Back
ਲੁਧਿਆਣਾ ਬੱਸ ਸਟੈਂਡ 'ਤੇ ਨੌਜਵਾਨ ਦਾ ਗੋਲੀਆਂ ਨਾਲ ਕਤਲ, ਸੀਸੀਟੀਵੀ ਵੀਡੀਓ ਸਾਹਮਣੇ!
TBTarsem Bhardwaj
FollowJul 23, 2025 05:31:13
Ludhiana, Punjab
ਲੁਧਿਆਣਾ ਬੱਸ ਸਟੈਂਡ ਦੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸੀਸੀ ਟੀਵੀ ਆਇਆ ਸਾਹਮਣੇ
ਲੁਧਿਆਣਾ ਦੇ ਬਸ ਸਟੈਂਡ ਨਜ਼ਦੀਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਦੀ ਘਟਨਾ ਦੇ ਵਿੱਚ ਪੁਲਿਸ ਨੇ ਜਵਾਹਰ ਨਗਰ ਰਹਿਣ ਵਾਲੇ ਇੱਕ ਹੋਟਲ ਕਾਰੋਬਾਰੀ ਦੇ ਭਤੀਜੇ ਤੇ ਬਾਈ ਨੇਮ ਅਤੇ ਅਣਪਛਾਤੇ ਤੇ ਮਾਮਲਾ ਦਰਜ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰਾਂ ਨਾਲ ਐਕਟੀਵਾ ਤੇ ਸਵਾਰ ਨੌਜਵਾਨ ਆਪਣੀ ਐਕਟੀਵਾ ਨੂੰ ਸਾਈਡ ਤੇ ਖੜੀ ਕਰਕੇ ਕਾਰ ਦੇ ਪਿੱਛੇ ਛੁਪ ਜਾਂਦੇ ਨੇ ਉਸ ਤੋਂ ਬਾਅਦ ਪਿੱਛੇ ਆ ਰਹੇ ਦੋ ਨੌਜਵਾਨਾਂ ਵੱਲੋਂ ਉਹਨਾਂ ਨਜ਼ਦੀਕ ਆ ਕੇ ਇੱਕ ਨੌਜਵਾਨ ਤੇ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਨੌਜਵਾਨ ਉਥੋਂ ਫਰਾਰ ਹੋ ਜਾਂਦੇ ਨੇ ਇਸ ਘਟਨਾ ਦਾ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਆ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowJul 23, 2025 14:15:57Banur, Punjab:
Zee media impact
ਕੁਲਦੀਪ ਸਿੰਘ
ਬਨੂੜ -
ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਹਨਾਂ ਦੇ ਹੱਲ ਲਈ Zee Media ਵੱਲੋਂ ਹਮੇਸ਼ਾ ਹੀ ਸਾਰਥਕ ਭੂਮਿਕਾ ਨਿਭਾਈ ਗਈ ਹੈ। ਇਸੇ ਕੜੀ ਦੇ ਤਹਿਤ ਹੀ ਬਨੂੜ ਖੇਤਰ ਦੇ ਪਿੰਡ ਚੰਗੇਰਾ ਤੋਂ Zee Media ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪਿੰਡ ਚੰਗੇਰਾ ਦਾ ਦੌਰਾ ਕੀਤਾ ਗਿਆ। ਪਿੰਡ ਦੇ ਵਿੱਚ ਸਿਹਤ ਮੰਤਰੀ ਪਹੁੰਚਣ ਤੋਂ ਬਾਅਦ ਪਿੰਡ ਵਾਸੀਆਂ ਨੇ ਜੀ ਮੀਡੀਆ ਟੀਮ ਦਾ ਧੰਨਵਾਦ ਕੀਤਾ।
ਖਬਰ ਦੇ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਪਿੰਡ ਵਾਸੀ ਕਿਸ ਤਰ੍ਹਾਂ ਪਿੰਡ ਦੇ ਛੱਪੜਾਂ ਤੋਂ ਉਤਪੰਨ ਹੋ ਰਹੀ ਗੰਦਗੀ ਦੇ ਨਾਲ ਪਰੇਸ਼ਾਨ ਹੋ ਰਹੇ ਹਨ। ਪਿੰਡ ਵਾਸੀਆਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਸੀ ਕਿ ਪਿੰਡ ਦੀਆਂ ਸੜਕਾਂ ਤੇ ਲੱਗੇ ਗੰਦਗੀ ਦੇ ਢੇਰਾਂ ਤੋਂ ਉੱਠ ਰਹੀ ਬਦਬੂ ਨਾਲ ਜੀਣਾ ਮੁਹਾਲ ਹੋਇਆ ਪਿਆ ਹੈ ਨਾਲ ਹੀ ਗੰਦਗੀ ਫਤਿਹ ਗੰਦੇ ਪਾਣੀ ਨਾਲ ਡੱਫੇ ਛੱਪੜਾਂ ਤੋਂ ਬਿਮਾਰੀ ਫੈਲਣ ਦਾ ਡਰ ਲਗਿਆ ਹੋਇਆ ਹੈ। ਬਰਸਾਤ ਦੇ ਦਿਨਾਂ ਦੇ ਵਿੱਚ ਛੱਪੜਾਂ ਦਾ ਓਵਰਫਲੋ ਪਾਣੀ ਪਿੰਡ ਦੇ ਘਰਾਂ ਦੇ ਵਿੱਚ ਵੜ ਜਾਂਦਾ ਹੈ।
ਪਿੰਡ ਚੰਗੇਰਾ ਦੇ ਲੋਕਾਂ ਨੇ ਇਹ ਵੀ ਦੱਸਿਆ ਸੀ ਕਿ ਪਿੰਡ ਦੇ ਲੋਕ ਗੰਦੇ ਪਾਣੀ ਦੇ ਸੇਵਨ ਨਾਲ ਬਿਮਾਰ ਹਨ ਅਤੇ ਵੱਖ ਵੱਖ ਹਸਪਤਾਲਾਂ ਚ ਆਪਣਾ ਇਲਾਜ ਕਰਵਾ ਰਹੇ ਨੇ।
Zee Media ਤੇ ਪ੍ਰਕਾਸ਼ਿਤ ਇਸ ਰਿਪੋਰਟ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਅਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਿੰਡ ਦਾ ਦੌਰਾ ਕੀਤਾ। ਮੰਤਰੀ ਸਾਹਿਬ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਵਿੱਚ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਪਿੰਡ ਦੇ ਵਿੱਚ ਚਾਰ ਛੱਪੜ ਹਨ। ਪੰਜ ਏਕੜ ਦੇ ਵਿੱਚ ਫੈਲੇ ਵੱਡੇ ਛੱਪੜ ਨੂੰ ਇੱਕ ਏਕੜ ਦਾ ਬਣਾ ਕੇ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ। ਤਾਂ ਕਿ ਛੱਪੜ ਦੇ ਪਾਣੀ ਨੂੰ ਖੇਤੀ ਯੋਗ ਵਰਤਿਆ ਜਾ ਸਕੇ। ਛੱਪੜ ਦੀ ਬਾਕੀ ਰਹਿੰਦੀ ਜਮੀਨ ਤੇ ਸਟੇਡੀਅਮ ਬਣਾਇਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਮਾਨ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਨੇ। ਪੰਜਾਬ ਭਰ ਦੇ ਵਿੱਚ ਛੱਪੜਾਂ ਦੀ ਸਫਾਈ ਅਤੇ ਖੇਡ ਮੈਦਾਨਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਪਿੰਡ ਚੰਗੇਰਾ ਨੂੰ ਵੀ ਸਹੂਲਤਾਂ ਨਾਲ ਲੈਸ ਕਰਕੇ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ।
ਸ਼ਾਰਟ -
ਬਾਈਟ - ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ।
ਪਿੰਡ ਚੰਗੇਰਾ ਵਾਸੀ।
ਬਨੂੜ ਤੋਂ ਕੁਲਦੀਪ ਸਿੰਘ ਦੀ ਰਿਪੋਰਟ।
4
Report
NSNavdeep Singh
FollowJul 23, 2025 13:19:52Moga, Punjab:
*Dry Breaking Moga*
ਡਰੇਨ ਦੀ ਸਫਾਈ ਸਮੇਂ ਸਿਰ ਨਾ ਹੋਣ ਅਤੇ ਲਾਪਰਵਾਹੀ ਕਰਨ ਤੇ ਅਧਿਕਾਰੀ ਤੇ ਡਿੱਗੀ ਗਾਜ, ਪੰਜਾਬ ਸਰਕਾਰ ਵੱਲੋਂ ਡਰੇਨੇਜ ਡਿਪਾਰਟਮੈਂਟ ਮੋਗਾ ਦਾ JE ਸਸਪੈਂਡ ।
ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਸਿਫਾਰਸ਼ ਤੋਂ ਬਾਅਦ ਕੀਤਾ ਗਿਆ ਇਸ ਅਧਿਕਾਰੀ ਨੂੰ ਸਸਪੈਂਡ।
ਤਿੰਨ ਮਹੀਨਿਆਂ ਦੇ ਵਿੱਚ ਵਿੱਚ ਪੀੜਤ ਪਰਿਵਾਰਾਂ ਨੂੰ ਮਿਲੇਗਾ ਮੁੱਖ ਮੰਤਰੀ ਰਾਹਤ ਫੰਡ ਚੋਂ ਮੁਆਵਜ਼ਾ ।
ਦੱਸ ਦਈਏ ਕਿ ਬੀਤੀ ਦਿਨ ਪਏ ਭਾਰੀ ਮੀਂਹ ਕਾਰਨ ਮੋਗਾ ਤੇ ਬਹੋਨਾ ਚੌਂਕ ਦੇ ਕੋਲ ਸਥਿਤ ਸੇਮ ਚ ਭਰਿਆ ਪਾਣੀ, ਪਾਣੀ ਓਵਰਫਲੋ ਹੋਣ ਕਾਰਨ ਲੋਕਾਂ ਦੇ ਘਰਾਂ ਚ ਵੜਿਆ ਸੀ ਪਾਣੀ ।
12
Report
KSKuldeep Singh
FollowJul 23, 2025 12:54:03Banur, Punjab:
ਕੁਲਦੀਪ ਸਿੰਘ
ਬਨੂੜ -
ਬਨੂੜ ਖੇਤਰ ਦੇ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦੇ ਵਿੱਚ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਵੱਲੋਂ ਜਾਇਜ਼ਾ ਲਿਆ ਗਿਆ। ਸਿਹਤ ਮੰਤਰੀ ਨੇ ਆਖਿਆ ਕਿ ਪਿੰਡ ਦੇ ਵਿੱਚ ਡਾਇਰੀਆ ਫੈਲਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਾਫੀ ਲੋਕ ਪ੍ਰਭਾਵਿਤ ਹੋਏ ਸਨ। ਘਟਨਾ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਿੰਡ ਦੇ ਵਿੱਚ ਭੇਜਿਆ ਗਿਆ ਸੀ ਅਤੇ ਸੈਨੀਟੇਸ਼ਨ ਵਿਭਾਗ ਨੂੰ ਵੀ ਪਾਣੀ ਦੀ ਸਪਲਾਈ ਸਧਾਰਨ ਸੰਬੰਧੀ ਨਿਰਦੇਸ਼ ਦਿੱਤੇ ਗਏ ਸਨ।
ਸਿਹਤ ਮੰਤਰੀਆਂ ਨੇ ਦੱਸਿਆ ਕਿ ਡਾਇਰੀਆ ਫੈਲਣ ਦਾ ਕਾਰਨ ਬਣੀਆਂ ਡੈਮੇਜ ਵਾਟਰ ਪਾਈਪ ਲਾਈਨ ਨੂੰ ਬਦਲ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਪਿੰਡ ਦੀ ਸਾਫ ਸਫਾਈ ਵਲ ਧਿਆਨ ਦੇਣ ਲਈ ਆਖਿਆ ਗਿਆ ਹੈ।
ਸ਼ਾਰਟ -
ਬਾਈਟ - ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ।
14
Report
BSBHARAT SHARMA
FollowJul 23, 2025 12:33:34Amritsar, Punjab:
ਇਸਲਾਮਾਬਾਦ ਇਲਾਕੇ 'ਚ ਕਤਲ ਦੀ ਘਟਨਾ, ਪੁਲਸ ਕਾਰਵਾਈ ਕਰਦਿਆਂ ਮੁੱਖ ਆਰੋਪੀ ਮੰਨਾ ਗ੍ਰਿਫਤਾਰ
ਕਰਿਆਨੇ ਵਾਲੇ ਕ੍ਰਿਸ਼ਨ ਨੇ ਝਗੜਾ ਛੁਡਵਾਇਆ, ਰਾਤ ਨੂੰ ਹੀ ਹੋ ਗਿਆ ਕਤਲ
ਛੇੜਛਾੜ ਦੇ ਸ਼ੱਕ 'ਚ ਵਾਪਰਿਆ ਕਤਲ, ਪੁਲਿਸ ਨੇ ਅਰੋਪੀਆਂ ਨੂੰ ਫੜਿਆ, ਹੋਰ ਦੀ ਵੀ ਹੋ ਰਹੀ ਤਲਾਸ਼
ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਕੱਲ੍ਹ ਰਾਤ ਇੱਕ ਕਤਲ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ, ਰਾਤ ਦੇ ਸਮੇਂ ਕ੍ਰਿਸ਼ਨ ਨਾਂ ਦੇ ਇਕ ਨੌਜਵਾਨ ਦੀ ਦਾਤਾਰ ਨਾਲ ਹੱਤਿਆ ਕਰ ਦਿੱਤੀ ਗਈ। ਜਿਵੇਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ, ਏਡੀਸੀਪੀ ਸ੍ਰੀ ਵਿਸ਼ਲਜੀਤ ਸਿੰਘ, ਏਸੀਪੀ ਜਸਪਾਲ ਸਿੰਘ ਅਤੇ ਐਸਐਚਓ ਸਮੇਤ ਸਾਰੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਅੱਗੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਜੇਐਸ ਵਾਲੀਆਂ ਨੇ ਦੱਸਿਆ ਸੀ ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨ ਵਜੋਂ ਹੋਈ ਹੈ, ਜੋ ਕਿ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਘਟਨਾ ਵਾਲੇ ਦਿਨ ਸ਼ਾਮ ਨੂੰ ਇਲਾਕੇ 'ਚ ਇੱਕ ਝਗੜਾ ਹੋਇਆ ਸੀ, ਜਿਸ ਨੂੰ ਕ੍ਰਿਸ਼ਨ ਨੇ ਹੀ ਛੁਡਵਾਇਆ ਸੀ ਅਤੇ ਦੋਧਿਰਾਂ ਵਿਚ ਰਾਜੀਨਾਮਾ ਕਰਾਇਆ ਸੀ। ਪਰ ਰਾਤ ਨੂੰ ਇਹੀ ਗੱਲ ਵਾਪਸ ਚਰਚਾ ਦਾ ਵਿਸ਼ਾ ਬਣੀ ਅਤੇ ਮੁੱਖ ਦੋਸ਼ੀ ਮੰਨਾ, ਜਿਸਦਾ ਘਰ ਕ੍ਰਿਸ਼ਨ ਦੀ ਦੁਕਾਨ ਦੇ ਸਾਹਮਣੇ ਹੈ, ਨੇ ਕ੍ਰੋਧ ਵਿਚ ਆ ਕੇ ਉਸ ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਮੰਨੇ ਦੇ ਮਨ ਵਿਚ ਪੈਦਾ ਹੋਇਆ ਸ਼ੱਕ ਸੀ। ਉਸਨੂੰ ਲਗਦਾ ਸੀ ਕਿ ਕ੍ਰਿਸ਼ਨ ਦੀ ਦੁਕਾਨ ਤੇ ਬੈਠਣ ਵਾਲੇ ਕੁਝ ਲੋਕ ਉਹਦੀ ਪਤਨੀ 'ਤੇ ਮਾੜੀ ਨਿਗਾਹ ਰੱਖਦਾ ਹੈ। ਮੰਨੇ ਨੇ ਪੁਲਿਸ ਨੂੰ ਦੱਸਿਆ ਕਿ ਇਲਾਕੇ ਦੇ ਕੁਝ ਨੌਜਵਾਨ ਕ੍ਰਿਸ਼ਨ ਦੀ ਦੁਕਾਨ 'ਤੇ ਬੈਠਦੇ ਸਨ ਅਤੇ ਉਹਨੂੰ ਸ਼ੱਕ ਸੀ ਕਿ ਇਹਨਾਂ ਦਾ ਉਸਦੀ ਪਤਨੀ ਨਾਲ ਕੋਈ ਗਲਤ ਰਿਸ਼ਤਾ ਹੋ ਸਕਦਾ ਹੈ। ਇਹੀ ਗਲ ਸ਼ੱਕ ਦੀ ਜੜ ਬਣੀ ਅਤੇ ਆਖਰਕਾਰ ਕਤਲ ਵਾਂਗ ਘਟਨਾ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਮੰਨਾ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਨਾਲ ਕ੍ਰਿਸ਼ ਨਾਮਕ ਇਕ ਹੋਰ ਨੌਜਵਾਨ ਨੂੰ ਵੀ ਫੜਿਆ ਗਿਆ, ਜੋ ਕਿ 18 ਸਾਲਾਂ ਦਾ ਹੈ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ। ਉਥੇ ਹੀ ਹੋਰ ਦੋਸ਼ੀਆਂ—ਜਿਵੇਂ ਕਿ ਡੀਪੂ, ਜਸਵਾਲ ਅਤੇ ਟਿੱਕੀ—ਦੇ ਨਾਮ ਵੀ ਪਰਚੇ ਵਿੱਚ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਵੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਟੀ ਪੁਲਿਸ ਕਮਿਸ਼ਨਰ ਨੇ ਖਾਸ ਟੀਮਾਂ ਬਣਾਈਆਂ ਹਨ। ਮੌਕੇ ਦੀ ਜਾਂਚ, ਗਵਾਹਾਂ ਦੇ ਬਿਆਨ ਅਤੇ ਸੀਸੀਟਿਵੀ ਫੁਟੇਜ ਦੇ ਆਧਾਰ 'ਤੇ ਪੂਰਾ ਕੱਸ ਬਣਾਇਆ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬਾਕੀ ਦੋਸ਼ੀ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ। ਇਸ ਘਟਨਾ ਨੇ ਇਲਾਕੇ ਵਿੱਚ ਖੌਫ ਦਾ ਮਾਹੌਲ ਬਣਾਇਆ ਹੈ। ਲੋਕ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਸਹੀ ਦਿਸ਼ਾ ਵਿੱਚ ਕਦਮ ਮੰਨ ਰਹੇ ਹਨ। ਅਗਲੇ ਕੁਝ ਦਿਨਾਂ 'ਚ ਪੁਰੀ ਤਫਤੀਸ਼ ਦੀ ਰਿਪੋਰਟ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਬਾਈਟ : ਜੇ.ਐਸ ਵਾਲੀਆ ਡੀਸੀਪੀ ਅੰਮ੍ਰਿਤਸਰ
13
Report
MSManish Shanker
FollowJul 23, 2025 12:32:54Sahibzada Ajit Singh Nagar, Punjab:
Manish Shanker Mohali
1993 ਫਰਜ਼ੀ ਮੁਕਾਬਲੇ ਵਿੱਚ ਸਿਪਾਹੀ ਸੁਰਮੁੱਖ ਸਿੰਘ ਅਤੇ ਸਿਪਾਹੀ ਸੁਖਵਿੰਦਰ ਸਿੰਘ ਨੂੰ ਮਾਰਨ ਦੇ ਮਾਮਲੇ ਵਿੱਚ ਮੋਹਾਲੀ ਅਦਾਲਤ ਵੱਲੋਂ ਅੱਜ ਅਹਿਮ ਫੈਸਲਾ ਸੁਣਾਉਂਦੇ ਹੋਏ ਉਸ ਸਮੇਂ ਦੇ ਥਾਣੇਦਾਰ ਪਰਮਜੀਤ ਸਿੰਘ ਤੇ ਰਿਟਾਇਰਡ ਐਸਪੀ ਨੂੰ 10 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਨਗਦ ਜੁਰਮਾਨਾ ਸੁਣਾਇਆ ਗਿਆ। ਹਾਲਾਂਕਿ ਇਸ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਰਮੁਖ ਸਿੰਘ ਦੇ ਪੁੱਤਰ ਨੇ ਕਿਹਾ ਕਿ ਇਸ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ 2012 ਚ ਬਤੌਰ ਸਿਪਾਹੀ ਭਰਤੀ ਕੀਤਾ ਜਾ ਰਿਹਾ ਸੀ ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਸ ਦਾ ਰੈਂਕ ਦੂਸਰੇ ਨੰਬਰ ਤੇ ਆਇਆ ਸੀ ਲੇਕਿਨ ਇਸ ਦਾਗ ਕਾਰਨ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ.l
copy of police selection list
1-2-1 advocate Jagjit Singh Bajwa
12
Report
RMRakesh Malhi
FollowJul 23, 2025 12:01:02Una, Himachal Pradesh:
Slug:जिला ऊना के गगरेट विस क्षेत्र के अंतर्गत ब्रह्मपुर गांव में 11 कोर के जनरल ऑफिसर कमांडिंग लेफ्टिनेंट जनरल अजय चंदपुरिया नव स्थापित एक्स- सर्विसमेन कॉन्ट्रीब्यूटरी हेल्थ स्कीम पॉलीक्लिनिक ( ई.सी.एच.एस. ) का किया उद्घाटन,ई.सी.एच.एस. पॉलीक्लिनिक क्षेत्र के पूर्व सैनिकों की चिरलंबित मांग थी, जो दशकों उपरांत पूरी हुई है सी.एच.एस. पॉलीक्लिनिक का शुभारंभ केवल एक चिकित्सा सुविधा का शुभारंभ नहीं है, बल्कि उन वीर पूर्व सैनिकों को समर्पित श्रद्दांजली है जिन्होनें राष्ट्र की रक्षा में अपने जीवन का समर्पण किया है
V/01:जिला ऊना के गगरेट विस क्षेत्र के अंतर्गत ब्रह्मपुर गांव में 11 कोर के जनरल ऑफिसर कमांडिंग लेफ्टिनेंट जनरल अजय चंदपुरिया ने अन्य सैन्य अधिकारियों की मौजूदगी में नव स्थापित एक्स- सर्विसमेन कॉन्ट्रीब्यूटरी हेल्थ स्कीम पॉलीक्लिनिक ( ई.सी.एच.एस. ) का उद्घाटन किया। इस कार्यक्रम में भारी संख्या में पूर्व सैनिकों व उनके आश्रितों सहित वीर नारियों ने भाग लिया। एक्स- सर्विसमेन कॉन्ट्रीब्यूटरी हेल्थ स्कीम पॉलीक्लिनिक का शुभारंभ होने पर पूर्व सैनिक गद्गद् नजर आये। ई.सी.एच.एस. पॉलीक्लिनिक क्षेत्र के पूर्व सैनिकों की चिरलंबित मांग थी, जो दशकों उपरांत पूरी हुई है सी.एच.एस. पॉलीक्लिनिक का शुभारंभ केवल एक चिकित्सा सुविधा का शुभारंभ नहीं है, बल्कि उन वीर पूर्व सैनिकों को समर्पित श्रद्दांजली है जिन्होनें राष्ट्र की रक्षा में अपने जीवन का समर्पण किया है। यह पॉलीक्लिनिक केवल एक स्वास्थ्य केंद्र नहीं, बल्कि राष्ट्र की ओर से पूर्व सैनिकों के प्रति कृतज्ञता का जीवंत प्रतीक है। भारतीय सेना की ओर से यह अपने जाबांजों को एक मौन लेकिन गहरा सलाम है।उन्होंने कहा की इस ऐतिहासिक पहल के साथ, ऊना देश का पहला ऐसा जिला बन गया यहां दो सक्रिय ई.सी.एच.एस. पॉलीक्लिनिक क्रियाशील हो गए। भारतीय सेना की यह पहल दर्शाती है की सेवा से निवृत होने के उपरांत भी सेना अपने पूर्व सैनिकों की देखभाल के लिए प्रतिबद्द है। उन्होंने कहा की यह पॉलीक्लिनिक निस्वार्थ सेवा और कर्तव्य बोध का प्रतीक है, जो उन वीरों के दरवाजे तक आधुनिक स्वास्थ्य सुविधाएं पहुंचाएगा, जिन्होनें कभी सीमाओं की रक्षा में पहरा दिया। बाहृॉ रोगी सेवा, जांच सुविधा और पैनल अस्पतालों में रेफरल सहित यह केंद्र पूर्व सैनिकों और उनके परिवारजनों के लिए स्वास्थ्य सेवाओं को सुलभ बनाएगा।
Byte:लेफ्टिनेंट जनरल अजय चंदपुरिया
Feed File:2307ZP_UNA_INAUGURATION_R 8
Feed Sent BY 2C
Feed File:2307ZP_UNA_INAUGURATION_R1--8
Assign BY:Assignment Desk
14
Report
NLNitin Luthra
FollowJul 23, 2025 11:50:28Batala, Punjab:
ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ 89 ਜਨਮ ਦਿਨ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਰਾਜਪਦਰੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਜਿਲਾ ਪ੍ਰਸ਼ਾਸਨ ਦੇ ਨਾਲ ਨਾਲ ਹੋਰ ਵੀ ਕਈ ਲੀਡਰ ਮੌਜੂਦ ਰਹੇ ਇਸ ਮੌਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਪੇੜ ਲਗਾਉਣ ਬਾਰੇ ਭਾਸ਼ਣ ਪ੍ਰਯੋਗਤਾਵਾਂ ਕਰਵਾਈਆਂ ਗਈਆਂ ਇਸ ਦੇ ਨਾਲ ਨਾਲ ਕਈ ਸ਼ਾਇਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੇ ਕਵਿਤਾਵਾਂ ਵੀ ਪੜੀਆਂ ਕੈਬਨਟ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਅੱਜ ਤੋਂ ਇੱਕ ਮਹੀਨਾ ਪੂਰਾ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਪੂਰੇ ਪੰਜਾਬ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਤੇ ਪੇੜ ਪੌਦੇ ਲਗਾਉਣ ਨੂੰ ਲੈ ਕੇ ਭਾਸ਼ਣ ਪ੍ਰਯੋਗਤਾਵਾਂ ਕਰਵਾਈਆਂ ਜਾਣਗੀਆਂ ਜੋ ਪੂਰੇ ਪੰਜਾਬ ਵਿੱਚੋਂ ਵਿਦਿਆਰਥੀ ਜਿੱਤਣਗੇ ਉਹਨਾਂ ਨੂੰ ਨਗਰ ਦੇ ਨਾਮ ਵੀ ਦਿੱਤੇ ਜਾਣਗੇ ਇਸ ਦੇ ਨਾਲ ਨਾਲ ਅਸੀਂ ਰੁੱਖ ਲਗਾਉਣ ਵਾਤਾਵਰਨ ਸ਼ੁੱਧ ਰੱਖਣ ਨੂੰ ਲੈ ਕੇ ਕਈ ਮੁਹਿੰਮਾਂ ਚਲਾਈਆਂ ਹੋਈਆਂ ਨੇ ਸ਼ਿਵ ਕੁਮਾਰ ਬਟਾਲਵੀ ਦੇ ਭਤੀਜੇ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਸ਼ਿਵ ਕੁਮਾਰ ਬਟਾਲ ਵੀ ਹੁਣਾਂ ਦੇ ਘਰ ਜਨਮ ਲਿਆ ਹੈ ਔਰ ਮੈਂ ਸ਼ਿਵ ਕੁਮਾਰ ਬਟਾਲ ਵੀ ਦੇ ਜੱਦੀ ਘਰ ਹੀ ਰਹਿੰਦਾ ਹਾਂ ਜਿੱਥੇ ਉਹਨਾਂ ਨੇ 90 ਫੀਸਦੀ ਕਵਿਤਾਵਾਂ ਲਿਖੀਆਂ ਨੇ ਇਸ ਦੇ ਨਾਲ ਨਾਲ ਜੋ ਵੀ ਅੱਜ ਪੰਜਾਬ ਸਰਕਾਰ ਨੇ ਸਮਾਗਮ ਰੱਖਿਆ ਹੈ ਬੜਾ ਸਲਾਗਾਯੋਗ ਇਸ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਪਰਿਵਾਰ ਨੂੰ ਬੁਲਾ ਕੇ ਮਾਨ ਸਨਮਾਨ ਵੀ ਕੀਤਾ ਗਿਆ
https://we.tl/t-BBuxwaVs66
12
Report
SSSandeep Singh
FollowJul 23, 2025 11:49:29Kullu, Himachal Pradesh:
एंकर- मनाली में पिछले तीन दिनों से बारिश का दौर जारी है , ऊंचाई वाले इलाकों में बारिश के चलते आज व्यास नदी में बाढ़ आ गई है ,नदी का जलस्तर बढ़ने के बाद मनाली प्रशासन ने एडवाइजरी जारी करते हुए लोगों को नदी नालों से दूर रहने की चेतावनी जारी की है ।
VO-आपको बता दें पिछले तीन दिनों से मनाली और इसके आसपास के इलाकों में बारिश का दौर जारी रहा जिसके बाद अंजनी नाला व व्यास नदी में जलस्तर बड़ा है। बाढ़ की स्थिति को देखते हुए मनाली प्रशासन ने नदी नालों के पास बसे इलाकों में रह रहे लोगों को एहतियात रखने के लिए एडवाइजरी जारी की है। फिलहाल बारिश का सिलसिला रुक चुका है लेकिन ब्यास नदी की बदली ताजा तस्वीर दिखा देते हैं
R-नदी के दृश्य अलग अलग लोकेशन से
स्टोरी बाई
संदीप सिंह
मनाली
14
Report
SBSANJEEV BHANDARI
FollowJul 23, 2025 11:36:13Zirakpur, Punjab:
ਜ਼ੀਰਕਪੁਰ
ਨਗਰ ਕੌਂਸਲ ਜ਼ੀਰਕਪੁਰ ਅਧੀਨ ਆਉਂਦੇ ਪਿੰਡ ਛੱਤ ਵਿਖੇ ਗੱਡਰੀਏ ਭਾਈਚਾਰੇ ਵੱਲੋਂ ਸਰਕਾਰੀ ਸ਼ਾਮਲਾਟ ਦੀ ਜਗ੍ਹਾ ਵਿੱਚ ਬਣਾਏ ਜਾ ਰਹੇ ਮੰਦਿਰ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚਲਿਆ ਹੈ। ਜਿਸ ਦਾ ਵਿਰੋਧ ਕਰਦਿਆਂ ਗਡਰੀਆ ਭਾਈਚਾਰੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪ੍ਰਸ਼ਾਸਨ ਵੱਲੋਂ ਠੇਸ ਪਹੁੰਚਾਈ ਗਈ ਹੈ। ਇਸ ਮੌਕੇ ਗੱਲ ਕਰਦਿਆਂ ਗੜਰੇ ਭਾਈਚਾਰੇ ਦੇ ਵਸਨੀਕਾਂ ਨੇ ਕਿਹਾ ਕਿ ਇਸ ਮੰਦਰ ਨੂੰ ਬਣਿਆ 10 ਸਾਲ ਹੋ ਚੁੱਕੇ ਹਨ ਜੇਕਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿਸੇ ਹੋਰ ਵਿਅਕਤੀ ਨੂੰ ਇਸ ਦਾ ਵਿਰੋਧ ਸੀ ਤਾਂ ਇਸ ਦਾ ਵਿਰੋਧ ਪਹਿਲਾਂ ਕਿਉਂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਸ ਮੌਕੇ ਇਕੱਠੇ ਹੋਏ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਇਹ ਸਰਕਾਰੀ ਸ਼ਾਮਲਾੜ ਦੀ ਜਗ੍ਹਾ ਹੈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਸਟੇਡੀਅਮ ਬਣਾਏ ਹੋਏ ਹਨ ਉਹਨਾਂ ਕਿਹਾ ਕਿ ਗਡਰੀਏ ਭਾਈਚਾਰੇ ਵੱਲੋਂ ਇਸ ਜਗ੍ਹਾ ਤੇ ਨਜਾਇਜ਼ ਕਿਪ ਕਬਜ਼ਾ ਕੀਤਾ ਜਾ ਰਿਹਾ ਸੀ ਜਿਸ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਡੀਸੀ ਮੋਹਾਲੀ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਡੀਸੀ ਮੋਹਾਲੀ ਨੇ ਉਹਨਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਇਸ ਜਗ੍ਹਾ ਨੂੰ ਢਾਉਣ ਦੇ ਆਦੇਸ਼ ਦਿੱਤੇ ਸਨ। ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਅੱਜ ਦੀ ਜਵਾਨੀ ਨੂੰ ਧਾਰਮਿਕ ਸਥਾਨਾਂ ਤੋਂ ਜ਼ਿਆਦਾ ਗਰਾਊਂਡਾਂ ਦੀ ਲੋੜ ਹੈ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਖੇਡਾਂ ਵੱਲ ਤੋਰ ਕੇ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ।
ਇਸ ਸਬੰਧ ਵਿੱਚ ਗੱਲ ਕਰਨ ਤੇ ਮੌਕੇ ਤੇ ਮੌਜੂਦ ਨਾਇਬ ਤਹਿਸੀਲਦਾਰ ਜ਼ਰਕਪੁਰ ਨੇ ਕਿਹਾ ਕਿ ਉਹਨਾਂ ਨੂੰ ਡੀਸੀ ਮੋਹਾਲੀ ਵੱਲੋਂ ਇਸ ਜਗ੍ਹਾ ਨੂੰ ਢਾਉਣ ਦੇ ਆਦੇਸ਼ ਜਾਰੀ ਹੋਏ ਸਨ। ਉਹਨਾਂ ਕਿਹਾ ਕਿ ਡੀਸੀ ਮੋਹਾਲੀ ਦੇ ਆਦੇਸ਼ਾਂ ਤੇ ਨਗਰ ਕੌਂਸਲ ਦੀ ਟੀਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਗਈ ਹੈ।
BYTE- TEHSILDAR ZIRAKPUR
BYTE - PUBLIC 3
SPOT SHOTS
14
Report
BSBHARAT SHARMA
FollowJul 23, 2025 11:30:50Ajnala, Punjab:
ਫਰਜੀ ਟ੍ਰੇਵਲ ਏਜੇਂਟ ਖਾ ਗਿਆ ਪੰਜਾਬ ਦਾ 21 ਸਾਲਾਂ ਪੁੱਤ
ਵਿਦੇਸ਼ ਭੇਜਣ ਦੇ ਨਾਮ ਤੇ ਵੱਜੀ ਠੱਗੀ ਤੋਂ ਬਾਅਦ ਨੌਜਵਾਨ ਨੇ ਕੀਤੀ ਆਤਮਹੱਤਿਆ
ਗਰੀਬ ਪਰਿਵਾਰ ਨਾਲ ਸੰਬਧਿਤ ਸੀ ਮ੍ਰਿਤਕ ਰਾਜਨ ਦੁਖੀ ਹੋ ਕੇ ਚੁੱਕਿਆ ਖੌਫਨਾਥ ਕਦਮ
ਗਰੀਬ ਪਰਿਵਾਰ ਨੇ ਘਰ ਗਹਿਣੇ ਪਾਕੇ ਏਜੰਟ ਨੂੰ ਦਿੱਤੇ ਸੀ ਤਿੰਨ ਲੱਖ ਰੁਪਏ
ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਕੋਲੋਂ ਕੀਤੀ ਇਨਸਾਫ ਦੀ ਮੰਗ
ਇੱਕ ਪਾਸੇ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਦਾ ਸੁਨਹਿਰੀ ਭਵਿੱਖ ਦੇਖ ਕੇ ਵਿਦੇਸ਼ਾਂ ਵੱਲ ਨੂੰ ਭੱਜਦੀ ਜਾ ਰਹੀ ਹੈ,ਉੱਥੇ ਹੀ ਪੰਜਾਬ ਅੰਦਰ ਬੈਠੇ ਫਰਜੀ ਟਰੈਵਲ ਏਜੰਟ ਇਹਨਾਂ ਨੌਜਵਾਨਾਂ ਨੂੰ ਫਸਾ ਕੇ ਇਹਨਾਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਹਨ, ਮਾਮਲਾ ਅਜਨਾਲਾ ਦਾ ਹੈ ਜਿੱਥੋਂ ਦੇ 21 ਸਾਲਾਂ ਨੌਜਵਾਨ ਰਾਜਨ ਸਿੰਘ ਨੇ ਵਿਦੇਸ਼ ਜਾਣ ਲਈ ਘਰ ਗਹਿਣੇ ਪਾ ਕੇ 3 ਲੱਖ ਰੁਪਏ ਇਕੱਠੇ ਕਰਕੇ ਇਕ ਏਜੰਟ ਨੂੰ ਦਿੱਤੇ ਸਨ ਪਰ ਦੋ ਸਾਲ ਬੀਤ ਜਾਣ ਦੇ ਉਪਰੰਤ ਵੀ ਕੁਝ ਵੀ ਹੱਥ ਨਾ ਲੱਗਣ ਤੇ ਪਰੇਸ਼ਾਨ ਹੋ ਕੇ ਉਸ ਨੇ ਆਤਮਹੱਤਿਆ ਕਰ ਲਈ
ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਵਿਦੇਸ਼ ਜਾਣ ਲਈ ਘਰ ਗਹਿਣੇ ਪਾ ਕੇ ਤਿੰਨ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਫਰਜ਼ੀ ਏਜੰਟ ਵੱਲੋਂ ਦੋ ਸਾਲ ਤੱਕ ਲਾਰਾ ਲੱਪਾ ਲਗਾਕੇ ਉਸ ਦਾ ਵਿਦੇਸ਼ ਭੇਜਣ ਦਾ ਕੋਈ ਹੀਲਾ ਨਹੀਂ ਕੀਤਾ ਤੇ ਪੈਸੇ ਮੰਗਣ ਤੇ ਉਹ ਨਾ ਨੁੱਕਰ ਕਰਦੇ ਰਹੇ ਉਹਨਾਂ ਦੱਸਿਆ ਕਿ ਉਹ ਉਹਨਾਂ ਵੱਲੋਂ 3 ਲੱਖ ਰੁਪਏ ਘਰ ਗਹਿਣੇ ਪਾ ਕੇ ਲਿਆ ਸੀ ਜਿਸ ਦਾ ਵਿਆਜ ਹੁਣ ਤੱਕ ਚੁਕਾ ਰਹੇ ਹਨ। ਉਹਨਾਂ ਦੱਸਿਆ ਕਿ ਬੀਤੇ ਦਿਨੀ ਵੀ ਉਹ ਫਰਜ਼ੀ ਏਜੰਟ ਦੇ ਪਰਿਵਾਰ ਕੋਲੋਂ ਪੈਸੇ ਮੰਗਣ ਗਏ ਪਰ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ। ਜਿਸ ਤੋਂ ਦੁਖੀ ਹੋ ਕੇ ਰਾਜਨ ਨੇ ਆਤਮਹੱਤਿਆ ਕਰ ਲਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ।
ਬਾਈਟ : ਮਨਜੀਤ ਕੌਰ ਮਾਂ
ਬਾਈਟ : ਲੱਬਾ ਸਿੰਘ ਪਿਤਾ
ਬਾਈਟ : ਰਾਜੂ ਭੱਟੀ
ਇਸ ਸਬੰਧੀ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਮੁਖਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਤੱਤ ਸਾਹਮਣੇ ਹੋਣਗੇ ਉਸਦਾ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਬਾਈਟ : ਥਾਣਾ ਮੁਖੀ ਮੁਖਤਾਰ ਸਿੰਘ
13
Report
BSBhushan Sharma
FollowJul 23, 2025 11:18:38Nurpur, Himachal Pradesh:
लोकेशन नूरपुर भूषण शर्मा
बिना प्रतिस्पर्धा, बिना अनुभव की कंपनी को ₹300 करोड़ का फिना सिंह डैम टेंडर
वरिष्ठ भाजपा नेता बिक्रम ठाकुर ने सरकार पर साधा निशाना —
“यह जनधन से खुला खिलवाड़ है, सरकार तुरंत इस टेंडर को रद्द करे
भ्रष्टाचार और लापरवाही से भरे इस मामले की निष्पक्ष जांच की मांग
फिन्ना सिंह डैम टेंडर को तुरंत निरस्त करे सरकार, बिक्रम का आरोप, अनुभवहीन कंपनी को दिया ठेका
एंकर -हिमाचल प्रदेश के जिला कांगड़ा के नूरपुर मे बन रही फिना सिंह बांध परियोजना को लेकर प्रदेश की राजनीति गरमा गई है। अब इस मुद्दे पर वरिष्ठ भाजपा नेता, पूर्व मंत्री और वर्तमान विधायक बिक्रम ठाकुर ने तीखी प्रतिक्रिया देते हुए सरकार पर भ्रष्टाचार के गंभीर आरोप लगाए हैं। ठाकुर ने कहा कि जल शक्ति विभाग द्वारा फिना सिंह डैम के लिए जारी किया गया 300 करोड़ का टेंडर पूरी तरह से पारदर्शिता और नियमों की अनदेखी का उदाहरण है।
वरिष्ठ भाजपा नेता, पूर्व मंत्री और वर्तमान विधायक बिक्रम ठाकुर ने पत्रकारो को सम्बोधित करते हुए अन्य पौंग बांध पर लगे टैंडर प्रकिया की शर्तों का हबाला देते हुए यह स्पष्ट कहा कि यह अत्यंत चिंताजनक है कि बिना किसी प्रतिस्पर्धा के और अनुभवहीन कंपनी को इतनी बड़ी परियोजना सौंप दी गई। उन्होंने सवाल उठाते हुए कहा कि क्या यह जनधन से खिलवाड़ नहीं है? यदि विभाग में जॉइंट वेंचर की शर्त हटा दी जाती है और एक ही कंपनी को ठेका मिलता है, तो यह खुलेआम संविधान और वित्तीय नियमों का उल्लंघन है।
पूर्व मंत्री ने इस पूरे मामले की निष्पक्ष जांच की मांग की है। उन्होंने चेतावनी दी कि यदि सरकार इस घोटाले को रद्द कर नई टेंडर प्रक्रिया नहीं अपनाती तो भाजपा इसे विधानसभा से लेकर केंद्र सरकार और केंद्रीय एजेंसियों तक उठाएगी। उन्होंने कहा कि प्रदेश में विकास की आड़ में चहेतों को लाभ पहुंचाने की प्रवृत्ति चल रही है, जो पूरी व्यवस्था के लिए खतरा है।
बिक्रम ठाकुर ने मुख्यमंत्री से अपील की है कि इस प्रकरण में तत्परता से कार्रवाई कर जनहित की रक्षा करें। उन्होंने कहा कि फिना सिंह डैम जैसे बड़े और संवेदनशील प्रोजेक्ट के लिए केवल तकनीकी रूप से सक्षम और अनुभवी कंपनियों को ही अवसर दिया जाना चाहिए, अन्यथा यह परियोजना लोगों की सुरक्षा और राज्य के आर्थिक संसाधनों दोनों के लिए खतरनाक साबित हो सकती है। उन्होंने कहा कि इस परियोजना के बढ़े-चढ़े हुए एस्टीमेट की निष्पक्ष जांच हो, क्योंकि यह परियोजना केंद्र व राज्य सरकार की 90:10 भागीदारी में बन रही है। बांध कोई छोटा मोटा प्रोजेक्ट नहीं होता। इसमें तकनीकी अनुभव और विशेषज्ञता जरूरी होती है। बिना अनुभव वाली कंपनी को यह काम देना सीधे-सीधे लाखों लोगों की जान, जल संपदा और जनता के पैसे के साथ खिलवाड़ है।
बाइट-बिक्रम ठाकुर वरिष्ठ भाजपा नेता, पूर्व मंत्री और वर्तमान विधायक
14
Report
RMRakesh Malhi
FollowJul 23, 2025 11:03:43Una, Himachal Pradesh:
Slug: ऊना जिले के कैंट गांव में पुलिया न होने से लोग रिस्क पर खड्ड पार करने को मजबूर
V/01:ग्राम पंचायत अम्बेहड़ा धीरज के अंतर्गत आने वाला गांव कैंट आज भी सड़क और पुल जैसी बुनियादी सुविधाओं का इंतज़ार कर रहे हैं। बारिश होने के चलते खड़ में पानी ज्यादा आने के कारण बच्चे किस तरह अपने घर को जा रहे हैं वीडियो में एक व्यक्ति द्वारा बच्चे क़ो तेज़ बहाव से सहारा देकर पानी क़ो पार करवा रहा हैँ जबकि एक बच्चा पानी कम होने का इंतज़ार कर रहा हैँ यह वीडियो सोशल मीडिया पर वायरल हो रहा हैँ वीडियो देखकर आप अंदाजा लगा सकते हैं की जो लोग विकास के दावे करते हैं उन विकास के दावों की पोल किस तरह यह वायरल वीडियो खोल रहा है
Feed Sent BY 2C
Feed File:2307ZP_UNA_BRIDGE_R1
Assign BY : Assignment Desk
14
Report
PSParambir Singh Aulakh
FollowJul 23, 2025 11:00:13Amritsar, Punjab:
Breaking
ਅੰਮ੍ਰਿਤਸਰ ਦੇ ਆਤੀ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਚ ਵੱਡੀ ਸਫਲਤਾ ਹਾਸਿਲ ਹੋਈ ਹੈ
ਪੁਲਿਸ ਨੇ ਚਾਰ ਕਿਲੋ 107 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਤੋਂ ਇਲਾਵਾ ਪੰਜ ਪਿਸਤੌਲ 30 ਬੋਰ ਸਮੇਤ 3 ਪਿਸਤੌਲ 9MM ਸਮੇਤ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ
ਐਸਪੀਡੀ ਆਦਿਤਿਆ ਵਾਰੀਅਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੁੱਧ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਵੱਖ-ਵੱਖ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਅਤੇ ਪਿਸਤੌਲ ਬਰਾਮਦ ਕੀਤੇ ਹਨ
14
Report
JSJagmeet Singh
FollowJul 23, 2025 10:53:05Fatehgarh Sahib, Punjab:
Anchor - ਜਿਲ੍ਹਾ ਫ਼ਤਹਿਗੜ੍ਹ ਸਾਹਿਬ ਬਸੀ ਪਠਾਣਾ ਵਿੱਚ ਅੱਜ ਉਸ ਸਮੇਂ ਫਿਰ ਮਾਹੌਲ ਤਨਾਓਪੂਰਨ ਹੋ ਗਿਆ, ਜਦੋਂ ਪਿੰਡ ਗੋਪਾਲੋ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਬੱਸੀ ਪਠਾਣਾ ਦੇ ਵਿਧਾਇਕ ਨੂੰ ਸਵਾਲ ਜਵਾਬ ਕਰਨ ਲਈ ਕਿਸਾਨ ਆਗੂ ਪਹੁੰਚ ਗਏ, ਜਿਨਾਂ ਨੂੰ ਪੁਲਿਸ ਵੱਲੋਂ ਬੈਰੀਗੇਟ ਲਗਾ ਕੇ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਦੀ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਧਰ ਸਮਾਗਮ ਵਿੱਚ ਜਾਣ ਦੀ ਜਿੱਦ ਤੇ ਅੜੇ ਕਿਸਾਨਾਂ ਨੂੰ ਪੁਲਿਸ ਵੱਲੋਂ ਫੜ ਕੇ ਬੱਸੀ ਪਠਾਣਾ ਥਾਣੇ ਲਿਆਂਦਾ ਗਿਆ, ਜਿੱਥੇ ਰੋਸ ਵਜੋਂ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਇਕੱਤਰ ਹੋਣੇ ਸ਼ੁਰੂ ਹੋ ਗਏ,ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਯੂਥ ਕਨਵੀਨਰ ਗੁਰਜਿੰਦਰ ਸਿੰਘ ਗੱਗੀ ਨੇ ਕਿਹਾ ਕਿ ਪੂਰੇ ਪੰਜਾਬ ਭਰ ਵਿੱਚ ਵਿਧਾਇਕਾਂ ਨੂੰ ਕਿਸਾਨਾਂ ਵੱਲੋਂ ਖਨੋਰੀ, ਸ਼ੰਬੂ ਮੋਰਚਾ ਖੁਰਦ ਬੁਰਦ ਕਰਨ, ਮੋਰਚੇ ਤੋਂ ਕਿਸਾਨਾਂ ਦਾ ਕੀਮਤੀ ਸਮਾਨ ਚੋਰੀ ਕਰਨ ਸਮੇਤ ਲੈਂਡ ਪੂਲਿੰਗ ਦੀ ਨੀਤੀ ਸਬੰਧੀ ਸਵਾਲ ਜਵਾਬ ਕੀਤੇ ਜਾਂਦੇ ਹਨ, ਜਿਸ ਨੂੰ ਲੈ ਕੇ ਅੱਜ ਹਲਕਾ ਬਸੀ ਪਠਾਣਾ ਦੇ ਵਿਧਾਇਕ ਨੂੰ ਕਿਸਾਨਾਂ ਵੱਲੋਂ ਸਵਾਲ ਕੀਤੇ ਜਾਣੇ ਸਨ ਪ੍ਰੰਤੂ ਪੁਲਿਸ ਵੱਲੋਂ ਕਿਸਾਨਾਂ ਨੂੰ ਸਮਾਗਮ ਵਾਲੇ ਸਥਾਨ ਤੇ ਨਾ ਜਾਣ ਦਿੱਤਾ ਗਿਆ ਤੇ ਉਥੋਂ ਹੀ ਚੁੱਕ ਕੇ ਕਿਸਾਨਾਂ ਨੂੰ ਬੱਸੀ ਥਾਣਾ ਪੁਲਿਸ ਥਾਣੇ ਲਿਆਂਦਾ ਗਿਆ ਤੇ ਇਸੇ ਰੋਸ ਦੇ ਵਜੋਂ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਭਰ ਦੇ ਕਿਸਾਨ ਇਕੱਠੇ ਹੋ ਕੇ ਗਿਰਫਤਾਰੀਆਂ ਦੇਣਗੇ।
Byte :- ਗੁਰਜਿੰਦਰ ਸਿੰਘ ਗੱਗੀ, ਜ਼ਿਲਾ ਯੂਥ ਕਨਵੀਨਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ
14
Report
MSManish Shanker
FollowJul 23, 2025 10:34:24Sahibzada Ajit Singh Nagar, Punjab:
Breaking
Manish Shanker Mohali
ਆਈਪੀਸੀ ਦੀ ਧਾਰਾ 364 ਤਹਿਤ ਥਾਣੇਦਾਰ ਪਰਮਜੀਤ ਸਿੰਘ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਧਰਮ ਸਿੰਘ ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ।
1993 ਵਿਚ ਮੁੱਛਲ ਦੇ ਸਿਪਾਹੀ ਸੁਰਮੁਖ ਸਿੰਘ ਤੇ ਖੇਲਾ ਦੇ ਸਿਪਾਹੀ ਸੁਖਵਿੰਦਰ ਸਿੰਘ ਨੂੰ ਅਪ੍ਰੈਲ 1993 ਵਿਚ ਬਿਆਸ ਪੁਲਿਸ ਵਲੋਂ ਚੁੱਕ ਕੇ ਲੋਪੋਕੇ ਲਜਾ ਕੇ ਝੂਠੇ ਮੁਕਾਬਲੇ ਦਿਖਾ ਕੇ ਕਤਲ ਕਰਨ ਦਾ ਮੁਕਦਮਾ ਚੱਲ ਰਿਹਾ ਸੀ ਜਿਸ ਵਿੱਚ ਅੱਜ ਮੋਹਾਲੀ ਅਦਾਲਤ ਵੱਲੋਂ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਆਈਪੀਸੀ ਦੀ ਧਾਰਾ 364 ਦੇ ਤਹਿਤ ਕਰਾਰ ਦਿੱਤਾ ਗਿਆ ਹੈ ਜਦਕਿ ਧਰਮ ਸਿੰਘ ਸਮੇਤ ਬਾਕੀ ਆਰੋਪੀਆਂ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ ਹੈ।
Shorts of Accused
Shorts of Victim Families
Byte-Victims Sukhwinder Singh Constable
Byte-Surmukh Singh's Son charanjit Singh
14
Report