANG, ADMINISTRATION RESCUES 1,000 TOURIST VEHICLES.
156
Report
SSSanjay Sharma
FollowMar 16, 2026 10:35:381178
Report
KBKulbir Beera
FollowMar 16, 2026 10:34:571188
Report
KSKuldeep Singh
FollowMar 16, 2026 10:31:401003
Report
BSBhushan Sharma
FollowMar 16, 2026 10:31:041119
Report