Back
मुरलीधर मोहोळ पंजाब बाढ़ प्रभावित जिलों का करेंगे दौरा, नुकसान का जायजा
BSBHARAT SHARMA
Sept 19, 2025 08:01:48
Amritsar, Punjab
ਨਾਗਰਿਕ ਹਵਾਈ ਉਡਾਣ ਰਾਜ ਮੰਤਰੀ ਮੁਰਲੀਧਰ ਮੋਹੋਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ, ਮੋਗਾ ਤੋਂ ਸ਼ੁਰੂ ਹੋਵੇਗਾ ਦੌਰਾ
ਕੇਂਦਰ ਸਰਕਾਰ ਵੱਲੋਂ 1600 ਕਰੋੜ ਦੀ ਰਾਹਤ, ਲੋੜ ਪਈ ਤਾਂ ਪੈਕਜ ਹੋਰ ਵੀ ਵਧਾਇਆ ਜਾਵੇਗਾ: ਮੋਹੋਲ
ਭਾਰਤ ਸਰਕਾਰ ਦੇ ਨਾਗਰਿਕ ਹਵਾਈ ਉਡਾਣ ਰਾਜ ਮੰਤਰੀ ਮੁਰਲੀਧਰ ਮੋਹੋਲ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਪਹਿਲੀ ਵਾਰ ਪੰਜਾਬ ਆਉਣ 'ਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਹਾਜ਼ਰੀ ਭਰੀ ਅਤੇ ਦੇਸ਼ ਲਈ ਅਮਨ-ਚੈਨ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਮੋਹੋਲ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਏ ਹੜ ਕਾਰਨ ਵੱਡਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਕੇਂਦਰੀ ਮੰਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਖ-ਵੱਖ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣ। ਮੋਹੋਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਕਈ ਇਲਾਕੇ ਹੜ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਉਹਨਾਂ ਕਿਹਾ ਕਿ ਹੜ ਕਾਰਨ ਘਰਾਂ, ਫਸਲਾਂ ਅਤੇ ਪਸ਼ੂ-ਪਾਲਣ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਉਹ ਖੁਦ ਅੱਜ ਜ਼ਿਲ੍ਹਾ ਮੋਗਾ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਮੌਕੇ 'ਤੇ ਜਾ ਕੇ ਨੁਕਸਾਨ ਦੀ ਪੂਰੀ ਜਾਣਕਾਰੀ ਲੈਣਗੇ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ 1600 ਕਰੋੜ ਰੁਪਏ ਦਾ ਰਾਹਤ ਪੈਕਜ ਜਾਰੀ ਕੀਤਾ ਗਿਆ ਹੈ। ਜੇਕਰ ਇਹ ਰਕਮ ਹੜ ਪੀੜਤਾਂ ਲਈ ਅਣਕਾਫ਼ੀ ਰਹੀ, ਤਾਂ ਉਹ ਖ਼ੁਦ ਪ੍ਰਧਾਨ ਮੰਤਰੀ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰਨਗੇ, ਜਿਸ ਨਾਲ ਭਵਿੱਖ ਵਿੱਚ ਇਹ ਪੈਕਜ ਹੋਰ ਵਧਾਇਆ ਜਾ ਸਕਦਾ ਹੈ।ਮੋਹੋਲ ਨੇ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਪੰਜਾਬ ਸਮੇਤ ਦੇਸ਼ ਦੇ ਸਾਰੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਵਚਨਬੱਧ ਹੈ ਅਤੇ ਰਾਹਤ ਤੇ ਪੁਨਰਵਾਸ ਕਾਰਜ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਬਾਈਟ : ਮੁਰਲੀਧਰ ਮੋਹੋਲ (ਨਾਗਰਿਕ ਹਵਾਈ ਉਡਾਣ ਰਾਜ ਮੰਤਰੀ )
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 19, 2025 10:06:131
Report
BSBHARAT SHARMA
FollowSept 19, 2025 10:05:420
Report
TBTarsem Bhardwaj
FollowSept 19, 2025 10:01:260
Report
MTManish Thakur
FollowSept 19, 2025 09:46:240
Report
BSBHARAT SHARMA
FollowSept 19, 2025 09:46:03Jalandhar, Punjab:ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਪਹੁੰਚ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
Byte: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ
0
Report
SBSANJEEV BHANDARI
FollowSept 19, 2025 09:37:010
Report
ASAvtar Singh
FollowSept 19, 2025 09:36:480
Report
ASAnmol Singh Warring
FollowSept 19, 2025 09:32:450
Report
VRVIJAY RANA
FollowSept 19, 2025 09:19:243
Report
SNSUNIL NAGPAL
FollowSept 19, 2025 09:17:530
Report
BSBHARAT SHARMA
FollowSept 19, 2025 09:07:292
Report
TBTarsem Bhardwaj
FollowSept 19, 2025 09:07:131
Report
RBRohit Bansal
FollowSept 19, 2025 09:06:571
Report
BSBHARAT SHARMA
FollowSept 19, 2025 09:06:381
Report
SNSUNIL NAGPAL
FollowSept 19, 2025 08:34:182
Report