Back
ਕਿਸਾਨਾਂ ਦਾ ਧਰਨਾ: ਪਾਣੀ ਦੀ ਨਿਕਾਸੀ ਨਾ ਹੋਣ 'ਤੇ ਵੱਡਾ ਰੋਸ
SNSUNIL NAGPAL
Aug 04, 2025 07:52:39
Fazilka, Punjab
ਡੀਐਸਪੀ ਬੋਲੇ ਜੇ ਡਰੇਨ ਦੀ ਖਟਾਈ ਨਹੀਂ ਹੋਈ ਸੀ ਤਾਂ ਪਹਿਲਾਂ ਲਾਉਂਦੇ ਧਰਨਾ, ਬੋਲੇ ਕਿਸਾਨ ਅਸੀਂ ਅੱਜ ਡੁੱਬੇ ਪਹਿਲਾਂ ਕਿਵੇਂ ਲਾ ਦਿੰਦੇ ਧਰਨਾ
ਫਾਜ਼ਿਲਕਾ ਦੇ ਪਿੰਡ ਟਾਹਲੀਵਾਲਾ ਦੇ ਨੇੜੇ ਕਿਸਾਨ ਹਾਈਵੇ ਤੇ ਬਹਿ ਗਏ ਨੇ । ਫਾਜ਼ਿਲਕਾ ਮਲੋਟ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਧਰਨਾ ਲਾ ਦਿੱਤਾ ਗਿਆ। ਇਲਜ਼ਾਮ ਲਾਏ ਜਾ ਰਹੇ ਨੇ ਕਿ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ 1000 ਏਕੜ ਤੋਂ ਵੱਧ ਫਸਲ ਪਾਣੀ ਦੀ ਚਪੇਟ ਵਿੱਚ ਆ ਚੁੱਕੀ ਹੈ। ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ। ਧਰਨਾ ਲੱਗਿਆ ਵੇਖ ਮੌਕੇ ਤੇ ਸੰਬੰਧਿਤ ਮਹਿਕਮੇ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ । ਮੌਕੇ ਤੇ ਪਹੁੰਚੇ ਡੀਐਸਪੀ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਦੀ ਕਿਸਾਨਾਂ ਦੇ ਨਾਲ ਬਹਿਸ ਹੁੰਦੀ ਦਿਖਾਈ ਦਿੱਤੀ । ਡੀਐਸਪੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਦਰਤੀ ਅਪਦਾ ਆਈ ਹੈ ਜਿਸ ਕਰਕੇ ਨੁਕਸਾਨ ਹੋਇਆ ਹੈ । ਪ੍ਰਸ਼ਾਸਨ ਦਾ ਸਾਥ ਦਿਓ ਤਾਂ ਕਿ ਇਸ ਪਾਣੀ ਦੀ ਨਿਕਾਸੀ ਕੀਤੀ ਜਾ ਸਕੇ । ਅਤੇ ਆਮ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਧਰਨਾ ਹਟਾ ਦਿੱਤਾ ਜਾਵੇ। ਜਦਕਿ ਕਿਸਾਨਾਂ ਦੇ ਵਿੱਚ ਰੋਸ਼ ਹੈ ਉਨਾਂ ਨੇ ਕਿਹਾ ਕਿ ਉਹਨਾਂ ਕਿਹਾ ਕਿ ਸਾਨੂੰ ਕਿਸੇ ਨੇ ਖੰਡ ਤੱਕ ਨਹੀਂ ਦੇਣੀ । ਤੁਸੀਂ ਗੱਲਾਂ ਕਰਦੇ ਹੋ । ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਨੇ । ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਡਰੇਨ ਦੀ ਖਟਾਈ ਨਹੀਂ ਕੀਤੀ ਗਈ ਜਿਸ ਕਰਕੇ ਅੱਜ ਅਜਿਹੇ ਹਾਲਾਤ ਪੈਦਾ ਹੋਏ ਨੇ । ਜਿਸ ਤੇ ਡੀਐਸਪੀ ਨੇ ਕਿਹਾ ਕਿ ਅਗਰ ਖਟਾਈ ਨਹੀਂ ਹੋਈ ਸੀ ਤਾਂ ਉਦੋਂ ਧਰਨਾ ਲਾਉਣਾ ਸੀ ਉਦੋਂ ਰੌਲਾ ਪਾਉਣਾ ਸੀ ਅੱਜ ਕਿਉਂ ਪਾਇਆ ਤਾਂ ਕਿਸਾਨਾਂ ਨੇ ਕਿਹਾ ਕਿ ਉਹ ਅੱਜ ਡੁੱਬੇ ਨੇ ਇਸ ਕਰਕੇ ਧਰਨਾ ਲਾ ਕੇ ਬਹਿ ਗਏ ਨੇ ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowAug 04, 2025 12:04:32Sahibzada Ajit Singh Nagar, Punjab:
Breaking
1993 ਫ਼ਰਜ਼ੀ ਐਨਕਾਊਂਟਰ ਮਾਮਲੇ ਵਿੱਚ ਅੱਜ ਆਇਆਂ ਵੱਡਾ ਫੈਸਲਾ।
ਇੱਕ ਸਾਬਕਾ ਐਸਐਸਪੀ,ਡੀਐਸਪੀ ਸਮੇਤ ਪੰਜ ਆਫਿਸਰ ਨੂੰ ਮੋਹਾਲੀ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ ਅਤੇ 20 ਲੱਖ ਰੂਪਏ ਜੁਰਮਾਨਾ।
ਚਾਰ ਪੁਲਿਸ ਮੁਲਾਜ਼ਮ ਸਮੇਤ 7 ਨੋਜਵਾਨਾਂ ਦਾ ਕੀਤਾ ਗਿਆ ਸੀ ਫਰਜ਼ੀ ਐਨਕਾਊਂਟਰ।
ਦੇਸਾਂ ਸਿੰਘ,ਸੁਖਦੇਵ ਸਿੰਘ,ਸਿੰਦਰ ਸਿੰਘ ਅਤੇ ਹਰਵਿੰਦਰ ਸਿੰਘ SPO ਸੱਤ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਸੀ।
0
Report
ASARVINDER SINGH
FollowAug 04, 2025 11:47:09Hamirpur, Himachal Pradesh:
हमीरपुर - विधानसभा सुजानपुर के पांच पंचायत हमीरपुर ब्लाक से सुजानपुर ब्लॉक में नहीं जाना चाहतीं। इन पंचायतों के लोगों का कहना है कि हमीरपुर ब्लॉक इनके लिए सही है। हमीरपुर इनके लिए नजदीक है जिस कारण इनके कार्य आसानी से हो जाते हैं। ऐसे में ये पंचायतें किसी भी सूरत में सुजानपुर ब्लॉक में नहीं जाना चाहती। पहले भी कुछ लोग इस मांग का लेकर प्रशासन से मिले थे लेकिन कोई सकारात्मक कार्रवाई न होता देख सोमवार को काफी संख्या में पंचायतों पंचायतों के लोग उपायुक्त कार्यालय पहुंचे। यहां पर इन्होंने मांगपत्र एडीएम हमीरपुर को सौंपा है। इस दौरान कहा गया कि यदि इनकी मांग नहीं मानी गई तो चक्का जाम करने से भी गुरेज नहीं करेंगे।
ग्राम पंचायत कुठेड़ा, टिब्बी, देई द नौण, मझोग सुल्तानी व ख्याह पंचायत को विकासखंड सुजानपुर में शामिल करने की बात कही गई है। हालांकि ये पंचायत ब्लॉक हमीरपुर में ही रहना चाहती हैं। इस दौरान बताया गया कि ग्राम पंचायत कुठेड़ा की सीमा से हमीरपुर के लिए 10 रुपए किराया लगता है। मात्र दस रुपए में हमीरपुर पहुंचकर ब्लॉक में अपने कार्य करवा सकते हैं। विकास खंड बदलने से इन्हें समस्याओं का सामना करना पड़ेगा। सुजानपुर ब्लॉक में कार्य करवाने के लिए पहुंचने में 50 रुपए लगेंगे तथा काम करवाने में सारा दिन निकल जाएगा। इसके साथ ही अन्य समस्याओं का भी सामना करना पड़ेगा। इसलिए पांचों पंचायतों के ग्रामीणों ने प्रशासन से मांग की है कि पंचायतों को हमीरपुर ब्लॉक में ही रखा जाए। यहां पर ही इनकी सहूलियत है।
3
Report
RBRajneesh Bansal
FollowAug 04, 2025 11:35:43Jagraon, Punjab:
ਜਗਰਾਓਂ ਦੇ ਥਾਣਾ ਸਿੱਧਵਾਂ ਬੇਟ ਦੀ ਭੂੰਦੜੀ ਚੌਂਕੀ ਵਿੱਚ ਦੋ ਧਿਰਾਂ ਦਾ ਫੈਸਲਾ ਕਰਵਾਉਣ ਗਏ ਪਿੰਡ ਕੋਟ ਉਮਰਾ ਦੇ ਮੌਜੂਦਾ ਸਰਪੰਚ ਦੀ ਇਕ ਧਿਰ ਵਲੋਂ ਚੌਂਕੀ ਵਿੱਚ ਹੀ ਕੁੱਟਮਾਰ ਕੀਤੀ ਗਈ ਤੇ ਫਿਰ ਉਸ ਘਰ ਜਾ ਕੇ ਉਸਦੀ ਘਰਵਾਲੀ ਦੀ ਵੀ ਕੁੱਟਮਾਰ ਕੀਤੀ ਗਈ। ਜਿਸ ਦੇ ਚਲਦੇ ਇਲਾਜ ਲਈ ਸਰਪੰਚ ਦੀ ਘਰਵਾਲੀ ਨੂੰ ਜਗਰਾਓਂ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦਕਿ ਦੂਜੀ ਧਿਰ ਨੇ ਸਰਪੰਚ ਦੇ ਇਸ ਇਲਜਾਮ ਨੂੰ ਸਿਰੇ ਤੋ ਨਕਾਰਿਆ ਹੈ ਤੇ ਦੂਜੀ ਧਿਰ ਦ ਵੀ ਇਕ ਵਿਅਕਤੀ ਹਸਪਤਾਲ ਵਿੱਚ ਬਰਾਬਰ ਦਾਖਿਲ ਹੈ। ਜਦਕਿ ਪੁਲਿਸ ਇਸ ਮਮਲੇ ਵਿੱਚ ਜਾਂਚ ਕਰਕੇ ਬਣਦੀ ਕਾਰਵਾਈ ਕੀਤੇ ਜਾਣ ਦੀ ਗੱਲ ਕਰ ਰਹੀ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਕੋਟਉਮਰਾ ਦੇ ਸਰਪੰਚ ਹਰਮੇਸ਼ ਕੁਮਾਰ ਨੇ ਕਿਹਾਕਿ ਉਹ ਦੋ ਧਿਰਾਂ ਦੇ ਝਗੜੇ ਵਿੱਚ ਪਿੰਡ ਭੂੰਦੜੀ ਦੀ ਚੌਂਕੀ ਵਿਚ ਗਿਆ ਸੀ, ਪਰ ਉਥੇ ਇਕ ਧਿਰ ਨੇ ਉਸਦੀ ਹੀ ਕੁੱਟਮਾਰ ਕਰ ਦਿੱਤੀ ਤੇ ਫਿਰ ਉਸੇ ਧਿਰ ਨੇ ਉਸਦੇ ਘਰ ਜਾ ਕੇ ਉਸਦੀ ਘਰਵਾਲੀ ਦੀ ਵੀ ਕੁੱਟਮਾਰ ਕੀਤੀ ਤੇ ਉਸਦੀ ਘਰਵਾਲੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਇਸ ਮਾਮਲੇ ਵਿੱਚ ਪੁਲੀਸ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਓਹ ਆਪਣੇ ਪਿੰਡ ਵਾਸੀਆਂ ਸਮੇਤ ਪੁਲਿਸ ਤੋ ਇਨਸਾਫ਼ ਦੀ ਮੰਗ ਕਰਦਾ ਹੈ।
ਇਸ ਮੌਕੇ ਸਰਪੰਚ ਦੀ ਘਰਵਾਲੀ ਤੇ ਹੋਰ ਪਿੰਡ ਦੀਆਂ ਔਰਤਾਂ ਨੇ ਵੀ ਇਸ ਮਾਮਲੇ ਵਿੱਚ ਪੁਲਿਸ ਤੋ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਿਸ ਧਿਰ ਤੇ ਕੁੱਟਮਾਰ ਦੇ ਇਲਜਾਮ ਲੱਗੇ ਹਨ,ਉਸ ਧਿਰ ਦਾ ਵੀ ਇੱਕ ਵਿਅਕਤੀ ਹਸਪਤਾਲ ਵਿੱਚ ਦਾਖਿਲ ਹੈ ਤੇ ਉਸਨੇ ਸਰਪੰਚ ਤੇ ਉਸਦੀ ਘਰਵਾਲੀ ਦੇ ਇਲਜ਼ਾਮਾਂ ਨੂੰ ਸਿਰੇ ਤੋ ਨਕਾਰ ਦਿੱਤਾ ਹੈ ਤੇ ਖੁਦ ਪੁਲਿਸ ਤੋ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਪੂਰੇ ਮਾਮਲੇ ਬਾਰੇ ਜਦੋਂ ਥਾਣਾ ਸਿੱਧਵਾਂ ਬੇਟ ਦੇ ਐਸਐਚਓ ਹੀਰਾ ਸਿੰਘ ਨਾਲ ਗੱਲ ਕੀਤੀ ਤਾਂ ਓਨਾ ਕਿਹਾਕਿ ਦੋਵੇਂ ਧਿਰਾਂ ਦੀਆਂ MLR ਰਿਪੋਰਟਾਂ ਓਨਾ ਕੋਲ ਪਹੁੰਚ ਗਈਆਂ ਹਨ ਤੇ ਜਲਦੀ ਹੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਈਟ -- ਦੋਵੇਂ ਧਿਰਾਂ ਦੇ ਲੋਕ ਤੇ ਐਸਐਚਓ ਹੀਰਾ ਸਿੰਘ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
6
Report
ADAnkush Dhobal
FollowAug 04, 2025 11:35:19Shimla, Himachal Pradesh:
एंकर--- हिमाचल भाजपा में प्रदेश जिला और मंडल के स्तर पर कार्यकारिणियों की गठन की प्रक्रिया चल रही है. शिमला में प्रेस वार्ता करते हुए हिमाचल बीजेपी अध्यक्ष डॉ. राजीव बिंदल ने कहा कि 5 अगस्त तक जिला कार्यकारणी के सदस्यों पदाधिकारियों की नियुक्तियां हो जाएंगी. वहीं, दो से चार दिनों में प्रदेश पदाधिकारियों की सूची जारी कर दी जाएगी. इस दौरान डॉ. बिंदल ने कांग्रेस पर निशाना साधते हुए कहा कि एक साल से कांग्रेस में बूथ स्तर पर संगठन भांग चल रहा है. वहीं, भाजपा अभेद्य संगठन बन है और 2027 का विधानसभा चुनाव जीतेगा.
VO--- हिमाचल भाजपा अध्यक्ष डॉ. राजीव बिंदल ने शिमला में कहा कि भाजपा आज विश्व की सबसे बड़ी पार्टी बन गई है. कांग्रेस जो कभी संसद में 500 सीटें लेने वाली पार्टी चंद सीटों पर सिमटकर रह गई है. भाजपा के अपने संगठन के दम पर विस्तार किया और दो सांसदों से शुरू होकर आज इस मुकाम पर पहुंची है. डॉ. राजीव बिंदल ने कहा कि प्रदेश भर में भाजपा के 18 लाख सदस्य हैं, जिनमें 27 हजार सक्रिय सदस्य बनाए गए हैं. प्रदेश में 8 हज़ार 7 बूथों पर 11 सदस्य वाली 7 हज़ार 870 समितियां बनाई गई हैं. इसमें 89 हज़ार 676 सदस्य नियुक्त किए गए हैं. हिमाचल बीजेपी में 74 मंडल थे. इन्हें बढ़ाकर अब 171 मंडल बनाए गए हैं. इनमें 3,408 पदाधिकारी और 7,587 सदस्य नियुक्त किए गए हैं. इन कार्यसमितियों में 2,569 महिलाएं और 3,532 सदस्य ST/SC और OBC से हैं. उन्होंने कहा कि जल्द ही प्रदेश पदाधिकारी और कार्यकारणी सदस्यों की सूची भी जारी की जाएगी. बिंदल ने कहा कि आगामी दिनों में विशिष्ट कार्यक्रमों की योजना है, जिनमें 9 अगस्त को रक्षा बंधन मनाना, 13 अगस्त से हर घर तिरंगा अभियान चलाना, और 14 अगस्त को विभीषिका दिवस मनाना शामिल है. इसके अलावा "एक पेड़ मां के नाम" कार्यक्रम के तहत हर पोलिंग बूथ पर 11 पेड़ लगाने का लक्ष्य है. इस दौरान डॉ. राजीव बिंदल ने कांग्रेस पर निशाना साधा. बिंदल ने कहा कि हिमाचल प्रदेश का प्रदेश से लेकर बूथ स्तर तक संगठन बन गया है. वहीं, कांग्रेस में एक साल से बूथ स्तर तक संगठन भंग चल रहा है. डॉ. बिंदल ने कहा कि भाजपा अभेद्य संगठन बन गया है और 2027 का विधानसभा चुनाव जीतेगी.
बाइट-- डॉ. राजीव बिंदल, अध्यक्ष, हिमाचल बीजेपी
Elements
Dr. Rajeev Bindal PC
6
Report
DSDharmindr Singh
FollowAug 04, 2025 11:32:38Khanna, Punjab:
ਰੋਂਦੀ ਭੈਣ ਨੇ ਤਾਬੂਤ 'ਚ ਆਏ ਭਰਾ ਨੂੰ ਬੰਨ੍ਹੀ ਰੱਖੜੀ, ਸਿਹਰਾ ਸਜਾਇਆ, ਸੋਗ 'ਚ ਡੁੱਬਿਆ ਸ਼ਹਿਰ
"ਇਕ ਵਾਰੀ ਆਵਾਜ਼ ਮਾਰ ਦੇ ਪੁੱਤ"... ਮਾਂ ਦੀਆਂ ਭੁੱਬਾਂ ਧਰਤੀ ਵੀ ਹਿਲਾ ਗਈਆਂ
ਇਕਲੌਤੇ ਪੁੱਤ ਧਰੁਵ ਦੀ ਤਾਬੂਤ 'ਚ ਵਾਪਸੀ ਨੇ ਥਰਥਰਾ ਦਿੱਤਾ ਖੰਨਾ
ਖੰਨਾ ਦੇ ਸਨਸਿਟੀ ਵਿਖੇ ਸੋਮਵਾਰ ਨੂੰ ਇੱਕ ਅਜਿਹਾ ਮੰਜ਼ਰ ਦੇਖਣ ਨੂੰ ਮਿਲਿਆ, ਜਿੱਥੇ ਰੋਣ ਵਾਲੀਆਂ ਅੱਖਾਂ ਹੀ ਨਹੀਂ, ਪੱਥਰ ਹੋਈਆਂ ਰੂਹਾਂ ਵੀ ਕੰਬ ਗਈਆਂ। 20 ਸਾਲਾ ਸਾਈ ਧਰੁਵ ਕਪੂਰ, ਜੋ ਰੂਸ ਦੇ ਮਾਸਕੋ ਵਿੱਚ ਪੜ੍ਹਾਈ ਕਰਨ ਗਿਆ ਸੀ, 28 ਜੁਲਾਈ ਨੂੰ ਇੱਕ ਝੀਲ ਵਿੱਚ ਡੁੱਬ ਗਿਆ। ਪਰਿਵਾਰ ਦੀਆਂ ਉਮੀਦਾਂ, ਸੁਪਨੇ ਸਭ ਰੂਸ ਦੀ ਠੰਡੀ ਲਹਿਰਾਂ 'ਚ ਡੁੱਬ ਗਏ।
ਇਕਲੌਤਾ ਪੁੱਤਰ ਹੋਣ ਕਰਕੇ ਧਰੁਵ ਦੇ ਮਾਂ–ਬਾਪ ਦੀਆਂ ਅੱਖਾਂ ਵਾਰ–ਵਾਰ ਰਾਹ ਤੱਕਦੀਆਂ ਰਹਿੰਦੀਆਂ ਸਨ। ਮਾਂ ਕਹਿੰਦੀ ਰਹਿੰਦੀ ਸੀ, “ਧਰੁਵ ਆਉਂਦਾ ਤਾਂ ਇਸ ਵਾਰੀ ਉਸਦਾ ਵਿਆਹ ਕਰਾਂਗੇ... ਪਰ ਤਾਬੂਤ 'ਚ ਆਏ ਪੁੱਤ ਨੂੰ ਸਿਹਰਾ ਸਜਾਉਣਾ ਪੈ ਗਿਆ। ਜਿਵੇਂ ਹੀ ਲਾਸ਼ ਲੈ ਕੇ ਆਈ ਐਂਬੂਲੈਂਸ ਘਰ ਦੇ ਬਾਹਰ ਪਹੁੰਚੀ ਤਾਂ ਭੁੱਬਾਂ ਮਾਰ–ਮਾਰ ਕੇ ਮਾਂ ਪੁਕਾਰਣ ਲੱਗੀ — “ਮੁੰਡਿਆ ਇਕ ਵਾਰੀ ਮਾਂ ਨੂੰ ਆਵਾਜ਼ ਮਾਰ ਦੇ...”
ਧਰੁਵ ਦੀ ਭੈਣ ਵੀ ਕਹਿ ਰਹੀ ਸੀ, “ਭਰਾ ਆਉਣ ਵਾਲਾ ਸੀ, ਰੱਖੜੀ ਲਈ ਤੋਹਫ਼ਾ ਲਿਆਉਣ ਵਾਲਾ ਸੀ... ਹੁਣ ਮੇਰੀ ਰੱਖੜੀ ਕਿਹੜਾ ਬੰਨ੍ਹੇਗਾ?” ਪਿਓ ਦਾ ਰੋ ਰੋ ਕੇ ਬੁਰਾ ਹਾਲ ਉਸਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਰੁਆ ਰਿਹਾ ਸੀ। ਹਰ ਰੂਹ ਥਰ–ਥਰ ਕੰਬ ਰਹੀ ਸੀ। ਖੰਨਾ ਦੇ ਸ਼ਮਸ਼ਾਨਘਾਟ ਵਿਖੇ ਧਰੁਵ ਕਪੂਰ ਦਾ ਅੰਤਿਮ ਸਸਕਾਰ ਕੀਤਾ ਗਿਆ।
ਸਰਕਾਰ ਤੇ ਸਥਾਨਕ ਆਗੂਆਂ ਦੀ ਮਦਦ ਨਾਲ ਰੂਸ ਤੋਂ ਲਾਸ਼ ਵਾਪਸ ਲਿਆਂਦੀ ਗਈ। ਭਾਜਪਾ ਐਨਆਰਆਈ ਸੈੱਲ ਦੇ ਗੌਰਵ ਲੂਥਰਾ ਨੇ ਲਾਸ਼ ਦੀ ਵਾਪਸੀ ਲਈ ਦੋਸਤਾਂ ਤੋਂ ਲੈ ਕੇ ਦਸਤਾਵੇਜ਼ੀ ਕਾਰਵਾਈ ਤੱਕ ਹਰ ਪੱਧਰ 'ਤੇ ਯਤਨ ਕੀਤੇ। ਉਹ ਜਲੰਧਰ ਤੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ। ਗੁਆਂਢੀ ਸਾਬਰ ਅਲੀ ਨੇ ਪਰਿਵਾਰ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹਨਾਂ ਦਾ ਇਕਲੌਤਾ ਪੁੱਤ ਜਾਣ ਨਾਲ ਉਹਨਾਂ ਦਾ ਕੋਈ ਸਹਾਰਾ ਨਹੀਂ ਰਿਹਾ। ਸਾਬਰ ਨੇ ਧਰੁਵ ਦੀ ਲਾਸ਼ ਲਿਆਉਣ ਲਈ ਹਰ ਸੰਭਵ ਯਤਨ ਕੀਤੇ। ਪਰਿਵਾਰ ਨੂੰ ਹੌਂਸਲਾ ਦੇ ਕੇ ਰੱਖਿਆ।
ਅੰਤਿਮ ਸੰਸਕਾਰ ਵਿੱਚ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਇਹ ਪੂਰੇ ਖੰਨਾ ਲਈ ਦੁੱਖ ਦੀ ਖਬਰ ਹੈ। ਪਰਿਵਾਰ ਲਈ ਬਹੁਤ ਵੱਡਾ ਦੁੱਖ ਹੈ।
ਬਾਈਟ - ਗੌਰਵ ਲੂਥਰਾ
ਸਾਬਰ ਅਲੀ
ਯਾਦਵਿੰਦਰ ਯਾਦੂ
5
Report
VBVIJAY BHARDWAJ
FollowAug 04, 2025 10:20:11Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- हिमाचल प्रदेश में हो रही भारी बारिश के चलते दोपहर एक बजे कोलडैम बांध से छोड़ा गया पानी तो 4 से 5 मीटर नदी का बढ़ा जल स्तर, उपायुक्त बिलासपुर राहुल कुमार ने कोलडैम से पानी छोड़े जाने के दौरान लोगों से नदी नालों से दूर रहने की करी अपील.
रिपोर्ट- विजय भारद्वाज
टोप- बिलासपुर, हिमाचल प्रदेश.
एंकर- हिमाचल प्रदेश में भारी बारिश का दौर लगातार जारी है. ऐसे में नदी, नालों व खड्डों का जल स्तर भी बढ़ने लगा है जिसके चलते सरकार व प्रशासन की ओर से लोगों को खड्डों व नालों से दूर रहने की लगातार अपील की जा रही है. वहीं बात करें बिलासपुर जिला की तो भारी बरसात का असर गोविंद सागर झील व कोलडैम पर भी देखने को मिला है. जहां एक ओर मार्च व अप्रैल महीने में सूखने वाली गोविंद सागर झील का जल स्तर बरसात के चलते बढ़ गया है तो दूसरी ओर रोजाना कोलडैम बांध से भी पानी छोडा जा रहा है. इसी के मद्देनजर आज दोपहर एक बजे भी कोलडैम बांध से पानी छोड़ा गया है जिससे नदी का जलस्तर 4 से 5 मीटर तक बढ़ गया है. बात दें कि कोलडैम बांध से पानी छोड़ने से पूर्व बिलासपुर जिला में कईं स्थानों पर लगाये गए सायरन बजने लगते है ताकि कोलडैम क्षेत्र के साथ लगते इलाकों में रहने वाले लोग नदी, नालों व खड्डों से दूर रहें और नदी का जलस्तर बढ़ने पर कोई अनहोनी घटना ना घट सके. इस बात की जानकारी देते हुए उपायुक्त बिलासपुर राहुल कुमार ने कहा कि हिमाचल प्रदेश में बरसात का दौर जारी है ऐसे में समय-समय पर कोलडैम से पानी छोड़ा जा रहा है जिसकी जानकारी लगातार डीडीएमए के माध्यम से जारी की जा रही है और हूटर के जरिये भी लोगों को सचेत किया जाता है कि कोलडैम से पानी छोड़ने से पूर्व वह नदी, नालों व खड्डों से दूर रहें ताकि नदी का जलस्तर बढ़ने से किसी तरह की कोई अनहोनी घटना ना घट सके और कोलडैम क्षेत्र के आस पास रहने वाले लोग सुरक्षित घरों पर रहें.
बाइट- राहुल कुमार, उपायुक्त, बिलासपुर.
13
Report
KSKamaldeep Singh
FollowAug 04, 2025 10:20:02DMC, Chandigarh:
ਖਰੜ ਦੇ ਬਿਜਲੀ ਬੋਰਡ ਦਫਤਰ ਦੀ ਬਿਲਡਿੰਗ ਦੇ ਚਿੰਤਾਜਨਕ ਹਾਲਾਤ
ਬਾਹਰਲੇ ਪਾਸੇ ਸੜਕ ਦਾ ਬੁਰਾ ਹਾਲ ਤੇ ਅੰਦਰਲੇ ਪਾਸੇ ਦਫਤਰ ਚ ਰਿਕਾਰਡ ਦਾ ਬੁਰਾ ਹਾਲ
ਬਰਸਾਤ ਕਾਰਨ ਰਿਕਾਰਡ ਤੇ ਵੀ ਪਿਆ ਪਾਣੀ ,
ਬਿਲਡਿੰਗ ਦੀ ਖਸਤਾ ਹਾਲਤ ਹੋਣ ਕਰਕੇ ਬਰਸਾਤਾਂ ਦੇ ਮੌਸਮ ਵਿੱਚ ਛੱਤ ਜ਼ਰੀਏ ਪਾਣੀ ਲੀਕਜ਼ ਦੀ ਸਮੱਸਿਆਂ ਮੁਲਾਜ਼ਮਾਂ ਨੂੰ ਝੱਲਣੀ ਪੈਂਦੀ ਹੈ
13
Report
KCKhem Chand
FollowAug 04, 2025 10:15:40Kot Kapura, Punjab:
ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਦੇ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਮੂਹਰੇ ਇਲਾਕੇ ਦੇ ਮਜ਼ਦੂਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਦੀ ਅਗਵਾਈ ਕਰ ਰਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਲਜ਼ਾਮ ਲਾਇਆ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹਰ ਵਰਗ ਦੇ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਲੇਕਿਨ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਅਜੇ ਤੱਕ ਮੁੱਖ ਮੰਤਰੀ ਵਲੋਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਨਾਲ ਮੀਟਿੰਗ ਤੱਕ ਨਹੀਂ ਕੀਤੀ ਗਈ ਹੈ। ਇਸ ਧਰਨੇ ਦੇ ਰਾਹੀਂ ਸੂਬਾ ਸਰਕਾਰ ਤੋਂ ਗਰੀਬ ਅਤੇ ਬੇਘਰ ਲੋਕਾਂ ਨੂੰ ਪਲਾਂਟ ਦੇਣ ,ਅਲਾਟ ਕੀਤੇ ਗਏ ਪਲਾਟਾਂ ਦੇ ਕਬਜ਼ੇ ਦੇਣ ਅਤੇ ਮਕਾਨ ਬਣਾਉਣ ਲਈ ਗ੍ਰਾਂਟ ਦੇਣ ਤੋਂ ਇਲਾਵਾ ਸੂਬੇ ਵਿੱਚ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲੈਂਡ ਸੀਲਿੰਗ ਐਕਟ ਦੇ ਤਹਿਤ ਕੋਈ ਵੀ ਵਿਅਕਤੀ ਸਾਡੇ 17 ਏਕੜ ਤੋਂ ਵੱਧ ਜਮੀਨ ਨਹੀਂ ਰੱਖ ਸਕਦਾ ਲੇਕਿਨ ਸਮੇਂ ਦੀਆਂ ਸਰਕਾਰਾਂ ਇਸ ਐਕਟ ਨੂੰ ਲਾਗੂ ਨਹੀਂ ਕਰ ਰਹੀਆਂ। ਇਸ ਐਕਟ ਨੂੰ ਤੁਰੰਤ ਲਾਗੂ ਕਰਦੇ ਹੋਏ ਵਾਧੂ ਜਮੀਨਾਂ ਗਰੀਬ ਅਤੇ ਬੇਜਮੀਨੇ ਲੋਕਾਂ ਨੂੰ ਵੰਡੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਵੀ ਪੂਰਾ ਕਰਨ, ਮਜ਼ਦੂਰਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮਾਫ ਕਰਨ ਅਤੇ ਉਨਾਂ ਨੂੰ ਸਰਕਾਰੀ ਬੈਂਕਾਂ ਰਾਹੀਂ ਘੱਟ ਵਿਆਜ ਤੇ ਕਰਜੇ ਮੁਹਆ ਕਰਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਜ਼ਦੂਰ ਔਰਤਾਂ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅਤੇ ਮਜ਼ਦੂਰ ਵਰਗ ਦੀਆਂ ਕਿਸੇ ਵੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਬਾਈਟ ਮਜਦੂਰ ਔਰਤਾਂ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਦੇ ਸੱਦੇ ਦੇ ਮੁਤਾਬਕ ਸੂਬੇ ਭਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਸੇ ਲੜੀ ਦੇ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਮੁਰੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਬਾਈਟ ਗੁਰਪਾਲ ਸਿੰਘ ਨੰਗਲ
ਸੂਬਾ ਕਮੇਟੀ ਮੈਂਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
14
Report
KBKulbir Beera
FollowAug 04, 2025 10:03:14Bathinda, Punjab:
ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੈਡ ਪੋਲਿੰਗ ਸਕੀਮ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਤੇ ਬੋਲਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਦਾ ਮੁੱਖ ਮੰਤਰੀ ਸਿਰਫ ਨਾਂ ਦਾ ਮੁੱਖ ਮੰਤਰੀ ਹੈ ਇਸ ਸਰਕਾਰ ਨੂੰ ਤਾਂ ਕੇਜਰੀਵਾਲ ਚਲਾਉਂਦਾ
ਲੈਂਡ ਪੋਲਿੰਗ ਸਕੀਮ ਤੇ ਬੋਲਦਿਆਂ ਹੋਇਆਂ ਕਿਹਾ ਪਿਛਲੇ 25 ਸਾਲਾਂ ਵਿੱਚ 11 ਹੈਕਟੇਅਰ ਜਮੀਨ ਅਕੁਾਇਰ ਕੀਤੀ ਹੈ। ਜਿਸ ਵਿੱਚੋਂ 200 ਏਕੜ ਹੀ ਡਿਵੈਲਪ ਹੋਇਆ ਹੁਣ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ
ਪੰਜਾਬ ਵਿੱਚ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਜਿਸ ਕਰਕੇ ਹੁਣ ਤੱਕ ਕਨੇਡਾ ਤੇ ਆਸਟ੍ਰੇਲੀਆ ਨੇ ਵੀ ਸਾਡੇ ਨੌਜਵਾਨਾਂ ਤੋਂ ਮੁੱਖ ਮੋੜ ਲਿਆ ਹੈ।
ਸਰਕਾਰ ਦੇ ਕੋਲ ਨਾ ਤਾਂ ਡੀਏ ਦੀਆਂ ਬਕਾਇਆ ਦੇਣ ਦਾ ਪੈਸਾ ਹੈ ਅਤੇ ਨਾ ਹੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਦਾ
ਇਹ ਆਮ ਆਦਮੀ ਦੀ ਸਰਕਾਰ ਪੰਜਾਬ ਸੂਬੇ ਵਿੱਚ ਠੱਗੀ ਮਾਰ ਕੇ ਅੱਗੇ ਹੋਰ ਸੂਬੇ ਵਿੱਚ ਚਲੀ ਜਾਵੇਗੀ ਇਹਨਾਂ ਨੂੰ ਕੋਈ ਫਰਕ ਨਹੀਂ
ਬਾਈਟ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ
14
Report
NLNitin Luthra
FollowAug 04, 2025 09:36:26Batala, Punjab:
Story With wt
ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਦੇ ਰਹਿਣ ਵਾਲੇ ਹਰਸਿਮਰਤ ਸਿੰਘ ਦੇ ਘਰ ਅੱਜ ਸਵੇਰੇ ਤੜਕੇ ਅੰਨ ਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ ਜਵਾਬੀ ਫਾਇਰ ਦੇ ਵਿੱਚ ਹਰ ਸਿਮਰਨ ਸਿੰਘ ਦੇ ਸਰਕਾਰੀ ਗਨਮੈਨ ਨੇ ਵੀ ਤੋ ਰੋਂਦ ਫਾਇਰ ਕੀਤੇ ਇਹ ਫਾਇਰ ਹਮਲਾਵਰ ਦੇ ਨਹੀਂ ਲੱਗੇ ਗੱਲਬਾਤ ਦੌਰਾਨ ਹਰਸਿਮਰਨ ਸਿੰਘ ਨੇ ਕਿਹਾ ਕਿ ਉਸ ਨੂੰ ਜੂਨ ਮਹੀਨੇ ਤੋਂ ਲਗਾਤਾਰ ਗੈਂਗਸਟਰ ਵੱਲੋਂ ਫਿਰੋਤੀ ਦੇ ਫੋਨ ਆ ਰਹੇ ਸਨ 50 ਲੱਖ ਰੁਪਆ ਮੰਗਿਆ ਜਾ ਰਿਹਾ ਸੀ। ਜਦੋਂ ਮੈਂ ਨਹੀਂ ਦਿੱਤਾ ਤਾਂ ਮੇਰੇ ਘਰ ਤੇ ਅੱਜ ਫਾਇਰ ਹੋ ਗਿਆ ਪੁਲਿਸ ਨੇ ਪਹਿਲਾਂ ਵੀ ਮੇਰੇ ਬਿਆਨਾਂ ਦੇ ਮਾਮਲਾ ਦਰਜ ਕੀਤਾ ਹੋਇਆ ਹੈ ਤੇ ਮੈਨੂੰ ਸਰਕਾਰੀ ਗਨਮੈਨ ਦਿੱਤਾ ਹੋਇਆ ਅੱਜ ਜਦੋਂ ਸਵੇਰੇ ਤੜਕਸਾਰ ਕੁੱਤਾ ਭੌਂਕਿਆ ਤਾਂ ਅਸੀਂ ਛੱਤ ਤੇ ਜਾ ਕੇ ਦੇਖਿਆ ਤੇ ਇੱਕ ਸ਼ਖਸ ਨੇ ਫਾਇਰ ਕਰ ਦਿੱਤੇ ਸੀ ਪੁਲਿਸ ਦੀ ਮੰਨੀ ਜਾਵੇ ਤਾਂ ਥਾਣਾ ਡੇਰਾ ਬਾਬਾ ਨਾਨਕ ਦੇ ਮੁਖੀ ਸਤਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਮਾਮਲਾ ਦਰਜ ਕੀਤਾ ਹੋਇਆ ਹੈ ਹੁਣ ਵੀ ਅਸੀਂ ਦੁਬਾਰਾ ਮਾਮਲਾ ਦਰਜ ਕਰ ਲਿਆ ਹੈ ਸੀਸੀਟੀਵੀ ਖੰਗਾਲ ਰਹੇ ਹਾਂ ਔਰ ਬੰਦ ਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਬਹੁਤ ਜਲਦ ਜੋ ਹੈ ਉਹ ਹਮਲਾਵਰ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਜੋ ਗੈਂਗਸਟਰ ਫਰੋਤੀ ਦੀ ਕਾਲ ਕਰ ਰਿਹਾ ਹੈ ਉਹ ਆਪ ਤੇ ਖੁਦ ਬਾਹਰ ਹੈ ਉਸਦੇ ਪਰਿਵਾਰਿਕ ਮੈਂਬਰ ਵੀ ਇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਵੀ ਨਾਮਜਦ ਕਰ ਰਹੇ ਹਾਂ
14
Report
BSBALINDER SINGH
FollowAug 04, 2025 09:35:15Patiala, Punjab:
STORY IDEA
PATIALA STATION
ਮੁੰਡਿਆ ਚ ਖੜਕ ਪਈ/ਚੱਲ ਪਈਆ ਕਿਰਪਾਨਾ
PATIALA ਦੇ 21 ਨੰਬਰ ਫਾਟਕ ਪੁੱਲ ਦੇ ਨੀਚੇ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਇੱਕ ਨਿੱਜੀ ਜਿਮ ਦੇ ਬਾਹਰ ਮੁੰਡੇ ਆਪਸ ਚ ਲੜਦੇ ਹੋਏ ਦਿਖਾਈ ਦੇ ਰਹੇ ਨੇ ਇਸ ਵੀਡੀਓ ਦੇ ਵਿੱਚ ਜਿਮ ਦੇ ਬਾਹਰ ਇੱਕ ਦੂਜੇ ਦੇ ਪਿੱਛੇ ਮੁੰਡੇ ਕਿਰਪਾਨਾ ਅਤੇ ਗੰਡਾਸੇ ਡੰਡੇ ਲੈ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਮਾਮਲਾ ਕਰਵ ਫਿਟਨੈਸ ਜਿਮ ਦੇ ਬਾਹਰ ਦਾ ਜਿੱਥੇ ਜਿੰਮ ਦੇ ਵਿੱਚ ਜਿੰਮ ਲਗਾਉਣ ਦੇ ਲਈ ਆਏ ਮੁੰਡਿਆਂ ਦੇ ਉੱਪਰ ਬਾਹਰ ਤੋਂ ਆਏ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਅਤੇ ਕਿਰਪਾਨਾਂ ਗੰਡਾਸੇ ਡੰਡੇ ਲੈ ਕੇ ਪਿੱਛੇ ਭੱਜਦੇ ਹੋਏ ਨਜ਼ਰ ਆਏ ਸੂਚਨਾ ਪੀਣ ਤੋਂ ਬਾਅਦ ਸਿਵਿਲ ਲਾਈਨ ਥਾਣਾ ਦੀ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਜਾਨੀ ਨੁਕਸਾਨ ਹੋਣ ਤੋਂ ਬਚਾਵ ਹੋਇਆ ਲੇਕਿਨ ਇਸ ਹਮਲੇ ਦੇ ਵਿੱਚ ਇੱਕ ਸਰਦਾਰ ਮੁੰਡੇ ਦੀ ਦਸਤਾਰ ਖੁੱਲੀ ਹੋਈ ਨਜ਼ਰ ਆਈ ਜਿਸ ਨੂੰ ਸਰਦਾਰ ਮੁੰਡਾ ਆਪਣੇ ਹੱਥੀ ਗੱਡੀ ਦੇ ਨਾਲ ਖੜਾ ਹੋ ਕੇ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਅਤੇ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਦੇ ਪੱਟ ਦੇ ਉੱਪਰ ਵੀ ਕਿਰਪਾਨ ਵੱਜੀ ਹੋਈ ਨਜ਼ਰ ਆ ਰਹੀ ਹੈ
14
Report
KBKulbir Beera
FollowAug 04, 2025 09:32:26Bathinda, Punjab:
ਧਰਨੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਕੰਦਰ ਸਿੰਘ ਮਲੂਕਾ ਗਰਮੀ ਕਾਰਨ ਹੋਈ ਸੀ ਸਿਹਤ ਖਰਾਬ ਜਿਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਦਾ ਆਇਆ ਬਿਆਨ ਕਿ ਉਹ ਬਿਲਕੁਲ ਠੀਕ ਹਨ ਗਰਮੀ ਕਾਰਨ ਉਹਨਾਂ ਨੂੰ ਚੱਕਰ ਆ ਗਿਆ ਸੀ ਹਸਪਤਾਲ ਤੋਂ ਬਾਅਦ ਉਹ ਘਰ ਹਨ ਬਿਲਕੁਲ ਠੀਕ ਹਨ।
13
Report
ADAnkush Dhobal
FollowAug 04, 2025 09:21:39Shimla, Himachal Pradesh:
एंकर—- हिमाचल प्रदेश में मुख्यमंत्री सुखविंदर सिंह सुक्खू के नेतृत्व वाली सरकार की परेशानी एक बार फिर बढ़ने वाली है. अब बिजली बोर्ड के कर्मचारियों और पेंशनर ने 7 अगस्त को सरकार के ख़िलाफ़ विशाल धरना-प्रदर्शन करने की तैयारी कर ली है. बिजली बोर्ड पेंशनर एसोसिएशन के जॉइंट सेक्रेटरी देवेंद्र शर्मा ने बताया कि कर्मचारियों और पेंशनरों की मांग है कि बिजली बोर्ड के लिए भी ओल्ड पेंशन स्कीम की बहाली की जाए. इसके अलावा अन्य लंबित भुगतान को भी जल्द से जल्द पूरा करने की मांग उठायी गई है. बिजली बोर्ड पेंशनर यूनियन ने आला अधिकारियों पर भी भ्रष्टाचार में लिप्त होने के आरोप लगाया. साथ ही राज्य सरकार से सख़्त कार्रवाई की मांग उठायी गई है.
VO—- बिजली बोर्ड पेंशनर एसोसिएशन के जॉइंट सेक्रेटरी देवेंद्र शर्मा ने कहा कि हाल ही में दावा किया गया है कि बिजली बोर्ड ने 314 करोड़ रुपए का लाभ कमाया है. ऐसे में जल्द से जल्द लंबित भुगतान पूरा कर दिया जाना चाहिए. उन्होंने कहा कि कई भ्रष्ट अधिकारियों की वजह से बिजली बोर्ड बर्बाद हो रहा है. एक वक़्त था जब बिजली बोर्ड में 43 हज़ार से ज़्यादा कर्मचारी काम करते थे, लेकिन अब यह संख्या सिर्फ़ 13 हज़ार रह गई है. आला अधिकारी इस रिपोर्ट को गलत दिशा में धकेलने की कोशिश कर रहे हैं. राज्य सरकार की कोशिश है कि इसे निजी हाथों में सौंप दिया जाए. उन्होंने कहा कि कर्मचारी और पेंशनर सीधे तौर पर इसके विरोध में हैं. उन्होंने कहा कि कर्मचारियों और पेंशनरों की आवाज़ को दबाने की किसी भी कोशिश को बर्दाश्त नहीं किया जाएगा.
Byte—- देवेंद्र शर्मा, जॉइंट सेक्रेटरी, बिजली बोर्ड पेंशनर एसोसिएशन
14
Report
SNSUNIL NAGPAL
FollowAug 04, 2025 09:06:05Fazilka, Punjab:
ਪਿੰਡ ਟਾਹਲੀਵਾਲਾ ਦੇ ਨੇੜੇ ਕਿਸਾਨ ਬਰਸਾਤ ਅਤੇ ਡਰੇਨ ਦੇ ਓਵਰਫਲੋ ਹੋ ਕੇ ਖੇਤਾਂ ਚ ਦਾਖਲ ਹੋਏ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ । ਤਾਂ ਹੁਣ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਡ੍ਰੇਨੇਜ ਵਿਭਾਗ ਦੇ ਐਸਡੀਓ ਕਿਸਾਨਾਂ ਦੇ ਧਰਨੇ 'ਚ ਬੈਠੇ ਨਜ਼ਰ ਆਏ । ਨਾਲ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੀ ਬੈਠੇ ਹੋਏ ਨੇ । ਇਸ ਦੌਰਾਨ ਕਿਸਾਨਾਂ ਨੇ ਦੋ ਟੂਕ ਸਾਫ ਕੀਤਾ ਕਿ ਹੁਣੇ ਪੋਕਲੈਨ ਮੰਗਵਾਈ ਜਾਵੇ ਤੇ ਪਾਣੀ ਦੀ ਨਿਕਾਸੀ ਸ਼ੁਰੂ ਕੀਤੀ ਜਾਵੇ । ਉਹਨਾਂ ਕਿਹਾ ਕਿ ਇਹ ਤਾਂ ਕੁਦਰਤੀ ਆਪਦਾ ਹੈ । ਅਗਰ ਕੋਈ ਜਿਮੀਦਾਰ ਕਿਸਾਨ ਦੇ ਖੇਤ ਵਿੱਚ ਪਾਣੀ ਛੱਡ ਦਿੰਦਾ ਹੈ ਤਾਂ ਕਿਸਾਨ ਗੋਲੀ ਮਾਰ ਦਿੰਦਾ ਹੈ ।
13
Report
KSKamaldeep Singh
FollowAug 04, 2025 08:49:33DMC, Chandigarh:
ਕੌਮੀ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ ਦੇ ਸੈਕਟਰ 22 ਵਿੱਚ ਕੱਢਿਆ ਗਿਆ ਮਾਰਚ
ਸੈਕਟਰ 22 ਤੋਂ ਸੈਕਟਰ 17 ਡੀਸੀ ਦਫ਼ਤਰ ਤੱਕ ਕੱਢਿਆ ਜਾਣਾ ਸੀ ਮਾਰਚ
ਪੁਲਿਸ ਵੱਲੋਂ ਸੈਕਟਰ 22 ਵਿੱਚ ਹੀ ਪ੍ਰਦਰਸ਼ਨਕਾਰੀਆਂ ਨੂੰ ਲਿਆ ਗਿਆ ਹਿਰਾਸਤ ਵਿਚ
ਪ੍ਰਦਰਸ਼ਨਕਾਰੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ , ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕੀਤੀ ਜਾ ਰਹੀ ਸੀ ਮੰਗ
14
Report