Back
चंदूमाजरा के एलान: अकाली दल चुनावी तैयारी के साथ पंजाब के पानी के मसले पर मुखर
DSDharmindr Singh
Jan 28, 2026 09:51:22
Fatehgarh Sahib, Punjab
ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਦੇ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਪਾਰਟੀ ਆਉਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਪੂਰੀ ਤਿਆਰੀ ਨਾਲ ਲੜੇਗੀ। ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਮੈਦਾਨ ਵਿੱਚ ਉਤਰੇਗਾ ਅਤੇ ਸਥਾਨਕ ਪੱਧਰ ‘ਤੇ ਮਜ਼ਬੂਤ ਵਿਕਲਪ ਦੇਵੇਗਾ। ਇਸ ਮੌਕੇ ਚੰਦੂਮਾਜਰਾ ਨੇ ਅਕਾਲੀ ਦਲ ਦੇ ਸਿਧਾਂਤਾਂ ਦੀ ਗੱਲ ਕਰਦਿਆਂ ਟਕਸਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਮੂਲ ਸਿਧਾਂਤਾਂ ‘ਤੇ ਇਕੱਠੇ ਹੋ ਕੇ ਚੱਲਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਰੱਖਿਆ ਕਰਨਾ ਰਿਹਾ ਹੈ ਅਤੇ ਇਸੇ ਰਾਹ ‘ਤੇ ਸਾਰੇ ਇਕਜੁੱਟ ਹੋਣ ਦੀ ਲੋੜ ਹੈ। ਉੱਥੇ ਹੀ ਚੰਦੂਮਾਜਰਾ ਨੇ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਪਾਣੀ ਦੇ ਮੁੱਦੇ ‘ਤੇ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਦਾ ਕੇਸ ਰੱਖਣ ਲਈ ਕੋਈ ਵਕੀਲ ਤੱਕ ਮੌਜੂਦ ਨਹੀਂ ਸੀ, ਜੋ ਬਹੁਤ ਗੰਭੀਰ ਗੱਲ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਘਾਟ ਹੈ, ਤਾਂ ਫਿਰ ਹਰਿਆਣਾ ਨੂੰ ਪਾਣੀ ਦੇਣਾ ਪੰਜਾਬ ਨਾਲ ਵੱਡਾ ਧੱਕਾ ਹੈ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦਾ ਪੱਖ ਢੰਗ ਨਾਲ ਨਾ ਰੱਖਣਾ ਦੂਜੇ ਸੂਬੇ ਨਾਲ ਰਲਣ ਦੇ ਬਰਾਬਰ ਹੈ। ਇਸ ਸਮੇਂ ਸਿਰਫ਼ ਪੰਜਾਬ ਦਾ ਪਾਣੀ ਬਚਾਉਣ ਹੀ ਨਹੀਂ, ਸਗੋਂ ਕੇਂਦਰ ਸਰਕਾਰ ਅੱਗੇ ਪੰਜਾਬ ਵਿੱਚ ਲਗਾਤਾਰ ਘੱਟ ਰਹੇ پਾਣੀ ਦਾ ਮੁੱਦਾ ਮਜ਼ਬੂਤੀ ਨਾਲ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ-ਹਰਿਆਣਾ ਵੰਡ ਸਮੇਂ ਜੋ ਪ੍ਰਬੰਧ ਬਣਿਆ ਸੀ, ਉਸੇ ਤਹਿਤ ਹਰਿਆਣਾ ਨੂੰ ਪਾਣੀ ਜਾ ਰਿਹਾ ਹੈ ਅਤੇ ਬਚਦਾ ਪਾਣੀ ਪੰਜਾਬ ਦੇ ਹਿੱਸੇ ਆਉਂਦਾ ਹੈ, ਪਰ ਹੁਣ ਪੰਜਾਬ ਦਾ ਪਾਣੀ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲ ਵਹਿ ਰਹੇ ਪਾਣੀ ਨੂੰ ਰੋਕਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowJan 28, 2026 13:46:27Noida, Uttar Pradesh:PARLIAMENT BUDGET SESSION/ VISUALS/ HARSIMRAT KAUR BADAL (SHIROMANI AKALI DAL) S/B
0
Report
SNSUNIL NAGPAL
FollowJan 28, 2026 13:36:180
Report
ADAnkush Dhobal
FollowJan 28, 2026 13:06:570
Report
RBRohit Bansal
FollowJan 28, 2026 13:03:520
Report
MTManish Thakur
FollowJan 28, 2026 13:03:130
Report
MJManoj Joshi
FollowJan 28, 2026 12:36:070
Report
MJManoj Joshi
FollowJan 28, 2026 12:35:06Chandigarh, Chandigarh:ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬਾ ਰਜਿੰਦਰ ਕੌਰ ਭੱਠਲ ਦੁਆਰਾ ਰਾਜਨੀਤਿਕ ਮੁਫਾਦਾਂ ਲਈ ਪੰਜਾਬ ਵਿੱਚ ਬੰਬ ਧਮਾਕੇ ਕਰਾਉਣ ਦੇ ਬਿਆਨ ਉੱਤੇ 'ਆਪ' ਆਗੂ ਬਲਤੇਜ ਸਿੰਘ ਪੰਨੂ ਦਾ ਬਿਆਨ
0
Report
TBTarsem Bhardwaj
FollowJan 28, 2026 12:33:000
Report
SPSomi Prakash Bhuveta
FollowJan 28, 2026 12:32:220
Report
DSDharmindr Singh
FollowJan 28, 2026 12:16:200
Report
SSSanjay Sharma
FollowJan 28, 2026 12:15:13Noida, Uttar Pradesh:बारामती, पुणे (महाराष्ट्र): महाराष्ट्र के डिप्टी CM अजीत पवार प्लेन क्रैश में निधन; फोरेंसिक टीम दुर्घटना स्थल पर पहुंची
0
Report
ADAnkush Dhobal
FollowJan 28, 2026 12:06:250
Report
KKKIRTIPAL KUMAR
FollowJan 28, 2026 12:06:170
Report
BSBHARAT SHARMA
FollowJan 28, 2026 12:05:500
Report
GPGYAN PRAKASH
FollowJan 28, 2026 12:05:030
Report