Back
फरीदकोट में शराबी ड्राइवर की टक्कर, दो कारों के एयरबैग खुले, चालक फरार
NSNaresh Sethi
Dec 18, 2025 13:13:00
Kot Kapura, Punjab
ਬੀਤੀ ਰਾਤ ਕਰੀਬ 10 ਵਜੇ ਦੋ ਕਾਰਾਂ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਦਿੰਦਿਆਂ ਪੀੜਤ ਰਾਮ ਕ੍ਰਿਸ਼ਨ ਵਾਸੀ ਫਰੀਦਕੋਟ ਨੇ ਦੱਸਿਆ ਕਿ ਉਹ ਗਿੱਦੜਵਾਹਾ ਤੋਂ ਆਪਣੀ ਕਾਰ ਵਿੱਚ ਸਵਾਰੀਆਂ ਸਮੇਤ ਫਰੀਦਕੋਟ ਆ ਰਹੇ ਸਨ। ਜਦੋਂ ਉਹ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਮੇਨ ਰੋਡ ’ਤੇ ਪਹੁੰਚੇ ਹੀ ਸਨ, ਤਾਂ ਇੱਕ ਬਹੁਤ ਤੇਜ਼ ਰਫ਼ਤਾਰ ਫੋਰਚੂਨਰ ਗੱਡੀ ਨੇ ਉਹਨਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਗੱਡੀਆਂ ਦੇ ਏਅਰਬੈਗ (ਬੈਲੂਨ) ਖੁਲ ਗਏ। ਪੀੜਤ ਨੇ ਅੱਗੇ ਦੱਸਿਆ ਕਿ ਫੋਰਚੂਨਰ ਗੱਡੀ ਦਾ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਸਨੇ ਬਹੁਤ ਹੀ ਲਾਪਰਵਾਹੀ ਨਾਲ ਗੱਡੀ ਚਲਾਈ, ਜਿਸ ਕਾਰਨ ਉਸਨੇ ਸਿੱਧੀ ਉਹਨਾਂ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਉਸਦੀ ਕਾਰ ਦਾ ਕਾਫ਼ੀ ਨੁਕਸਾਨ ਹੋਇਆ, ਪਰ ਉਹ ਅਤੇ ਉਸ ਨਾਲ ਸਵਾਰ ਸਾਰੇ ਲੋਕ ਵਾਲ-ਵਾਲ ਬਚ ਗਏ। ਉਸਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸ਼ਰਾਬੀ ਹਾਲਤ ਵਿੱਚ ਮੌਜੂਦ ਗੱਡੀ ਚਾਲਕ ਆਪਣੀ ਗੱਡੀ ਮੌਕੇ ਤੋਂ ਭਜਾ ਕੇ ਲੈ ਗਿਆ। ਪੀੜਤ ਵੱਲੋਂ ਇਸ ਸਬੰਧੀ ਥਾਣਾ ਕੋਤਵਾਲੀ ਫਰੀਦਕੋਟ ਵਿੱਚ ਇਤਲਾਹ ਦਿੱਤੀ ਗਈ, ਜਿਸ ’ਤੇ ਸਹਾਇਕ ਥਾਨੇਦਾਰ ਜਗਤਾਰ ਸਿੰਘ ਅਤੇ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚੇ। ਪੀੜਤ ਵੱਲੋਂ ਹਾਦਸਾ ਕਰਨ ਵਾਲੀ ਗੱਡੀ ਦਾ ਨੰਬਰ ਨੋਟ ਕਰਵਾ ਦਿੱਤਾ ਗਿਆ ਹੈ ਅਤੇ ਸ਼ਰਾਬੀ ਵਿਅਕਤੀ ਦੀ ਵੀਡੀਓ ਵੀ ਪੁਲਿਸ ਨੂੰ ਸੌਂਪੀ ਗਈ ਹੈ, ਤਾਂ ਜੋ ਹਾਦਸਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਬਾਈਟ- ਕਾਰ ਚਾਲਕ ਬਾਈਟ- ਸ਼ਰਾਬੀ ਗੱਡੀ ਚਾਲਕ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowDec 18, 2025 14:22:310
Report
TBTarsem Bhardwaj
FollowDec 18, 2025 14:21:570
Report
VSVARUN SHARMA
FollowDec 18, 2025 13:50:320
Report
BSBhushan Sharma
FollowDec 18, 2025 13:30:500
Report
BSBHARAT SHARMA
FollowDec 18, 2025 13:24:190
Report
BSBALINDER SINGH
FollowDec 18, 2025 13:24:020
Report
DVDEVENDER VERMA
FollowDec 18, 2025 12:46:340
Report
TBTarsem Bhardwaj
FollowDec 18, 2025 12:18:500
Report
RBRohit Bansal
FollowDec 18, 2025 12:15:360
Report
KSKamaldeep Singh
FollowDec 18, 2025 12:10:210
Report
KCKhem Chand
FollowDec 18, 2025 12:08:500
Report
SSSandeep Singh
FollowDec 18, 2025 12:08:160
Report
RKRAJESH KATARIA
FollowDec 18, 2025 12:04:480
Report