Back
5.5 करोड़ MSME ग्रांट का झांसा देकर डॉक्टर के साथ साइबर ठगी, 21.41 लाख बरामद
DSDharmindr Singh
Jan 27, 2026 13:02:03
Khanna, Punjab
ਸਾਢੇ 5 ਕਰੋੜ ਰੁਪਏ ਲੋਨ ਦਾ ਝਾਂਸਾ ਦੇ ਕੇ ਡਾਕਟਰ ਨਾਲ ਸਾਈਬਰ ਠੱਗੀ, 21 ਲੱਖ 41 ਹਜਾਰ ਕਰਵਾਏ ਟਰਾਂਸਫਰ
ਖੰਨਾ ਸਾਈਬਰ ਪੁਲਿਸ ਨੇ ਮੁੰਬਈ ਅਤੇ ਰਾਜਸਥਾਨ ਤੋਂ ਫੜੇ ਤਿੰਨ ਮੁਲਜ਼ਮ, ਇੱਕ ਔਰਤ ਵੀ ਸ਼ਾਮਲ
ਖੰਨਾ ਵਿੱਚ ਸਾਈਬਰ ਠੱਗੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿੱਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਠੱਗੀ ਦੀ ਰਕਮ 21 ਲੱਖ 41 ਹਜ਼ਾਰ ਰੁਪਏ ਬਰਾਮਦ ਕਰਵਾ ਲਈ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ。
ਮਿਤੀ 13 ਜਨਵਰੀ 2026 ਨੂੰ ਡਾ. ਗੁਰਜੀਤ ਸਿੰਘ ਵਾਸੀ ਕਰਮਸਰ ਰਾੜਾ ਸਾਹਿਬ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਸਨੂੰ 5.5 ਕਰੋੜ ਰੁਪਏ ਦੀ MSME ਗ੍ਰਾਂਟ ਦਿਵਾਉਣ ਦਾ ਝਾਂਸਾ ਦਿੱਤਾ। ਦੋਸ਼ੀਆਂ ਨੇ ਇਨੋਵ ਮਹਾਟੈਕ ਸਕੀਮ ਦੇ ਨਾਂ ’ਤੇ ਲੋਨ ਅਤੇ ਗ੍ਰਾਂਟ ਮਨਜ਼ੂਰ ਕਰਵਾਉਣ ਦੀ ਗੱਲ ਕਰਕੇ ਉਸ ਤੋਂ 21 ਲੱਖ 41 ਹਜ਼ਾਰ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ। ਬਾਅਦ ਵਿੱਚ ਪੀੜਤ ਨੂੰ ਸਮਝ ਆਈ ਕਿ ਉਸ ਨਾਲ ਧੋਖਾਧੜੀ ਹੋ ਚੁੱਕी ਹੈ。
ਸ਼ਿਕਾਇਤ ਮਿਲਣ ’ਤੇ ਪੁਲਿਸ ਵੱਲੋਂ ਤਕਨੀਕੀ ਅਤੇ ਵਿੱਤੀ ਅਧਾਰ ’ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ 1930 ਸਾਈਬਰ ਪੋਰਟਲ ਦੀ ਮਦਦ ਨਾਲ 20 ਲੱਖ 82 ਹਜ਼ਾਰ 700 ਰੁਪਏ ਦੀ ਰਕਮ ਤੁਰੰਤ ਹੋਲਡ ਕਰਵਾ ਲਈ ਗਈ। ਅੱਗੇ ਦੀ ਤਫਤੀਸ਼ ਵਿੱਚ ਤਿੰਨ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਨਾਮ ਮੇਘਨਾ ਪੰਕਜ ਗਾਲਾ ਵਾਸੀ (ਮੁਂਬਈ/ਜੈਪੁਰ), ਪੁਸ਼ਕਰ ਵਾਸੀ ਬਾੜੀ, ਜ਼ਿਲ੍ਹਾ ਡੋਲਪੁਰ (ਰਾਜਸਥਾਨ) ਅਤੇ ਭੁਪੇੰਦਰ ਸ਼ਰਮਾ ਵਾਸੀ ਜ਼ਿਲ੍ਹਾ ਝਾਲਾਵाੜ (ਰਾਜਸਥਾਨ) ਹਨ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਨੂੰ ਪੂਰੀ ਠੱਗੀ ਦੀ ਰਕਮ 21 ਲੱਖ 41 ਹਜ਼ਾਰ ਰੁਪਏ ਵਾਪਸ ਦਿਵਾ ਦਿਤੀ ਹੈ。
ਖੰਨਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਵਿਅਕਤੀਆਂ ਵੱਲੋਂ ਭੇਜੇ ਗਏ ਲਿੰਕ, OTP ਜਾਂ ਬੈਂਕ ਸਬੰਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਜੇਕਰ ਕੋਈ ਸਾਈਬਰ ਠੱਗੀ ਦਾ ਸ਼ਿਕਾਰ ਹੁੰਦਾ ਹੈ ਤਾਂ ਤੁਰੰਤ 1930 ਹੈਲਪਲਾਈਨ ਨੰਬਰ ’ਤੇ ਸੂਚਨਾ ਦੇ ਕੇ ਪੈਸੇ ਹੋਲਡ ਕਰਵਾਏ ਜਾ ਸਕਦੇ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBALINDER SINGH
FollowJan 27, 2026 16:20:340
Report
NSNitesh Saini
FollowJan 27, 2026 16:13:260
Report
SSSanjay Sharma
FollowJan 27, 2026 16:12:260
Report
SSSanjay Sharma
FollowJan 27, 2026 16:11:420
Report
SNSUNIL NAGPAL
FollowJan 27, 2026 16:06:560
Report
SSSanjay Sharma
FollowJan 27, 2026 16:00:58Noida, Uttar Pradesh:DHARAMSHALA (HIMACHAL PRADESH): HEAVY SNOWFALL IN DHAULADHAR MOUNTAINS/ VISUALS/ REAX
0
Report
SSSanjay Sharma
FollowJan 27, 2026 15:48:090
Report
SSSanjay Sharma
FollowJan 27, 2026 15:45:250
Report
ADAnkush Dhobal
FollowJan 27, 2026 15:35:070
Report
RBRohit Bansal
FollowJan 27, 2026 15:34:540
Report
BSBHARAT SHARMA
FollowJan 27, 2026 15:30:410
Report
VSVARUN SHARMA
FollowJan 27, 2026 15:16:180
Report
MSManish Sharma
FollowJan 27, 2026 15:15:590
Report
DVDEVENDER VERMA
FollowJan 27, 2026 15:00:560
Report
ADAnkush Dhobal
FollowJan 27, 2026 14:30:370
Report