Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ ਪੁਲਿਸ ਨੇ ਕਾਂਟ੍ਰੈਕਟ ਕਤਲ ਦੀ ਯੋਜਨਾ ਨਾਕਾਮ ਕੀਤੀ!

TBTarsem Bhardwaj
Jul 17, 2025 13:32:05
Ludhiana, Punjab
ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਂਟ੍ਰੈਕਟ ਕਿਲਿੰਗ ਦੀ ਯੋਜਨਾ ਨਾਕਾਮ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ, IPS ਦੀ ਅਗਵਾਈ 'ਚ ਅਤੇ ਡੀਸੀਪੀ ਇਨਵੈਸਟਿਗੇਸ਼ਨ ਹਰਪਾਲ ਸਿੰਘ ਅਤੇ ਏਡੀਸੀਪੀ ਇਨਵੈਸਟਿਗੇਸ਼ਨ ਅਮਨਦੀਪ ਬਰਾੜ ਦੀ ਦੇਖ-ਰੇਖ ਹੇਠ ਇਕ ਬੜੀ ਸਾਜਿਸ਼ ਨੂੰ ਫੇਲ ਕਰਦਿਆਂ ਕਾਂਟ੍ਰੈਕਟ ਕਤਲ ਦੀ ਯੋਜਨਾ ਨੂੰ ਨਾਕਾਮ ਕੀਤਾ ਹੈ। ਲੁਧਿਆਣਾ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪ੍ਰੇਮ ਸਿੰਘ ਬੱਬਰ ਨੇ ਪੁਲਿਸ ਨੂੰ ਆਪਣੀ ਜਾਨ ਅਤੇ ਆਜ਼ਾਦੀ ਦੀ ਰੱਖਿਆ ਲਈ ਅਰਜ਼ੀ ਦਿੱਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਕੁਝ ਲੋਕ ਉਸਦੀ ਹੱਤਿਆ ਦੀ ਯੋਜਨਾ ਬਣਾ ਰਹੇ ਹਨ।ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਟੀਮਾਂ ਬਣਾਈਆਂ ਗਈਆਂ।ਉਨ੍ਹਾਂ ਦੱਸਿਆ ਕਿ 16 ਜੁਲਾਈ ਨੂੰ ਸਦਰ ਥਾਣੇ ਵਿਚ ਐਫਆਈਆਰ ਨੰਬਰ 149 ਅਧੀਨ ਧਾਰਾਵਾਂ 55, 61(2) BNS ਹੇਠ ਦੋਸ਼ੀਆਂ ਅਮਿਤ ਕੁਮਾਰ, ਸਿਮਰਨਜੀਤ ਸਿੰਘ @ਬੱਗਾ, ਤਜਿੰਦਰ ਸਿੰਘ @ਪਾਲਾ, ਲੱਖਾ (ਸਭ CRPF ਕਾਲੋਨੀ, ਫੇਜ਼ 1 ਦੁਗਰੀ ਦੇ ਰਹਿਣ ਵਾਲੇ) ਅਤੇ ਇੱਕ ਕਿਸ਼ਨ ਵਿਰੁੱਧ ਦਰਜ ਕੀਤੀ ਗਈ। ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਅਮਿਤ ਕੁਮਾਰ ਨੇ ਹੋਰ ਦੋਸ਼ੀਆਂ ਨੂੰ ਪ੍ਰੇਮ ਸਿੰਘ ਨੂੰ ਮਾਰਨ ਲਈ ਉਕਸਾਇਆ ਅਤੇ ਇਸ ਕੰਮ ਲਈ ਉਨ੍ਹਾਂ ਨੂੰ ₹3 ਲੱਖ ਦੀ ਰਕਮ ਵੀ ਦਿੱਤੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ₹2 ਲੱਖ 70 ਹਜ਼ਾਰ ਨਕਦ ਰਕਮ, 2 ਦਾਤਰ ਅਤੇ 02 ਨਜਾਇਜ ਹਥਿਆਰ ਬਰਾਮਦ ਕੀਤੇ, ਜੋ ਕਿ ਕਤਲ 'ਚ ਵਰਤੇ ਜਾਣੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਮਾਸਟਰਮਾਈਂਡ ਅਮਿਤ ਕੁਮਾਰ ਪੁੱਤਰ ਵਿਜੈ ਕੁਮਾਰ ਖ਼ਿਲਾਫ ਪਹਿਲਾਂ ਹੀ IPC ਅਤੇ Arms Act ਹੇਠ 2 ਮਾਮਲੇ ਦਰਜ ਹਨ। ਦੂਸਰਾ ਦੋਸ਼ੀ ਸਿਮਰਨਜੀਤ ਸਿੰਘ ਪੁੱਤਰ ਲੇਟ ਗੁਰਚਰਨ ਸਿੰਘ ਖ਼ਿਲਾਫ NDPS ਅਤੇ ਧਾਰਾ 379B IPC ਹੇਠ 3 ਮਾਮਲੇ ਦਰਜ ਹਨ। ਤੀਜਾ ਦੋਸ਼ੀ ਤਜਿੰਦਰ ਸਿੰਘ @ਪਾਲਾ ਖ਼ਿਲਾਫ NDPS, ਜੂਆ ਐਕਟ ਅਤੇ 304 IPC ਹੇਠ 8 ਮਾਮਲੇ ਦਰਜ ਹਨ। ਕਮਿਸ਼ਨਰ ਨੇ ਦੱਸਿਆ ਕਿ ਅਮਿਤ ਨੇ ਸਿਮਰਨਜੀਤ @ਬੱਗਾ ਨੂੰ ਬਸੰਤ ਸਿਟੀ ਵਿਖੇ ਆਪਣੇ ਦਫ਼ਤਰ 'ਚ ਬੁਲਾਇਆ ਸੀ, ਜਿੱਥੇ ਇਹ ਸੌਦਾ ਅਤੇ ਭੁਗਤਾਨ ਹੋਇਆ। ਸਿਮਰਨਜੀਤ ਨੇ ਆਪਣੇ ਸਾਥੀ ਤਜਿੰਦਰ @ਪਾਲਾ ਨੂੰ ਇਸ ਵਿੱਚ ਸ਼ਾਮਲ ਕੀਤਾ, ਜਿਸ ਨੇ ਫਿਰ ਲੱਖਾ ਅਤੇ ਕਿਸ਼ਨ ਨੂੰ ਵੀ ਜੋੜ ਲਿਆ। ਇਹ ਕਤਲ ਪੁਰਾਣੀ ਦੁਸ਼ਮਣੀ, ਜ਼ਮੀਨ ਦੇ ਝਗੜੇ ਅਤੇ ਚੱਲ ਰਹੇ ਕੇਸਾਂ ਕਾਰਨ ਕੀਤਾ ਜਾਣਾ ਸੀ, ਜਿਸ ਰਾਹੀਂ ਅਮਿਤ ਨੇ ਬਦਲਾ ਲੈਣਾ ਸੀ। ਲੁਧਿਆਣਾ ਪੁਲਿਸ ਦੀ ਇਸ ਤਿੱਖੀ ਕਾਰਵਾਈ ਕਾਰਨ ਇਕ ਹੋਰ ਵੱਡਾ ਅਪਰਾਧ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। Byte ਸਵਪਨ ਸ਼ਰਮਾ ਪੁਲੀਸ ਕਮਿਸ਼ਨਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top