Back
अमृतसर के سلطانविंड में सोने की डकैती तीन दिन में सुलझी; तीन गिरफ्तार
BSBHARAT SHARMA
Jan 28, 2026 12:05:50
Amritsar, Punjab
ਸੁਲਤਾਨਵਿੰਡ ਇਲਾਕੇ ‘ਚ ਸੋਨੇ ਦੀ ਦੁਕਾਨ ‘ਚ ਡਕੈਤੀ ਦਾ ਮਾਮਲਾ ਪੁਲਿਸ ਨੇ ਸੁਲਝਾਇਆ। , ਪੁਲਿਸ ਨੇ ਤਿੰਨ ਦਿਨਾਂ ‘ਚ ਕੇਸ ਕੀਤਾ ਹੱਲ
ਬਲਾਇੰਡ ਕੇਸ ਹੋਣ ਦੇ ਬਾਵਜੂਦ ਤਿੰਨ ਮੁਲਜ਼ਮ ਗ੍ਰਿਫ਼ਤਾਰ, 152 ਗ੍ਰਾਮ ਸੋਨਾ ਤੇ 4 ਲੱਖ ਰੁਪਏ ਬਰਾਮਦ
ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲਾਂਸ ਨਾਲ ਮਿਲੀ ਸਫਲਤਾ – ਡੀਸੀਪੀ ਜਗਜੀਤ ਸਿੰਘ ਵਾਲੀਆ
ਤਿੰਨ ਹੋਰ ਮੁਲਜ਼ਮ ਜਲਦ ਗ੍ਰਿਫ਼ਤਾਰ ਹੋਣਗੇ, ਮਾਸਟਰਮਾਈਂਡ ਦੀ ਭਾਲ ਜਾਰੀ
ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ 21 ਜਨਵਰੀ ਦੀ ਦੇਰ ਸ਼ਾਮ ਇੱਕ ਸੋਨੇ ਦੀ ਦੁਕਾਨ ‘ਤੇ ਹੋਈ ਵੱਡੀ ਡकैਤੀ ਦੀ ਵਾਰਦਾਤ ਨੂੰ ਅੰਮ੍ਰਿਤਸਰ ਪੁਲਿਸ ਨੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੱਲ ਕਰ ਲਿਆ ਹੈ। ਇਸ ਮਾਮਲੇ ਸਬੰਧੀ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਕੇਸ਼ ਕੁਮਾਰ, ਜੋ ਕਿ ਸਨੀਆਰੇ ਦਾ ਕੰਮ ਕਰਦਾ ਹੈ, ਦੀ ਦੁਕਾਨ ‘ਤੇ ਚਾਰ ਅਣਪਛਾਤੇ ਵਿਅਕਤੀ ਆਏ ਅਤੇ ਢਲਾਈ ਲਈ ਰੱਖਿਆ ਸੋਨਾ ਲੁੱਟ ਕੇ ਫ਼ਰਾਰ ਹੋ ਗਏ。
ਸੂਚਨਾ ਮਿਲਦੇ ਹੀ ਮਾਣਯੋਗ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੁਰੰਤ ਕਾਰਵਾਈ ਕੀਤੀ ਗਈ। ਏਡੀਸੀਪੀ, ਜਸਰੂਪ ਕੌਰ, ਏਸੀਪੀ ਅਨੁਭਵ ਜੈਨ, ਐਸਐਚਓ ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ‘ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਕਿਉਂਕਿ ਇਹ ਪੂਰੀ ਤਰ੍ਹਾਂ ਬਲਾਇੰਡ ਕੇਸ ਸੀ, ਇਸ ਲਈ ਪੁਲਿਸ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲਾਂਸ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ。
ਡੀਸੀਪੀ ਵਾਲੀਆ ਨੇ ਦੱਸਿਆ ਕਿ ਜਾਂਚ ਦੌਰਾਨ ਹੁਣ ਤੱਕ ਛੇ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚੋਂ ਤਿੰਨ ਮੁਲਜ਼ਮ—ਭੁਪਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ—ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਕੁੱਲ 152 ਗ੍ਰਾਮ ਸੋਨਾ ਅਤੇ 4 ਲੱਖ ਰੁਪਏ ਨਕਦ ਬਰਾਮਦ ਹੋਏ ਹਨ। ਡकैਤੀ ਦੌਰਾਨ ਕੁੱਲ ਕਰੀਬ 290 ਗ੍ਰਾਮ ਸੋਨਾ ਲੁੱਟਿਆ ਗਿਆ ਸੀ, ਜਿਸ ਵਿੱਚ ਸ਼ੁੱਧ ਅਤੇ ਮਿਲਾਵਟੀ ਦੋਵਾਂ ਕਿਸਮਾਂ ਦਾ ਸੋਨਾ ਸ਼ਾਮਲ ਸੀ。
ਉਨ੍ਹਾਂ ਨੇ ਦੱਸਿਆ ਕਿ ਬਾਕੀ ਤਿੰਨ ਮੁਲਜ਼ਮ, ਜੋ ਵਾਰਦਾਤ ਵੇਲੇ ਦੁਕਾਨ ਅੰਦਰ ਗਏ ਸਨ, ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ। ਜਾਂਚ ‘ਚ ਇੱਕ ਨੌਜਵਾਨ ਰਾਜਦੀਪ ਸਿੰਘ ਨੂੰ ਮਾਸਟਰਮਾਈਂਡ ਵਜੋਂ ਵੀ ਸ਼ੱਕ ਦੇ ਘੇਰੇ ‘ਚ ਰੱਖਿਆ ਗਿਆ ਹੈ। ਪੁਲਿਸ ਟੀਮ ਵੱਲੋਂ ਦਿਨ-ਰਾਤ ਮਿਹਨਤ ਕਰਕੇ ਇਹ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਅੰਮ੍ਰਿਤਸਰ ‘ਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਪੈਟਰੋਲਿੰਗ, ਨਾਕਾਬੰਦੀ ਅਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ।
ਬਾਈਟ:---
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowJan 28, 2026 13:36:180
Report
ADAnkush Dhobal
FollowJan 28, 2026 13:06:570
Report
RBRohit Bansal
FollowJan 28, 2026 13:03:520
Report
MTManish Thakur
FollowJan 28, 2026 13:03:130
Report
MJManoj Joshi
FollowJan 28, 2026 12:36:070
Report
MJManoj Joshi
FollowJan 28, 2026 12:35:06Chandigarh, Chandigarh:ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬਾ ਰਜਿੰਦਰ ਕੌਰ ਭੱਠਲ ਦੁਆਰਾ ਰਾਜਨੀਤਿਕ ਮੁਫਾਦਾਂ ਲਈ ਪੰਜਾਬ ਵਿੱਚ ਬੰਬ ਧਮਾਕੇ ਕਰਾਉਣ ਦੇ ਬਿਆਨ ਉੱਤੇ 'ਆਪ' ਆਗੂ ਬਲਤੇਜ ਸਿੰਘ ਪੰਨੂ ਦਾ ਬਿਆਨ
0
Report
TBTarsem Bhardwaj
FollowJan 28, 2026 12:33:000
Report
SPSomi Prakash Bhuveta
FollowJan 28, 2026 12:32:220
Report
DSDharmindr Singh
FollowJan 28, 2026 12:16:200
Report
SSSanjay Sharma
FollowJan 28, 2026 12:15:13Noida, Uttar Pradesh:बारामती, पुणे (महाराष्ट्र): महाराष्ट्र के डिप्टी CM अजीत पवार प्लेन क्रैश में निधन; फोरेंसिक टीम दुर्घटना स्थल पर पहुंची
0
Report
ADAnkush Dhobal
FollowJan 28, 2026 12:06:250
Report
KKKIRTIPAL KUMAR
FollowJan 28, 2026 12:06:170
Report
GPGYAN PRAKASH
FollowJan 28, 2026 12:05:030
Report
SSSanjay Sharma
FollowJan 28, 2026 11:51:52Noida, Uttar Pradesh:Punjab BJP leader Prit Pal Singh Baliawal Video Byte on Bibi Bhattal issue !!
0
Report