Back
कपूरथला में गुरुद्वारा विवाद सुलझा, दोनों पक्षों ने आपसी राजीनामा पर हस्ताक्षर किए
VSVARUN SHARMA
Jan 22, 2026 12:21:40
Mansurwal Dona, Punjab
ਕਪੂਰਥਲਾ : ਗੁਰਦੁਆਰਾ ਵਿਵਾਦ ਮਾਮਲਾ ਸੁਲਜਿਆ, ਦੋਹਾਂ ਧਿਰਾਂ ਦਾ ਰਾਜ਼ੀਨਾਮਾ
ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਮੋਖੇ ਦੇ ਗੁਰਦੁਆਰਾ ਸਾਹਿਬ ਅੰਦਰ ਵਾਪਰੇ ਤਕਰਾਰ ਮਾਮਲੇ ਵਿੱਚ ਹੁਨ ਸੁਲਹ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਦਖ਼ਲਅੰਦਾਜ਼ੀ ਨਾਲ ਦੋਹਾਂ ਧਿਰਾਂ ਵਿਚਕਾਰ 21 ਤਰੀਖ ਨੂੰ ਆਪਸੀ ਰਾਜ਼ੀਨਾਮਾ ਕਰਵਾ ਹੋ ਗਿਆ ਹੈ।
ਇਸ ਸਬੰਧੀ ਡੀਐਸਪੀ ਸੁਲਤਾਨਪੁਰ ਲੋਧੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਦੋਹਾਂ ਧਿਰਾਂ ਦੇ ਬਿਆਨ ਦਰਜ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਦੋਹਾਂ ਪਾਸਿਆਂ ਵੱਲੋਂ ਬਿਆਨ ਦਰਜ ਨਹੀਂ ਕਰਵਾਏ ਗਏ।
ਡੀਐਸਪੀ ਹਰਗੁਰਦੇਵ ਸਿੰਘ ਨੇ ਕਿਹਾ ਕਿ ਬਾਅਦ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਸੰਗਤ ਦੀ ਮੌਜੂਦਗੀ ਵਿੱਚ ਗੱਲਬਾਤ ਰਾਹੀਂ ਮਾਮਲਾ ਸੁਲਝਾ ਲਿਆ ਗਿਆ ਅਤੇ 21 ਤਰੀਖ ਨੂੰ ਦੋਹਾਂ ਧਿਰਾਂ ਵਿਚਕਾਰ ਲਿਖਤੀ ਰਾਜ਼ੀਨਾਮਾ ਹੋ ਗਿਆ।
ਉਨ੍ਹਾਂ ਨੇ ਕਿਹਾ ਕਿ ਰਾਜੀਨਾਮੇ ਤੋਂ ਬਾਅਦ ਵੀ ਪੁਲਿਸ ਵੱਲੋਂ ਮਾਮਲੇ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧਾਰਮਿਕ ਅਸਥਾਨਾਂ ਦੀ ਮਰਯਾਦਾ ਅਤੇ ਸ਼ਾਂਤੀ ਬਣਾਈ ਰੱਖੀ ਜਾਵੇ।
ਇੱਧਰ ਪਿੰਡ ਵਾਸੀਆਂ ਨੇ ਵੀ ਰਾਜ਼ੀਨਾਮੇ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਪਵਿੱਤਰਤਾ ਅਤੇ ਪਿੰਡ ਦੀ ਭਾਈਚਾਰਕ ਸਾਂਝ ਸਭ ਤੋਂ ਉੱਪਰ ਹੈ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਆਪਸੀ ਸਹਿਯੋਗ ਅਤੇ ਸਹਿਮਤੀ ਬਹੁਤ ਜ਼ਰੂਰੀ ਹੈ।
ਬਾਈਟ : ਹਰਗੁਰਦੇਵ ਸਿੰਘ (ਡੀਐਸਪੀ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowMar 12, 2026 12:04:280
Report
NLNitin Luthra
FollowMar 12, 2026 12:04:170
Report
PSParambir Singh Aulakh
FollowMar 12, 2026 12:03:580
Report
ASARVINDER SINGH
FollowMar 12, 2026 12:03:410
Report
RBRohit Bansal
FollowMar 12, 2026 11:45:490
Report
PSParambir Singh Aulakh
FollowMar 12, 2026 11:32:260
Report
KSKapil sharma
FollowMar 12, 2026 11:20:400
Report
TBTarsem Bhardwaj
FollowMar 12, 2026 11:06:120
Report
KSKapil sharma
FollowMar 12, 2026 11:04:210
Report
BSBhushan Sharma
FollowMar 12, 2026 11:03:190
Report
SGSatpal Garg
FollowMar 12, 2026 10:56:090
Report
KSKapil sharma
FollowMar 12, 2026 10:54:270
Report
KSKapil sharma
FollowMar 12, 2026 10:50:190
Report
NLNitin Luthra
FollowMar 12, 2026 10:48:060
Report
KDKuldeep Dhaliwal
FollowMar 12, 2026 10:45:530
Report