Back
रायकोट के अकालगढ़ खला में चाइना डोर से 33 वर्षीय महिला की मौत
TBTarsem Bhardwaj
Jan 26, 2026 13:33:00
Ludhiana, Punjab
ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲ੍ਹਾ ਦੇ ਦੋ ਸਾਲਾਂ ਮਾਸੂਮ ਤੋਂ ਕਾਤਲ ਚਾਈਨਾ ਡੋਰ ਨੇ ਖੋਹੀ ਮਾਂ ਕਸਬਾ ਮੁੱਲਾਂਪੁਰ ਦਾਖਾ ਵਿਖੇ ਸਕੂਟਰੀ ਤੇ ਜਾ ਰਹੀ 33 ਸਾਲਾਂ ਔਰਤ ਦੀ ਚਾਈਨਾ ਡੋਰ ਨਾਲ ਗਲ ਕੱਟਣ ਕਾਰਨ ਹੋਈ ਦਰਦਨਾਕ ਮੌਤ ਪੁਲਿਸ ਨੇ ਕਿਹਾ ਉਹਨਾਂ ਵੱਲੋਂ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ
ਚਾਈਨਾ ਡੋਰ ਨਾਲ ਹਰ ਰੋਜ਼ ਪੰਜਾਬ ਵਿੱਚ ਵਾਪਰ ਰਹੇ ਨੇ ਅਨੇਕਾਂ ਦਰਦਨਾਕ ਹਾਦਸੇ ਰਾਏਕੋਟ ਦੇ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਰਹਿਣ ਵਾਲੀ ਵਿਆਹੁਤਾ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਮੁੱਲਾਂਪੁਰ ਦਾਖਾ ਡੀਐਸਪੀ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਗੱਲ ਆਖੀ ਆਏ ਦਿਨੀਂ ਵਾਪਰ ਰਹੇ ਚਾਈਨਾ ਡੋਰ ਦੇ ਜਾਨਲੇਵਾ ਮਾਮਲਿਆਂ ਨੇ ਸਰਕਾਰਾਂ ਤੇ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਚੁੱਕੇ ਸਵਾਲ
ਪੰਜਾਬ ਵਿੱਚ ਹਰ ਰੋਜ਼ ਕਾਤਲ ਚਾਈਨਾ ਡੋਰ ਕਾਰਨ ਅਨੇਕਾਂ ਕੀਮਤੀ ਜਾਨਾ ਅਜਾਈਂ ਜਾ ਰਹੀਆਂ ਹਨ, ਅਜਿਹਾ ਹੀ ਇੱਕ ਦਰਦਨਾਕ ਮਾਮਲਾ ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲ੍ਹਾ ਵਿਖੇ ਵਾਪਰਿਆ ਜਿੱਥੋਂ ਦੀ ਵਸਨੀਕ ਇੱਕ 33 ਸਾਲਾ ਵਿਆਹੁਤਾ ਔਰਤ ਸਰਬਜੀਤ ਕੌਰ ਉਰਫ ਜਸਵੀਰ ਪਤਨੀ ਮਨਦੀਪ ਸਿੰਘ ਦੀ ਕਸਬਾ ਮੁੱਲਾਪੁਰ ਦਾਖਾ ਵਿਖੇ ਚਾਈਨਾ ਡੋਰ ਨਾਲ ਗਲਾ ਕੱਟੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ, ਸਗੋਂ ਇਸ ਕਾਤਲ ਚਾਈਨਾ ਡੋਰ ਨੇ ਇੱਕ ਦੋ ਸਾਲਾਂ ਮਾਸੂਮ ਤੋਂ ਉਸ ਦੀ ਮਾਂ ਨੂੰ ਖੋ ਲਿਆ ਜਦ ਕਿ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕਾ ਕਸਬਾ ਮੁੱਲਾਪੁਰ ਵਿਖੇ ਫੂਡ ਪੁਆਇੰਟ ਨਾਂ ਦੀ ਇਕ ਦੁਕਾਨ ਚਲਾਉਂਦੀ ਸੀ ਅਤੇ ਉਹ ਐਕਟਵਾ ਸਕੂਟਰੀ ਤੇ ਆਪਣੇ ਇੱਕ ਰਿਸ਼ਤੇਦਾਰ ਨਾਲ ਮੁੱਲਾਪੁਰ ਬਾਜ਼ਾਰ ਵੱਲ ਨੂੰ ਗੁਰਦੁਆਰਾ ਸਾਹਿਬ ਸਾਹਮਣੇ ਜਾ ਰਹੀ ਸੀ ਤਾਂ ਅਚਾਨਕ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਉਸ ਦੇ ਗਲ ਵਿੱਚ ਫਸ ਗਈ ਅਤੇ ਇਹ ਤਾਰ ਚਾਈਨਾ ਡੋਰ ਨੇ ਉਸ ਦਾ ਗਲਾ ਪੂਰੀ ਤਰ੍ਹਾਂ ਕੱਟ ਦਿੱਤਾ ਜਿਸ ਤੋਂ ਬਾਅਦ ਉਸਦੇ ਗਲ ਵਿੱਚ ਖੂਨ ਵਗਣ ਲੱਗ ਪਿਆ ਅਤੇ ਉਹ ਗੰਭੀਰ ਰੂਪ ਚ ਜਖਮੀ ਹੋ ਗਈ, ਜਿਸ ਤੇ ਮੌਕੇ ਤੇ ਮੌਜੂਦ ਕੁਝ ਵਿਅਕਤੀਆਂ ਨੇ ਉਸ ਨੂੰ ਆਪਣੀ ਗੱਡੀ ਰਾਹੀਂ ਇੱਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਪਰ ਡਾਕਟਰਾਂ ਨੇ ਉੱਥੇ ਇਲਾਜ ਨਾ ਹੋਣ ਕਾਰਨ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਰਬਜੀਤ ਕੌਰ ਦੀ ਮੌਤ ਤੋਂ ਬਾਅਦ ਪਿੰਡ ਅਕਾਲਗੜ੍ਹ ਸਮੇਤ ਆਲੇ ਦੁਆਲੇ ਦੇ ਇਲਾਕੇ ਵਿੱਚ ਜਿੱਥੇ ਸੋਗ ਦੀ ਲਹਿਰ ਦੌੜ ਗਈ ਉੱਥੇ ਲੋਕਾਂ ਵਿੱਚ ਚਾਈਨਾ ਡੋਰ ਕਾਰਨ ਵਾਪਰ ਰਹੀਆਂ ਇਹਨਾਂ ਘਟਨਾਵਾਂ ਨੂੰ ਲੈ ਕੇ ਕਾਫੀ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ, ਬਲਕਿ ਲੋਕ ਇਨਾ ਘਟਨਾਵਾਂ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਜੋ ਇਸ ਕਾਤਲ ਚਾਈਨਾ ਡੋਰ ਉੱਪਰ ਰੋਕਥਾਮ ਲਗਾਉਣ ਵਿੱਚ ਅਸਫਲ ਹਨ। ਉਧਰ ਜਦੋਂ ਅਸਬੰਧ ਵਿੱਚ ਮੁੱਲਾਪੁਰ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਸਬੰਧ ਵਿੱਚ ਮੁੱਲਾਂਪੁਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਸਖਤ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਬਲਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਸਖਤ ਮੁਸਤੈਤੀ ਨਾਲ ਕਾਰਵਾਈ ਅਮ ਕੀਤੀ ਜਾ ਰਹੀ ਹੈ, ਉੱਥੇ ਹੀ ਸਮੇਂ ਸਮੇਂ ਤੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਅਤੇ ਨਾ ਵੇਚਣ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ。
Byte ਜਸਵੰਤ ਸਿੰਘ(ਮ੍ਰਿਤਕਾ ਦਾ ਸੁਹਰਾ)
Byte ਜਸਵੀਰ ਸਿੰਘ ਅਕਾਲਗੜ੍ਹ( ਅਧਿਆਪਕ ਆਗੂ)
Byte—ਸਵਰਨਜੀਤ ਕੌਰ(ਸਰਪੰਚ ਅਕਾਲਗੜ੍ਹ ਕਲਾਂ)
Byte ਵਰਿੰਦਰ ਸਿੰਘ ਖੋਸਾ(ਡੀਐਸਪੀ ਮੁੱਲਾਂਪੁਰ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowJan 26, 2026 15:01:03Noida, Uttar Pradesh:SHIMLA (HIMACHAL PRADESH): TOURIST ENJOYS SNOW IN SHIMLA, OVER 1250 ROADS CLOSED, VISUALS, VIKRAMADITYA SINGH (HIMACHAL PRADESH MINISTER) S/B TOURIST'S REAX
0
Report
MJManoj Joshi
FollowJan 26, 2026 15:00:33Chandigarh, Chandigarh:आप चार सालों के बकाया बिल पर मेरी सरपंच साहिबानां को अपील है कि आप सरकार के कहिन पर कोई ऐसा कदम न उठाएं जिससे उन्हें परेशानी का सामना करना पड़े
0
Report
MSManuj Sharma
FollowJan 26, 2026 14:35:560
Report
SNSUNIL NAGPAL
FollowJan 26, 2026 14:35:200
Report
KSKapil sharma
FollowJan 26, 2026 14:18:360
Report
RKRAMAN KHOSLA
FollowJan 26, 2026 14:17:480
Report
SSSandeep Singh
FollowJan 26, 2026 14:17:140
Report
KSKapil sharma
FollowJan 26, 2026 13:46:500
Report
HSHarmeet Singh Maan
FollowJan 26, 2026 13:32:020
Report
SSSanjay Sharma
FollowJan 26, 2026 13:16:55Noida, Uttar Pradesh:MANALI, KULLU (HIMACHAL PRADESH): TOURISTS STRANDED DUE TO HEAVY SNOWFALL DRONE VISUALS REAX
0
Report
BSBHARAT SHARMA
FollowJan 26, 2026 13:15:320
Report
SSSanjay Sharma
FollowJan 26, 2026 13:04:54Noida, Uttar Pradesh:ATTARI, AMRITSAR (PUNJAB): 77TH REPUBLIC DAY CELEBRATION AT ATTARI-WAGAH BORDER/ VISUALS
0
Report
MJManoj Joshi
FollowJan 26, 2026 12:48:41Chandigarh, Chandigarh:Chief Minister statement over capital and Maur municipal committee incident
0
Report
SSSanjay Sharma
FollowJan 26, 2026 12:31:070
Report