Back
Kotkapura के Surgapuri में बरसात से घर की छत गिरी, माँ-बेटा घायल
KCKhem Chand
Sept 27, 2025 04:18:04
Kot Kapura, Punjab
ਕੋਟਕਪੂਰਾ ਸ਼ਹਿਰ ਦੇ ਸੁਰਗਾਪੁਰੀ ਇਲਾਕੇ ਦੀ ਕਾਲਾ ਰਾਮ ਪ੍ਰਧਾਨ ਵਾਲੀ ਪੁਰਾਣੀ ਗਲੀ ਵਿੱਚ ਬਰਸਾਤ ਦੇ ਕਾਰਨ ਕਮਜ਼ੋਰ ਹੋਈ ਇੱਕ ਘਰ ਦੀ ਛੱਤ ਡਿੱਗ ਗਈ ਜਿਸ ਵਿੱਚ ਮਾਂ ਪੁੱਤ ਜਖਮੀ ਹੋਏ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਤਕਰੀਬਨ ਸਾਢੇ 6 ਵਜੇ ਜਦ ਇਸ ਗਲੀ ਵਿਚ ਰਹਿੰਦੇ ਨਰੇਸ਼ ਸਿੰਗਲਾ ਦੀ ਪਤਨੀ ਪੂਨਮ ਰਾਨੀ ਅਤੇ ਉਸਦਾ ਲੜਕਾ ਅਸ਼ਵਨੀ ਕੁਮਾਰ ਕਮਰੇ ਅੰਦਰ ਸੋ ਰਹੇ ਸਨ ਤਾਂ ਅਚਾਨਕ ਇਹ ਛੱਤ ਉਹਨਾਂ ਦੇ ਉੱਤੇ ਡਿੱਗ ਪਈ। ਛੱਤ ਡਿੱਗਣ ਕਾਰਨ ਹੋਏ ਧਮਾਕੇ ਤੋਂ ਬਾਅਦ ਉਨ੍ਹਾਂ ਦੇ ਗੁਆਂਡ ਵਿੱਚ ਰਹਿੰਦੇ ਲੋਕਾਂ ਨੇ ਉਹਨਾਂ ਦੇ ਘਰ ਪਹੁੰਚ ਕੇ ਬੜੀ ਮੁਸ਼ਕਿਲ ਦੇ ਨਾਲ ਦੋਹਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਜਿਨਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ ਇਸ ਮਾਮਲੇ ਦੀ ਸੂਚਨਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਤੋਂ ਇਲਾਵਾ ਇਸ ਵਾਰਡ ਦੇ ਕੌਂਸਲਰ ਚੰਚਲ ਕੁਮਾਰ ਅਤੇ ਵਾਰਡ ਨੰਬਰ 25 ਦੀ ਕੌਂਸਲਰ ਦਾ ਪਤੀ ਮਨਜਿੰਦਰ ਸਿੰਘ ਗੋਪੀ ਮੌਕੇ ਤੇ ਪੁੱਜੇ ਅਤੇ ਹਾਲਾਤ ਦਾ ਜਾਇਜਾ ਲਿਆ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੀੜਤ ਨਰੇਸ਼ ਸਿੰਗਲਾ ਨੇ ਦੱਸਿਆ ਕਿ ਉਹ ਕਮਰੇ ਤੋਂ ਬਾਹਰ ਸੀ ਜਦਕਿ ਉਸਦੀ ਘਰਵਾਲੀ ਅਤੇ ਬੇਟਾ ਸੋ ਰਹੇ ਸਨ ਕਿ ਅਚਾਨਕ ਛੱਤ ਡਿੱਗ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਘਰ ਦੀ ਛੱਤਾਂ ਦੀ ਰਿਪੇਅਰ ਕਰਾਉਣ ਵਾਸਤੇ ਮਦਦ ਵਾਸਤੇ ਨਗਰ ਕੌਂਸਲ ਨੂੰ ਕਈ ਵਾਰ ਬੇਨਤੀ ਕੀਤੀ ਹੈ ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ।
ਬਾਈਟ ਨਰੇਸ਼ ਸਿੰਗਲਾ ਪੀੜਤ ਪਰਿਵਾਰ ਮੁਖੀ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਨਗਰ ਕੌਂਸਲਰ ਚੰਚਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਮੁਤਾਬਕ ਉਨਾਂ ਵੱਲੋਂ ਛੱਤ ਦੀ ਰਿਪੇਅਰ ਕਰਾਉਣ ਲਈ ਪ੍ਰਧਾਨ ਮੰਤਰੀ ਆਵਾਜ ਯੋਜਨਾ ਦੇ ਤਹਿਤ ਨਗਰ ਕੌਂਸਲ ਨੂੰ ਤਿੰਨ ਵਾਰ ਐਪਲੀਕੇਸ਼ਨ ਦਿੱਤੀਆਂ ਜਾ ਚੁੱਕੀਆਂ ਹਨ ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਅੱਜ ਉਹਨਾਂ ਦੀ ਛੱਤ ਡਿੱਗ ਗਈ।
ਬਾਈਟ ਚੰਚਲ ਕੁਮਾਰ ਨਗਰ ਕੌਂਸਲਰ ਵਾਰਡ ਨੰਬਰ 24
ਇਸ ਮਾਮਲੇ ਵਿੱਚ ਗੁਆਂਡੀ ਜਸਕਰਨ ਸਿੰਘ ਨੇ ਦੱਸਿਆ ਕਿ ਜਦ ਸਵੇਰ ਦੇ ਸਮੇਂ ਧਮਾਕਾ ਹੋਇਆ ਤਾਂ ਉਹਨਾਂ ਵੇਖਿਆ ਕਿ ਉਨਾਂ ਦੇ ਗੁਆਂਡ ਵਿੱਚ ਰਹਿੰਦੇ ਨਰੇਸ਼ ਸਿੰਗਲਾ ਦੇ ਘਰ ਦੀ ਛੱਤ ਡਿੱਗ ਗਈ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਮਲਬੇ ਵਿੱਚ ਦੱਬੇ ਹੋਏ ਮਾਂ ਪੁੱਤ ਨੂੰ ਬਾਹਰ ਕੱਢਿਆ।
ਬਾਈਟ ਜਸਕਰਨ ਸਿੰਘ ਗੁਆਂਢੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowSept 27, 2025 05:17:050
Report
BSBALINDER SINGH
FollowSept 27, 2025 04:50:340
Report
AAAsrar Ahmad
FollowSept 27, 2025 04:31:580
Report
BSBHARAT SHARMA
FollowSept 27, 2025 04:17:150
Report
ASAvtar Singh
FollowSept 27, 2025 04:16:400
Report
AAAsrar Ahmad
FollowSept 27, 2025 04:15:580
Report
PGPiyush Gaur
FollowSept 27, 2025 03:33:300
Report
ADAnkush Dhobal
FollowSept 27, 2025 03:33:030
Report
BSBHARAT SHARMA
FollowSept 27, 2025 03:32:550
Report
SNSUNIL NAGPAL
FollowSept 27, 2025 03:18:554
Report
RBRohit Bansal
FollowSept 27, 2025 03:17:040
Report
AAAsrar Ahmad
FollowSept 27, 2025 02:00:200
Report
AAAsrar Ahmad
FollowSept 27, 2025 02:00:130
Report
SSSanjay Sharma
FollowSept 26, 2025 19:00:3714
Report