Back
ਅਕਾਲੀ ਦਲ ਦੀ ਮੀਟਿੰਗ: ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਤੇ ਗੱਲਬਾਤ!
Chicago, Illinois
ਰੋਪੜ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਵੱਲੋਂ ਅੱਜ ਰੋਪੜ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਇੱਕ ਮੀਟਿੰਗ ਕੀਤੀ ਗਈ ਇਹ ਮੀਟਿੰਗ ਅਕਾਲੀ ਵਰਕਰਾਂ ਦੇ ਨਾਲ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਅਰਸ਼ਦੀਪ ਕਲੇਰ ਬਤੌਰ ਅਬਜ਼ਰਵਰ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ
ਇਸ ਮੀਟਿੰਗ ਦਾ ਮੁੱਖ ਮੰਤਵ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨਾ ਅਤੇ ਆਣ ਵਾਲੇ ਸਮੇਂ ਦੌਰਾਨ ਨਵੇਂ ਜ਼ਿਲ੍ਹਾ ਪ੍ਰਧਾਨਾਂ ਨੂੰ ਲੈ ਕੇ ਕੀ ਰੂਪ ਰੇਖਾ ਬਣਾਈ ਜਾਵੇਗੀ ਅਤੇ ਵਰਕਰਾਂ ਦੀ ਰਾਏ ਬਾਬਤ ਕਿਹੜੇ ਜਿਲ੍ਹਾ ਪ੍ਰਧਾਨ ਨੂੰ ਬਣਾਇਆ ਜਾਵੇਗਾ ਉਸ ਬਾਬਤ ਜਾਣਕਾਰੀ ਇਕੱਠੀ ਕੀਤੀ ਗਈ
ਇਹ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਪਾਰਟੀ ਦਫਤਰ ਭੇਜ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਇਸ ਜਾਣਕਾਰੀ ਨੂੰ ਪਾਰਟੀ ਦੇ ਪ੍ਰਧਾਨ ਨੂੰ ਦਿੱਤਾ ਜਾਵੇਗਾ ਅਤੇ ਜੱਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦੇ ਲਈ ਨਵੇਂ ਜਿਲ੍ਹਾ ਪ੍ਰਧਾਨਾਂ ਦੀ ਚੋਣ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਅਜਿਹੀਆਂ ਮੀਟਿੰਗਾਂ ਅੱਜ ਸੂਬੇ ਪੱਧਰ ਵਿੱਚ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਡਾਕਟਰ ਦਲਜੀਤ ਚੀਮਾ ਵੱਲੋਂ ਸੂਬਾ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ। ਇਸ ਮੌਕੇ ਉਹਨਾਂ ਵੱਲੋਂ ਲੋਇਨ ਆਰਡਰ ਦੀ ਸਮੱਸਿਆ ਬਿਕਰਮ ਸਿੰਘ ਮਜੀਠੀਏ ਨੂੰ ਲੈ ਕੇ ਆਪਣਾ ਪ੍ਰਤੀਕਰਮ ਅਤੇ ਜੋ ਸੂਬਾ ਸਰਕਾਰ ਵੱਲੋਂ ਨਵੀਂ ਲੈਂਡ ਪੋਲਿੰਗ ਸਕੀਮ ਲਿਆਈ ਗਈ ਹੈ ਉਸ ਉੱਤੇ ਵੀ ਆਪਣਾ ਤਿੱਖਾ ਸ਼ਬਦੀ ਵਾਰ ਅਤੇ ਪ੍ਰਤੀਕਰਮ ਦਿੱਤਾ ਗਿਆ।
ਡਾਕਟਰ ਚੀਮਾ ਨੇ ਕਿਹਾ ਕਿ ਸੂਬੇ ਦੇ ਵਿੱਚ ਇਸ ਵਕਤ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡੀਆਂ ਹੋਈਆਂ ਹਨ ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕਦੀ ਕਿਸੇ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਕਿਹਦੀ ਕਿਸੇ ਤੋਂ ਫਿਰੌਤੀ ਦੀ ਮੰਗ ਕਰ ਲਈ ਗਈ ਉਹਨਾਂ ਨੇ ਕਿਹਾ ਕਿ ਧਰਾਤਲ ਉੱਤੇ ਬਹੁਤ ਮੰਦੜਾ ਹਾਲ ਹੈ ਅਤੇ ਲੋਇਨ ਆਰਡਰ ਨਾਮ ਦੀ ਕੋਈ ਚੀਜ਼ ਇਸ ਵਕਤ ਸੂਬੇ ਦੇ ਵਿੱਚ ਨਹੀਂ ਹੈ।
ਚੀਮਾ ਵੱਲੋਂ ਲੈਂਡ ਪੋਲਿੰਗ ਸਕੀਮ ਨੂੰ ਲੈ ਕੇ ਵੀ ਆਪਣਾ ਪ੍ਰਤੀਕਰਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਲੈਂਡ ਪੋਲਿੰਗ ਸਕੀਮ ਨਹੀਂ ਇਹ ਕਿਸਾਨਾਂ ਨੂੰ ਲੁੱਟਣ ਦੀ ਸਕੀਮ ਹੈ ਕਿਸਾਨਾਂ ਤੋਂ ਜਮੀਨਾਂ ਨੂੰ ਖੋਹ ਕੇ ਵੱਡੇ ਕਾਰਪੋਰੇਟ ਅਦਾਰਿਆਂ ਨੂੰ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਮੂੰਹ ਮੰਗੀ ਕੀਮਤ ਤੇ ਜ਼ਮੀਨ ਆਮ ਲੋਕਾਂ ਨੂੰ ਮੁਹਈਆ ਕਰਵਾਉਣ ਦੇ ਲਈ ਕਿਹਾ ਜਾਵੇਗਾ ਜਿਸ ਦੇ ਨਾਲ ਇਹ ਸਿੱਧੀ ਲੁੱਟ ਦਾ ਮਾਮਲਾ ਹੋਵੇਗਾ। ਸੂਬੇ ਦੇ ਵਿੱਚ ਪਹਿਲਾਂ ਹੀ ਛੋਟਾ ਕਿਸਾਨ ਹੈ ਜਿਸ ਕੋਲ ਬਹੁਤ ਘੱਟ ਜਮੀਨ ਬਾਕੀ ਹੈ ਅਤੇ ਜੇਕਰ ਇਹ ਸਕੀਮ ਧਰਾਤਲ ਉੱਤੇ ਆਉਂਦੀ ਹੈ ਤਾਂ ਇਸ ਦਾ ਵਿਰੋਧ ਅਕਾਲੀ ਦਲ ਡੱਟ ਕੇ ਕਰੇਗਾ ਤੇ ਇਸ ਬਾਬਤ ਇਸ ਵਿਰੋਧ ਦੀ ਸ਼ੁਰੂਆਤ ਲੁਧਿਆਣੇ ਤੋਂ ਕੀਤੀ ਜਾਂਦੀ ਸੀ।
ਅਕਾਲੀ ਦਲ ਦੇ ਮੁੱਖ ਪ੍ਰਵਕਤਾ ਅਰਸ਼ਦੀਪ ਕਲੇਰ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਦੇ ਬਾਹਰ ਇਸ ਵਕਤ ਵੱਡੇ ਪੱਧਰ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਕਿਉਂਕਿ ਸੂਬਾ ਸਰਕਾਰ ਡਰਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਜੇਕਰ ਕੁਝ ਬੋਲਣਗੇ ਤਾਂ ਉਹ ਸਰਕਾਰ ਨੂੰ ਉਸਦਾ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ। ਇਸ ਮੌਕੇ ਕਲੇਰ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਪ੍ਰਚਾਰ ਕੀਤਾ ਗਿਆ ਕਿ ਬਿਕਰਮ ਸਿੰਘ ਮਜੀਠੀਆ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਉਸ ਤੋਂ ਬਾਅਦ ਆਮਦਨ ਤੋਂ ਵੱਧ ਆਏ ਵਾਲਾ ਮਾਮਲਾ ਸਾਹਮਣੇ ਆਇਆ ਹੈ ਲੇਕਿਨ ਕਈ ਹਜ਼ਾਰਾਂ ਏਕੜ ਜਮੀਨ ਅਤੇ ਕਈ 100 ਕਰੋੜ ਦੇ ਲੈਣ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਅਦਾਲਤ ਦੇ ਵਿੱਚ ਕੁਝ ਨਹੀਂ ਦਿਖਾ ਸਕੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ 14 ਦਿਨ ਦੇ ਨਹੀਂ ਆਏ ਖਰਾਸਤ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਨੂੰ ਭੇਜ ਦਿੱਤਾ ਗਿਆ ਹੈ
ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਦੇ ਉੱਤੇ ਜੋ ਸਪੈਸ਼ਲ ਸੈਸ਼ਨ ਬੁਲਾਇਆ ਜਾ ਰਿਹਾ ਉਹ ਚੰਗੀ ਗੱਲ ਹੈ ਅਤੇ ਇਸ ਮਾਮਲੇ ਦੇ ਵਿੱਚ ਜਿਨਾਂ ਵੱਲੋਂ ਇਸ ਘਟੀਆ ਕੰਮ ਨੂੰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸਿੱਖਾਂ ਦੇ ਹਿਰਦੇ ਜੋ ਵਲੂੰਧਰੇ ਜਾਂਦੇ ਹਨ ਉਹ ਅਜਿਹੀਆਂ ਘਟਨਾਵਾਂ ਮੁੜ ਕੇ ਨਾ ਹੋਣ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ
ਬਾਈਟ ਡਾਕਟਰ ਦਲਜੀਤ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ
ਬਾਈਟ ਅਰਸ਼ਦੀਪ ਕਲੇਰ ਪ੍ਰਵਕਤਾ ਸ਼੍ਰੋਮਣੀ ਅਕਾਲੀ ਦਲ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement