Back
डल्ला साहिब में सालानJoड़ मेले की धमाकेदार शुरुआत
VSVARUN SHARMA
Sept 20, 2025 09:04:15
Kapurthala, Punjab
72 ਬ੍ਰਹਮ ਗਿਆਨੀਆਂ ਦੀ ਧਰਤੀ ਡੱਲਾ ਸਾਹਿਬ ਦੇ ਸਲਾਨਾ ਜੋੜ ਮੇਲੇ ਦੀ ਸ਼ੁਰੂਆਤ
ਬ੍ਰਹਮ ਗਿਆਨੀ ਭਾਈ ਲਾਲੂ ਜੀ ਦੀ ਯਾਦ 'ਚ ਅੱਸੂ ਦੀ ਮੱਸਿਆ ਮੌਕੇ ਮਨਾਇਆ ਜਾ ਰਿਹਾ ਜੋੜ ਮੇਲਾ
ਸੂਬੇ ਭਰ ਤੋਂ ਸੰਗਤਾਂ ਹੋ ਰਹੀਆਂ ਨਤਮਸਤਕ
ਤਈਆ ਤਾਪ ਨੂੰ ਕੋਠੜੀ ਦੇ ਵੀ ਕਰ ਰਹੀ ਆਂ ਦਰਸ਼ਨ ਦੀਦਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਥਾਪੇ ਮੰਜੀਦਾਰ ਬ੍ਰਹਮਗਿਆਨੀ ਸਿੱਖ ਭਾਈ ਲਾਲੂ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ 20 ਤੇ 21 ਸਤੰਬਰ ਨੂੰ ਅੱਸੂ ਮਹੀਨੇ ਦੀ ਮੱਸਿਆ ਦੇ ਦਿਹਾੜੇ ਤੇ ਡੱਲਾ ਸਾਹਿਬ ਨਗਰ ਵਿਖੇ ਆਯੋਜਿਤ ਕੀਤੇ ਜਾ ਰਹੇ ਸਲਾਨਾ ਮਹਾਨ ਜੋੜ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਕੇ ਇਤਿਹਾਸਕ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਡੱਲਾ ਸਾਹਿਬ ਵਿਖੇ ਤੇਈਆ ਤਾਪ ਕੋਠੜੀ ਦੇ ਸੰਗਤਾਂ ਦਰਸ਼ਨਾਂ ਦੀਦਾਰ ਕਰ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਗਿਆਨੀ ਭਾਈ ਲਾਲੂ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਵੇਗਾ ।
ਇਸ ਸਬੰਧੀ 18 ਸਤੰਬਰ ਤੋਂ ਡੱਲਾ ਸਾਹਿਬ ਦੇ ਸਮੂਹ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਸਦੇ ਭੋਗ ਅੱਜ ਸ਼ਨੀਵਾਰ ਨੂੰ ਸਵੇਰੇ ਪੈ ਚੁੱਕੇ ਹਨ। ਅੱਜ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਭਾਈ ਲਾਲੂ ਜੀ ਤੋਂ ਸਜਾਇਆ ਜਾਵੇਗਾ । ਇਸੇ ਤਰ੍ਹਾਂ ਹੀ ਸ਼ਾਮ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ ਜੋ ਕਿ 21 ਸਤੰਬਰ ਦੀ ਸ਼ਾਮ 4 ਵਜੇ ਤੱਕ ਜਾਰੀ ਰਹਿਣਗੇ। ਇਸ ਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਹੋਰ ਉੱਚ ਕੋਟੀ ਦੇ ਰਾਗੀ, ਢਾਡੀ , ਕਵੀਸ਼ਰੀ ਤੇ ਕਥਾ ਵਾਚਕ ਸੰਗਤਾਂ ਨੂੰ ਗੁਰੂ ਜਸ਼ ਸਰਵਣ ਕਰਵਾਉਣਗੇ ।
ਦੱਸ ਦਈਏ ਕਿ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦੀ ਆਰੰਭਤਾ 'ਤੇਈਆ ਤਾਪ ਕੋਠੜੀ ਦੇ ਦਰਵਾਜ਼ੇ ਖੋਲ੍ਹਣ ਨਾਲ ਹੋ ਗਈ ਹੈ। ਇਤਿਹਾਸ ਅਨੁਸਾਰ ਲੋਕ ਗੰਭੀਰ ਬੁਖ਼ਾਰ ਭਾਵ 'ਤੇਈਏ ਤਾਪ' ਦੇ ਇਲਾਜ ਲਈ ਡਾਕਟਰਾਂ ਕੋਲ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਭਾਈ ਲਾਲੂ ਜੀ ਵਿਖੇ ਪਹੁੰਚ ਕੇ ਅਰਦਾਸ ਕਰਦੇ ਹਨ ਤੇ ਰਾਜੀ ਹੁੰਦੇ ਹਨ । ਭਾਈ ਲਾਲੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਥਾਪੇ ਹੋਏ ਸੇਵਕ ਸਨ ਜੋ ਬਹੁਤ ਹੀ ਵੱਡੇ ਵੈਦ ਵੀ ਸਨ, ਜਿਨ੍ਹਾਂ ਨੇ ਤੇਈਆ ਤਾਪ ਨੂੰ ਇਕ ਬਾਲ ਦਾ ਰੂਪ ਬਣਾ ਕੇ ਗੁਰਦੁਆਰਾ ਸਾਹਿਬ ਵਿਖੇ ਇਕ ਕੋਠੜੀ ਵਿਚ ਕੈਦ ਕੀਤਾ ਸੀ। ਹਰ ਸਾਲ ਅੱਸੂ ਦੀ ਮੱਸਿਆ ਮੌਕੇ ਇਸ ਸਥਾਨ 'ਤੇ ਭਾਰੀ ਜੋੜ ਮੇਲਾ ਲੱਗਦਾ ਹੈ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TSTEJINDER SINGH
FollowSept 20, 2025 11:02:130
Report
VSVARUN SHARMA
FollowSept 20, 2025 10:52:250
Report
SGSatpal Garg
FollowSept 20, 2025 10:51:270
Report
VSVARUN SHARMA
FollowSept 20, 2025 10:06:520
Report
MJManoj Joshi
FollowSept 20, 2025 10:04:460
Report
SBSANJEEV BHANDARI
FollowSept 20, 2025 10:04:020
Report
TBTarsem Bhardwaj
FollowSept 20, 2025 10:02:300
Report
SSSandeep Singh
FollowSept 20, 2025 10:01:500
Report
DVDEVENDER VERMA
FollowSept 20, 2025 09:46:460
Report
ASAnmol Singh Warring
FollowSept 20, 2025 09:40:260
Report
ATAkashdeep Thind
FollowSept 20, 2025 09:40:02Noida, Uttar Pradesh:ANI MORN R52...ANI DEL MS SIRSA BYTE 1420
DELHI: MANJINDER SINGH SIRSA (DELHI MINISTER) & KAPIL MISHRA (DELHI MINISTER) ON PROGRAMMES OVER 350TH MARTYRDOM ANNIVERSARY OF GURU TEGH BAHADUR
0
Report
RBRohit Bansal
FollowSept 20, 2025 09:39:541
Report
RBRohit Bansal
FollowSept 20, 2025 09:20:550
Report
KSKuldeep Singh
FollowSept 20, 2025 09:15:130
Report