Back
फाजिलका रेलवे स्टेशन पर ठंड में बेघरों के लिए प्रशासन के दावे खोखले
SNSUNIL NAGPAL
Dec 23, 2025 15:45:59
Fazilka, Punjab
ਪੋਹ ਮਹੀਨੇ ਵਿੱਚ ਪੈਂਦੀ ਧੁੰਦ ਅਤੇ ਕੜਾਕੇ ਦੀ ਠੰਡ ਦੌਰਾਨ ਜਿੱਥੇ ਆਮ ਲੋਕ ਘਰਾਂ 'ਚ ਸਰਦੀ ਦੀ ਮਾਰ ਤੋਂ ਬਚਣ ਲਈ ਹਰ ਸਹੂਲਤ ਹੋਣ ਦੇ ਬਾਵਜੂਦ ਕੰਬਦੇ ਹਨ । ਉਥੇ ਹੀ ਕੁੱਝ ਅਜਿਹੇ ਲੋਕ ਵੀ ਨੇ ਜੋ ਛੱਤ ਨਾ ਹੋਣ ਕਾਰਨ ਫੁਟਪਾਥ ਅਤੇ ਸੜਕਾਂ ਤੇ ਸੀਤ ਲਹਿਰ ਦੌਰਾਨ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ। ਹਾਲਾਂਕਿ ਸਵਾਲ ਉਦੋਂ ਖőੜੇ ਹੋਏ ਜਦੋਂ ਪਤਾ ਲੱਗਿਆ ਕਿ ਓਧਰ ਰਹਿਣ ਬਸੇਰੇ ਮੁਸਾਫਿਰਾਂ ਦੇ ਰਹਿਣ ਲਈ ਵਰਤੇ ਜਾ ਰਹੇ ਨੇ ।
ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਰੋਡ ਤੇ ਬੇਘਰੇ ਲੋਕਾਂ ਦੇ ਇਹਨਾਂ ਹਾਲਾਤਾਂ ਨਾਲ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਰੈਣ ਬਸੇਰਿਆਂ ਦੇ ਕੀਤੇ ਜਾਂਦੇ ਦਾਅਵੇ ਜ਼ਮੀਨੀ ਹਕੀਕਤ ’ਚ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ। ਜੇਕਰ ਫਾਜ਼ਿਲਕਾ ਸ਼ਹਿਰ ਦੇ ਹਾਲਾਤ ਦੀ ਗੱਲ ਕਰੀਏ ਤਾਂ ਕਈ ਥਾਵਾਂ ’ਤੇ ਲੋਕ ਫੁੱਟਪਾਥਾਂ, ਸੜਕਾਂ ਦੇ ਕੰਢੇ, ਪੁੱਲਾਂ ਦੇ ਹੇਠਾਂ ਅਤੇ ਸਰਕਾਰੀ ਇਮਾਰਤਾਂ ਦੇ ਸਾਹਮਣੇ ਰਜ਼ਾਈਆਂ, ਕੰਬਲਾਂ ਅਤੇ ਪੁਰਾਣੇ ਕੱਪੜਿਆਂ ਨਾਲ ਰਾਤਾਂ ਕੱਟਦੇ ਨਜ਼ਰ ਆਉਦੇ ਹਨ। ਰੇਲਵੇ ਸਟੇਸ਼ਨ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਰਹਿੰਦੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਠੰਡ ਵਿੱਚ ਸੜਕ ਤੇ ਜਿਵੇਂ ਤਿਵੇਂ ਰਾਤ ਕੱਟ ਲੈਂਦੇ ਨੇ । ਦੋ ਟਾਈਮ ਦੀ ਰੋਟੀ ਦਾ ਜੁਗਾੜ ਇਲਾਕੇ ਦੇ ਸਮਾਜ ਸੇਵੀ ਲੋਕ ਕਰ ਰਹੇ ਨੇ । ਜਦਕਿ ਉਹਨਾਂ ਕਿਹਾ ਕਿ ਇਸੇ ਰੋਡ ਤੇ ਪ੍ਰਤਾਪ ਬਾਗ ਦੇ ਪਿੱਛੇ ਬਣੇ ਨਗਰ ਕੌਂਸਲ ਦੇ ਰੈਣ ਬਸੇਰੇ ਵਿੱਚ ਕੁਝ ਸਮਾਂ ਪਹਿਲਾਂ ਬਰਸਾਤ ਆਉਣ ਤੇ ਜਦੋਂ ਉਹ ਗਏ ਤਾਂ ਉਹਨਾਂ ਨੂੰ ਉਥੋਂ ਕੱਢ ਦਿੱਤਾ ਗਿਆ। ਸੜਕ ਤੇ ਰਹਿੰਦੀ ਮਹਿਲਾ ਵੀਨਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਕਿਰਾਏ ਤੇ ਘਰ ਲੈਣ ਦੇ ਲਈ ਉਸ ਕੋਲ ਪੈਸਾ ਨਹੀਂ ਹੈ । ਇਸ ਕਰਕੇ ਉਹ ਸੜਕां ਤੇ ਰਾਤਾਂ ਕੱਟ ਰਹੀ ਹੈ। ਜਿਵੇਂ ਤਿਵੇਂ ਜੁਗਾੜ ਕਰ ਰੋਟੀ ਵੀ ਬਣਾ ਲੈਂਦੀ ਹੈ। ਭਾਵੇਂ ਉਹ ਬਿਹਾਰ ਦੀ ਰਹਿਣ ਵਾਲੀ ਹੈ ਪਰ ਆਈਡੀ ਪ੍ਰੂਫ ਅਤੇ ਹੋਰ ਦਸਤਾਵੇਜ਼ ਉਸਦੇ ਪੰਜਾਬ ਦੇ ਨੇ। ਤੇ ਪੰਜਾਬ ਵਿੱਚ ਉਹ ਵੋਟ ਵੀ ਪਾਉਂਦੀ ਹੈ । ਇਸ ਦੇ ਬਾਵਜੂਦ ਉਹ ਸੜਕਾਂ ਤੇ ਰੁਲ ਰਹੀ ਹੈ ।
ਭਾਵੇਂ ਕਿ ਪ੍ਰਸ਼ਾਸਨ ਵੱਲੋਂ ਬੇਘਰਿਆਂ ਲਈ ਰੈਣ ਬਸੇਰਿਆਂ ’ਚ ਪੂਰੇ ਪ੍ਰਬੰਧ ਦਾ ਦਾਅਵਾ ਕੀਤਾ ਜਾਂਦਾ ਹੈ । ਪਰ ਅਸਲ ਉਦੋਂ ਸਾਹਮਣੇ ਆਇਆ ਜਦੋਂ ਰਹਿਣ ਬਸੇਰੇ ਵਿਖੇ ਵਿਜਿਟ ਕੀਤੀ ਗਈ । ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਚ ਬਣੇ ਰਹਿਣ ਬਸੇਰੇ ਵਿੱਚ ਮੁਸਾਫ਼ਿਰ ਰੁਕਦੇ ਨੇ । ਜਿੰਨਾ ਨੂੰ ਠੰਡ ਵਿੱਚ ਹੀਟਰ ਅਤੇ ਟੀਵੀ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ । ਮੌਕੇ ਤੇ ਦੇਖਿਆ ਗਿਆ ਕਿ ਇੱਕੋ ਵਿਅਕਤੀ ਰੈਣ ਬਸੇਰੇ ਵਿੱਚ ਰਹਿ ਰਿਹਾ ਹੈ । ਜਿਸਨੇ ਦੱਸਿਆ ਕਿ ਉਸਦੀ ਜਮੀਨ ਦਾ ਮਾਮਲਾ ਹੈ ਤੇ ਉਹ ਕੰਮ ਲਈ ਆਇਆ ਹੈ । ਤੇ ਰਾਤ ਐਥੇ ਹੀ কੱਟਦਾ ਹੈ । ਹਾਲਾਂਕਿ ਅੰਦਰ ਬੈਡ ਤੇ ਆਰਾਮ ਫਰਮਾ ਰਹੇ ਇਕ ਸ਼ਖਸ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਨਾਲ ਹੀ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਹੈ । ਤੇ ਆਰਾਮ ਕਰਨ ਲਈ ਏਥੇ ਆ ਜਾਂਦਾ ਹੈ । ਜਦਕਿ ਉਸਦੀ ਦੇਖਰੇਖ ਕਰਨ ਵਾਲੇ ਆਕਾਸ਼ਦੀਪ ਵਿਅਕਤੀ ਨੇ ਦੱਸਿਆ ਕਿ ਇਸ ਮਹੀਨੇ ਦੇ ਵਿੱਚ ਕਰੀਬ 20 ਮੁਸਾਫਰ ਇਸ ਰੈਣ ਬਸੇਰੇ ਵਿੱਚ ਰੁਕੇ ਤੇ ਚਲੇ ਗਏ। ਜਦ ਕਿ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਜੋ ਲੋਕ ਸੜਕਾਂ ਤੇ ਠੰਡੀਆਂ ਰਾਤਾਂ ਦੇ ਵਿੱਚ ਜ਼ਿੰਦਗੀ ਕੱਟਣ ਲਈ ਮਜਬੂਰ ਨੇ ਉਹਨਾਂ ਨੂੰ ਇੱਥੇ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਤਾਂ ਉਹਨਾਂ ਕਿਹਾ ਕਿ ਉਹ ਲੋਕ ਆਏ ਸਨ । ਪਰ উਕਤ ਲੋਕ ਸ਼ਰਾਬ ਪੀਂਦੇ ਨੇ ਅਤੇ ਮੀਟ ਖਾਂਦੇ ਨੇ । ਜਿਸ ਕਰਕੇ ਉਹ ਇਥੋਂ ਚਲੇ ਗਏ । ਓਹਨਾ ਤਰਕ ਦਿੱਤਾ ਕਿ ਉਕਤ ਲੋਕ ਆਪ ਹੀ ਰੈਣ ਬਸੇਰੇ ਵਿਚ ਨਹੀਂ ਆਉਂਦੇ । ਜਦਕਿ ਸੜਕਾਂ ਤੇ ਰਾਤਾਂ ਕਟਦੇ ਲੋਕਾਂ ਦਾ ਕਹਿਣਾ ਕਿ ਓਹਨਾ ਨੂੰ ਇਥੇ ਨਹੀਂ ਆਉਣ ਦਿੱਤਾ ਜਾ ਦਿੰਦਾ ।
END...
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowDec 23, 2025 17:02:100
Report
KBKulbir Beera
FollowDec 23, 2025 15:52:360
Report
VSVARUN SHARMA
FollowDec 23, 2025 15:46:580
Report
KSKuldeep Singh
FollowDec 23, 2025 15:46:200
Report
KPKomlata Punjabi
FollowDec 23, 2025 15:19:130
Report
ADAnkush Dhobal
FollowDec 23, 2025 15:17:450
Report
SBSANJEEV BHANDARI
FollowDec 23, 2025 14:50:290
Report
RKRAJESH KATARIA
FollowDec 23, 2025 14:34:000
Report
ADAnkush Dhobal
FollowDec 23, 2025 14:24:340
Report
MTManish Thakur
FollowDec 23, 2025 14:24:120
Report
RKRAJESH KATARIA
FollowDec 23, 2025 14:23:380
Report
SBSANJEEV BHANDARI
FollowDec 23, 2025 14:04:080
Report
ADAnkush Dhobal
FollowDec 23, 2025 13:53:210
Report
TSTEJINDER SINGH
FollowDec 23, 2025 13:49:160
Report
