Back
क़त्ल के बाद परिवार ने गिरफ्तारी और पोस्टमार्टम की मांग पर किया धरणा — गांव में तनाव
VKVarun Kaushal
Nov 05, 2025 11:38:56
Samrala, Punjab
ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਧਰਨਾ ਪੁਲਸ ਵੱਲੋਂ ਮੁੱਖ ਮੁਲਜ਼ਮਾਂ ਦੇ 10 ਸਮਰਥਕਾਂ ਦੀ ਕੀਤੀ ਗਈ ਗਿ੍ਰ phasedਲਤਾਰੀ ਪੁਲਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਛੇਤੀ ਗਿ੍ਰਫਤਾਰ ਕਰਨ ਦੇ ਭਰੋਸੇ ਮਗਰੋਂ ਧਰਨਾ ਚੁਕਿਆ ਨੇੜਲੇ ਪਿੰਡ ਮਾਣਕੀ ਵਿਖੇ ਸੋਮਵਾਰ ਰਾਤ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕਬੱਡੀ ਖਿਡਾਰੀ ਗੁਰਿੰਦਰ ਸਿੰਘ ਉਰਫ ਕਿੰਦਾ (23) ਦੇ ਪਰਿਵਾਰ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਅੱਜ ਸ਼ਹਿਰ ਦੇ ਮੁੱਖ ਚੌਕ ਵਿਚ ਕੁਝ ਦੇਰ ਲਈ ਧਰਨਾ ਦਿੰਦੇ ਹੋਏ ਕਥਿਤ ਦੋਸ਼ੀਆਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਗਈ। ਪਰਿਵਾਰ ਦੀ ਇਹ ਵੀ ਮੰਗ ਸੀ ਕਿ, ਦੋਸ਼ੀਆਂ ਨੂੰ ਗਿ੍ਰਫਤਾਰ ਕਰਵਾਏ ਬਿਨ੍ਹਾ ਉਹ ਆਪਣੇ ਨੌਜਵਾਨ ਪੁੱਤਰ ਦਾ ਪੋਸਟਮਾਰਟਮ ਕਰਵਾਉਣ ਲਈ ਸਹਿਮਤੀ ਨਹੀਂ ਦੇਣਗੇ। ਪ੍ਰੰਤੂ ਪੁਲਸ ਵੱਲੋਂ ਧਰਨੇ ’ਤੇ ਬੈਠੇ ਪਰਿਵਾਰ ’ਤੇ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ, ਪੁਲਸ ਵੱਲੋਂ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਅਤੇ ਫਰਾਰ ਹੋਏ ਮੁਲਜ਼ਮਾਂ ਦੇ 10 ਮਦਦਗਾਰਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਮੁੱਖ ਚਾਰ ਮੁਲਜ਼ਮਾਂ ਤੇ ਉਨ੍ਹਾਂ ਦੇ ਇੱਕ ਹੋਰ ਅਣਪਛਾਤੇ ਸਾਥੀ ਦੀ ਭਾਲ ਵਿਚ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ گਠਤ ਕੀਤੀਆਂ 7 ਵੱਖ -ਵੱਖ ਪੁਲਸ ਟੀਮਾਂ ਵੱਲੋਂ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਮੁੱਖ ਮੁਲਜ਼ਮਾਂ ਨੂੰ ਜਲਦ ਹੀ ਗਿ્રਫਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਪਰਿਵਾਰ ਵੱਲੋਂ ਲਗਾਇਆ ਧਰਨਾ ਚੁੱਕ ਲਿਆ ਗਿਆ। ਇਹ ਵੀ ਪਤਾ ਲੱਗਿਆ ਹੈ, ਕਿ ਮਿ੍ਰਤਕ ਦਾ ਪੋਸਟਮਾਰਟਮ ਕਰਵਾਉਣ ਨੂੰ ਲੈ ਕੇ ਵੀ ਸਹਿਮਤੀ ਬਣ ਗਈ ਹੈ, ਅਤੇ ਕੱਲ ਤੱਕ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਮੌਕੇ ਧਰਨੇ ਵਿਚ ਸ਼ਾਮਲ ਮਿ੍ਰਤਕ ਨੌਜਵਾਨ ਦੀ ਦਾਦੀ ਅਤੇ ਉਸ ਦੀਆਂ ਭੈਣਾਂ ਨੇ ਆਖਿਆ ਕਿ, ਸਾਡੇ ਬੱਚੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਹ ਤਾਂ ਪਿੰਡ ਵਿਚ ਪ੍ਰਕਾਸ਼ ਪੂਰਬ ਨੂੰ ਲੈ ਕੇ ਕੱਢੇ ਜਾਣ ਵਾਲੇ ਨਗਰ ਕੀਰਤਨ ਲਈ ਸੇਵਾ ਕਰਨ ਗਿਆ ਸੀ। ਪਿੰਡ ਦੇ ਕੁਝ ਹੋਰ ਨੌਜਵਾਨਾਂ ਸਮੇਤ ਵਾਪਸ ਕਰ ਆਉਂਦੇ ਹੋਏ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਉਨ੍ਹਾਂ ਦੇ ਨੌਜਵਾਨ ਬੱਚੇ ਦੀ ਮੌਤ ਹੋ ਗਈ। ਇਸ ਮੌਕੇ ਰੋਸ ਪ੍ਰਦਸ਼ਨ ਕਰ ਰਹੇ ਧਰਨਕਾਰੀਆਂ ’ਚ ਸ਼ਾਮਲ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਭਰੋਸਾ ਦਿੱਤਾ ਕਿ, ਪੁਲਸ ਵੱਲੋਂ ਸਾਰੇ ਮੁੱਖ ਦੋਸ਼ੀ ਬਹੁਤ ਜਲਦ ਗਿ੍ਰਫਤਾਰ ਕਰ ਲਏ ਜਾਣਗੇ। ਉਨ੍ਹਾਂ ਪੁਲਸ ਵੱਲੋਂ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਗੱਲ ਆਖਦਿਆ ਦੱਸਿਆ ਕਿ, ਫਰਾਰ ਹੋਣ ਵਾਲੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ 7 ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਫਰਾਰ ਹੋਣ ਵਾਲੇ ਮੁਲਜ਼ਮਾਂ ਦੀ ਮੱਦਦ ਕਰਨ ਵਾਲੇ 10 ਵਿਅਕਤੀਆਂ ਨੂੰ ਵੀ ਪੁਲਸ ਵੱਲੋਂ ਗਿ੍ਰਫਤਾਰ ਕਰਕੇ ਸਖ਼ਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਤਾਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਤੱਕ ਪਹੰੁਚਿਆ ਜਾ ਸਕੇ। ਇਸ ਤੋਂ ਬਾਅਦ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਪੁਲਸ ਵੱਲੋਂ ਮਿ੍ਰਤਕ ਗੁਰਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਉਣ ਲਈ ਵੀ ਪਰਿਵਾਰ ਨੂੰ ਸਹਿਮਤ ਕੀਤਾ ਹੈ, ਅਤੇ ਉਮੀਦ ਹੈ ਕਿ ਕੱਲ ਤੱਕ ਪੁਲਸ ਮਿ੍ਰਤਕ ਦਾ ਪੋਸਟਮਾਰਟਮ ਵੀ ਕਰਵਾਣ ਦੀ ਕਾਰਵਾਈ ਕਰ ਲਵੇਗੀ। Aam aadami ke Sangathan Halka incharge ne bataya ki
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 05, 2025 13:31:210
Report
SSSanjay Sharma
FollowNov 05, 2025 13:30:540
Report
MSManish Sharma
FollowNov 05, 2025 13:28:330
Report
RNRam Narian Kansal
FollowNov 05, 2025 13:25:100
Report
TBTarsem Bhardwaj
FollowNov 05, 2025 13:20:290
Report
RBRohit Bansal
FollowNov 05, 2025 13:18:380
Report
RBRohit Bansal
FollowNov 05, 2025 13:14:490
Report
ADAnkush Dhobal
FollowNov 05, 2025 13:12:420
Report
NSNaresh Sethi
FollowNov 05, 2025 13:10:500
Report
BKBIMAL KUMAR
FollowNov 05, 2025 13:09:120
Report
RBRohit Bansal
FollowNov 05, 2025 13:05:48Chandigarh, Chandigarh:ਕੇਂਦਰ ਸਰਕਾਰ ਦਾ ਇੱਕ ਹੋਰ ਨੋਟੀਫਿਕੇਸ਼ਨ ਆਇਆ ਸਾਹਮਣੇ
ਸੈਨਟ ਅਤੇ ਸਿੰਡੀਕੇਟ ਤੇ ਨਹੀਂ ਕੀਤੀ ਗਈ ਬਹਾਲ
0
Report
SSSanjay Sharma
FollowNov 05, 2025 12:59:110
Report
KSKamaldeep Singh
FollowNov 05, 2025 12:54:120
Report
DSDEVINDER SHARMA
FollowNov 05, 2025 12:50:470
Report
VSVARUN SHARMA
FollowNov 05, 2025 12:49:460
Report