Back
मग्नरेगा योजना का नाम बदला, 125 दिन रोजगार गारंटी पर कांग्रेस का तीखा विरोध
NSNaresh Sethi
Dec 29, 2025 13:00:14
Kot Kapura, Punjab
ਬੀਤੇ ਦਿਨੀ ਲੋਕ ਸਭਾ ਦੇ ਇਜਲਾਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਵਿਚ ਬਦਲਾਅ ਕਰ ਕੇ 125 ਦਿਨਾਂ ਦਾ ਗਰੰਟੀ ਰੋਜਗਾਰ ਅਤੇ ਕੇਂਦਰ ਵੱਲੋਂ ਇਸ ਸਕੀਮ ਤਹਿਤ ਦਿੱਤੇ ਜਾਣ ਵਾਲੇ ਫੰਡਾਂ ਵਿਚ ਰਾਜਾ ਦਾ ਹਿੱਸਾ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕੀਤੇ ਜਾਣ ਅਤੇ ਇਸ ਸਕੀਮ ਦਾ ਨਾਮ ਮਗਨਰੇਗਾ ਤੋਂ ਬਦਲ ਕੇ ਵਿਕਸਤ ਭਾਰਤ ਗਰੰਟੀ ਰੋਜਗਾਰ ਯੋਜਨਾ (ਵੀਬੀ ਜੀ ਰਾਮ ਜੀ) ਕਰਨ ਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਅੱਜ ਕਾਂਗਰਸ ਟੀਮ ਦੇ ਸੀਨੀਅਰ ਆਗੂ ਗੁਰਕੀਰਤ ਕੋਟਲੀ ਵਿਸ਼ੇਸ਼ ਤੌਰ ਤੇ ਕਾਂਗਰਸ ਭਵਨ ਫਰੀਦਕੋਟ ਪਹੁੰਚੇ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੋਂ ਪੰਜਾਬ ਦਾ ਵਿਕਾਸ ਸਹਿਯੋਗ ਨਹੀਂ ਹੋਇਆ ਜਿਸ ਦੇ ਚਲਦੇ ਕੇਂਦਰ ਨੇ ਹੁਣ ਮਗਨਰੇਗਾ ਸਕੀਮ ਦਾ ਜਿੱਥੇ ਨਾਂਮ ਬਦਲਿਆ ਉਥੇ ਹੀ ਇਸ ਵਿਚ ਹੋਰ ਕਈ ਬਦਲਾਅ ਕਰ ਕੇ ਇਸ ਸਕੀਮ ਤੋਂ ਗਰੀਬਾਂ ਮਜਦੂਰਾਂ ਨੂੰ ਵਾਂਝੇ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਵਿਚ ਮਜਦੂਰਾਂ ਨੂੰ ਮਸਾਂ 33 ਪ੍ਰਤੀਸ਼ਤ ਦੀ ਦਰ ਨਾਲ ਕੰਮ ਮਿਲਿਆ ਹੈ ਹੁਣ ਸਰਕਾਰ ਨੇ ਜੋ ਇਸ ਸਕੀਮ ਦਾ ਨਾਮ ਬਦਲ ਕੇ ਸ਼ਰਤ ਲਗਾਈ ਹੈ ਉਹ ਗਰੀਬਾਂ ਮਜਦੂਰਾਂ ਲਈ ਬਹੁਤ ਘਾਤਕ ਸਾਬਤ ਹੋਵੇਗੀ ਕਿਉਕਿ ਮਜਦੂਰਾਂ ਨੂੰ ਕੰਮ ਤਾਂ ਫਿਰ ਹੀ ਮਿਲੇਗਾ ਜੇਕਰ ਕੰਮ ਚਲਦਾ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਵੱਲੋਂ ਮਗਨਰੇਗਾ ਸਕੀਮ ਤਹਿਤ ਵਿਚ ਸੂਬਿਆ ਦੀ ਹਿੱਸੇਦਾਰੀ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਹਾਲਤ ਅਜਿਹੀ ਨਹੀਂ ਜੋ ਇੰਨਾਂ ਪੈਸਾ ਦੇ ਸਕੇ। ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਪੈਸ਼ਾ ਨਹੀਂ ਦੇਵੇਗੀ ਤਾਂ ਇਸ ਸਕੀਮ ਤਹਿਤ ਕੋਈ ਕੰਮ ਨਹੀਂ ਚੱਲਣਾਂ ਅਤੇ ਜੇਕਰ ਕੋਈ ਕੰਮ ਨਹੀਂ ਚੱਲਣਾਂ ਤਾਂ ਮਜਦੂਰਾਂ ਨੂੰ ਕੰਮ ਕਿੱਥੇ ਮਿਲੇਗਾ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪੂ੍ਰੀ ਤਰਾਂ ਪਬਲਿਕ ਵਿਰੋਧੀ ਹੈ।ਉਹਨਾਂ ਕਿਹਾ ਕਿ ਪੁਰਾਣੀ ਮਗਨਰੇਗਾ ਸਕੀਮ ਨੂੰ ਮੁੜ ਬਹਾਲ ਕਰਵਾਉਣਚ ਲਈ ਪੰਜਾਬ ਕਾਂਗਰਸ ਵੱਲੋਂ ਵੱਡਾ ਅੰਦੋਲਣ ਵਿੱਢਿਆ ਜਾ ਰਿਹਾ ਹੈ ਅਤੇ ਅਸੀਂ ਉਨਾਂ ਚਿਰ ਟਿਕਕੇ ਬੈਠਾਂਗੇ ਵੀ ਨਹੀਂ ਜਦੋਂ ਤੱਕ ਇਹ ਸਕੀਮ ਮੁੜ ਤੋਂ ਲਾਗੂ ਨਹੀਂ ਹੋ ਜਾਂਦੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 29, 2025 14:18:070
Report
MJManoj Joshi
FollowDec 29, 2025 14:08:470
Report
ASAvtar Singh
FollowDec 29, 2025 14:02:580
Report
TBTarsem Bhardwaj
FollowDec 29, 2025 14:02:340
Report
MSManish Shanker
FollowDec 29, 2025 14:02:060
Report
SBSANJEEV BHANDARI
FollowDec 29, 2025 14:01:490
Report
RBRohit Bansal
FollowDec 29, 2025 13:19:14Chandigarh, Chandigarh:Reaction against CM’s accusations
0
Report
VKVipan Kumar
FollowDec 29, 2025 13:02:030
Report
JSJagmeet Singh
FollowDec 29, 2025 12:58:500
Report
VBVIJAY BHARDWAJ
FollowDec 29, 2025 12:58:130
Report
BSBHARAT SHARMA
FollowDec 29, 2025 12:34:090
Report
TBTarsem Bhardwaj
FollowDec 29, 2025 12:31:330
Report
AAAsrar Ahmad
FollowDec 29, 2025 12:24:470
Report
VKVipan Kumar
FollowDec 29, 2025 12:23:110
Report