Back
फतेहगढ़ साहिब में नशा विरोधी मुहिम: युवाओं ने घर-घर संदेश पहुंचाने की प्रतिबद्धता ली
JSJagmeet Singh
Dec 10, 2025 10:34:40
Fatehgarh Sahib, Punjab
ਫਤਹਿਗੜ੍ਹ ਸਾਹਿਬ ਵਿਖੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ "ਮੁਹਿੰਮ: ਨਸ਼ਿਆਂ ਵਿਰੁੱਧ ਨੌਜਵਾਨ" ਅਧੀਨ ਵਿਸ਼ਾਲ ਵਾਕਾਥੌਨ ਕਰਵਾਈ ਗਈ ਜਿਸ ਦੀ ਅਗਵਾਈ ਜਿਲ੍ਹਾ ਤੇ ਸੈਸ਼ਨ ਜੱਜ ਅਰੁਣ ਕੁਮਾਰ ਗੁਪਤਾ ਅਤੇ ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਕੀਤੀ। ਲਗਭਗ ਇੱਕ ਕਿਲੋਮੀਟਰ ਲੰਬੀ ਇਸ ਵਾਕਾਥੌਨ ਵਿੱਚ ਜੁਡੀਸ਼ੀਅਲ ਅਧਿਕਾਰੀ ਸਾਹਿਬਾਨ ਦੇ ਨਾਲ ਨਾਲ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ, ਵਕੀਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਸਮਾਜ ਵਿੱਚ ਨਸਿ਼ਆਂ ਦਾ ਮੁਕੰਮਲ ਸਫਾਇਆ ਕਰਨ ਵਿੱਚ ਆਪੋ ਆਪਣਾ ਸਰਗਰਮ ਯੋਗਦਾਨ ਪਾਉਣ ਦਾ ਪ੍ਰਣ ਲਿਆ।
ਜਿ਼ਲ੍ਹਾ ਤੇ ਸੈਸ਼ਨ ਕੋਰਟ ਤੋਂ ਆਰੰਭ ਹੋਈ ਵਾਕਾਥੌਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਜਿ਼ਲ੍ਹਾ ਤੇ ਸੈਸ਼ਨ ਜੱਜ ਅਰੁਣ ਕੁਮਾਰ ਗੁਪਤਾ ਨੇ ਕਿਹਾ ਕਿ ਸਾਰਿਆਂ ਨੇ ਇਕਜੁਟ ਹੋ ਕੇ ਇਸ ਵੱਡੀ ਸਮਾਜਕ ਕੁਰੀਤੀ ਦਾ ਖਾਤਮਾ ਕਰਨਾ ਹੈ ਅਤੇ ਹਰ ਘਰ ਵਿੱਚ ਇਹ ਸੁਨੇਹਾ ਪਹੁੰਚਾਉਣ ਲਈ ਅਜਿਹੇ ਉਦਮ ਸਮੇਂ ਦੀ ਅਹਿਮ ਲੋੜ ਹਨ।
ਇਸ ਮੌਕੇ ਐਸ.ਐਸ.ਪੀ ਸੁਭਮ ਅਗਰਵਾਲ ਨੇ ਕਿਹਾ ਕਿ ਪੁਲਿਸ, ਪ੍ਰਸ਼ਾਸਨ ਤੇ ਜੁਡੀਸ਼ਰੀ ਸਾਂਝੇ ਤੌਰ 'ਤੇ ਨਸਿ਼ਆਂ ਦੇ ਖਾਤਮੇ ਲਈ ਇਕਜੁਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਥੇ ਜਿ਼ਲ੍ਹਾ ਪੁਲਿਸ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਰਹੀ ਹੈ ਉਥੇ ਹੀ ਨਸਿ਼ਆਂ ਦੇ ਕਾਲੇ ਕਾਰੋਬਾਰ ਨਾਲ ਬਣਾਈਆਂ ਨਸ਼ਾ ਤसਕਰਾਂ ਦੀਆਂ ਜਾਇਦਾਦਾਂ ਨੂੰ ਵੀ ਢਾਹਿਆ ਜਾ ਰਿਹਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowDec 10, 2025 11:47:480
Report
NSNitesh Saini
FollowDec 10, 2025 11:05:090
Report
TBTarsem Bhardwaj
FollowDec 10, 2025 11:01:300
Report
PSParambir Singh Aulakh
FollowDec 10, 2025 10:53:100
Report
BSBALINDER SINGH
FollowDec 10, 2025 10:48:430
Report
RKRAJESH KATARIA
FollowDec 10, 2025 10:47:210
Report
BSBHARAT SHARMA
FollowDec 10, 2025 10:47:120
Report
KSKuldeep Singh
FollowDec 10, 2025 10:46:570
Report
ASAnmol Singh Warring
FollowDec 10, 2025 10:46:110
Report
RBRohit Bansal
FollowDec 10, 2025 10:19:200
Report
SGSatpal Garg
FollowDec 10, 2025 10:19:050
Report
VBVIJAY BHARDWAJ
FollowDec 10, 2025 10:18:160
Report
HSHarmeet Singh Maan
FollowDec 10, 2025 10:16:110
Report
SSSandeep Singh
FollowDec 10, 2025 10:15:410
Report