Back
अमृतसर पुलिस ने ड्रग कार्टेल का खात्मा, 4.08 किग्रा ICE-1.03 किग्रा हेरोइन बरामद
BSBHARAT SHARMA
Dec 10, 2025 12:00:58
Amritsar, Punjab
ਅੰਮ੍ਰਿਤਸਰ ਪੁਲਿਸ ਵੱਲੋਂ ਇੰਟਰਨੈਸ਼ਨਲ ਡਰੱਗ ਕਾਰਟੇਲ ਬਸਟ, 4 ਕਿਲੋ ICE ਤੇ 1 ਕਿਲੋ ਹੈਰੋਇਨ ਬਰਾਮਦ\n\nਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਤਿੰਨ ਤਸਕਰ ਗ੍ਰਿਫ਼ਤਾਰ, ਵਰਚੁਆਲ ਨੰਬਰ ਰਾਹੀਂ ਚਲਦਾ ਸੀ ਨਸ਼ਾ ਨੈੱਟਵਰਕ\n\nਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੇਠ ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫਲਤਾ – CP ਗੁਰਪ੍ਰੀਤ ਭੁੱਲਰ\n\nਅੰਮ੍ਰਿਤਸਰ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਉੱਚ-ਸੰਗਠਿਤ ਸਰਹੱਦੀ ਨਸ਼ਾ ਤਸਕਰੀ ਗਿਰੋਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ 4.083 ਕਿਲੋਗ੍ਰਾਮ ਮੈਥੈਂਫੇਟਾਮਾਈਨ (ICE) ਅਤੇ 1.032 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਮੁੱਖ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀਆਂ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਨਹੀਂਟਵਰਕ ਪਾਕਿਸਤਾਨ ’ਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਹੁਕਮਾਂ ’ਤੇ ਵਟਸਐਪ ਅਤੇ ਵਰਚੁਅਲ ਨੰਬਰਾਂ ਰਾਹੀਂ ਚਲਾਇਆ ਜਾ ਰਿਹਾ ਸੀ, ਜਿਨ੍ਹਾਂ ਨੂੰ ਬਾਰ-ਬਾਰ ਬਦਲਿਆ ਜਾਂਦਾ ਸੀ ਤਾਂ ਜੋ ਪੁਲਿਸ ਦੀ ਨਿਗਰਾਨੀ ਤੋਂ ਬਚਿਆ ਜਾ ਸਕੇ।\n\nਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਬਿੰਦਾ (ਉਮਰ ਕਰੀਬ 25 ਸਾਲ, ਪਿੰਡ ਦਾਉ ਕੇ, ਅੰਮ੍ਰਿਤਸਰ ਰੂਰਲ) — ਜਿਸ ਨੂੰ ਥਾਣਾ ਗੇਟ ਹਕੀਮਾ ਦੀ ਐਸਐਚਓ ਮਨਜੀਤ ਕੌਰ ਦੀ ਟੀਮ ਨੇ ਕਾਬੂ ਕੀਤਾ। ਨਵਤੇਜ ਸਿੰਘ — ਜਿਸ ਨੂੰ ਆਪਰੇਸ਼ਨ ਸੈਲ ਇਨਚਾਰਜ ਬਲਵਿੰਦਰ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ। ਨਵਤੇਜ ਕੁਝ ਸਮਾਂ ਪਹਿਲਾਂ ਦੋਹਾ ਤੇ ਕਤਰ ਵਿੱਚ ਰਹਿ ਕੇ ਵਾਪਸ ਭਾਰਤ ਆਇਆ ਸੀ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸਿੱਧੇ ਸੰਪਰਕ ’ਚ ਸੀ।\nਮਹਾਵੀਰ ਸਿੰਘ (ਨਿਵਾਸੀ ਤਰਨਤਾਰਨ), ਜਿਸ ਕੋਲੋਂ ਇੱਕ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਕਾਰਵਾਈ ਦੌਰਾਨ ਇੱਕ ਕਾਰ, ਮੋਟਰਸਾਈਕਲ, ਐਕਟੀਵਾ ਅਤੇ ਕਈ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਮਾਮਲੇ ਸਬੰਧੀ ਥਾਣਾ ਗੇਟ ਹਕੀਮਾ ਅਤੇ ਥਾਣਾ ਛੇਹਰਟਾ ਵਿੱਚ ਐਨ.ਡੀ.ਪੀ.ਐਟ ਐਕਟ ਤਹਿਤ ਐੱਫਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਜਾਂਚ ਜਾਰੀ ਹੈ, ਤਾਂ ਜੋ ਇਸ ਇੰਟਰਨੈਸ਼ਨਲ ਡਰਗ ਸਿੰਡੀਕੇਟ ਨਾਲ ਜੁੜੇ ਹੋਰ ਅਗਲੇ ਅਤੇ ਪਿੱਛਲੇ ਸਬੰਧਾਂ ਦੀ ਸ਼ਿਨਾਖ਼ਤ ਕਰਕੇ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ।\n\nਬਾਈਟ : ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowDec 10, 2025 12:17:410
Report
BSBHARAT SHARMA
FollowDec 10, 2025 12:17:180
Report
RMRakesh Malhi
FollowDec 10, 2025 12:03:470
Report
TBTarsem Bhardwaj
FollowDec 10, 2025 12:02:380
Report
SNSUNIL NAGPAL
FollowDec 10, 2025 11:53:450
Report
RBRohit Bansal
FollowDec 10, 2025 11:53:220
Report
RKRAJESH KATARIA
FollowDec 10, 2025 11:47:480
Report
NSNitesh Saini
FollowDec 10, 2025 11:05:090
Report
TBTarsem Bhardwaj
FollowDec 10, 2025 11:01:300
Report
PSParambir Singh Aulakh
FollowDec 10, 2025 10:53:100
Report
BSBALINDER SINGH
FollowDec 10, 2025 10:48:430
Report
RKRAJESH KATARIA
FollowDec 10, 2025 10:47:210
Report
BSBHARAT SHARMA
FollowDec 10, 2025 10:47:120
Report
KSKuldeep Singh
FollowDec 10, 2025 10:46:570
Report