Back
दुबई से डिपोर्ट हुए 8 युवाओं ने कंपनी पर बड़ा धोखा आरोप लगाया
BSBHARAT SHARMA
Sept 14, 2025 12:30:15
Amritsar, Punjab
ਦੁਬਈ ਤੋਂ ਡੀਪੋਰਟ ਕੀਤੇ 8 ਨੌਜਵਾਨਾਂ ਨੂੰ ਡਾ.ਉਬਰਾਏ ਨੇ ਘਰੀਂ ਪਹੁੰਚਾਇਆ
ਬੇਰੰਗ ਪਰਤੇ ਨੌਜਵਾਨਾਂ ਨੇ ਕੰਪਨੀ ਤੇ ਧੋਖਾਧੜੀ ਦਾ ਲਾਇਆ ਦੋਸ਼
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੁਬਈ ਤੋਂ ਡੀਪੋਰਟ ਕੀਤੇ ਗਏ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ ਤੇ ਘਰ ਪੁੱਜਦਾ ਕੀਤਾ
ਜਾਣਕਾਰੀ ਮੁਤਾਬਿਕ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ ਜਦ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਜੇ ਕੁਮਾਰ,ਹਰਬੰਸ ਲਾਲ, ਗਗਨ ਕੁਮਾਰ ਪੁੱਤਰ ਪਰਮਜੀਤ,ਵਿਜੇ ਕੁਮਾਰ ਪੁੱਤਰ ਬਿੰਦਰ, ਗਗਨ ਕੁਮਾਰ ਪੁੱਤਰ ਬਿੰਦਰ,ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਨੇ ਉਨ੍ਹਾਂ ਨਾਲ ਟੈਲੀਫੋਨ ਤੇ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਵੱਲੋਂ ਉਨ੍ਹਾਂ ਨਾਲ ਧੋਖਾਧੜੀ ਕਰ ਕੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਿਸ ਤੇ ਫੌਰੀ ਕਾਰਵਾਈ ਕਰਦਿਆਂ ਜਿੱਥੇ ਉਨ੍ਹਾਂ ਨੂੰ ਇਸ ਸਬੰਧੀ ਬਣਦੀ ਸਲਾਹ ਦਿੱਤੀ ਉੱਥੇ ਹੀ ਡੀਪੋਰਟ ਹੋਣ ਉਪਰੰਤ ਉਕਤ ਸਾਰਿਆਂ ਦੀਆਂ ਚੇਨਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਅੱਜ ਅੰਮ੍ਰਿਤਸਰ ਹਵਾਈ ਤੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜੂਦਗੀ 'ਚ ਹਵਾਈ ਅੱਡੇ ਤੋਂ ਗੱਡੀ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ। ਡਾ.ਉਬਰਾਏ ਨੇ ਇੱਕ ਵਾਰ ਮੁੜ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਹ ਏਜੰਟਾਂ ਵੱਲੋਂ ਦੱਸੀ ਜਾਣ ਵਾਲੀ ਕੰਮ ਵਾਲੀ ਕੰਪਨੀ ਤੇ ਵੀਜੇ਼ ਸਬੰਧੀ ਪੂਰੀ ਜਾਣਕਾਰੀ ਲੈ ਕੇ ਹੀ ਜਾਣ ਤਾਂ ਜੋ ਵਿਦੇਸ਼ ਅੰਦਰ ਬੇਲੋੜੀ ਖੱਜਲ ਖੁਰਾਬੀ ਤੋਂ ਬਚਿਆ ਜਾ ਸਕੇ।
ਹਵਾਈ ਅੱਡੇ ਤੇ ਪਹੁੰਚਣ ਤੇ ਉਕਤ ਪੀੜ੍ਹਤ ਨੌਜਵਾਨਾਂ ਨੇ ਆਪਣੇ ਨਾਲ ਹੋਏ ਵੱਡੇ ਧੋਖੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਦੇ ਮਾਲਕ ਨੇ ਉਨ੍ਹਾਂ ਕੋਲੋਂ ਸਖ਼ਤ ਮਿਹਨਤ ਕਰਵਾਉਣ ਦੇ ਬਾਵਜੂਦ ਵੀ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ ਦਿੱਤੀ ਸਗੋਂ ਵੱਖਰੇ ਤੌਰ ਸਾਨੂੰ ਡੀਪੋਰਟ ਕਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਸਾਡੇ ਕਮਰੇ ਦੀ ਲਾਈਟ ਤੱਕ ਬੰਦ ਕਰਵਾ ਕੇ ਸਾਨੂੰ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨ ਕੀਤਾ। ਉਨ੍ਹਾਂ ਦੱਸਿਆ ਕਿ ਜਦ ਅਸੀਂ ਆਪਣਾ ਹੱਕ ਲੈਣ ਲਈ ਉੱਥੋਂ ਦੀ ਲੇਬਰ ਕੋਰਟ ਗਏ ਤਾਂ ਉਨ੍ਹਾਂ ਨੇ ਸਾਨੂੰ ਪੁਲਿਸ ਕੋਲ ਭੇਜ ਦਿੱਤਾ ਜਿੱਥੇ ਇਨਸਾਫ਼ ਦੇਣ ਦੀ ਬਜਾਏ ਸਾਨੂੰ 11 ਦਿਨਾਂ ਲਈ ਜੇਲ੍ਹ ਭੇਜ ਕੇ ਓਥੋਂ ਹੀ ਸਿੱਧਾ ਡੀਪੋਰਟ ਕਰ ਕੇ ਚੇਨਈ ਭੇਜ ਦਿੱਤਾ। ਉਨ੍ਹਾਂ ਮੁੜ ਮਨ ਭਰਦਿਆਂ ਦੱਸਿਆ ਕਿ ਇਸ ਵੇਲੇ ਸਾਡੇ ਕੋਲ ਇੱਕ ਵੀ ਪੈਸਾ ਤੇ ਸਮਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦ ਅਸੀਂ ਮੁੜ ਡਾ.ਉਬਰਾਏ ਨਾਲ ਫੌਨ ਤੇ ਗੱਲ ਕੀਤੀ ਤਾਂ ਉਨ੍ਹਾਂ ਤੁਰੰਤ ਸਾਨੂੰ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਹਵਾਈ ਅੱਡੇ ਤੋਂ ਘਰਾਂ ਤੱਕ ਪਹੁੰਚਣ ਲਈ ਗੱਡੀ ਦਾ ਵੀ ਪ੍ਰਬੰਧ ਕਰ ਕੇ ਦਿੱਤਾ।ਜਿਸ ਲਈ ਅਸੀਂ ਡਾ.ਉਬਰਾਏ ਦਾ ਇਸ ਔਖੀ ਘੜੀ 'ਚ ਵੱਡੀ ਮਦਦ ਕਰਨ ਦਿਲੋਂ ਧੰਨਵਾਦ ਕਰਦੇ ਹਾਂ। ਇਸ ਦੌਰਾਨ ਪੀੜਤ ਨੌਜਵਾਨਾਂ ਨੇ ਵੀ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੰਪਨੀ ਦੀ ਪੂਰੀ ਤਰ੍ਹਾਂ ਘੋਖ ਕਰ ਕੇ ਹੀ ਜਾਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਸਾਡੇ ਵਾਂਗ ਮਾਨਸਿਕ ਪ੍ਰਸ਼ਾਨੀ ਝੱਲਣੀ ਪਵੇ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 14, 2025 14:33:402
Report
TBTarsem Bhardwaj
FollowSept 14, 2025 14:01:510
Report
PSParambir Singh Aulakh
FollowSept 14, 2025 14:00:510
Report
PSParambir Singh Aulakh
FollowSept 14, 2025 13:50:502
Report
RNRam Narian Kansal
FollowSept 14, 2025 13:32:492
Report
ATAkashdeep Thind
FollowSept 14, 2025 13:18:556
Report
ATAkashdeep Thind
FollowSept 14, 2025 13:18:352
Report
ATAkashdeep Thind
FollowSept 14, 2025 13:18:046
Report
BKBIMAL KUMAR
FollowSept 14, 2025 13:15:172
Report
TBTarsem Bhardwaj
FollowSept 14, 2025 13:05:498
Report
JSJagmeet Singh
FollowSept 14, 2025 13:04:491
Report
KPKomlata Punjabi
FollowSept 14, 2025 12:48:014
Report
HSHarmeet Singh Maan
FollowSept 14, 2025 12:47:483
Report
ATAkashdeep Thind
FollowSept 14, 2025 12:45:11Noida, Uttar Pradesh:ANI EVE R15...ANI DUBAI ASIA CUP REAX 1720
DUBAI (UAE): INDIA VS PAKISTAN MATCH IN ASIA CUP 2025/ VISUALS/ REAX
5
Report