Back
पंजाब में झोंने की फसल पर भूरे टिडे का धमाका: क्या कदम उठाए जाएँ?
TBTarsem Bhardwaj
Sept 15, 2025 13:00:48
Ludhiana, Punjab
ਪੰਜਾਬ ਦੇ ਕਿਸਾਨ ਪਹਿਲਾਂ ਹੜਾਂ ਦੀ ਮਾਰ ਝਲ ਰਹੇ ਹਨ। ਹੁਣ ਪੰਜਾਬ ਦੇ ਤੇ ਕਈ ਜਿਲਿਆ ਵਿੱਚ ਝੋਨੇ ਦੀ ਫਸਲ ਤੇ ਭੂਰੇ ਪਿੱਠ ਵਾਲੇ ਟਿੱਡੇ ਨੇ ਕੀਤੀ ਮਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨੀਆਂ ਨੇ ਕਿਹਾ ਕਿਸਾਨ ਖੇਤਾਂ ਦਾ ਸਰਵੇਖਣ ਕਰਨ ਅਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਕੀਟ ਨਾਸ਼ਕ ਦੀ ਵਰਤੋਂ ਕਰਨ ਤੇ ਖੇਤਾਂ ਦਾ ਸਰਵੇਖਣ ਜਰੂਰ ਕਰਨ ਵਗਿਆਨੀਆਂ ਨੇ ਕਿਹਾ ਝਾੜ ਤੇ ਵੀ ਪੈ ਸਕਦਾ ਅਸਰ
ਪੰਜਾਬ ਵਿੱਚ ਜਿੱਥੇ ਕਿਸਾਨ ਪਹਿਲਾ ਹੀ ਹੜਾਂ ਦੀ ਮਾਰ ਝਲ ਰਹੇ ਹਨ। ਉਸ ਤੋਂ ਬਾਅਦ ਹੁਣ ਝੋਨੇ ਦੀ ਫਸਲ ਉੱਪਰ ਭੂਰੇ ਪਿੱਠ ਵਾਲੇ ਟਿੱਡੇ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ। ਜਿਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਦੇ ਕੀਟ ਵਿਗਿਆਨੀ ਨੇ ਦੱਸਿਆ ਕਿ ਝੋਨੇ ਦੇ ਖੇਤਾਂ ਵਿੱਚ ਇੱਕ ਛੋਟਾ ਜਿਹਾ ਜੀਵ ਭੂਰਾ ਟਿੱਡੇ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਜਦ ਝੋਨੇ ਦੀ ਬਿਜਾਈ ਕੀਤੀ ਗਈ ਸੀ ਉਸ ਸਮੇਂ ਚਿੱਟੇ ਪਿੱਠ ਵਾਲੇ ਟਿੱਡੇ ਦੀ ਆਮਦ ਹੋਈ ਸੀ ਜਿਸਨੇ ਕੀ ਬਹੁਤ ਸਾਰੇ ਵਿਸ਼ਾਣੂ ਰੋਗ ਖੇਤ ਵਿੱਚ ਪੈਦਾ ਕੀਤੇ ਸਨ ।ਅਤੇ ਇਸ ਰੋਗ ਨਾਲ ਝੋਨਾ ਮਧਰੇ ਕਦ ਦਾ ਰਹਿ ਸਕਦਾ ਸੀ। ਜਿਸ ਨੂੰ ਚਾਈਨੀਜ ਟਿੱਡਾ ਵੀ ਕਿਹਾ ਜਾਂਦਾ ਸੀ ਜਿਸ ਦੀ ਰੋਕਥਾਮ ਲਈ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਕੁਝ ਕੀਟਨਾਸ਼ਕ ਦੀ ਸਿਫਾਰਿਸ਼ ਕੀਤੀ ਗਈ ਸੀ। ਕੀਟ ਨਾਸ਼ਕ ਦਾ ਚਿੱਟੇ ਪੀਠੇ ਵਾਲੇ ਟਿੱਡੇ ਕਾਫੀ ਚੰਗਾ ਅਸਰ ਹੋਇਆ ਸੀ ਅਤੇ ਹੁਣ ਅਗਸਤ ਸਤੰਬਰ ਦੇ ਮਹੀਨੇ ਵਿੱਚ ਝੋਨੇ ਦੀ ਫਸਲ ਤੇ ਭੂਰੇ ਟਿੱਡੇ ਦੀ ਆਮਦ ਹੋ ਚੁੱਕੀ ਹੈ। ਪੀਏਯੂ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਮਸ਼ਵਰਾ ਦਿੱਤਾ ਘਬਰਾਉਣ ਦੀ ਜਰੂਰਤ ਨਹੀਂ ਜਿਹੜੇ ਕੀਟ ਨਾਸ਼ਕ ਦੀ ਚਿੱਟੀ ਪਿੱਠ ਵਾਲੇ ਟਿੱਡੇ ਲਈ ਸਿਫਾਰਿਸ਼ ਕੀਤੀ ਗਈ ਸੀ ਉਹਨਾਂ ਹੀ ਕੀਟਨਾਸ਼ਕਾਂ ਨੂੰ ਨੂੰ ਭੂਰੇ ਪਿੱਠ ਵਾਲੇ ਟਿੱਡੇ ਤੇ ਛੜਕਾਅ ਕੀਤਾ ਜਾ ਸਕਦਾ ਹੈ। ਕੀਟ ਵਿਗਿਆਨੀ ਦੱਸਿਆ ਕਿ ਰਸ ਚੂਸਣ ਵਾਲੇ ਇਹ ਕੀੜਾ ਬੂਟਿਆਂ ਤੇ ਮੁੱਢ ਤੇ ਬੈਠ ਕੇ ਫਸਲ ਦਾ ਰਸ ਚੂਸਦਾ ਹੈ । ਜਿਸ ਨਾਲ ਬੂਟੇ ਪ੍ਰਭਾਵਿਤ ਹੁੰਦੇ ਹਨ ਅਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਤੇ ਕੁਝ ਬੂਟੇ ਝੁਲਸ ਜਾਂਦੇ ਨੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਖੇਤ ਦੇ ਵਿੱਚ ਸਰਵੇਖਣ ਜਰੂਰ ਕਰਦੇ ਰਹਿਣ ਜੇਕਰ ਉਹ ਇਸਦਾ ਸਰਵੇਖਣ ਨਹੀਂ ਕਰਦੇ ਤਾਂ ਖੇਤ ਵਿੱਚ ਸਾੜਾ ਪੈਣ ਲੱਗ ਜਾਂਦਾ ਹੈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਜੇਕਰ ਬੂਟਿਆ ਦੋ ਝਾੜਨ ਸਮੇਂ ਪੰਜ ਜਾਂ ਪੰਜ ਤੋਂ ਵੱਧ ਟਿੱਡੇ ਦਿਖਾਈ ਦੇਣ ਤਾਂ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਗਸਤ ਤੇ ਸਤੰਬਰ ਦੇ ਮਹੀਨੇ ਵਿੱਚ ਇਸ ਪੂਰੇ ਟਿੱਡੇ ਦੀ ਅਹਮਦ ਹੁੰਦੀ ਹੈ ਤੇ ਉਹਨਾਂ ਵੱਲੋਂ ਪਟਿਆਲਾ ਅਤੇ ਫਤਿਹਗੜ੍ਹ ਜ਼ਿਲੇ ਅਤੇ ਹੋਰ ਜਿਲ੍ਹਿਆਂ ਵਿੱਚ ਸਰਵੇਖਣ ਕੀਤਾ ਗਿਆ ਹੈ ਤੇ ਕੁਝ ਖੇਤਾਂ ਵਿੱਚ ਇਸਦੀ ਆਮਦ ਦੇਖਣ ਨੂੰ ਮਿਲੀ ਹੈ ਅਤੇ ਕੁਝ ਖੇਤਾਂ ਵਿੱਚ ਟਿੱਡਿਆਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਕੁਝ ਬਹੁਤ ਘੱਟ ਲੇਕਿਨ ਮਿਲੀ ਹੈ। ਕਿਸਾਨ ਇਸ ਤੋਂ ਘਬਰਾਉਣਾ ਬਲਕਿ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਦੀ ਵਰਤੋਂ ਕਰਨ ਅਤੇ ਉਹਨਾਂ ਨੇ ਕਿਹਾ ਕਿ ਜਿਸ ਖੇਤ ਵਿੱਚ ਵੀ ਕੋਈ ਟਿੱਡਾ ਮਾਰ ਕਰਦਾ ਹੈ ਤਾਂ ਉਥੇ ਝਾੜ ਤੇ ਅਸਰ ਜਰੂਰ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਝੋਨੇ ਦੀ ਬਿਜਾਈ ਸਮੇਂ ਚਿੱਟੀ ਪਿੱਠ ਵਾਲੇ ਟਿੱਡੇ ਨੇ ਮਾਰ ਕੀਤੀ ਸੀ ਉਹ ਚਾਈਨੀਜ ਵਿਸ਼ਾਣੂ ਰੋਗ ਕਿਹਾ ਜਾ ਸਕਦਾ ਸੀ ਪੂਰੇ ਪਿੱਠ ਵਾਲੇ ਟਿੱਡੇ ਨੂੰ ਚਾਈਨੀਜ ਨਹੀਂ ਕਿਹਾ ਜਾ ਸਕਦਾ ਹੈ
Byte ਰੂਬਲਜੋਤ ਕੌਰ ਕੂਨਰ ਕੀਟ ਵਿਗਿਆਨੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 15, 2025 14:45:140
Report
KBKulbir Beera
FollowSept 15, 2025 14:31:180
Report
VSVARUN SHARMA
FollowSept 15, 2025 14:21:420
Report
KBKulbir Beera
FollowSept 15, 2025 14:20:040
Report
PSParambir Singh Aulakh
FollowSept 15, 2025 14:00:340
Report
RKRAJESH KATARIA
FollowSept 15, 2025 13:52:363
Report
BKBIMAL KUMAR
FollowSept 15, 2025 13:52:241
Report
BSBHARAT SHARMA
FollowSept 15, 2025 13:47:520
Report
ATAkashdeep Thind
FollowSept 15, 2025 13:46:080
Report
ATAkashdeep Thind
FollowSept 15, 2025 13:38:250
Report
ATAkashdeep Thind
FollowSept 15, 2025 13:30:520
Report
ATAkashdeep Thind
FollowSept 15, 2025 13:30:180
Report
ATAkashdeep Thind
FollowSept 15, 2025 13:30:110
Report
SGSatpal Garg
FollowSept 15, 2025 13:20:110
Report