Back
अमृतसर में जागरण के दौरान गोलीबारी, युवक गंभीर रूप से घायल
BSBHARAT SHARMA
Dec 14, 2025 14:17:31
Amritsar, Punjab
ਅੰਮ੍ਰਿਤਸਰ ਵਿੱਚ ਜਾਗਰਣ ਦੌਰਾਨ ਫਾਇਰਿੰਗ, ਨੌਜਵਾਨ ਗੰਭੀਰ ਜ਼ਖ਼ਮੀ
ਬਜ਼ੁਰਗ ਨੂੰ ਬਚਾਉਣ ਗਏ ਵਿਅਕਤੀ ਨੂੰ ਮਾਰੀ ਗੋਲੀ, ਆਈਸੀਯੂ ਵਿੱਚ ਇਲਾਜ ਜਾਰੀ
ਪਰਿਵਾਰਕ ਮੈਂਬਰਾਂ ਵੱਲੋਂ ਬੇਵਜ੍ਹਾ ਫਾਇਰਿੰਗ ਦੇ ਦੋਸ਼, ਪੁਲਿਸ ਤੋਂ ਇਨਸਾਫ ਦੀ ਮੰਗ
ਦੋ ਧਿਰਾਂ ਵਿਚਾਲੇ ਝਗੱਢੇ ਦੌਰਾਨ ਚੱਲੀ ਗੋਲੀ, ਜਾਂਚ ਜਾਰੀ — ਏਸੀਪੀ ਜਸਪਾਲ ਸਿੰਘ
ਅੰਮ੍ਰਿਤਸਰ ਦੇ ਆਦਰਸ਼ ਨਗਰ, ਇਸਲਾਮਾਬਾਦ ਇਲਾਕੇ ਵਿੱਚ ਦੇਰ ਰਾਤ ਹੋ ਰਹੇ ਜਾਗਰਣ ਦੌਰਾਨ ਉਸ ਸਮੇਂ ਅਫ਼ਰਾ-ਤਫਰੀ ਮਚ ਗਈ, ਜਦੋਂ ਆਪਸੀ ਝਗੜੇ ਵਿਚਕਾਰ ਅਚਾਨਕ ਫਾਇਰਿੰਗ ਹੋ ਗਈ। ਇਸ ਘਟਨਾ ਵਿੱਚ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਈਸੀਯੂ ਵਿੱਚ ਇਲਾਜ ਅਧੀਨ ਹੈ。
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਦੀ ਭਾਬੀ ਪ੍ਰਿਆ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਿੱਛੇ ਗਲੀ ਵਿੱਚ ਜਾਗਰਣ ਚੱਲ ਰਿਹਾ ਸੀ। ਉਨ੍ਹਾਂ ਦੇ ਦੇਵਰ ਦੇ ਇੱਕ ਦੋਸਤ ਨੇ ਉਸ ਨੂੰ ਵੀ ਜਾਗਰਣ ਵਿੱਚ ਬੁਲਾਇਆ ਸੀ। ਜਿੱਥੇ ਸਾਰੇ ਲੋਕ ਖਾਣਾ ਖਾ ਰਹੇ ਸਨ, ਓਥੇ ਕਿਸੇ ਗੱਲ ਨੂੰ ਲੈ ਕੇ ਇੱਕ ਬਜ਼ੁਰਗ ਨਾਲ ਮਾਰਪੀਟ ਸ਼ੁਰੂ ਹੋ ਗਈ। ਉਨ੍ਹਾਂ ਦੇ ਦੇਵਰ ਨੇ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਬਜ਼ੁਰਗ ਹਨ, ਉਨ੍ਹਾਂ ਨਾਲ ਮਾਰਪੀਟ ਨਾ ਕੀਤੀ ਜਾਵੇ। ਇਸ ਦੌਰਾਨ ਮੁਹੱਲੇ ਦਾ ਹੀ ਇੱਕ ਨੌਜਵਾਨ ਉੱਥੇ ਆਇਆ ਅਤੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਦੇਵਰ ਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ。
ਪ੍ਰਿਆ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੱਸੀ ਅਤੇ ਆਈਸੀਯੂ ਵਿੱਚ ਦਾਖ਼ਲ ਕੀਤਾ ਗਿਆ। ਫਿਲਹਾਲ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੇਵਰ ਫਾਰਮੇਸੀ ਦਾ ਕੰਮ ਕਰਦੇ ਹਨ, ਵਿਆਹੇ ਹੋਏ ਹਨ ਅਤੇ ਪਰਿਵਾਰ ਦੇ ਜ਼ਿੰਮੇਵਾਰ ਮੈਂਬਰ ਹਨ। ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਵਿਕਰਮ ਸ਼ਰਮਾ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਿਆਨ ਦਰਜ ਕੀਤੇ ਹਨ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ。
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਸਮੇਂ ਸੂਚਨਾ ਮਿਲੀ ਸੀ ਕਿ ਆਦਰਸ਼ ਨਗਰ ਵਿੱਚ ਜਾਗਰਣ ਦੌਰਾਨ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ ਅਤੇ ਫਾਇਰਿੰਗ ਦੀ ਘਟਨਾ ਵਾਪਰੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਾਗਰਣ ਸਮੇਂ ਰਸਤਾ ਦੇਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਟੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਏਸੀਪੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਆਪਸੀ ਝਗੜੇ ਦਾ ਲੱਗਦਾ ਹੈ। ਪੁਲਿਸ ਸਾਰੇ ਪੱਖਾਂ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿਤਾ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowDec 14, 2025 17:03:240
Report
TSTEJINDER SINGH
FollowDec 14, 2025 17:02:570
Report
BSBALINDER SINGH
FollowDec 14, 2025 16:46:240
Report
RBRohit Bansal
FollowDec 14, 2025 16:18:390
Report
AAAsrar Ahmad
FollowDec 14, 2025 16:15:550
Report
HSHarmeet Singh Maan
FollowDec 14, 2025 14:46:280
Report
KSKiranveer Singh
FollowDec 14, 2025 14:20:080
Report
AAAsrar Ahmad
FollowDec 14, 2025 14:19:270
Report
JSJagmeet Singh
FollowDec 14, 2025 14:17:580
Report
AAAsrar Ahmad
FollowDec 14, 2025 14:17:140
Report
NSNaresh Sethi
FollowDec 14, 2025 14:06:590
Report
MJManoj Joshi
FollowDec 14, 2025 14:04:450
Report
AAAsrar Ahmad
FollowDec 14, 2025 13:34:470
Report
DVDEVENDER VERMA
FollowDec 14, 2025 13:04:420
Report