Back
खन्ना पुलिस ने ड्रग्स तस्करों के खिलाफ बड़े अभियान में गैंगस्टर पर नकेल कसी
DSDharmindr Singh
Jan 31, 2026 12:06:58
Khanna, Punjab
ਐਸਐਸਪੀ ਖੰਨਾ ডਾ. ਦਰਪਨ ਅਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਖੰਨਾ ਪੁਲਿਸ ਵੱਲੋਂ ਅਪਰਾਧ ਅਤੇ ਨਸ਼ਿਆਂ ਖ਼ਿਲਾਫ਼ ਵੱਡਾ ਕਦਮ ਚੁੱਕਿਆ ਗਿਆ ਹੈ।
ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ‘ਤੇ ਨੱਥ ਪਾਉਣ ਲਈ “ਮਿਸ਼ਨ ਪਰਹਾਰ” ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਖ਼ਤ ਕਾਰਵਾਈ ਅੰਜਾਮ ਦਿੱਤੀ ਗਈ।
ਪੁਲਿਸ ਵੱਲੋਂ ਖੁਫੀਆ ਜਾਣਕਾਰੀਆਂ ਦੇ ਆਧਾਰ ‘ਤੇ ਚਲਾਏ ਗਏ ਇਸ ਵਿਸ਼ੇਸ਼ ਅਭਿਆਨ ਦੌਰਾਨ ਖੰਨਾ ਦੇ ਸਿਵਲ ਹਸਪਤਾਲ ਤੇ ਹਾਟ-ਸਪਾਟ ਏਰੀਆਜ਼ ਨੂੰ ਟਾਰਗਟ ਕੀਤਾ ਗਿਆ, ਜਿੱਥੇ ਲੰਬੇ ਸਮੇਂੋਂ ਨਸ਼ਾ ਤਸਕਰੀ ਅਤੇ ਅਪਰਾਧਕ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ‘ਤੇ ਨੱਥ ਪਾਉਣ ਲਈ “ਮਿਸ਼ਨ ਪਰਹਾਰ” ਤਹਿਤ ਵੱਡੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਖੰਨਾ ਸ਼ਹਿਰ ਦੇ ਉਹਨਾਂ ਹਾਟ-ਸਪਾਟ ਇਲਾਕਿਆਂ ਵਿੱਚ, ਜਿੱਥੇ ਨਸ਼ਾ ਸੇਵਨ ਅਤੇ ਨਸ਼ਾ ਤਸਕਰੀ ਸਬੰਧੀ ਲਗਾਤਾਰ ਇਨਪੁੱਟ ਮਿਲ ਰਹੀਆਂ ਸਨ, ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਵਿੱਚ ਸਿਟੀ-2 ਦੇ ਐਸਐਚਓ ਇੰਸਪੈਕਟਰ ਹਰਦੀਪ ਸਿੰਘ, ਸਿਟੀ-1 ਦੇ ਐਸਐਚਓ ਸੰਦੀਪ ਕੁਮਾਰ ਅਤੇ ਸਪੈਸ਼ਲ ਬ੍ਰਾਂਚ ਦੀ ਟੀਮ ਸਮੇਤ ਕਰੀਬ 20 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ।
ਡੀਐਸਪੀ ਨੇ ਦੱਸਿਆ ਕਿ ਸਰਚ ਅਭਿਆਨ ਦੌਰਾਨ ਕਰੀਬ 15 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ, ਜਿਨ੍ਹਾਂ ਦੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਵੈਰੀਫਿਕੇਸ਼ਨ ਉਪਰਾਂਤ, ਜੇ ਕਿਸੇ ਖ਼ਿਲਾਫ਼ ਕੋਈ ਗੈਰ-ਕਾਨੂੰਨੀ ਗਤੀਵਿਧੀ ਸਾਹਮਣੇ ਆਉਦੀ ਹੈ, ਤਾਂ ਉਸਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ。
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਬਿਨਾਂ ਦਸਤਾਵੇਜ਼ਾਂ ਅਤੇ ਬਿਨਾਂ ਨੰਬਰ ਪਲੇਟ ਵਾਲੀਆਂ ਮੋਟਰਸਾਈਕਲਾਂ ਵੀ ਕਾਬੂ ਕੀਤੀਆਂ ਗਈਆਂ ਹਨ, ਡੀਐਸਪੀ ਨੇ ਸਪਸ਼ਟ ਕੀਤਾ ਕਿ ਖੰਨਾ ਪੁਲਿਸ ਨਸ਼ਿਆਂ ਅਤੇ ਅਪਰਾਧੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰੇਗੀ ਅਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowJan 31, 2026 14:03:440
Report
BSBHARAT SHARMA
FollowJan 31, 2026 13:35:09Ludhiana, Punjab:ਪੰਜਾਬ ਦੇ ਸਿਹਤ ਮੰਤਰੀ ਡਾ Balbir Singh ਨੇ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਐਸਐਮਓ ਡਾ ਭਾਰਤੀ ਧਵਨ ਨੂੰ ਮुअੱਤਲ ਕੀਤਾ।
0
Report
HSHarmeet Singh Maan
FollowJan 31, 2026 13:34:460
Report
DSDEVINDER SHARMA
FollowJan 31, 2026 13:34:050
Report
ADAnkush Dhobal
FollowJan 31, 2026 13:32:590
Report
RBRohit Bansal
FollowJan 31, 2026 13:32:44Chandigarh, Chandigarh:सीनियर 'आप' नेता पवन कुमार टीनूं की प्रेस कांफ्रेंस, जालंधर से
0
Report
HSHarmeet Singh Maan
FollowJan 31, 2026 13:22:390
Report
SSSanjay Sharma
FollowJan 31, 2026 13:21:12Noida, Uttar Pradesh:Katra-Srinagar special train for snow-covered areas; visuals and reactions
0
Report
DSDharmindr Singh
FollowJan 31, 2026 13:01:060
Report
Halwara हवाई अड्डे का संचालन पूर्ण, मोदीजी ने वर्चुअल उद्घाटन से पंजाब की कनेक्टिविटी में बड़ा बदलाव
SSSanjay Sharma
FollowJan 31, 2026 12:51:010
Report
RMRakesh Malhi
FollowJan 31, 2026 12:34:210
Report
MSManuj Sharma
FollowJan 31, 2026 12:33:360
Report
RBRohit Bansal
FollowJan 31, 2026 12:32:590
Report
KKKIRTIPAL KUMAR
FollowJan 31, 2026 12:20:130
Report
NSNaresh Sethi
FollowJan 31, 2026 12:19:420
Report