Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਸਾਬਕਾ ਜਥੇਦਾਰ ਦਾ ਹਾਈਕੋਰਟ ਰੁੱਖ, ਸ੍ਰੀ ਅਕਾਲ ਤਖਤ ਦੀ ਮਾਨ ਮਰਿਆਦਾ 'ਤੇ ਸਵਾਲ!

Parambir Singh Aulakh
Jun 30, 2025 07:03:11
Amritsar, Punjab
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੱਲੋਂ ਹਾਈਕੋਰਟ ਦਾ ਰੁੱਖ ਕੀਤੇ ਜਾਣ ਤੇ ਐਸਜੀਪੀਸੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਇਤਿਹਾਸ ਵਿੱਚ ਅੱਜ ਤੱਕ ਕਦੇ ਨਹੀਂ ਹੋਇਆ ਕਿ ਕੋਈ ਸਾਬਕਾ ਜਥੇਦਾਰ ਨੇ ਦੁਨਿਆਵੀ ਅਦਾਲਤ ਦਾ ਰੁੱਖ ਕੀਤਾ ਹੋਵੇ ਉਹਨਾਂ ਕਿਹਾ ਕਿ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਕਿ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਦੁਨਿਆਵੀ ਅਦਾਲਤ ਦਾ ਦਰਵਾਜ਼ਾ ਖੜਖੜਾਇਆ ਹੈ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹੈ ਅਤੇ ਕਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਦੁਨਿਆਵੀ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ, ਜੇਕਰ ਕੋਰਟ ਦੇ ਵਿੱਚ ਕੋਈ ਮਸਲਾ ਚਲੇ ਵੀ ਜਾਂਦਾ ਸੀ ਤਾਂ ਕੋਰਟ ਉਸ ਨੂੰ ਅਸੈਪਟ ਨਹੀਂ ਸੀ ਕਰਦੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਹੈ ਕੁਲਵੰਤ ਸਿੰਘ ਮੰਨਣ ਨੇ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੇਸ ਵਾਪਸ ਲੈਣ ਕਿਉਂਕਿ ਇਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਸੱਟ ਪੁੱਜਦੀ ਹੈ ਉਹਨਾਂ ਕਿਹਾ ਕਿ ਇਸ ਨਾਲ ਸਿੱਖ ਸੰਸਥਾਵਾਂ ਦੇ ਉੱਤੇ ਵੀ ਕਾਫੀ ਨੁਕਸਾਨ ਹੋਵੇਗਾ ਇਹ ਨਵੀਂ ਪਰੰਪਰਾ ਜਾਨੀ ਰਘਬੀਰ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਾ ਕਰਨ ਉਹਨਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਹਲੇ ਬਹਾਲ ਨੇ ਉਹ ਆਪਣੇ ਅਹੁਦੇ ਤੇ ਬਿਰਾਜਮਾਨ ਹਨ ਅਤੇ ਡਿਊਟੀ ਵੀ ਕਰ ਰਹੇ ਹਨ ਜੇਕਰ ਉਹਨਾਂ ਨੂੰ ਕੋਈ ਅੜਚਨ ਆਉਂਦੀ ਹੈ ਤਾਂ ਉਹ ਮੇਰੇ ਨਾਲ ਗੱਲ ਕਰਦੇ ਜਾਂ ਐਜੀਪੀਸੀ ਪ੍ਰਧਾਨ ਨਾਲ ਗੱਲ ਕੀਤੀ ਜਾ ਸਕਦੀ ਸੀ। ਪਰ ਹਾਲੇ ਵੀ ਕੁਝ ਨਹੀਂ ਹੋਇਆ ਮੈਂ ਗਿਆਨੀ ਰਘਵੀਰ ਸਿੰਘ ਜੀ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਕਿ ਇਹ ਨਵੀਂ ਰਵਾਇਤ ਅਸੀਂ ਨਾ ਪਾਈਏ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹੈ ਤੁਸੀਂ ਉਸ ਦੇ ਸਾਬਕਾ ਜਥੇਦਾਰ ਰਹੇ ਹੋ ਤੁਸੀਂ ਕਿਵੇਂ ਦੁਨਿਆਵੀ ਅਦਾਲਤ ਵਿੱਚ ਜਾ ਸਕਦੇ ਹੋ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਆਪਣੇ ਆਪ ਦੇ ਵਿੱਚ ਸੁਪਰੀਮ ਪਾਵਰ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement