Back
गणतंत्र दिवस पर पंजाब पुलिस का फ्लैग मार्च, कपूरथला SSP गौरव तूड़ा के नेतृत्व में
VSVARUN SHARMA
Jan 25, 2026 16:34:14
Mansurwal Dona, Punjab
ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਅਲਰਟ ਮੋਡ ’ਤੇ, ਕਪੂਰਥਲਾ ਵਿੱਚ SSP ਵੱਲੋਂ ਕੱਢਿਆ ਗਿਆ ਫਲੈਗ ਮਾਰਚ
26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਹੈ। ਇਸੇ ਕੜੀ ਤਹਿਤ ਅੱਜ ਸ਼ਾਮ ਕਪੂਰਥਲਾ ਸ਼ਹਿਰ ਵਿੱਚ ਐਸਐਸਪੀ ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ, ਜਿਸ ਦਾ ਮਕਸਦ ਕਾਨੂੰਨ-ਵਿਵਸਥਾ ਬਣਾਈ ਰੱਖਣਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨਾ ਸੀ。
ਇਸ ਫਲੈਗ ਮਾਰਚ ਦੌਰਾਨ ਐਸਪੀ (ਐਚਕਿਊ) ਗੁਰਪ੍ਰੀਤ ਸਿੰਘ, ਡੀਐਸਪੀ ਸ਼ੀਤਲ ਸਿੰਘ, ਸਿਟੀ ਥਾਣੇ ਦੇ ਐਸਐਚਓ, ਕੋਤਵਾਲੀ ਅਤੇ ਸਦਰ ਥਾਣਿਆਂ ਦੀ ਪੁਲਿਸ ਟੀਮਾਂ, ਪੀਸੀਆਰ ਅਤੇ ਟ੍ਰੈਫਿਕ ਪੁਲਿਸ ਨੇ ਸਾਂਝੇ ਤੌਰ ’ਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਕੀਤੀ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਲਗਾਤਾਰ ਬਾਜ਼ਾਰਾਂ ਅਤੇ ਸਰਵਜਨਿਕ ਸਥਾਨਾਂ ’ਤੇ ਨਿਗਰਾਨੀ ਕਰਦੀਆਂ ਰਹੀਆਂ, ਤਾਂ ਜੋ ਅਸਮਾਜਿਕ ਤੱਤਾਂ ਵਿੱਚ ਡਰ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਦਾ ਮਾਹੌਲ ਬਣਾਇਆ ਜਾ ਸਕੇ。
ਇਸ ਮੌਕੇ ’ਤੇ ਐਸਐਸਪੀ ਗੌਰਵ ਤੂਰਾ ਨੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਅਪੀਲ ਕੀਤੀ ਕਿ ਉਹ ਦੇਸ਼ ਪ੍ਰਤੀ ਨਿਭਾਉਂਦੇ ਹੋਏ ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਜ਼ਰੂਰ ਸ਼ਾਮਿਲ ਹੋਣ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹਰ ਵੇਲੇ ਤਿਆਰ ਹੈ。
ਪੁਲਿਸ ਅਧਿਕਾਰੀਆਂ ਵੱਲੋਂ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਗੰਤੰਰ ਦਿਵਸ ਸ਼ਾਂਤੀਪੂਰਨ ਅਤੇ ਸੁਰੱਖਿਅਤ ਮਾਹੌਲ ਵਿੱਚ ਮਨਾਇਆ ਜਾ ਸਕੇ。
ਬਾਈਟ : IPS ਗੌਰਵ ਤੂਰਾ (ਐਸ ਐਸ ਪੀ ਕਪੂਰਥਲਾ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowJan 25, 2026 18:16:520
Report
SSSanjay Sharma
FollowJan 25, 2026 18:15:370
Report
SSSanjay Sharma
FollowJan 25, 2026 18:15:290
Report
TBTarsem Bhardwaj
FollowJan 25, 2026 17:15:390
Report
VBVIJAY BHARDWAJ
FollowJan 25, 2026 16:32:190
Report
GPGYANENDRA PRATAP
FollowJan 25, 2026 16:05:140
Report
RKRAMAN KHOSLA
FollowJan 25, 2026 16:01:050
Report
HSHarmeet Singh Maan
FollowJan 25, 2026 15:45:140
Report
MJManoj Joshi
FollowJan 25, 2026 15:31:270
Report
HSHarmeet Singh Maan
FollowJan 25, 2026 15:16:570
Report
ADAnkush Dhobal
FollowJan 25, 2026 15:16:370
Report
SSSanjay Sharma
FollowJan 25, 2026 14:52:560
Report
RMRakesh Malhi
FollowJan 25, 2026 14:49:200
Report
ADAnkush Dhobal
FollowJan 25, 2026 14:49:020
Report