Back
ਅੰਮ੍ਰਿਤਸਰ ਦੀ ਸਫਾਈ ਰੈਂਕ 30, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ!
BSBHARAT SHARMA
FollowJul 18, 2025 11:05:55
Amritsar, Punjab
ਸਵੱਛ ਸਰਵੇਖਣ ਸਾਲ 2024-25 ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਨੇ ਹਾਸਿਲ ਕੀਤਾ 30 ਵਾ ਰੈਂਕ।
ਦੇਸ਼ ਦੇ 44 ਸ਼ਹਿਰਾਂ ਚੋਂ ਅੰਮ੍ਰਿਤਸਰ ਦਾ ਆਇਆ 30 ਨੰਬਰ
ਅਗਲੇ ਸਾਲ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਹਿਲੇ ਨੰਬਰ ਚ ਲੈ ਕੇ ਆਵਾਂਗੇ... ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਨੂੰ ਆਪਣੀ ਪਿੱਠ ਥਪ ਥਪਾਉਣ ਦੀ ਲੋੜ ਨਹੀਂ ਅੰਮ੍ਰਿਤਸਰ ਪਹਿਲੇ ਨੰਬਰ ਚ ਆਉਣਾ ਚਾਹੀਦਾ ਹੈ ਸਵੱਛ ਸਰਵੇਖਣ ਦੇ ਵਿੱਚ
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਚਾਰ ਰੈਂਕ ਦਾ ਸੁਧਾਰ ਜਰੂਰ ਹੋਇਆ ਅੰਮ੍ਰਿਤਸਰ ਦਾ ਪਰ ਗਰਾਊਂਡ ਦੇ ਵਿੱਚ ਹਾਲਾਤ ਬਹੁਤ ਬੁਰੇ ਹਨ ਜਗ੍ਹਾ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਸਵੱਛ ਸਰਵੇਖਣ 2024 25 ਸਾਲ ਦੇ ਵਿੱਚ ਗੁਰੂਨਗਰੀ ਅੰਮ੍ਰਿਤਸਰ ਨੇ ਹਾਸਿਲ ਕੀਤਾ 30 ਵਾਂ ਰੈਂਕ। ਪਿਛਲੇ ਸਾਲ ਗੁਰੂ ਨਗਰੀ ਅੰਮ੍ਰਿਤਸਰ ਦਾ 34ਵਾਂ ਰੈਂਕ ਸੀ। ਇਸ ਸਾਲ ਚਾਰ ਰੈਂਕਾਂ ਦਾ ਕੀਤਾ ਸੁਧਾਰ। ਸਵੱਛ ਸਰਵੇਖਣ 2024 25 ਚ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੀ ਕੈਟੇਗਰੀ ਦੇ ਵਿੱਚ 44 ਸ਼ਹਿਰਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਦਾ ਰੈਂਕ ਆਇਆ 30 ਵਾਂ। ਪਿਛਲੇ ਸਾਲ ਅੰਮ੍ਰਿਤਸਰ 34ਵੇਂ ਨੰਬਰ ਤੇ ਆਇਆ ਸੀ। ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 17 ਨੰਬਰ ਚ ਆਇਆ ਪਹਿਲੇ ਨੰਬਰ ਤੇ ਬਠਿੰਡਾ ਜ਼ਿਲਾ ਆਇਆ। ਸਵੱਛ ਸਰਵੇਖਣ ਦੀ ਰਿਪੋਰਟ ਤੇ ਗੌਰ ਕਰੀਏ ਤਾਂ ਗੁਰੂ ਨਗਰੀ ਅੰਮ੍ਰਿਤਸਰ ਪੰਜਾਬ ਦੇ ਵੱਧ ਆਬਾਦੀ ਵਾਲੇ ਸ਼ਹਿਰਾਂ ਚ ਵਧੀਆ ਸਥਾਨ ਹਾਸਿਲ ਕੀਤਾ ਜਦ ਕਿ ਛੋਟੇ ਤੇ ਘੱਟ ਆਬਾਦੀ ਵਾਲੇ ਸ਼ਹਿਰਾਂ ਨੇ ਪਛਾੜ ਦਿੱਤਾ ਹੈ। ਸਵੱਛ ਸਰਵੇਖਣ ਦੇ ਮੁਤਾਬਿਕ ਡੋਰ ਟੂ ਡੋਰ ਕੂੜਾ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ 75 ਫੀਸਦੀ ਅੰਕ ਹਾਸਿਲ ਕੀਤੇ ਹਨ ਅਤੇ ਕੂੜੇ ਦੇ ਪ੍ਰੋਸੈਸਿੰਗ ਦੇ ਮਾਮਲੇ ਦੇ ਵਿੱਚ 99 ਫੀਸਦੀ ਅੰਕ ਕੀਤੇ ਹਾਸਿਲ।
ਇਸੀ ਮੁੱਦੇ ਨੂੰ ਲੈ ਕੇ ਜ਼ੀ ਮੀਡੀਆ ਨੇ ਖਾਸ ਗੱਲਬਾਤ ਕੀਤੀ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਨਾਲ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਚਨਬੱਧ ਹੈ ਗੁਰੂ ਨਗਰੀ ਨੂੰ ਸਾਫ ਸੁਥਰਾ ਰੱਖਣ ਦੇ ਲਈ ਉਹਨਾਂ ਨੇ ਕਿਹਾ ਕਿ ਇਸ ਸਾਲ ਅੰਮ੍ਰਿਤਸਰ ਸ਼ਹਿਰ ਦੇ ਰੈਂਕ ਦੇ ਵਿੱਚ ਚਾਰ ਅੰਕਾਂ ਦਾ ਜਰੂਰ ਸੁਧਾਰ ਹੋਇਆ ਹੈ ਪਰ ਅਸੀਂ ਸੰਤੁਸ਼ਟ ਨਹੀਂ ਹਾਂ, ਸਾਡੇ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅੰਮ੍ਰਿਤਸਰ ਨੂੰ ਹੋਰ ਸਾਫ ਸੁਥਰਾ ਰੱਖਣ ਦੇ ਲਈ। ਉਨਾਂ ਨੇ ਕਿਹਾ ਕਿ ਭਗਤਾ ਵਾਲਾ ਡੰਪ ਨੂੰ ਵੀ ਆਉਣ ਵਾਲੇ ਦਿਨਾਂ ਚ ਪੂਰਾ ਸਾਫ ਕਰ ਦਿੱਤਾ ਜਾਵੇਗਾ। ਅਤੇ ਆਉਣ ਵਾਲੇ ਦਿਨਾਂ ਚ ਬੇਲ to ਬੈਲ ਕੂੜਾ ਚੱਕਿਆ ਜਾਵੇਗਾ, ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਸੀਵਰੇਜ ਦੀ ਸਾਫ ਸਫਾਈ ਕਰ ਦਿੱਤੀ ਸੀ ਜਿਸ ਕਰਕੇ ਬਾਦਸ਼ਾਹ ਦੇ ਵਿੱਚ ਇਸ ਵਾਰ ਪਾਣੀ ਇਕੱਠਾ ਨਹੀਂ ਹੋਇਆ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਕੀਤੀ ਅਪੀਲ ਅਤੇ ਕਿਹਾ ਕਿ ਨਗਰ ਨਹੀਂ ਉਹਦਾ ਸਾਥ ਦਿੱਤਾ ਜਾਵੇ ਤਾਂ ਜੋ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਹੋਰ ਵੀ ਸਾਫ ਸੁਥਰਾ ਬਣਾ ਸਕੀਏ।
121 ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ।
ਜੀ ਮੀਡੀਆ ਨੇ ਖਾਸ ਅੰਮ੍ਰਿਤਸਰ ਵਾਸੀਆ ਦੇ ਨਾਲ ਕੀਤੀ ਗੱਲਬਾਤ, ਅੰਮ੍ਰਿਤਸਰ ਵਾਸੀਆ ਨੇ ਕਿਹਾ ਕਿ ਸਵੱਛ ਸਰਵੇਖਣ ਦੇ ਵਿੱਚ ਜਰੂਰ ਗੁਰੂ ਨਗਰੀ ਅੰਮ੍ਰਿਤਸਰ ਦੇ ਰੈਂਕ ਦਾ ਸੁਧਾਰ ਹੋਇਆ, ਪਰ ਜਮੀਨੀ ਪੱਧਰ ਚ ਹਾਲਾਤ ਮਾੜੇ ਹਨ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਨੂੰ ਆਪਣੀ ਪਿੱਠ ਥਪ ਠਪਾਉਣ ਦੀ ਜਰੂਰਤ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਗੁਰੂਆਂ ਪੈਗੰਬਰਾਂ ਦੀ ਧਰਤੀ ਹੈ ਅਤੇ ਵੱਡੀ ਤਾਦਾਦ ਤੇ ਸ਼ਰਧਾਲੂ ਇਥੇ ਨਤਮਸਤਕ ਹੁੰਦੇ ਹਨ, ਅੰਮ੍ਰਿਤਸਰ ਦਾ ਰੈਂਕ ਪਹਿਲਾ ਆਉਣਾ ਚਾਹੀਦਾ ਹੈ ਸਵੱਛ ਸਰਵੇਖਣ ਦੇ ਵਿੱਚ, ਉਨਾਂ ਨੇ ਕਿਹਾ ਕਿ ਜਗ੍ਹਾ ਜਗ੍ਹਾ ਅੰਮ੍ਰਿਤਸਰ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ, ਅਤੇ ਥੋੜੀ ਜਿਹੀ ਬਾਰਿਸ਼ ਪੈਣ ਦੇ ਨਾਲ ਅੰਮ੍ਰਿਤਸਰ ਜਲਥਲ ਹੋ ਜਾਂਦਾ , ਅਤੇ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੇ ਵਿੱਚ ਵੀ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਬਾਹਰੋਂ ਆਏ ਸ਼ਰਧਾਲੂਆਂ ਨੂੰ ਟੂਰਿਸਟਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਗੁਰੂ ਅਗਨੀ ਅੰਮ੍ਰਿਤਸਰ ਦੇ ਵਿੱਚ ਵੇਸਟ ਮੈਨੇਜਮੈਂਟ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀ, ਕੂੜੇ ਦੇ ਡੰਪ ਜਗ੍ਹਾ ਬਣੇ ਹੋਏ ਹਨ, ਅਤੇ ਅੰਮ੍ਰਿਤਸਰ ਦੇ ਵਿੱਚ ਡਰੇਨ ਵੀ ਦਿਨ ਬ ਦਿਨ ਪ੍ਰਦੂਸ਼ਿਤ ਹੋਣ ਦੀ ਜਾ ਰਹੀ ਹੈ ਫੈਕਟਰੀਆਂ ਦੇ ਵੱਲੋਂ ਪ੍ਰਦੂਸ਼ਿਤ ਪਾਣੀ ਉਸ ਵਿੱਚ ਸੁੱਟਿਆ ਜਾ ਰਿਹਾ ਹੈ, ਪਿਛਲੇ ਸਾਲ ਅੰਮ੍ਰਿਤਸਰ ਭਾਰਤ ਦਾ ਚੌਥਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ ਅਤੇ ਪੰਜਾਬ ਦਾ ਪਹਿਲਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਸੀ, ਏਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਲੰਘ ਚੁੱਕਾ ਸੀ।
121 ਅੰਮ੍ਰਿਤਸਰ ਇਲਾਕਾ ਨਿਵਾਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement