Back
अमृतसर के पास गाँव में संदिग्ध लाश मिलने से पुलिस की जांच तेज
BSBHARAT SHARMA
Sept 30, 2025 05:18:55
Amritsar, Punjab
ਪਿੰਡ ਘਨਪੁਰ ਕਾਲੇ ਦੇ ਪੁੱਲ ਨੇੜੇ ਲਾਸ਼ ਮਿਲਣ ਨਾਲ ਸਨਸਨੀ
ਇਲਾਕਾ ਵਾਸੀਆਂ ਨੇ ਪੁਲਿਸ ਨੂੰ ਦਿੱਤੀ ਤੁਰੰਤ ਸੂਚਨਾ
ਸਬ ਇੰਸਪੈਕਟਰ ਚੰਦਰ ਮੋਹਨ ਨੇ ਦਿੱਤਾ ਬਿਆਨ ਅਣਪਛਾਤੀ ਲਾਸ਼ ਮੋਚਰੀ ਵਿੱਚ ਰੱਖੀ, ਜਾਂਚ ਸ਼ੁਰੂ
ਅੱਜ ਸਵੇਰੇ ਅੰਮ੍ਰਿਤਸਰ ਦੇ ਨੇੜਲੇ ਪਿੰਡ ਘਨਪੁਰ ਕਾਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁੱਲ ਦੇ ਨੇੜੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਸਵੇਰੇ ਲਗਭਗ ਅੱਠ ਵਜੇ ਲੋਕਾਂ ਨੇ ਪੁੱਲ ਹੇਠਾਂ ਇੱਕ ਸ਼ੱਕੀ ਹਾਲਤ ਵਿੱਚ ਪਈ ਲਾਸ਼ ਦੇਖੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ਵਿੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ।
ਇਸ ਮੌਕੇ ’ਤੇ ਪਿੰਡ ਵਾਸੀ ਗੁਰਮੁਖ ਸਿੰਘ ਨੇ ਦੱਸਿਆ ਕਿ ਅਸੀਂ ਘਨਪੁਰ ਕਾਲੇ ਦੇ ਰਹਿਣ ਵਾਲੇ ਹਾਂ ਤੇ ਸਵੇਰੇ ਸੈਰ ਦੌਰਾਨ ਪੁੱਲ ਹੇਠਾਂ ਇੱਕ ਡੈਡ ਬਾਡੀ ਦੇਖੀ। ਪਹਿਲਾਂ ਤਾਂ ਪਤਾ ਨਹੀਂ ਸੀ ਕੌਣ ਹੈ ਪਰ ਸਪਸ਼ਟ ਹੋਇਆ ਕਿ ਲਾਸ਼ ਗਲੀ-ਸੜੀ ਹਾਲਤ ਵਿੱਚ ਹੈ ਅਤੇ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ।
ਸਬ ਇੰਸਪੈਕਟਰ ਚੰਦਰ ਮੋਹਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਸੀ ਤੇ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਲਾਸ਼ ਅਣਪਛਾਤੀ ਹੈ ਤੇ ਵਿਅਕਤੀ ਦੇ ਹੱਥ ਪੈਰ ਅਕੜੇ ਹੋਏ ਸਨ, ਜਿਸ ਕਾਰਨ ਮੌਤ ਨੂੰ ਕਈ ਦਿਨ ਬੀਤਣ ਦਾ ਅੰਦਾਜ਼ਾ ਹੈ। ਇਸ ਸਮੇਂ ਤਕ ਲਾਸ਼ ਦੀ ਪਹਿਚਾਣ ਨਹੀਂ ਹੋਈ ਹੈ।
ਪੁਲਿਸ ਵੱਲੋਂ ਲਾਸ਼ ਨੂੰ ਮੋਚਰੀ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ 72 ਘੰਟਿਆਂ ਲਈ ਉਸਦੀ ਪਹਿਚਾਣ ਲਈ ਇੰਤਜ਼ਾਰ ਕੀਤਾ ਜਾਵੇਗਾ। ਜੇਕਰ ਇਸ ਦੌਰਾਨ ਪਰਿਵਾਰ ਜਾਂ ਕੋਈ ਜਾਣ-ਪਛਾਣ ਵਾਲਾ ਨਹੀਂ ਮਿਲਦਾ, ਤਾਂ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਕਿ ਵਿਅਕਤੀ ਦੀ ਪਹਿਚਾਣ ਅਤੇ ਮੌਤ ਦੇ ਕਾਰਨ ਦਾ ਖੁਲਾਸਾ ਹੋ ਸਕੇ।
ਬਾਈਟ:--- ਚਸ਼ਮਦੀਦ ਗੁਰਮੁਖ ਸਿੰਘ
ਬਾਈਟ:--- ਪੁਲਿਸ ਅਧਿਕਾਰੀ ਚੰਦਰ ਮੋਹਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowSept 30, 2025 06:51:280
Report
ADAnkush Dhobal
FollowSept 30, 2025 06:40:230
Report
DSDEVINDER SHARMA
FollowSept 30, 2025 06:35:420
Report
NSNavdeep Singh
FollowSept 30, 2025 06:35:220
Report
DSDEVINDER SHARMA
FollowSept 30, 2025 06:02:510
Report
MSManish Shanker
FollowSept 30, 2025 05:48:143
Report
TBTarsem Bhardwaj
FollowSept 30, 2025 05:34:290
Report
AAAsrar Ahmad
FollowSept 30, 2025 05:30:09Noida, Uttar Pradesh:
ANI MORN R26-- -- ANI KATRA DEVOTEES REAX
PLAYOUT ALERT: KATRA, REASI (J&K): EIGHTH DAY OF SHARDIYA NAVRATRI 2025/ DEVOTEES THRONG SHRI MATA VAISHNO DEVI TEMPLE/ VISUALS/ REAX
0
Report
HSHarmeet Singh Maan
FollowSept 30, 2025 05:19:260
Report
TSTEJINDER SINGH
FollowSept 30, 2025 05:02:150
Report
AAAsrar Ahmad
FollowSept 30, 2025 04:50:19Noida, Uttar Pradesh:ਸ਼੍ਰੀ ਦੁਰਗਾ ਅਸ਼ਟਮੀ ਦੀਆਂ ਆਪ ਸਭ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਮਾਂ ਦੁਰਗਾ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ।
0
Report
KSKuldeep Singh
FollowSept 30, 2025 04:46:230
Report
AAAsrar Ahmad
FollowSept 30, 2025 04:16:260
Report
AAAsrar Ahmad
FollowSept 30, 2025 04:04:530
Report