Back
सड़क धुंध में असुरक्षित, सुल्तानपुर लोधी- कपूरथला मार्ग अधूरा
VSVARUN SHARMA
Jan 25, 2026 07:00:47
Mansurwal Dona, Punjab
ਸੁਲਤਾਨਪੁਰ ਲੋਧੀ–ਕਪੂਰਥਲਾ ਮੁੱਖ ਮਾਰਗ ’ਤੇ ਡਡਵਿੰਡੀ ਤੋਂ ਖੈੜਾ ਦੋਨਾਂ ਤੱਕ ਅਧੂਰਾ ਨਿਰਮਾਣ
ਨਾ ਕੋਈ ਰਿਫਲੈਕਟਰ ਨਾ ਚਿੱਟੀ ਪੱਟੀ, ਧੁੰਦ ਵਿੱਚ ਮੌਤ ਦਾ ਸੱਦਾ ਬਣੀ ਸੜਕ
ਸੁਲਤਾਨਪੁਰ ਲੋਧੀ: ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਜ਼ਿਲ੍ਹਾ ਮੁੱਖਾਲੇ ਕਪੂਰਥਲਾ ਨਾਲ ਜੋੜਦਾ ਮੁੱਖ ਮਾਰਗ ਅੱਜਕੱਲ੍ਹ ਵਿਕਾਸ ਦੀ ਥਾਂ ਲਾਪਰਵਾਹੀ ਦੀ ਤਸਵੀਰ ਬਣ ਕੇ ਸਾਹਮਣੇ ਆ ਰਿਹਾ ਹੈ। ਇਸ ਅਹਿਮ ਸੜਕ ਦਾ ਨਿਰਮਾਣ ਅੱਧ ਵਿਚਾਲੇ ਹੀ ਰੁਕ ਜਾਣ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਹਰ ਰੋਜ਼ ਵੱਡੇ ਸੜਕ ਹਾਦਸੇ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ।
ਸੜਕ ਉੱਤੇ ਚਿੱਟੀ ਪੱਟੀ, ਰਿਫ਼ਲੈਕਟਰ ਅਤੇ ਚੇਤਾਵਨੀ ਬੋਰਡ ਨਾ ਹੋਣ ਕਰਕੇ ਧੁੰਦ ਦੇ ਦਿਨਾਂ ਵਿੱਚ ਵਾਹਨ ਚਾਲਕਾਂ ਨੂੰ ਸੜਕ ਦੀ ਦਿਸ਼ਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਗਿਆ ਹੈ। ਸਵੇਰੇ ਤੇ ਰਾਤ ਦੇ ਸਮੇਂ ਦਿੱਖ ਘੱਟ ਹੋਣ ਕਰਕੇ ਵਾਹਨ ਅਕਸਰ ਇਕ ਦੂਜੇ ਦੇ ਬਹੁਤ ਨੇੜੇ ਆ ਕੇ ਲੰਘਦੇ ਹਨ, ਜਿਸ ਨਾਲ ਟੱਕਰਾਂ ਦਾ ਡਰ ਹਰ ਪਲ ਬਣਿਆ ਰਹਿੰਦਾ ਹੈ।
ਸਥਾਨਕ ਲੋਕਾਂ ਮੁਤਾਬਕ ਸੜਕ ਦੀ ਲੈਵਲਿੰਗ ਠੀਕ ਨਾ ਹੋਣ ਕਾਰਨ ਵਾਹਨ ਸਮੁੰਦਰੀ ਲਹਿਰਾਂ ਵਾਂਗ ਉੱਪਰ-ਹੇਠਾਂ ਦੌੜਦੇ ਦਿਸਦੇ ਹਨ। ਦੋ ਪਹੀਆ ਵਾਹਨ ਚਾਲਕ, ਸਕੂਲੀ ਬੱਚੇ ਅਤੇ ਬੁਜ਼ੁਰਗ ਇਸ ਰਾਹ ’ਤੇ ਸਭ ਤੋਂ ਵੱਧ ਖ਼ਤਰੇ ’ਚ ਹਨ। ਕਈ ਵਾਰ ਤਾਂ ਵਾਹਨ ਚਾਲਕ ਅਚਾਨਕ ਬ੍ਰੇਕ ਲਗਾਉਣ ’ਤੇ ਕੰਟਰੋਲ ਗੁਆ ਬੈਠਦੇ ਹਨ, ਜੋ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ।
ਰੋਜ਼ਾਨਾ ਇਸ ਮਾਰਗ ਰਾਹੀਂ ਹਜ਼ਾਰਾਂ ਵਾਹਨ ਗੁਜ਼ਰਦੇ ਹਨ, ਜਿਸ ਵਿੱਚ ਵਪਾਰਕ ਗੱਡੀਆਂ, ਬੱਸਾਂ ਅਤੇ ਐਮਰਜੈਂਸੀ ਸੇਵਾਵਾਂ ਵੀ ਸ਼ਾਮਲ ਹਨ। ਪਰ ਹੈਰਾਨੀ ਦੀ gੱਲ ਇਹ ਹੈ ਕਿ ਇੰਨੇ ਮਹੱਤਵਪੂਰਨ ਰਸਤੇ ਦੀ ਹਾਲਤ ’ਤੇ ਸਬੰਧਤ ਵਿਭਾਗਾਂ ਵੱਲੋਂ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ।
ਸਥਾਨਕ ਵਸਨੀਕਾਂ ਨੇ ਦੋਸ਼ ਲਗਾਇਆ ਕਿ ਕਈ ਮਹੀਨਿਆਂ ਤੋਂ ਸੜਕ ਦਾ ਕੰਮ ਅਧੂਰਾ ਪਿਆ ਹੈ, ਪਰ nਾਂ ਤਾਂ ਕੰਮ ਦੀ ਗਤੀ ਵਧਾਈ gਈ ਅਤੇ नਾਂ ਹੀ ਅਸਥਾਈ ਸੁਰੱਖਿਆ ਪ੍ਰਬੰਧ ਕੀਤੇ ਗਏ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਚਿੱਟੀ ਪੱਟੀ, ਸਟਰੀਟ ਲਾਈਟਾਂ ਅਤੇ ਰੋਡ ਸਾਈਨ ਲਗਾਏ ਜਾਂਦੇ ਤਾਂ ਹਾਲਾਤ ਇੰਨੇ ਖ਼ਤਰਨਾਕ ਨਾ ਬਣਦੇ।
ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ sੜਕ ਦੇ ਨਿਰਮਾਣ ਕੰਮ ਨੂੰ ਤੁਰੰਤ ਪੂਰਾ ਕਰਵਾਇਆ ਜਾਵੇ ਅਤੇ ਕੰਮ ਪੂਰਾ ਹੋਣ ਤੱਕ ਯੋਗ ਸੁਰੱਖਿਆ ਉਪਾਅ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਅਧਿਕਾਰੀ ਜਾਗੇ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਵਿਭਾਗਾਂ ’ਤੇ ਹੋਵੇਗੀ।
ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਕਿਸੇ ਅਣਹੋਣੀ ਦੀ ਉਡੀਕ ਕਰ ਰਿਹਾ ਹੈ ਜਾਂ ਫਿਰ ਇਸ ਮੁੱਖ ਮਾਰਗ ਨੂੰ ਸੁਰੱਖਿਅਤ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣਗੇ—ਇਸਦਾ ਜਵਾਬ ਅਜੇ ਅਣਜਾਣ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowJan 25, 2026 10:00:140
Report
HSHarmeet Singh Maan
FollowJan 25, 2026 09:49:580
Report
ASAnmol Singh Warring
FollowJan 25, 2026 09:49:270
Report
DSDharmindr Singh
FollowJan 25, 2026 09:49:160
Report
MSManish Shanker
FollowJan 25, 2026 09:48:55Sahibzada Ajit Singh Nagar, Punjab:ਮੋਹਾਲੀ ਦੇ ਸੈਕਟਰ 89 ਵਿਖੇ ਤੇਜ਼ ਰਫਤार BMW ਕਾਰ ਨੇ ਖੜੇ ਮੋਟਰਸਾਈਕਲ ਨੂੰ ਮਾਰੀ ਟੱਕਰ, ਜੋ ਕਿ ਮੌਕੇ ਤੇ 16 ਸਾਲਾਂ ਸਾਹਿਬ ਪ੍ਰੀਤ ਸਿੰਘ ਦੀ ਮੌਤ ਨਾਲ ਸੰਬੰਧਿਤ ਹੈ; ਦੂਸਰਾ ਮੌਜੂਦਾ ਜਖਮੀ ਹਾਲਤ ਵਿੱਚ ਮోਹਾਲੀ ਹਸਪਤਾਲ ਵਿੱਚ ਭਰਤੀ ਹੋਇਆ.
0
Report
AZAbhinva zeepunjabi
FollowJan 25, 2026 09:46:380
Report
VKVarun Kaushal
FollowJan 25, 2026 09:35:030
Report
SNSUNIL NAGPAL
FollowJan 25, 2026 09:31:190
Report
DVDEVENDER VERMA
FollowJan 25, 2026 09:31:010
Report
RBRohit Bansal
FollowJan 25, 2026 09:21:100
Report
DSDharmindr Singh
FollowJan 25, 2026 09:06:370
Report
MSManish Shanker
FollowJan 25, 2026 09:05:530
Report
BNBISHESHWAR NEGI
FollowJan 25, 2026 09:05:030
Report
DVDEVENDER VERMA
FollowJan 25, 2026 09:04:520
Report
KSKapil sharma
FollowJan 25, 2026 09:00:42Noida, Uttar Pradesh:शिमला की सड़कों पर भारी ट्रैफ़िक जाम
बड़ी संख्या में पहाड़ों की रानी शिमला पहुंच रहे सैलानी
सड़कों पर रेंग-रेंगकर चल रहीं गाड़ियां
कई सैलानियों को पैदल ही पहुंचना पड़ रहा रिज-मालरोड
0
Report