Back
अमृतसर में سلطانविंड फ्लायओवर का उद्घाटन, ट्रैफिक जाम घटेगा
BSBHARAT SHARMA
Dec 21, 2025 13:05:59
Amritsar, Punjab
ਅੰਮ੍ਰਿਤਸਰ ਨੂੰ ਮਿਲੀ ਵੱਡੀ ਵਿਕਾਸੀ ਸੌਗਾਤ, ਸੁਲਤਾਨਵਿੰਡ ਰੋਡ ਫਲਾਈਓਵਰ ਦਾ ਉਦਘਾਟਨ 61 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣ ਰਹੇ ਪ੍ਰੋਜੈਕਟ ਨਾਲ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ ਡੇਢ ਸਾਲ ਵਿੱਚ ਪ੍ਰੋਜੈਕਟ ਪੂਰਾ ਕਰਨ ਦਾ ਵਾਅਦਾ, ਕਰੀਬ 8 ਕਰੋੜ ਰੁਪਏ ਦੀ ਬਚਤ: ਹਰਭਜਨ ਸਿੰਘ ਈਟੀਓ ਸੜਕਾਂ, ਪੁਲਾਂ, ਸਫ਼ਾਈ ਅਤੇ ਨਹਿਰੀ ਪਾਣੀ ਨਾਲ ਅੰਮ੍ਰਿਤਸਰ ਦਾ ਰੂਪ ਬਦਲੇਗਾ: ਡਾ. ਇੰਦਰਵੀਰ ਸਿੰਘ ਨਿਜਰ ਅੱਜ ਅੰਮ੍ਰਿਤਸਰ ਵਿੱਚ ਸੁਲਤਾਨਵਿੰਡ ਰੋਡ ’ਤੇ ਬਣਾਏ ਜਾ ਰਹੇ ਮਹੱਤਵਪੂਰਨ ਫਲਾਈਓਵਰ/ਰੇਲਵੇ ਓਵਰਬ੍ਰਿਜ ਪ੍ਰੋਜੈਕਟ ਬਾਰੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਹਲਕਾ ਵਿਧਾਇਕ ਡਾ. ਇੰਦਰਵੀਰ ਸਿੰਘ ਨਿਜਰ ਨੇ ਮੀਡੀਆ ਨਾਲ ਗੱਲਬਾਤ ਕਰਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਲਗਭਗ 6 ਕਿਲੋਮੀਟਰ ਲੰਬਾ ਪ੍ਰੋਜੈਕਟ ਹੈ, ਜਿਸ ਵਿੱਚ ਅੱਧਾ ਕਿਲੋਮੀਟਰ ਤੋਂ ਵੱਧ ਦਾ ਰੇਲਵੇ ਓਵਰਬ੍ਰਿਜ ਵੀ ਸ਼ਾਮਲ ਹੈ। ਇਹ ਰਸਤਾ ਅੰਮ੍ਰਿਤਸਰ ਤੋਂ ਤਰਨਤਾਰਨ ਸਾਹਿਬ ਨੂੰ ਜੋੜਦਾ ਹੈ ਅਤੇ ਕਾਫ਼ੀ ਸਮੇਂ ਤੋਂ ਇਲਾਕੇ ਦੀ ਵੱਡੀ ਮੰਗ ਸੀ। ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਤੋਂ ਬਾਅਦ ਇਸ ਪ੍ਰੋਜੈਕਟ ਲਈ 61 ਕਰੋੜ 49 ਲੱਖ ਰੁਪਏ ਮਨਜ਼ੂਰ ਕੀਤੇ ਗਏ ਸਨ, ਪਰ ਇਸਨੂੰ 54 ਕਰੋੜ 72 ਲੱਖ ਰੁਪਏ ਵਿੱਚ ਪੂਰਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲਗਭਗ 8 ਕਰੋੜ ਰੁਪਏ ਦੀ ਬਚਤ ਹੋਈ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਦੋ ਸਾਲ ਦਾ ਸਮਾਂ ਦਿੱਤਾ ਗਿਆ ਹੈ, ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਪ੍ਰੋਜੈਕਟ ਡੇਢ ਸਾਲ ਵਿੱਚ ਹੀ ਮੁਕੰਮਲ ਕਰ ਦਿੱਤਾ ਜਾਵੇ। ਵਿਧਾਇਕ ਡਾ. ਇੰਦਰਵੀਰ ਸਿੰਘ ਨਿਜਰ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਵਿੱਚ ਟ੍ਰੈਫਿਕ ਜਾਮ, ਭੀੜ ਅਤੇ ਵਾਹਨਾਂ ਦੀ ਲੰਬੀ ਕਤਾਰਾਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਾਰਮਿਕ ਸ਼ਹਿਰ ਹੈ, ਜਿੱਥੇ ਦਰਬਾਰ ਸਾਹਿਬ, ਛੇਹਰਟਾ ਸਾਹਿਬ, ਜੱਭਾ ਸਾਹਿਬ ਅਤੇ ਪੀਰ ਬਾਬਾ ਬੁੱਢਾ ਸਾਹਿਬ ਵਰਗੇ ਪਵਿੱਤਰ ਅਸਥਾਨਾਂ ’ਤੇ ਦੇਸ਼-ਵਿਦੇਸ਼ ਤੋਂ ਸੰਗਤ ਆਉਂਦੀ ਹੈ। ਨਵੇਂ ਫਲਾਈਓਵਰ ਨਾਲ ਦੂਰੀ ਘਟੇਗੀ ਅਤੇ ਯਾਤਰੀਆਂ ਨੂੰ ਆਸਾਨ ਆਵਾਜਾਈ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਤਰਨਤਾਰਨ ਰੋਡ ਨੂੰ ਫੋਰ ਲੇਨ ਕੀਤਾ ਜਾ ਰਿਹਾ ਹੈ ਅਤੇ ਸ਼ਹੀਦਾ ਸਾਹਿਬ ਤੱਕ ਰਸਤਾ ਹੋਰ ਚੌੜਾ ਤੇ ਸੁਗਮ ਬਣੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕੂੜੇ ਦੇ ਢੇਰਾਂ ਨੂੰ ਖਤਮ ਕਰਕੇ ਉੱਥੇ ਬਾਗ਼-ਬਗੀਚੇ ਅਤੇ ਸੈਰ-ਸਪਾਟੇ ਲਈ ਥਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਲਗਭਗ ਇੱਕ ਲੱਖ ਟਨ ਕੂੜਾ ਸਾਫ਼ ਕੀਤਾ ਜਾ ਚੁੱਕਾ ਹੈ। ਡਾ. ਨਿਜਰ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਅੰਮ੍ਰਿਤਸਰ ਦਾ ਪੂਰਾ ਨਜ਼ਾਰਾ ਬਦਲਿਆ ਹੋਇਆ ਨਜ਼ਰ ਆਏਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਕਾਸ ਨੂੰ ਪਹਿਲ ਦਿੱਤੀ ਜਾਵੇ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਤਰੱਕੀਸ਼ੀਲ ਬਣਾਉਣ ਵਿੱਚ ਸਰਕਾਰ ਦਾ ਸਾਥ ਦਿੱਤਾ ਜਾਵੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowDec 21, 2025 14:25:080
Report
TBTarsem Bhardwaj
FollowDec 21, 2025 14:23:510
Report
TBTarsem Bhardwaj
FollowDec 21, 2025 14:23:010
Report
KDKuldeep Dhaliwal
FollowDec 21, 2025 14:22:290
Report
BSBHARAT SHARMA
FollowDec 21, 2025 14:22:070
Report
KSKiranveer Singh
FollowDec 21, 2025 13:02:050
Report
BSBHARAT SHARMA
FollowDec 21, 2025 12:46:400
Report
VKVipan Kumar
FollowDec 21, 2025 12:36:010
Report
HSHarmeet Singh Maan
FollowDec 21, 2025 12:35:390
Report
VSVARUN SHARMA
FollowDec 21, 2025 12:34:010
Report
BSBHARAT SHARMA
FollowDec 21, 2025 12:32:590
Report
SNSUNIL NAGPAL
FollowDec 21, 2025 12:32:420
Report
ADAnkush Dhobal
FollowDec 21, 2025 11:39:080
Report
KSKamaldeep Singh
FollowDec 21, 2025 11:38:220
Report