Back
फरीदकोट जेल में CIA स्टाफ के खिलाफ अत्याचार-जातीय टिप्पणी का मामला सामने आया
NSNaresh Sethi
Mar 11, 2026 09:02:59
Kot Kapura, Punjab
ਫਰੀਦਕੋਟ ਦੀ ਮਾਡਰਨ ਜੇਲ ਵਿੱਚ ਸਹਾਇਕ ਸੁਪਰਡੈਂਟ ਵਜੋਂ ਤੈਨਾਤ ਸਬ ਇੰਸਪੈਕਟਰ ਕਮਲਜੀਤ ਸਿੰਘ ਵੱਲੋਂ ਫਰੀਦਕੋਟ ਪੁਲਿਸ ਦੇ ਸੀਆਈਏ ਸਟਾਫ ਪੁਲਿਸ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੀਆਈਏ ਸਟਾਫ ਵੱਲੋਂ ਉਸ ਨੂੰ 23 ਘੰਟੇ ਨਜਾਇਜ਼ ਤੌਰ ਤੇ ਹਿਰਾਸਤ ਵਿੱਚ ਰੱਖਿਆ ਤੇ ਉਸਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਇਸ ਤੋਂ ਇਲਾਵਾ ਪੁਲਿਸ ਵੱਲੋਂ ਉਸਨੂੰ ਜਾਤੀ ਸੂਚਕ ਸ਼ਬਦ ਵੀ ਕਹੇ ਅਤੇ ਨਾਲ ਹੀ ਧਮਕੀ ਦਿੱਤੀ ਕਿ ਉਸ ਦੇ ਇਕ ਕਿਲੋ ਚਿੱਟੇ ਦਾ ਨਸ਼ਾ ਪਾ ਕੇ ਉਸਨੂੰ ਪੱਕੇ ਤੌਰ ਤੇ ਜੇਲ ਭੇਜ ਦਿੱਤਾ ਜਾਏਗਾ। ਵ/ਉਂ- ਕਮਲਜੀਤ ਸਿੰਘ ਨੇ ਕਿਹਾ ਕਿ 14 ਫਰਵਰੀ ਨੂੰ ਫਰੀਦਕੋਟ ਦੇ ਸੀਆਈਏ ਸਟਾਫ ਦੀ ਟੀਮ ਵੱਲੋਂ ਉਸ ਨੂੰ ਡਿਊਟੀ ਤੋਂ ਹੀ ਕਸਟਡੀ ਵਿੱਚ ਲੈ ਲਿਆ ਅਤੇ ਜਦੋਂ ਉਸਨੂੰ ਗੱਡੀ ਵਿੱਚ ਬਿਠਾਇਆ ਤਾਂ ਰਸਤੇ ਵਿੱਚ ਹੀ ਉਸਦੀ ਕੁੱਟਮਾਰ ਕਰਦੇ ਗਏ ਅਤੇ ਜਿਸ ਤੋਂ ਬਾਅਦ ਉਹ ਉਹਨੂੰ ਸੀਆਈਏ ਸਟਾਫ ਦੇ ਵਿੱਚ ਲੈ ਗਏ ਜਿੱਥੇ ਪਹਿਲਾਂ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਰਾਬ ਪੀਤੀ ਗਈ ਅਤੇ ਬਾਅਦ ਵਿੱਚ ਉਸ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ । ਇਥੋਂ ਤੱਕ ਕਿ ਉਸ ਨਾਲ ਗਾਲੀ ਗਲੋਚ ਵੀ ਕੀਤਾ ਅਤੇ ਜਾਤੀ ਸੂਚਕ ਸ਼ਬਦ ਵੀ ਵਰਤੇ । ਉਸਨੇ ਕਿਹਾ ਕਿ ਕਿਸੇ ਨਾ ਕਿਸੇ ਤਰੀਕੇ ਉਸਨੇ ਕਿਸੇ ਮੁਲਾਜ਼ਮ ਦੇ ਫੋਨ ਤੋਂ ਆਪਣੇ ਘਰ ਇਤਲਾਹ ਦਿੱਤੀ ਜਿਸ ਤੋਂ ਬਾਅਦ ਉਸ ਦਾ ਭਰਾ ਆਇਆ ਅਤੇ 23 ਘੰਟਿਆਂ ਤੋਂ ਬਾਅਦ 15 ਫਰਵਰੀ ਨੂੰ ਸ਼ਾਮ ਨੂੰ ਉਸਨੂੰ ਛੱਡਿਆ ਗਿਆ। ਉਸ ਨੇ ਕਿਹਾ ਕਿ ਮੈਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਮੇਰਾ ਕਸੂਰ ਕੀ ਸੀ ਅਤੇ ਮੈਨੂੰ ਕਿਉਂ ਕੁੱਟਿਆ ਗਿਆ ਇਸ ਸਬੰਧੀ ਪੁਲਿਸ ਵਾਲਿਆਂ ਵੱਲੋਂ ਕੁਝ ਨਹੀਂ ਕਿਹਾ ਗਿਆ ਉਲਟਾ ਉਸ ਨੂੰ ਚਿੱਟੇ ਦੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੇ ਰਹੇ । ਉਹਨੇ ਕਿਹਾ ਕਿ ਇਸ ਸਬੰਧੀ ਜੇਲ ਵਿਭਾਗ ਵੱਲੋਂ ਵੀ ਕੋਈ ਨੋਟਿਸ ਨਹੀਂ ਲਿਆ ਗਿਆ ਅਤੇ ਜਦ ਉਹ ਦੋ ਦਿਨਾਂ ਬਾਅਦ ਡਿਊਟੀ ਤੇ ਪੁੱਜਾ ਤਾਂ ਉਸਦੀ ਅਚਾਨਕ ਤਬੀਅਤ ਜਿਆਦਾ ਖਰਾਬ ਹੋਣ ਦੇ ਚਲਦੇ ਉਸਨੇ ਛੁੱਟੀ ਲੈ ਲਈ ਅਤੇ ਆਪਣਾ ਇਲਾਜ ਕਰਵਾਉਣ ਲਈ ਚੰਡੀਗੜ੍ਹ ਚਲਾ ਗਿਆ ਪਰ ਜਦੋਂ ਵਾਪਸ ਆਇਆ ਤਾਂ ਪਤਾ ਲੱਗਾ ਕਿ ਜੇਲ ਵਿਭਾਗ ਵੱਲੋਂ ਵੀ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਉਹਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਨੂੰ ਬਿਨਾਂ ਕਿਸੇ ਵਜਹਾ ਤੋਂ ਕਿਉਂ ਕੁੱਟ ਮਾਰ ਕੀਤੀ ਗਈ ਜਦਕਿ ਉਸ ਦਾ ਕੋਈ ਕਸੂਰ ਵੀ ਨਹੀਂ ਸੀ। ਉਹਨੇ ਕਿਹਾ ਕਿ ਜੇਲ ਵਿਭਾਗ ਦੇ ਅਤੇ ਸੀਆਈ ਏ ਸਟਾਫ ਦੇ ਉਸ ਦਿਨ ਦੇ ਕੈਮਰਾ ਦੀ ਸੀਸੀ ਟੀਵੀ ਰਿਜ਼ਰਵ ਕਰਨ ਲਈ ਉਸ ਵੱਲੋਂ ਐਪਲੀਕੇਸ਼ਨ ਲਗਾਈ ਗਈ ਹੈ ਅਤੇ ਨਾਲ ਹੀ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ। ਬਾਈਟ- ਕਮਲਜੀਤ ਸਹਾਇਕ ਜੇਲ ਸੁਪਰਡੈਂਟ
ਵ/ਉਂ- ਇਸ ਸਬੰਧੀ ਜੇਲ ਸੁਪਰਡੈਂਟ ਇਕਬਾਲ ਸਿੰਘ ਭੁੱਲਰ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਮਲਜੀਤ ਸਿੰਘ ਦਾ ਰਿਕਾਰਡ ਕੋਈ ਜਿਆਦਾ ਵਧੀਆ ਨਹੀਂ ਉਸ ਦੇ ਖਿਲਾਫ ਹੁਣ ਤੱਕ ਕਈ ਸ਼ਿਕਾਇਤਾਂ ਦਰਜ ਨੇ ਜਿਨਾਂ ਦਾ ਉਸ ਵੱਲੋਂ ਸਹੀ ਜਵਾਬ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ ਉਸ ਦਾ ਵਿਵਹਾਰ ਵੀ ਜੇਲ ਵਿੱਚ ਸਹੀ ਤਰੀਕੇ ਦਾ ਨਹੀਂ ਸੀ ਜਿਸ ਦੇ ਚਲਦੇ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਦੂਜੇ ਪਾਸੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਉਸਨੂੰ ਡਿਊਟੀ ਦੇ ਦੌਰਾਨ ਕਸਟਡੀ ਵਿੱਚ ਨਹੀਂ ਲਿਆ ਗਿਆ ਜੇਕਰ ਜੇਲ ਦੇ ਬਾਹਰ ਕਿਤੋਂ ਪੁਲਿਸ ਵੱਲੋਂ ਉਸਨੂੰ ਕਸਟਡੀ ਵਿੱਚ ਲਿਯਾ ਗਿਆ ਤਾਂ ਉਸ sbੰਧੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਬਾਅਦ ਵਿੱਚ ਉਸ ਵੱਲੋਂ ਕੋਈ ਸ਼ਿਕਾਇਤ ਜੇਲ ਸੁਪਰਡੈਂਟ ਨੂੰ ਦਿੱਤੀ ਗਈ।
ਬਾਈਟ-ਜੇਲ ਸੁਪਰਡੈਂਟ ਇਕਬਾਲ ਸਿੰਘ ਭੁੱਲਰ।
ਵ/ਉਂ ਇਸ ਸਬੰਧੀ ਐਸਪੀ ਯਗੇਸ਼ਵਰ ਗੁਰਾਇਆ ਨੇ ਕਿਹਾ ਕਿ ਕਮਲਜੀਤ ਸਿੰਘ ਵੱਲੋਂ ਇੱਕ ਸ਼ਿਕਾਇਤ ਜਿਲਾ ਪੁਲਿਸ ਨੂੰ ਦਿੱਤੀ ਗਈ ਜਿਸ ਵਿੱਚ ਉਸ ਵੱਲੋਂ ਸੀਆਈਏ ਸਟਾਫ ਟੀਮ ਵੱਲੋਂ ਨਜਾਇਜ਼ ਹਿਰਾਸਤ ਵਿੱਚ ਲਏ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਉਹਨਾਂ ਸਾਫ ਕੀਤਾ ਕਿ ਹਾਲੇ ਤੱਕ ਇਸ ਸ਼ਿਕਾਇਤ ਤੋਂ ਬਾਅਦ ਉਹ ਮੁਕੰਮਲ ਤੌਰ ਤੇ ਪੜਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰਨਗੇ । ਉਹਨਾਂ ਸਾਫ ਕੀਤਾ ਕਿ ਪੁਲਿਸ ਕਦੀ ਵੀ ਕਿਸੇ ਨੂੰ ਨਜਾਇਜ਼ ਤੌਰ ਤੋਰ ਲੈ ਨਹੀਂ ਲੈਂਦੀ ਪਰ ਜੇਕਰ ਅਜਿਹੀ ਕੋਈ ਗੱਲ ਹੋਈ ਹੈ ਤਾਂ ਉਸ ਸਬੰਧੀ ਮੁਕੰਮਲ ਜਾਂਚ ਕੀਤੀ ਜਾਵੇਗੀ। ਬਾਈਟ- ਐਸਪੀ ਯੋਗੇਸ਼ਵਰ ਗੋਰਾਇਆਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 11, 2026 10:20:140
Report
VBVIJAY BHARDWAJ
FollowMar 11, 2026 10:19:440
Report
RMRakesh Malhi
FollowMar 11, 2026 10:19:270
Report
ADAnkush Dhobal
FollowMar 11, 2026 10:04:160
Report
ASAvtar Singh
FollowMar 11, 2026 10:02:180
Report
TBTarsem Bhardwaj
FollowMar 11, 2026 09:51:320
Report
MTManish Thakur
FollowMar 11, 2026 09:46:120
Report
KCKhem Chand
FollowMar 11, 2026 09:45:440
Report
DVDEVENDER VERMA
FollowMar 11, 2026 09:32:260
Report
VKVarun Kaushal
FollowMar 11, 2026 09:31:510
Report
BSBHARAT SHARMA
FollowMar 11, 2026 09:25:030
Report
NSNaresh Sethi
FollowMar 11, 2026 09:22:460
Report
RKRAJESH KATARIA
FollowMar 11, 2026 09:22:030
Report
MSManish Sharma
FollowMar 11, 2026 09:20:030
Report
MJManoj Joshi
FollowMar 11, 2026 09:15:480
Report