Back
बीबीआई हरसिमरत बादल ने AAP सरकार पर निशाना साधा, पंजाब में कानून-व्यवस्था पर सवाल
BSBHARAT SHARMA
Jan 25, 2026 07:47:00
Amritsar, Punjab
ਬੀਬਾ ਹਰਸਿਮਰਤ ਕੌਰ ਬਾਦਲ ਨੇ 'ਆਪ' ਸਰਕਾਰ ਨੂੰ ਲਿਆ ਲੰਮੇ ਹੱਥੀਂ; ਸਰਕਾਰੀ ਸਕੀਮਾਂ ਨੂੰ ਦੱਸਿਆ 'ਨਵਾਂ ਡਰਾਮਾ'
ਪੰਜਾਬ ਵਿੱਚ ਕਾਨੂੰਨ ਵਿਵਸਥਾ ਫੇਲ੍ਹ, ਗੈਂਗਸਟਰਾਂ ਨੂੰ ਮਿਲ ਰਹੀ ਹੈ ਸਰਕਾਰੀ ਸ਼ਹਿ: ਹਰਸਿਮਰਤ ਕੌਰ ਬਾਦਲ
ਅੰਮ੍ਰਿਤਸਰ:
ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਸ਼ਰਧਾ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਬੀਬਾ ਬਾਦਲ ਨੇ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ 'ਡਰਾਮੇਬਾਜ਼ੀ' ਕਰਾਰ ਦਿੱਤਾ。
ਸਰਕਾਰੀ ਸਕੀਮਾਂ 'ਤੇ ਚੁੱਕੇ ਸਵਾਲ
ਬੀਬਾ ਬਾਦਲ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਬੀਬੀਆਂ ਨੂੰ 1000 ਰੁਪਏ ਦੇਣ ਦੇ ਨਾਂ 'ਤੇ ਡਾਟਾ ਇਕੱਠਾ ਕੀਤਾ ਗਿਆ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਔਰਤ ਨੂੰ ਇੱਕ ਧੇਲਾ ਨਹੀਂ ਮਿਲਿਆ। ਹੁਣ ਸਰਕਾਰ 10 ਲੱਖ ਦੇ ਨਵੇਂ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਮੁਹੱਲਾ ਕਲੀਨਿਕਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਉੱਥੇ ਬਿਠਾ ਕੇ ਸਿਹਤ ਢਾਂਚਾ ਬਰਬਾਦ ਕਰ ਦਿੱਤਾ ਗਿਆ ਹੈ, ਜਿੱਥੇ ਨਾ ਦਵਾਈ ਮਿਲਦੀ ਹੈ ਅਤੇ ਨਾ ਹੀ ਇਲਾਜ。
ਗੈਂਗਸਟਰਵਾਦ ਅਤੇ ਕਾਨੂੰਨ ਵਿਵਸਥਾ
ਕਾਨੂੰਨ ਵਿਵਸਥਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਕਤਲ, ਲੁੱਟ-ਖੋਹ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਗੈਂਗਸਟਰਾਂ ਨੂੰ ਫੜਨ ਦੀ ਬਜਾਏ ਨਿਰਦੋਸ਼ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਉਨ੍ਹਾਂ ਕਿਹਾ, "ਅਖਬਾਰਾਂ ਵਿੱਚ ਕਰੋੜਾਂ ਦੇ ਇਸ਼ਤਿਹਾਰ ਦੇ ਕੇ 'ਪ੍ਰਹਾਰ' ਵਰਗੀਆਂ ਮੁਹਿੰਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਹਕੀਕਤ ਵਿੱਚ ਕੋਈ ਵੱਡਾ ਗੈਂਗਸਟਰ ਨਹੀਂ ਫੜਿਆ ਗਿਆ।"
ਜੇਲ੍ਹਾਂ ਵਿੱਚ VIP ਸਹੂਲਤਾਂ ਦਾ ਦੋਸ਼
ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਨਾਮੀ ਗੈਂਗਸਟਰਾਂ ਵਿਰੁੱਧ ਸਬੂਤ ਨਾ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਛੱਡਿਆ ਜਾ ਰਿਹਾ ਹੈ। ਜੇਲ੍ਹਾਂ ਵਿੱਚ ਗੈਂਗਸਟਰਾਂ ਦੀਆਂ ਇੰਟਰਵਿਊਆਂ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਗੈਂਗਸਟਰਾਂ ਨੂੰ ਫੜਿਆ ਜਾ ਰਿਹਾ ਹੈ ਤਾਂ ਦਿਨ-ਦਿਹਾੜੇ ਹੋ ਰਹੀਆਂ ਮੌਤਾਂ ਅਤੇ ਲੁੱਟਾਂ-ਖੋਹਾਂ ਕਿਉਂ ਨਹੀਂ ਰੁਕ ਰਹੀਆਂ? ਬੀਬਾ ਬਾਦਲ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ ਅਤੇ zਰਮੀਨੀ ਪੱਧਰ 'ਤੇ ਲੋਕਾਂ ਦਾ ਬੁਰਾ ਹਾਲ ਹੈ。
ਬਾਈਟ ਹਰਸਿਮਰਤ ਕੌਰ ਬਾਦਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowJan 25, 2026 10:00:140
Report
HSHarmeet Singh Maan
FollowJan 25, 2026 09:49:580
Report
ASAnmol Singh Warring
FollowJan 25, 2026 09:49:270
Report
DSDharmindr Singh
FollowJan 25, 2026 09:49:160
Report
MSManish Shanker
FollowJan 25, 2026 09:48:55Sahibzada Ajit Singh Nagar, Punjab:ਮੋਹਾਲੀ ਦੇ ਸੈਕਟਰ 89 ਵਿਖੇ ਤੇਜ਼ ਰਫਤार BMW ਕਾਰ ਨੇ ਖੜੇ ਮੋਟਰਸਾਈਕਲ ਨੂੰ ਮਾਰੀ ਟੱਕਰ, ਜੋ ਕਿ ਮੌਕੇ ਤੇ 16 ਸਾਲਾਂ ਸਾਹਿਬ ਪ੍ਰੀਤ ਸਿੰਘ ਦੀ ਮੌਤ ਨਾਲ ਸੰਬੰਧਿਤ ਹੈ; ਦੂਸਰਾ ਮੌਜੂਦਾ ਜਖਮੀ ਹਾਲਤ ਵਿੱਚ ਮోਹਾਲੀ ਹਸਪਤਾਲ ਵਿੱਚ ਭਰਤੀ ਹੋਇਆ.
0
Report
AZAbhinva zeepunjabi
FollowJan 25, 2026 09:46:380
Report
VKVarun Kaushal
FollowJan 25, 2026 09:35:030
Report
SNSUNIL NAGPAL
FollowJan 25, 2026 09:31:190
Report
DVDEVENDER VERMA
FollowJan 25, 2026 09:31:010
Report
RBRohit Bansal
FollowJan 25, 2026 09:21:100
Report
DSDharmindr Singh
FollowJan 25, 2026 09:06:370
Report
MSManish Shanker
FollowJan 25, 2026 09:05:530
Report
BNBISHESHWAR NEGI
FollowJan 25, 2026 09:05:030
Report
DVDEVENDER VERMA
FollowJan 25, 2026 09:04:520
Report
KSKapil sharma
FollowJan 25, 2026 09:00:42Noida, Uttar Pradesh:शिमला की सड़कों पर भारी ट्रैफ़िक जाम
बड़ी संख्या में पहाड़ों की रानी शिमला पहुंच रहे सैलानी
सड़कों पर रेंग-रेंगकर चल रहीं गाड़ियां
कई सैलानियों को पैदल ही पहुंचना पड़ रहा रिज-मालरोड
0
Report