Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

राष्ट्रीय राजमार्ग पर यात्रियों से भरी बस ने एक वाहन को टक्कर दी, पलट गई, यातायात बाधित

DSDharmindr Singh
Nov 22, 2025 08:20:04
Khanna, Punjab
ਖੰਨਾ ਵਿਖੇ ਨੈਸ਼ਨਲ ਹਾਈਵੇ ਉਪਰ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਬੱਸ ਨੇ ਛੋਟਾ ਹਾਥੀ ਵਹੀਕਲ ਨੂੰ ਟੱਕਰ ਮਾਰੀ। ਜਿਸ ਨਾਲ ਇਹ ਵਹੀਕਲ ਪਲਟ ਗਿਆ। ਇਸਦੇ ਪਿੱਛੇ ਹੀ ਕੰਟੇਨਰ ਪਲਟ ਗਿਆ। ਜਿਸ ਨਾਲ ਨੈਸ਼ਨਲ ਹਾਈਵੇ ਉਪਰ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਸੜਕ ਸੁਰੱਖਿਆ ਫੋਰਸ ਦੇ ASI ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੱਡੀਆਂ ਸਾਈਡ ਕਰਵਾਉਣ ਲਈ ਤਿੰਨ ਜੇਸੀਬੀ ਮਸ਼ੀਨਾਂ ਬੁਲਾਈਆਂ ਗਈਆਂ ਅਤੇ ਤਿੰਨ ਘੰਟੇ ਮਗਰੋਂ ਸੜਕ ਕਲੀਅਰ ਹੋਈ। ਹਾਦਸੇ ਦੌਰਾਨ ਬਚਾਅ ਰਿਹਾ ਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।
142
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Nov 22, 2025 09:02:39
Amritsar, Punjab:ਭਾਜਪਾ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਪ੍ਰੋਟੈਸਟ ਤੇ ਅੰਮ੍ਰਿਤਸਰ ਤੋਂ ਧਾਲੀਵਾਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ\n\nAAP ਮੁੱਖ ਬੁਲਾਰੇ ਕੁਲਦੀਪ ਧਾਲੀਵਾਲ ਨੇ ਕੈਪਟਨ ਅਮਰਿੰਦਰ ਦੇ ਵਾਅਦਿਆਂ ’ਤੇ ਚੁੱਕੇ ਸਵਾਲ, BJP ਮਹਿਲਾ ਵਿੰਗ ਨੂੰ ਦਿੱਤਾ ਕਟਾਖਸ਼ੀ ਸੰਦੇਸ਼\n\nਪਹਿਲਾਂ 15 ਲੱਖ ਦਾ ਹਿਸਾਬ ਦੱਸੋ—ਆਪ ਨੇ BJP ਦੇ ਪ੍ਰੋਟੈਸਟ ਨੂੰ ਦੱਸਿਆ ਦੋਹਰਾ ਮਾਪਦੰਡ\n\nਚੰਡੀਗੜ੍ਹ ਵਿੱਚ BJP ਮਹਿਲਾ ਵਿੰਗ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਜ਼ੋਰਦਾਰ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ BJP ਮਹਿਲਾ ਵਿੰਗ ਪੰਜਾਬ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਪਹਿਲਾਂ ਆਪਣੇ ਪਿੱਤਾ ਅਤੇ ਕੇਂਦਰ ਦੀ BJP ਸਰਕਾਰ ਤੋਂ ਹਿਸਾਬ ਲੈਣ, ਫਿਰ ਪ੍ਰੋਟੈਸਟ ਕਰਨ ਆਉਣ। ਕੁਲਦੀਪ ਧਾਲੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਚੋਣੀ ਵਾਅਦਿਆਂ ਦੀ ਲੰਬੀ ਲਿਸਟ ਗਿਣਾਉਂਦਿਆਂ ਕਿਹਾ ਕਿ 2017 ਵਿੱਚ “ਘਰ–ਘਰ ਨੌਕਰੀ”, “ਨਸ਼ਾ ਮੁਕਾਉਣ”, “ਬੇਰੁਜ਼ਗਾਰੀ ਭੱਤਾ”, ਅਤੇ ਹੋਰ ਕਈ ਵਾਅਦੇ ਕੈਪਟਨ ਨੇ ਕੀਤੇ ਸਨ ਪਰ ਇੱਕ ਵੀ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ “ਜੇ ਜੈ ਇੰਦਰ ਕੌਰ ਸੱਚੀ ਪ੍ਰੋਟੈਸਟ ਕਰਨੀ ਚਾਹੁੰਦੀ ਹੈ ਤਾਂ ਪਹਿਲਾਂ ਆਪਣੇ ਪਿਤਾ ਤੋਂ ਪੁੱਛੇ ਕਿ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ। AAP ਬੁਲਾਰੇ ਨੇ ਇੱਥੋਂ ਤੱਕ ਕਿਹਾ ਕਿ BJP ਨੇ ਲੋਕ ਸਭਾ ਚੋਣਾਂ ਦੌਰਾਨ 15–15 ਲੱਖ ਰੁਪਏ ਖਾਤਿਆਂ ਵਿੱਚ ਭੇਜਣ ਦਾ ਨਾਅਰਾ ਦਿੱਤਾ ਸੀ। ਬੀਬਾ ਜੀ ਦੱਸਣ ਕਿ ਕਿਹੜੇ ਘਰ 15 ਲੱਖ ਆਏ? ਤੁਸੀਂ ਲੋਕਾਂ ਤੋਂ ਪਹਿਲਾਂ ਆਪਣੇ ਵੱਡਿਆਂ ਤੋਂ ਇਹ ਹਿਸਾਬ ਲਵੋ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ 58 ਤੋਂ 60 ਹਜ਼ਾਰ ਭਰਤੀਆਂ, ਬਿਜਲੀ ਦੇ ਜ਼ੀਰੋ ਬਿਲ, 900 ਦੇ ਕਰੀਬ ਮੋਹੱਲਾ ਕਲੀਨਿਕ, ਸਕੂਲਾਂ ਦੀ ਸੁਧਾਰਿਆ ਕੁਵਾਲਟੀ, ਅਤੇ ਨਹਿਰੀ ਪਾਣੀ ਦੀ ਸਪਲਾਈ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰੀਆਂ ਗਰੰਟੀਆਂ ਲਾਗੂ ਕਰਨ ਵਿੱਚ ਕੁਝ ਸਮਾਂ ਲੱਗਿਆ ਕਿਉਂਕਿ ਪੰਜਾਬ ਵਿੱਚ ਕਈ ਕੰਮ ਸਾਲਾਂ ਤੋਂ ਪੈਂਡਿੰਗ ਸਨ।ਕੈਪਟਨ ਅਮਰਿੰਦਰ ਸਿੰਘ ਦੇ ਨਸ਼ੇ ਦੇ ਲੱਕ ਤੋੜਣ ਵਾਲੇ ਵਾਅਦੇ ’ਤੇ ਵੀ ਉਹਨਾਂ ਨੇ ਤਿੱਖਾ ਸਵਾਲ ਕੀਤਾ। ਧਾਲੀਵਾਲ ਨੇ ਕਿਹਾ ਕਿ “ਜਿਹੜੇ ਗੁਟਕਾ ਸਾਹਿਬ ਫੜ ਕੇ ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਦੇ ਸੀ, ਉਹ ਦੱਸਣ ਕਿ ਕਿੱਥੇ ਲੱਕ ਟੁੱਟਿਆ? ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜੇ ਮੁੱਦੇ ’ਤੇ SGPC ਦੇ ਆਰੋਪਾਂ ਦਾ ਜਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ “ਪੰਜਾਬ ਸਰਕਾਰ ਨੇ ਹਰ ਪਿੰਡ–ਸ਼ਹਿਰ ਵਿੱਚ ਫਲੈਕਸ ਲਗਾ ਕੇ ਸ਼ਰਧਾਂਜਲੀ ਦਿੱਤੀ—ਇਹਦੀ ਤਾਰੀਫ਼ ਹੋਣੀ ਚਾਹੀਦੀ ਸੀ। ਕਾਨੂੰਨ–ਵਿਵਸਥਾ ’ਤੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਪਿਛਲੇ ਰਾਜਆਂ ਨੇ ਜੋ ਗੈਂਗਸਟਰ ਪਾਲੇ, ਉਹਦੇ ਨਤੀਜੇ ਅੱਜ ਪੰਜਾਬ ਭੁਗਤ ਰਿਹਾ ਹੈ, ਪਰ ਮਾਨ ਸਰਕਾਰ ਨੇ ਗੈਂਗਸਟਰਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ।\n\nਬਾਈਟ : ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਮੁੱਖ ਬੁਲਾਰਾ ਪੰਜਾਬ
43
comment0
Report
TBTarsem Bhardwaj
Nov 22, 2025 09:00:50
Ludhiana, Punjab:ਲੁਧਿਆਣਾ ਸਿਵਲ ਹਸਪਤਾਲ ਬਲੱਡ ਬੈਂਕ ਦੀ ਬੈਕ ਸਾਈਡ ‘ਤੇ ਲੱਗੀ ਅੱਗ, ਕੂੜੇ ਕਾਰਨ ਭੜਕੀ ਚਿੰਗਾਰੀ; ਹਸਪਤਾਲ ਸਟਾਫ ਦੀ ਤੁਰੰਤ ਕਾਰਵਾਈ ਵਿੱਚ ਟਲਾ ਵੱਡਾ ਨੁਕਸਾਨ ਐੱਸ ਐਮ ਓ ਨੇ ਦਿੱਤੀ ਜਾਣਕਾਰੀ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬਲੱਡ ਬੈਂਕ ਦੀ ਬੈਕ ਸਾਈਡ ਤੋਂ ਧੂੰਆ ਨਿਕਲਦਾ ਦੇਖ ਲੋਕਾਂ ਨੇ ਹਸਪਤਾਲ ਪ੍ਰਬੰਧਨ ਨੂੰ ਸੂਚਿਤ ਕੀਤਾ। ਜਾਣਕਾਰੀ ਮੁਤਾਬਕ, ਜਿੱਥੇ ਅੱਗ ਉਸ ਥਾਂ ਤੇ ਲੋਕਾਂ ਵੱਲੋਂ ਕੂੜਾ ਸੁਟਿਆ ਗਿਆ ਸੀ।ਅੱਗ ਦਾ ਕਾਰਨ ਹਸਪਤਾਲ ਦੀ ਬਾਹਰੀ ਸਾਈਡ ‘ਤੇ ਲੋਕਾਂ ਵੱਲੋਂ ਰੋਜ਼ਾਨਾ ਖੁੱਲ੍ਹੇ ਵਿੱਚ ਸੁੱਟਿਆ ਜਾਣ ਵਾਲਾ ਕੂੜਾ ਦੱਸਿਆ ਜਾ ਰਿਹਾ ਹੈ। ਕੂੜੇ ਵਿੱਚ ਪਈ ਕਿਸੇ ਚੀਜ਼ ਨੂੰ ਚੰਗਾਰੀ ਨਾਲ ਅੱਗ ਲੱਗ ਗਈ ਜਿਸ ਨਾਲ ਨਜ਼ਦੀਕੀ ਅੱਗ ਦੀਆਂ ਲਪਟਾਂ ਤੇ ਧੂਏ ਨਾਲ ਹਸਪਤਾਲ ਵਿੱਚ ਮਰੀਜ਼ਾਂ ਵਿੱਚ ਹਫੜਾ ਦਫੜੀ ਮੱਚ ਗਈ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਿਵਲ ਹਸਪਤਾਲ ਦੇ ਮੁਲਾਜ਼ਮ ਤੁਰੰਤ ਫਾਇਰ ਸੇਫਟੀ ਉਪਕਰਣ ਲੈ ਕੇ ਮੌਕੇ ‘ਤੇ ਪਹੁੰਚੇ। ਸਟਾਫ ਨੇ ਬੇਹੱਦ ਚੁਸਤਗੀ ਨਾਲ ਅੱਗ ਨੂੰ ਕाबੂ ਕਰਨਾ ਸ਼ੁਰੂ ਕੀਤਾ ਅਤੇ ਕੁਝ ਮਿੰਟਾਂ ਵਿੱਚ ਅੱਗ ਨੂੰ ਵੱਡੇ ਖੇਤਰ ਵਿੱਚ ਫੈਲਣ ਤੋਂ ਰੋਕ ਲਿਆ। ਇਸ ਤੋਂ ਇਲਾ਼ਵ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਤੁਰੰਤਮੌਕੇ ‘ਤੇ ਪਹੁੰਚ ਗਈ। ਉੱਥੇ ਅੱਗ ਤੇ ਕਾਬੂ ਪਾਇਆ ਗਿਆ ਫਾਇਰ ਬਰਗੇਡ ਕਰਮਚਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਬਾਕੀ ਰਹਿ ਗਈਆਂ ਚਿੰਗਾਰੀਆਂ ਨੂੰ ਪੂਰੀ ਤਰ੍ਹਾਂ ਠੰਡਾ ਕੀਤਾ, ਤਾਂ ਜੋ ਕੋਈ ਦੁਬਾਰਾ ਅੱਗ ਨਾ ਭੜਕੇ। ਐਸਐਮਓ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲਾਂਕਿ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਬਲੱਡ ਬੈਂਕ ਨੂੰ ਕੋਈ ਵੱਡਾ ਤਕਨੀਕੀ ਨੁਕਸਾਨ ਪਹੁੰਚਿਆ, ਪਰ ਇਸ ਤਰ੍ਹਾਂ ਦੀ ਲਾਪਰਵਾਹੀ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਖ਼ਤ ਅਪੀਲ ਕੀਤੀ ਕਿ ਹਸਪਤਾਲ ਫਾਇਰ ਬ੍ਰਿਗੇਡ ਵਿਭਾਗ ਦੀ ਸਮੇਂ ਸਿਰ ਪਹੁੰਚ ਨਾਲ ਇੱਕ ਵੱਡਾ ਹਾਦਸਾ ਟੱਲ ਗਿਆ।
50
comment0
Report
NLNitin Luthra
Nov 22, 2025 08:49:04
Batala, Punjab:ਬੀਤੀ ਸ਼ਾਮ ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਜਲੰਧਰ ਰੋਡ ਤੇ ਕਾਂਗਰਸੀ ਲੀਡਰ ਗੌਤਮ ਗੁੱਡੂ ਸੇਠ ਦੀ ਮੋਬਾਈਲ ਦੀ ਦੁਕਾਨ ਤੇ ਗੋਲੀ ਚੱਲੀ ਸੀ ਜਿਸ ਮਗਰੋਂ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਪਹੁੰਚੇ ਜਿੰਨ੍ਹਾਂ ਨੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਦੇ ਨਾਲ ਹੋਰ ਵੀ ਕਈ ਪੁਲਿਸ ਦੇ ਅਧਿਕਾਰੀ ਮੌਜੂਦ ਰਹੇ ਗੱਲਬਾਤ ਦੌਰਾਨ ਐਸਐਸਪੀ ਨੇ ਕਿਹਾ ਕਿ ਅਸੀਂ ਗੁੱਡੂ ਸੇਠ ਨੂੰ ਸਿਕਿਉਰਟੀ ਮੁਹਈਆ ਕਰਵਾ ਦਿੱਤੀ ਹ ਮੈਨੂੰ ਕੱਲ ਹੀ ਆਪਣਾ ਚਾਰਜ ਲਿਆ ਹੈ ਮਾਮਲਾ ਦਰਜ ਕਰ ਲਿਆ ਗਿਆ ਸੀ ਜੋ ਇਹਨਾਂ ਨੂੰ ਫਰੋਤੀ ਦੀਆਂ ਕੱਲ ਆ ਰਹੀਆਂ ਸੀ। ਦੂਜੇ ਪਾਸੇ ਕਾਂਗਰਸੀ ਲੀਡਰ ਗੁੱਡੂ ਸੇਠ ਨੇ ਵੀ ਕਿਹਾ ਕਿ ਮੈਨੂੰ ਸੰਤੁਸ਼ਟੀ ਹੈ कि ਐਸਐਸਪੀ ਬਟਾਲਾ ਇਹਨਾਂ ਦੋਸ਼ੀਆਂ ਨੂੰ ਜਲਦ ਗਿਰਫਤਾਰ ਕਰੇਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿਉਂਕਿ ਐਸਐਸਪੀ ਬਟਾਲਾ ਨੇ ਪਹਿਲਾਂ ਵੀ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਸੀ।
55
comment0
Report
DSDharmindr Singh
Nov 22, 2025 08:48:29
Khanna, Punjab: ਪਾਇਲ ਹਲਕੇ ਵਿੱਚ ਰਹਿੰਦੇ ਕੱਚੇ ਮਕਾਨਾਂ ਵਾਲੇ 321 ਪਰਿਵਾਰਾਂ ਲਈ ਖੁਸ਼ਖਬਰੀ ਆਈ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਸਾਰੇ ਕੇਸਾਂ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਹੁਣ ਇਹ ਪਰਿਵਾਰ ਜਲਦ ਹੀ ਆਪਣੇ ਪੱਕੇ ਘਰ ਬਣਵਾ ਸਕਣਗੇ। ਸਰਕਾਰ ਦੇ ਇਸ ਫੈਸਲੇ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਇਸ ਸੰਬੰਧ ਵਿੱਚ ਪਾਇਲ ਦਾਣਾ ਮੰਡੀ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜੋ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖਿਆ ਗਿਆ। ਸਮਾਗਮ ਦੌਰਾਨ ਹਲਕੇ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮੁਕਸਦ ਗਰੀਬ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣਾ ਹੈ ਅਤੇ ਜੋ ਪਰਿਵਾਰ ਕਈ ਸਾਲਾਂ ਤੋਂ ਪੱਕੇ ਘਰ ਦਾ ਸੁਪਨਾ ਦੇਖ ਰਹੇ ਸਨ, ਉਨ੍ਹਾਂ ਦਾ ਸੁਪਨਾ ਹੁਣ ਹਕੀਕਤ ਬਣੇਗਾ। ਇਸ ਮੌਕੇ ਦੌਰਾਨ ਮਨਜ਼ੂਰੀ ਪੱਤਰ ਹਾਸਲ ਕਰਨ ਵਾਲੇ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜੋ ਇਹ ਵੱਡਾ ਕਦਮ ਚੁੱਕਿਆ ਹੈ, ਉਸ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਜਗੀ ਹੈ। ਕਈ ਲਾਭਪਾਤਰੀਆਂ ਨੇ ਦੱਸਿਆ ਕਿ ਉਹ ਕਈ ਸਮੇਂ ਤੋਂ ਕੱਚੇ ਮਕਾਨਾਂ ਵਿੱਚ ਰਹਿ ਰਹੇ ਸਨ ਅਤੇ ਮੀਂਹ ਤੇ ਸਰਦੀਆਂ ਵਿੱਚ ਬਹੁਤ ਦਿਕ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਧਾਇਕ ਗਿਆਸਪੁਰਾ ਨੇ ਸਟੇਜ ਤੋਂ ਵਾਅਦਾ ਕੀਤਾ ਕਿ ਅੱਗੇ ਵੀ ਹਲਕੇ ਦੇ ਲੋਕਾਂ ਲਈ ਇਸ ਤਰ੍ਹਾਂ ਦੀਆਂ ਲਾਭਕਾਰੀ ਯੋਜਨਾਵਾਂ ਲਿਆਂਦੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਹਰ ਹੱਕਦਾਰ ਪਰਿਵਾਰ ਤੱਕ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇਗਾ। ਬਾਈਟ - ਮਨਵਿੰਦਰ ਸਿੰਘ ਗਿਆਸਪੁਰਾ (ਵਿਧਾਇਕ)                ਲਾਭਪਾਤਰੀ
107
comment0
Report
BSBHARAT SHARMA
Nov 22, 2025 08:47:55
Amritsar, Punjab:ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਨਾਕਾਬੰਦੀ ਦੌਰਾਨ ਡਰੱਗ ਸਪਲਾਇਰ ਔਰਤਾਂ ਨੂੰ ਕੀਤਾ ਕਾਬੂ; 3 ਕਿਲੋਗ੍ਰਾਮ 120 ਗ੍ਰਾਮ ਹੈਰੋਇਨ ਬਰਾਮਦ; ਤਿੰਨ ਦੋਸ਼ੀ ਗਿ੍ਰਫਤਾਰ. ਅੰਮ੍ਰਿਤਸਰ ਸ਼ਹਿਰ/22 ਨਵੰਬਰ; ਮੁਕਦਮਾ ਨੰਬਰ 148 ਮਿਤੀ: 17.11.2025 ਐਨਡੀਪੀਐਟਸ ਐਕਟ ਦੀ ਧਾਰਾ 21-ਸੀ, 29, 61, 85 ਅਧੀਨ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ. ਫੀਲਡ ਨਿਗਰਾਨੀ ਅਤੇ ਰੁਟੀਨ ਨਾਕਾ ਚੈਕਿੰਗ 'ਤੇ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਮੋਹਕਮਪੁਰਾ ਦੇ ਕ੍ਰਿਸ਼ਨਾ ਨਗਰ ਸਥਿਤ ਸਿਲਵਰ ਸਟੋਨ ਸਕੂਲ ਨੇੜੇ ਇੱਕ ਸ਼ੱਕੀ ਪੈਕੇਟ ਸੁੱਟਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੀ ਇੱਕ ਔਰਤ ਨੂੰ ਰੋਕਿਆ. ਹਰਪ੍ਰੀਤ ਕੌਰ ਪਤਨੀ ਸਾਗਰ, ਵਾਸੀ ਗਲੀ ਨੰਬਰ 03, ਤੁੰਗਾ ਪੁਲੀ, ਮੋਹਕਮਪੁਰਾ ਨੂੰ 06 ਪੈਕੇਟਾਂ ਸਮੇਤ ਗ੍ਰਿਫਤਾਰ ਕੀਤਾ ਗਿਆ, ਜੋ ਕਿ ਕੁੱਲ 3 ਕਿਲੋ 120 ਗ੍ਰਾਮ ਹੈ। ਹੋਰ ਜਾਂਚ 'ਤੇ, ਹਰਪ੍ਰੀਤ ਕੌਰ ਨੇ ਚਾਰ ਹੋਰ ਵਿਅਕਤੀਆਂ - ਮੁਸਕਾਨ, ਨੀਰਜ ਸ਼ਰਮਾ, ਅਰਸ਼ਦੀਪ ਸਿੰਘ ਅਤੇ ਸਾਗਰ (ਹਰਪ੍ਰੀਤ ਕੌਰ ਦਾ ਪਤੀ) ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਮੁਸਕਾਨ ਅਤੇ ਨੀਰਜ ਸ਼ਰਮਾ ਦੋਵਾਂ ਨੂੰ ਪ੍ਰਕਿਰਿਆ ਅਨੁਸਾਰ ਟਰੇਸ ਕੀਤਾ ਗਿਆ ਅਤੇ ਗ੍ਰਿਫਤਾਰ ਕੀਤਾ गया। ਮੁਸਕਾਨ ਅਤੇ ਨੀਰਜ ਸ਼ਰਮਾ ਰਿਸ਼ਤੇਦਾਰੀ ਵਿੱਚ ਭਰਾ ਅਤੇ ਭੈਣ ਹਨ ਜਦੋਂ ਕਿ ਹਰਪ੍ਰੀਤ ਕੌਰ ਉਨ੍ਹਾਂ ਦੀ ਭਰਜਾਈ ਹੈ। ਸ਼ੱਕ ਤੋਂ ਬਚਣ ਲਈ ਔਰਤਾਂ ਇਸ ਨਾਰਕੋ ਨੈੱਟਵਰਕ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ ਪਾਕਿਸਤਾਨ ਸਥਿਤ ਹੈਂਡਲਰ ਦੁਆਰਾ ਖੇਪਾਂ ਨੂੰ ਅੱਗੇ ਪਹੁੰਚਾਉਣ ਲਈ ਨਿਰਦੇਸ਼ ਦਿੱਤੇ ਗਏ ਸਨ। ਕੁੱਲ ਬਰਾਮਦਗੀ: 3 ਕਿਲੋ 120 ਗ੍ਰਾਮ ਹੈਰੋਇਨ; ਪੈਕੇਟ 1: 510 ਗ੍ਰਾਮ; ਪੈਕੇਟ 2: 505 ਗ੍ਰਾਮ; ਪੈਕੇਟ 3: 550 ਗ੍ਰਾਮ; ਪੈਕੇਟ 4: 520 ਗ੍ਰਾਮ; ਪੈਕੇਟ 5: 545 ਗ੍ਰਾਮ; ਪੈਕੇਟ 6: 490 ਗ੍ਰਾਮ. ਗ੍ਰਿਫਤਾਰ ਕੀਤਾ ਗਿਆ ਦੋਸ਼ੀ: 1. ਹਰਪ੍ਰੀਤ ਕੌਰ, ਨਿਵਾਸੀ ਤੁੰਗਪਾਈ, ਮੋਹਕਮਪੁਰਾ, ਅੰਮ੍ਰਿਤਸਰ; ਉਮਰ 23 ਸਾਲ; ਪੇਸ਼ਾ: ਘਰੇਲੂ ਔਰਤ. ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ: 17-11-2025, ਥਾਣਾ ਮੋਹਕਮਪੁਰਾ ਦਾ ਇਲਾਕਾ. 2. ਮੁਸਕਾਨ, ਵਾਸੀ ਤੁੰਗਪਾਈ, ਮੋਹਕਮਪੁਰਾ, ਅੰਮ੍ਰਿਤਸਰ; ਉਮਰ 18 ਸਾਲ; ਪੇਸ਼ਾ: ਵਿਦਿਆਰਥੀ. ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ: 17-11-2025, ਥਾਣਾ ਮੋਹਕਮਪੁਰਾ ਦਾ ਇਲਾਕਾ. 3. ਨੀਰਜ ਸ਼ਰਮਾ, ਆਰ/ਓ ਤੁੰਗਪਾਈ, ਮੋਹਕਮਪੁਰਾ, ਅੰਮ੍ਰਿਤਸਰ; ਉਮਰ 22 ਸਾਲ; ਪੇਸ਼ਾ: ਹੋਟਲ ਵਿੱਚ ਸਫਾਈ. ਗ੍ਰਿਫਤਾਰੀ ਦੀ ਮਿਤੀ ਅਤੇ ਸਥਾਨ: 17-11-2025, ਥਾਣਾ ਮੋਹਕਮਪੁਰਾ ਦਾ ਇਲਾਕਾ. ਨਾਮਜ਼ਦ ਦੋਸ਼ੀ 1. ਅਰਸ਼ਦੀਪ ਸਿੰਘ, ਵਾਸੀ ਪਿੰਡ ਭੈਣੀ ਰਾਜਪੁਰਾ, ਅੰਮ੍ਰਿਤਸਰ ਦਿਹਾਤੀ. 2. ਸਾਗਰ, ਆਰ/ਓ ਤੁੰਗਪਾਈ, ਮੋਹਕਮਪੁਰਾ, ਅੰਮ੍ਰਿਤਸਰ. ਟੀਮ: ਸ੍ਰੀ ਰਵਿੰਦਰਪਾਲ ਸਿੰਘ, ਡੀ.ਸੀ.ਪੀ./ਡਿਟੈਕਟਿਵ, ਸ੍ਰੀਮਤੀ ਜਸਰੂਪ ਕੌਰ ਬਾਥ, ਏ.ਡੀ.ਸੀਪੀ.-3, ਸ਼. ਗਗਨਦੀਪ ਸਿੰਘ, ਏਸੀਪੀ ਈਸਟ, ਇੰਸਪੈਕਟਰ ਹਰਪ੍ਰਕਾਸ਼ ਸਿੰਘ, ਐਸਐਚਓ ਥਾਣਾ ਮੋਹਕਮਪੁਰਾ।
71
comment0
Report
DVDEVENDER VERMA
Nov 22, 2025 08:46:40
Nahan, Himachal Pradesh:लोकेशन: नाहन देश भर में मनाया जा रहा गुरु तेग बहादुर का 350 वाँ शहीदी दिवस, नाहन चौगान मैदान में कल गुरमत समागम का होगा आयोजन, कई नामी जत्थे गुरमत समागम का बनेंगे हिस्सा, गुरुद्वारा में अखंड पाठ का भी किया जा रहा आयोजन। देश भर में सिखों के 9वें गुरु तेग बहादुर जी का 350 वाँ शहीदी दिवस मनाया जा रहा है जिसके मद्देनजर कई कार्यक्रम आयोजित हो रहे है जिला मुख्यालय नाहन के ऐतिहासिक चौगान मैदान में 23 नवंबर को विशाल गुरमत समागम का आयोजन किया जा रहा है जिसकी तैयारी को आज अंतिम रूप दिया गया। गुरुद्वारा साहिब नाहन के मुख्य ग्रन्थी लक्ष्मण सिंह ने बताया कि गुरु तेग बहादुर जी महाराज दिल्ली के चांदनी चौक में शहादत को प्राप्त हुए थे और देश भर ने उनके शहीदी दिवस पर कई कार्यक्रम आयोजित हो रहे है। उन्होंने कहा कि नाहन गुरुद्वारा में अखंड पाठ का भी विशेष रूप से आयोजन किया जा रहा है वहीं 23 नवंबर को ऐतिहासिक चौगान मैदान में गुरमत समागम का आयोजन किया जा रहा है। उन्होंने कहा कि सुबह 10:00 से लेकर रात 10:00 बजे तक कीर्तन का आयोजन किया जाएगा जिसमें बाहरी राज्यों से भी कई बड़े रागी जत्थे हिस्सा लेंगे उन्होंने संगतो से बड़ी संख्या में भाग लेने की अपील की है। गौर हो हिंद की चादर कहलाने वाले गुरु तेग बहादुर जी का संदेश आज भी यही याद दिलाता है कि सत्य और धर्म की रक्षा से बड़ा कोई पराक्रम नहीं होता।
92
comment0
Report
SBSANJEEV BHANDARI
Nov 22, 2025 08:19:16
89
comment0
Report
KSKiranveer Singh
Nov 22, 2025 08:18:59
:ਮਲੇਰਕੋਟਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ ਐਸਐਸਪੀ ਗਗਨ ਅਜੀਤ ਸਿੰਘ ਮਲੇਰ ਕੋਟਲਾ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਿਟੀ ਵਨ ਤੇ ਟੂ ਦੀਆਂ ਟੀਮਾਂ ਨੇ ਚਾਰ ਵਿਅਕਤੀਆਂ ਨੂੰ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਮੁਹੰਮਦ ਸਾਹਿਬ ਮੁਹੰਮਦ ਮੁਦਰਸਾ ਵਾਸੀ ਗੋਬਿੰਦ ਨਗਰ ਮਲੇਰ ਕੋਟਲਾ ਅਤੇ ਜਸਪਾਲ ਸਿੰਘ ਵਿੱਕੀ ਵਾਸੀ ਪਿੰਡ ਝਨੂੂਰ ਅਤੇ ਮਨਦੀਪ ਸਿੰਘ ਫੌਜੀ ਵਾਸੀ ਸੇਖਾ ਬਰਨਾਲਾ ਦੇ ਰੂਪ ਵਿੱਚ ਹੋਈ ਪੁਲਿਸ ਅਨੁਸਾਰ ਦੋਸ਼ਿਆਂ ਦੇ ਖਿਲਾਫ ਮੋਟਰਸਾਈਕਲ ਚੋਰੀ ਦੇ ਮਾਮਲੇ ਦਰਜ ਕਰਕੇ ਪੇਸ਼ ਅਦਾਲਤ ਕਰ ਰਿਮਾਂਡ ਤੇ ਲੈ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਡੀਐਸਪੀ ਮਾਨਵਜੀਤ ਸਿੰਘ ਮਲੇਰ ਕੋਟਲਾ ਅਤੇ ਐਸਏਚ ਓ ਬਲਵੀਰ ਸਿੰਘ ਵੱਲੋਂ ਸਾਂਝੀ ਜਾਣਕਾਰੀ ਵਿੱਚ ਦੱਸਿਆ ਕਿ ਸ਼ਹਿਰ ਵਿੱਚ ਵਾਹਨ ਚੋਰੀ ਦੀਆਂ ਵਾਰਦਾਟਾਂ ਹੋ ਰਹੀਆਂ ਸਨ ਜਿਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਜਿਸ ਵਿੱਚ ਉਹਨਾਂ ਨੂੰ ਮੋਟਰਸਾਈਕਲ ਚੋਰੀ ਕਰਨ ਵਾਲੇ ਚਾਰ ਵਿਅਕਤੀਆਂ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ। ਪੁਲਿਸ ਅਨੁਸਾਰ ਕਾਬੂ ਕੀਤੇ ਗਏ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਬਈਟ ਡੀਐਸਪੀ ਮਾਨਵਜੀਤ ਸਿੰਘ ਮਲੇਰ ਕੋਟਲਾ ਰਿਪੋਰਟਰ ਕਿਰਨਵੀਰ ਮਾਗਟ ਮਲੇਰ ਕੋਟਲਾ
60
comment0
Report
MJManoj Joshi
Nov 22, 2025 08:07:36
Chandigarh, Chandigarh:श्री आनंदपुर साहिब में श्री गुरु तेग़ बल बहादुर महाराज जी के शहीदी दिवस कार्यक्रमों के लिए पीने के पानी की सप्लाई वॉटर एंड सैनिटेशन डिपार्टमेंट की ओर से 24 घंटे मुहैया कराई जा रही है। पूरे शहर को पीने का पानी शुद्ध मुहैया कराया जा रहा है; इसके लिए लैबरेरी में पानी की तलाश की जाती है और मोबाइल टेस्टिंग टीम भी शहर में घूम कर पानी की टेस्टिंग कर रही है। यहाँ आने वाले दिनों को देखते हुए वॉटर सप्लाई एंड डिपार्टमेंट की ओर से पूरे शहर के 27 स्थानों पर 270 पीने के नल लगाए गए हैं। वॉटर एंड सैनिटेशन डिपार्टमेंट के XEN हरजीत पाल सिंह ने बताया कि शहर में क़रीब 160 लैबोरेटरी ब्लॉक्स हैं जिसमें महिलाओं और पुरुषों के नहाने के लिए अलग अलग वाशरूम बनाए गए हैं जहाँ पर गर्म पानी मिलेगा। उन्होंने बताया कि इसके साथ ही 26 टॉयलेट ब्लॉक्स ऐसे क्षेत्रों में तैनात किए गए हैं जिसमें 260 टॉयलेट हो गए हैं ताकि कोई भी व्यक्ति खुले में शौच न कर सके। सफ़ाई का पूरा ध्यान रखा गया है, हर दो घंटे में सफ़ाई की जा रही है और 24 घंटे कर्मचारी तैनात हैं।
33
comment0
Report
MSManish Shanker
Nov 22, 2025 07:46:04
Sahibzada Ajit Singh Nagar, Punjab:ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਸੰਨੀ ਅਨਕਲੇਵ ਵਾਸੀਆਂ ਵੱਲੋਂ ਅੱਜ ਨੈਸ਼ਨਲ ਹਾਈਵੇ 21 ਤੇ ਜਾਮ ਲਗਾ ਕੇ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਬੀਤੇ ਦਿਨੀ ਬਿਜਲੀ ਵਿਭਾਗ ਵੱਲੋਂ ਬਾਜਵਾ ਡਿਵੈਲਪਰ ਵੱਲੋਂ ਜੋ ਚੋਰੀ ਦੀ ਬਿਜਲੀ ਨਾਲ ਆਪਣੇ ਬਾਈ ਟਿਊਬਵੈਲ ਚਲਾਏ ਜਾ ਰਹੇ sਨ ਦਾ ਬਿਜਲੀ ਕਨੈਕਸ਼ਸ਼ ਕੱਟ ਕੇ ਉਸਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਲੇਕਿਨ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਮਹੀਨਾਵਰ ਪਾਣੀ ਦਾ ਬਿੱਲ ਬਾਜਵਾ ਡਿਵੈਲਪਰ ਚ ਨੂੰ ਦਿੱਤਾ ਜਾ ਰਿਹਾ ਹੈ ਉਸਦੇ ਬਾਵਜੂਦ ਵੀ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਸਪਲਾਈ ਇਲਾਕਾ ਨਿਵਾਸੀਆਂ ਦੀ ਪੂਰਨ ਤੌਰ ਤੇ ਠੱਪ ਪਈ ਹੋਈ ਹੈ। ਇਲਾਕਾ ਨਿਵਾਸੀ ਹੁਣ 700 ਰੁਪਏ ਦੇ ਹਿਸਾਬ ਨਾਲ ਪਾਣੀ ਦੇ ਟੈਂਕਰ ਮੰਗਵਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।
85
comment0
Report
SKSuneel Kumar
Nov 22, 2025 07:16:28
Kangra, Himachal Pradesh:Location dehra औद्योगिक क्षेत्र संसारपुर टैरेस में औषधि निरीक्षक ने बड़ी कार्रवाई की है। ड्रग इंस्पेक्टर कुशल कुमार ने शुक्रवार शाम थाना प्रभारी संजय शर्मा और पंचायत प्रतिनिधि की मौजूदगी में दवा कंपनी क्यूरेक्स फार्मा को बंद करने का नोटिस जारी कर दिय है। कुशल कुमार ने बताया कि नोटिस के बाद फ़ैक्ट्री में कोई भी कार्य नहीं हो पाएगा। उन्होंने कहा कि नक़ली दवा मामले में चार महीने पहले कॉपीराइट उल्लंघन और अवैध निर्माण पर पुलिस और औषधि विभाग ने इस फैक्ट्री से बड़ी मात्रा में दवाइयों का स्टॉक ज़ब्त किया था। फै़क्टरी प्रबंधन इस मामले में कोई पुख़्ता सुबूत उपलब्ध नहीं करवा पाया। इसके बाद फैक्ट्री बंद करने के आदेश जारी कर दिए गए हैं। औषधि विभाग ने और भी कई दवा कंपनियों का औचक निरीक्षण किया गया है। कमियां पाए जाने पर इनके खिलाफ कारण बताओ नोटिस जारी किया गया है। बाइट कुशल कुमार, ओषधि निरीक्षक
172
comment0
Report
Advertisement
Back to top