Back
Faridkot हत्या केस: नर्सिंग छात्रा वीरिंदर कौर को न्यायिक हिरासत में जेल भेजा गया
NSNaresh Sethi
Dec 24, 2025 16:01:53
Kot Kapura, Punjab
ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿੱਚ ਹੋਏ ਗੁਰਵਿੰਦਰ ਸਿੰਘ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੀ ਗਈ ਨਰਸਿੰਗ ਵਿਦਿਆਰਥਣ ਵੀਰਇੰਦਰ ਕੌਰ ਨੂੰ ਅਦਾਲਤ ਨੇ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੱਜ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਵੱਲੋਂ ਮੁੜ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ, ਪਰ ਅਦਾਲਤ ਨੇ ਪੁਲਿਸ ਦੀ ਅਰਜ਼ੀ ਨੂੰ ਰੱਦ ਕਰਦਿਆਂ ਦੋਸ਼ੀ ਵਿਦਿਆਰਥਣ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ। ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਨੂੰ ਨਸ਼ਾ ਖਰੀਦਣ ਲਈ ਦਿੱਤੇ ਗਏ 8 ਹਜ਼ਾਰ ਰੁਪਏ ਦੇ ਲੈਣ-ਦੇਣ ਵਿੱਚ ਵੀਰਇੰਦਰ ਕੌਰ ਦੀ ਭੂਮਿਕਾ ਰਹੀ ਹੈ, ਜਿਸ ਕਰਕੇ ਉਸਦਾ ਰਿਮਾਂਡ ਜ਼ਰੂਰੀ ਸੀ। ਪਰ ਮਾਨਯੋਗ ਅਦਾਲਤ ਵੱਲੋਂ ਦੋਨਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਪੁਲਿਸ ਦੀ ਅਰਜ਼ੀ ਰੱਦ ਕਰਦੇ ਹੋਏ ਵੀਰਇੰਦਰ ਕੌਰ ਨੂੰ ਨਿਆਇਕ ਹਿਰਾਸਤ ਚ ਫਰੀਦਕੋਟ ਦੀ ਜੇਲ ਭੇਜ ਦਿੱਤਾ ਗਿਆ । ਉਧਰ ਦੂਜੇ ਪਾਸੇ ਇਸ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਦੋ ਮੁਲਜਮਾਂ ਹਰਕੰਵਲਪ੍ਰੀਤ ਸਿੰਘ ਅਤੇ ਵਿਸ਼ਵਜੀਤ ਕੁਮਾਰ ਦੀ ਪਛਾਣ پਰੇਡ ਕਰਵਾਈ ਗਈ। ਕੇਸ ਦੇ ਗਵਾਹਾਂ ਵੱਲੋਂ ਦੋਹਾਂ ਦੀ ਪਛਾਣ ਕੀਤੀ ਗਈ। ਇਸ ਸਬੰਧੀ ਵਕੀਲ ਗੁਰਜੰਗ ਪਾਲ ਨੇ ਦੱਸਿਆ ਕਿ ਦੋਨਾਂ ਪੁਰਸ਼ ਅਰੋਪਿਆ ਵੱਲੋਂ ਮਾਨਯੋਗ ਅਦਾਲਤ ਵਿੱਚ ਜੇਲ ਬਦਲੀ ਦੀ ਅਰਜ਼ੀ ਲਗਾਈ ਗਈ ਸੀ ਜੀਸ ਚ ਉਨ੍ਹਾਂ ਵੱਲੋਂ ਫਰੀਦਕੋਟ ਦੀ ਜੇਲ ਤੋਂ ਬਦਲ ਕੇ ਮੁਕਤਸਰ ਸਾਹਿਬ ਦੀ ਜੇਲ ਚ ਸ਼ਿਫਟ ਕਰਨ ਦੀ ਮੰਗ ਰੱਖੀ ਸੀ ਜੀਸ ਦਾ ਫੈਸਲਾ ਮਾਨਯੋਗ ਅਦਾਲਤ ਵੱਲੋਂ ਰਾਖਵਾਂ ਰਖਿਆ ਗਿਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowDec 24, 2025 16:36:330
Report
TBTarsem Bhardwaj
FollowDec 24, 2025 16:36:250
Report
BSBALINDER SINGH
FollowDec 24, 2025 16:31:050
Report
VSVARUN SHARMA
FollowDec 24, 2025 16:02:230
Report
TBTarsem Bhardwaj
FollowDec 24, 2025 16:01:120
Report
KSKapil sharma
FollowDec 24, 2025 14:47:000
Report
NSNaresh Sethi
FollowDec 24, 2025 14:18:410
Report
SNSUNIL NAGPAL
FollowDec 24, 2025 14:17:100
Report
VSVARUN SHARMA
FollowDec 24, 2025 13:53:150
Report
BSBhushan Sharma
FollowDec 24, 2025 13:51:560
Report
KSKuldeep Singh
FollowDec 24, 2025 13:30:230
Report
SSSandeep Singh
FollowDec 24, 2025 13:17:400
Report
0
Report
MJManoj Joshi
FollowDec 24, 2025 13:09:050
Report
