Back
पंजाब पुलिस के ऑपरेशन के दौरान अलिवाल नहर के पास गोलीबारी, बदमाश घायल हुआ
NLNitin Luthra
Jan 21, 2026 16:01:43
Batala, Punjab
ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ ਦੇ ਤਹਿਤ ਬੁੱਧਵਾਰ ਦੀ ਦੇਰ ਸ਼ਾਮ ਬਟਾਲਾ ਦੇ ਅਲੀਵਾਲ ਨਹਿਰ ਨੇੜੇ ਅਸਲੇ ਦੀ ਰਿਕਵਰੀ ਲਈ ਖੜੇ ਬਦਮਾਸ਼ ਨੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਬਦਮਾਸ਼ ਦੇ ਲੱਤ ਚ ਗੋਲੀ ਲੱਗੀ । ਘਟਨਾ ਵਾਲੀ ਥਾਂ ਤੇ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅਤੇ ਐਸਐਸਪੀ ਬਟਾਲਾ ਡਾ ਮਹਿਤਾਬ ਸਿੰਘ ਪੁੱਜੇ । ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਮੁਲਜਮ ਦੀ ਪਛਾਡ ਜਸਕਰਨ ਸਿੰਘ ਉਰਫ ਜਸ ਵਾਸੀ ਗ੍ਰੰਥਗੜ ਵੱਜੋ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜਮ ਗੋਲੀਕਾਂਡ ਅਤੇ ਹੈਰੋਇਨ ਤਸਕਰੀ ਦੇ ਮਾਮਲੇ ਚ ਜੁੜਿਆ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਲੰਘੀ 6 ਦਸੰਬਰ ਨੂੰ ਬਟਾਲਾ ਦੇ ਸਟਾਫ ਰੋਡ ਤੇ ਗੱਡੀ ਲੰਘਾਉਣ ਤੋਂ ਹੋਏ ਤਕਰਾਰ ਚ ਗੋਲੀ ਚਲੀ ਸੀ ਅਤੇ ਇਸ ਮਾਮਲੇ ਚ ਦੋ ਨੌਜਵਾਨ ਜ਼ਖਮੀ ਹੋ ਗਏ ਸਨ ਉਹਨਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਡੀਆਈਜੀ ਨੇ ਅੱਗੇ ਦੱਸਿਆ ਕਿ ਐਸਐਸਪੀ ਬਟਾਲਾ ਦੇ ਨਿਰਦੇਸ਼ਾਂ ਤੇ ਸੀਆਈਏ ਅਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆ ਗਈਆਂ ਸਨ ਅਤੇ ਜਾਂਚ ਦੌਰਾਨ ਇਸ ਮਾਮਲੇ ਚ ਜਸਕਰਨ ਸਿੰਘ ਉਰਫ ਜਸ ਵਾਸੀ ਗ੍ਰੰਥਗੜ੍ਹ ਅਤੇ ਗੁਰਭੇਜ ਸਿੰਘ ਉਰਫ ਵਿਸ਼ਾਲ ਵਾਸੀ ਘਸੀਟਪੁਰਾ ਦੋਸ਼ੀ ਪਾਏ ਗਏ ਸਨ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੁਰਭੇਜ ਸਿੰਘ ਉਰਫ ਵਿਸ਼ਾਲ ਨੂੰ ਤਿੰਨ ਕਿਲੋ ਹੈਰਾਨ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਸਕਰਨ ਸਿੰਘ ਜੱਸ ਲਿੰਗ ਬਣਾ ਫਰਾਰ ਸੀ। ਉਹਨਾਂ ਦੱਸਿਆ ਕਿ 19 ਜਨਵਰੀ ਨੂੰ ਜਸਕਰਨ ਜਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੀ ਨਿਸ਼ਾਨਦੇਹੀ ਤੇ ਇਕ ਕਿਲੋ ਹੈਰੋਇਨ ਬਰਾਮਦ ਹੋਈ ਸੀ। ਹੁਣ ਨਾ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਨੂੰ ਜਸਕਰਨ ਜਸ ਨੂੰ ਜਦ ਅਸਲੇ ਦੀ ਰਿਕਵਰੀ ਲਈ ਕਸਬਾ ਅਲੀਵਾਲ ਨਜਦੀਕ ਨਹਿਰ ਦੇ ਕਿਨਾਰੇ ਲਿਆਂਦਾ ਗਿਆ ਤਾਂ ਉਸਨੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਲੁਕੋ ਕੇ ਰੱਖੇ ਹੋਏ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀ ਚ ਬਦਮਾਸ਼ ਜਸਕਰਨ ਜਸ ਦੇ ਲੱਤ ਚ ਗੋਲੀ ਲੱਗੀ ਹੈ। ਉਹਨਾਂ ਦੱਸਿਆ ਕਿ ਜ਼ਖਮੀ ਬਦਮਾਸ਼ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਚ ਦਾਖਲ ਕਰਾਇਆ ਗਿਆ ਹੈ । ਡੀਆਈਜੀ ਨੇ ਕਿਹਾ ਕਿ ਜੋ ਵੀ ਗੈਰ ਕਾਨੂੰਨੀ ਕੰਮ ਕਰੇਗਾ ਉਸ ਨਾਲ ਪੁਲਿਸ ਸਖਤਾਈ ਨਾਲ ਨਿਪਟੇਗੀ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowJan 21, 2026 17:30:280
Report
RBRohit Bansal
FollowJan 21, 2026 17:06:190
Report
BSBhushan Sharma
FollowJan 21, 2026 15:37:160
Report
NSNitesh Saini
FollowJan 21, 2026 14:53:420
Report
DSDEVINDER SHARMA
FollowJan 21, 2026 14:52:440
Report
HSHarmeet Singh Maan
FollowJan 21, 2026 14:52:270
Report
MJManoj Joshi
FollowJan 21, 2026 14:51:540
Report
NLNitin Luthra
FollowJan 21, 2026 13:52:310
Report
DSDharmindr Singh
FollowJan 21, 2026 13:52:140
Report
HSHarmeet Singh Maan
FollowJan 21, 2026 13:51:120
Report
DSDEVINDER SHARMA
FollowJan 21, 2026 13:50:550
Report
BSBHARAT SHARMA
FollowJan 21, 2026 13:50:300
Report
TBTarsem Bhardwaj
FollowJan 21, 2026 13:16:060
Report
KDKuldeep Dhaliwal
FollowJan 21, 2026 12:48:490
Report