Back
हल्का सल्तानपुर लोधी में सरपंच समेत कई परिवार आम आदमी पार्टी में शामिल
VSVARUN SHARMA
Jan 29, 2026 06:05:20
Mansurwal Dona, Punjab
ਹਲਕਾ ਸੁਲਤਾਨਪੁਰ ਲੋਧੀ ’ਚ ਰਾਣਾ ਧੜੇ ਨੂੰ ਕਰਾਰਾ ਝਟਕਾ, ਕਾਲੇਵਾਲ ਦੀ ਪੰਚਾਇਤ ਸਣੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ
ਸੁਲਤਾਨਪੁਰ ਲੋਧੀ: ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਪਿੰਡ ਕਾਲੇਵਾਲ ਦੇ ਸਰਪੰਚ ਅਤੇ ਪੂਰੀ ਪੰਚਾਇਤ ਸਣੇ ਕਈ ਪਰਿਵਾਰਾਂ ਨੇ ਰਾਣਾ ਧੜੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਸ਼ਾਮੂਲੀਅਤ ਨੂੰ ਰਾਣਾ ਧੜੇ ਲਈ ਇੱਕ ਕਰਾਰਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ。
ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਨਗਰ ਸੁਧਾਰ ਟਰਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਅਤੇ ਪਿੰਡਾਂ ਦੇ ਸਰਬਾਂਗੀ ਵਿਕਾਸ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ。
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਮੁੱਖ ਤੌਰ ’ਤੇ ਪਿੰਡ ਕਾਲੇਵਾਲ ਦੇ ਸਰਪੰਚ ਸੰਦੀਪ ਕੁਮਾਰ, ਮੈਂਬਰ ਪੰਚਾਇਤ ਜਸਵਿੰਦਰ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ, ਜਸਕਰਨ ਸਿੰਘ ਤੋਂ ਇਲਾਵਾ ਅਮਰੀਕ ਸਿੰਘ, ਸ਼ਿੰਗਾਰਾ ਸਿੰਘ, ਮੰਗਲ ਸਿੰਘ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਸ਼ਮਿੰਦਰ ਸਿੰਘ, ਬਚਿੱਤਰ ਸਿੰਘ, ਅਮਨਦੀਪ ਸਿੰਘ, ਸਰਬਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਨੀਲੂ, ਜਸਵਿੰਦਰ ਕੌਰ, ਕੋਮਲ ਰਾਣੀ ਸਮੇਤ ਕਈ ਹੋਰ ਪਰਿਵਾਰ ਸ਼ਾਮਿਲ ਹਨ。
ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੇ ਕਿਹਾ ਕਿ ਰਾਣਾ ਸਾਹਿਬ ਨੇ ਪਿਛਲੇ ਚਾਰ ਸਾਲਾਂ ਦੌਰਾਨ ਸਿਰਫ਼ ਜਫੀਆਂ ਹੀ ਪਾਈਆਂ, ਨਾ ਤਾਂ ਕਦੇ ਪਿੰਡ ਦਾ ਗੇੜਾ ਮਾਰਿਆ ਅਤੇ ਨਾ ਹੀ ਲੋਕਾਂ ਦੀ ਸਰਬੇ ਲਈ। ਉਨ੍ਹਾਂ ਦੱਸਿਆ ਕਿ ਪਿੰਡ ਅਜੇ ਵੀ ਬੁਨਿਆਦੀ ਵਿਕਾਸ ਕੰਮਾਂ ਤੋਂ ਸੱਖਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਅਤੇ ਸੱਜਣ ਸਿੰਘ ਚੀਮਾ ਦੀਆਂ ਨੀਤੀਆਂ ਤੋ ਬਹੁਤ ਜਿਆਦਾ ਪ੍ਰਭਾਵਿਤ ਸਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਜਿਵੇਂ ਆਮ ਆਦਮੀ ਕਲੀਨਿਕ, 300 ਯੂਨਿਟ ਮੁਫ਼ਤ ਬਿਜਲੀ ਯੋਜਨਾ, ਮੁਹੱਲਾ ਕਲੀਨਿਕ, ਸਕੂਲਾਂ ਦੀ ਰੂਪ-ਰੇਖਾ ਬਦਲਣ ਦੀ ਮੁਹਿੰਮ, ਨੌਜਵਾਨਾਂ ਲਈ ਰੁਜ਼ਗਾਰ ਯੋਜਨਾਵਾਂ, ਔਰਤਾਂ ਲਈ ਬੱਸਾਂ ਵਿੱਚ ਮੁਫ਼ਤ ਯਾਤਰਾ, ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ。
ਸੱਜਣ ਸਿੰਘ ਚੀਮਾ ਨੇ ਖ਼ਿਆਲ ਕੀਤਾ ਕਿ ਅੱਜ ਪਿੰਡ ਕਾਲੇਵਾਲ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਲੋਕ ਰਵਾਇਤੀ ਸਿਆਸਤ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਸਾਫ਼-ਸੁਥਰੀ, ਇਮਾਨਦਾਰ ਅਤੇ ਵਿਕਾਸਮੁਖੀ ਰਾਜਨੀਤੀ ਚਾਹੁਦੇ ਹਨ।
ਇਸ ਮੌਕੇ ਸੱਜਣ ਸਿੰਘ ਚੀਮਾ ਨੇ ਵਿਧਾਇਕ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦਾ ਮੌਜੂਦਾ ਵਿਧਾਇਕ ਵਿਕਾਸ ਦੀ ਨਹੀਂ, sਗੋਂ ਝੂਠ ਦੀ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਸਿਰਫ਼ ਝੂਠੇ ਦਾਅਵੇ, ਖੋਖਲੇ ਵਾਅਦੇ ਅਤੇ ਮੀਡੀਆ ਬਿਆਨ ਹੀ ਮਿਲੇ ਹਨ।
ਸੱਜਣ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਨੇ ਹਲਕੇ ਦੇ ਲੋਕਾਂ ਨਾਲ ਸਿਰਫ਼ ਸਿਆਸੀ ਧੋਖਾ ਕੀਤਾ ਹੈ—ਨਾ ਕਦੇ ਪਿੰਡਾਂ ਦਾ ਦੌਰਾ, ਨਾ ਲੋਕਾਂ ਦੀ ਸੁਣਵਾਈ ਅਤੇ ਨਾ ਹੀ ਵਿਕਾਸ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕ ਝੂਠੀ ਰਾਜਨੀਤੀ ਨੂੰ ਪਛਾਣ ਚੁੱਕੇ ਹਨ ਅਤੇ ਇਸੇ ਲਈ ਅੱਜ ਇੱਕ-ਇੱਕ ਕਰਕੇ ਪਿੰਡਾਂ ਦੇ ਪਿੰਡ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ。
ਇਸ ਮੌਕੇ ਤੇ ਬੀਸੀ ਵਿੰਗ ਦੁਆਬਾ ਜੋਨ ਦੇ ਸੈਕਟਰੀ ਨਰਿੰਦਰ ਸਿੰਘ ਖਿੰਡਾ, ਬਲਾਕ ਪ੍ਰਧਾਨ ਗੁਰਚਰਨ ਸਿੰਘ ਬਿੱਟੂ, ਲਵਪ੍ਰੀਤ ਸਿੰਘ ਪੀਏ, ਲਕਸ਼ਮੀਕਾਂਤ ਸੋਨੂ, ਦੀਪਕ ਠਾਕੁਰ, ਸ਼ਿੰਦਰਪਾਲ ਵੀ ਆਦਿ ਮੌਜੂਦ ਸਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowJan 29, 2026 07:17:190
Report
KCKhem Chand
FollowJan 29, 2026 07:06:130
Report
ASARVINDER SINGH
FollowJan 29, 2026 07:05:520
Report
DSDEVINDER SHARMA
FollowJan 29, 2026 07:05:300
Report
AZAbhinva zeepunjabi
FollowJan 29, 2026 07:02:050
Report
ADAnkush Dhobal
FollowJan 29, 2026 06:35:540
Report
SNSUNIL NAGPAL
FollowJan 29, 2026 06:30:260
Report
ADAnkush Dhobal
FollowJan 29, 2026 06:18:090
Report
KKKIRTIPAL KUMAR
FollowJan 29, 2026 06:04:400
Report
AZAbhinva zeepunjabi
FollowJan 29, 2026 05:34:550
Report
VSVARUN SHARMA
FollowJan 29, 2026 05:17:310
Report
AZAbhinva zeepunjabi
FollowJan 29, 2026 05:17:130
Report
AZAbhinva zeepunjabi
FollowJan 29, 2026 05:15:450
Report
RBRohit Bansal
FollowJan 29, 2026 05:03:53Chandigarh, Chandigarh:ਪੰਜਾਬ ਸੈਕਟਰੀਏਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਚੰਡੀਗੜ੍ਹ ਪ੍ਰਸ਼ਾਸਨ ਹੋਇਆ ਅਲਰਟ ਸੈਕਟਰੀਏਟ ਨੂੰ ਤਲਾਸ਼ੀ ਕੀਤੀ ਗਿਆ ਸ਼ੁਰੂ
0
Report